..............................
ਇੱਕ ਵਾਰ ਔਰਤਾਂ ਬੋਲੀਆਂ ਪਾ ਕੇ ਨਚ ਰਹੀਆਂ ਸਨ
ਇੱਕ ਕੁੜੀ ਕਹਿੰਦੀ ਮੈਨੂੰ ਵੀ ਬੋਲੀ ਪਾਉਣੀ ਸਿਖਾਓ
ਇਕ ਬਜੁਰਗ ਔਰਤ ਨੇ ਸਮਝਾਇਆ
ਬਾਹਰੀਂ ਬਰਸੀਂ ਖੱਟਣ ਗਿਆ ਸੀ ਖਟ ਕੇ ਲਿਆਇਆ ....... ਤੋਂ ਬਾਦ ਜੋ ਵੀ ਸ਼ਬਦ ਹੋਵੇ ਉਹਦੇ ਨਾਲ ਮਿਲਦਾ ਜੁਲਦਾ ਸ਼ਬਦ ਅਗਲੀ ਸਤਰ ਵਿਚ ਜੋੜ ਲਓ ਬਣ ਗਈ ਬੋਲੀ
ਕੁੜੀ ਨੇ ਝੱਟ ਬੋਲੀ ਪਾ ਦਿੱਤੀ
ਬਾਹਰੀਂ ਬਰਸੀਂ ਖੱਟਣ ਗਿਆ ਸੀ ਖਟ ਕੇ ਲਿਆਇਆ ਮੱਝ
ਅੰਦਰ ਵੜਦੀ ਦੀ ਕੁੜਤੀ ਹੋ ਗਈ ਕਾਲੀ
ਔਰਤਾਂ ਕਹਿੰਦਿਆਂ ਇਹ ਕੀ ਗੱਲ ਹੋਈ ਤੁੱਕ ਮਿਲੀ
ਅੱਗੋਂ ਕੁੜੀ ਕਹਿੰਦੀ ਮਿਲੀ ਕਿਓਂ ਨਹੀਂ ਮੱਝ ਵੀ ਕਾਲੀ ਕੁੜਤੀ ਵੀ ਕਾਲੀ
....................
ਮੈਂ ਨਾਈ ਦੀ ਦੁਕਾਨ ਤੇ ਬੈਠਾ ਆਪਣੀ ਵਾਰੀ ਦੀ ਉਡੀਕ ਕਰਦਾ ਹੋਇਆ ਅਖਬਾਰ ਪੜ੍ਹ ਰਿਹਾ ਸਾਂ
ਮੇਰੇ ਕੋਲ ਹੀ ਇੱਕ ਛੇ ਕੁ ਸਾਲ ਦਾ ਬੱਚਾ ਆ ਬੈਠਾ ਹੋਇਆ ਸੀ ਤੇ ਨਾਈ ਇੱਕ ਆਦਮੀ ਦੀ ਹਜਾਮਤ ਕਰ ਰਿਹਾ ਸੀ
ਆਦਮੀ ਦੀ ਹਜਾਮਤ ਖਤਮ ਹੋਈ ਤਾਂ ਉਹ ਉਠ ਕੇ ਨਾਈ ਨੂੰ ਕਹਿਣ ਲੱਗਾ ਆਹ ਬੇਟੇ ਦੀ ਕਟਿੰਗ ਕਰੋ ਮੈਂ ਹੁਣੇ ਆਇਆ
ਨਾਈ ਉਸ ਬੱਚੇ ਦੀ ਹਜਾਮਤ ਕਰਨ ਲੱਗ ਪਿਆ
ਬੱਚੇ ਦੀ ਹਜਾਮਤ ਖਤਮ ਹੋਈ ਤਾਂ ਉਹ ਉਠ ਕੇ ਜਾਣ ਲੱਗਾ ਤਾਂ ਨਾਈ ਕਹਿੰਦਾ
ਬੇਟੇ ਬੈਠ ਜਾਹ ਤੇਰੇ ਪਾਪਾ ਨੂੰ ਆ ਲੈਣ ਦੇ
ਉਹ ਬੱਚਾ ਕਹਿੰਦੇ ਮੇਰੇ ਪਾਪਾ ਤਾਂ ਚੰਡੀਗੜ ਨੇ
ਨਾਈ ਨੇ ਪੁਛਿਆ ਉਹ ਕੌਣ ਸੀ ਜੋ ਤੈਨੂੰ ਬੈਠਾ ਕੇ ਗਿਆ ਸੀ ?
ਬੱਚਾ ਕਹਿੰਦਾ ਪਤਾ ਨਹੀਂ ਉਹ ਅੰਕਲ ਤਾਂ ਮੈਨੂੰ ਰਸਤੇ ਚ ਮਿਲੇ ਸੀ ਕਹਿੰਦੇ
ਤੇਰੇ ਵਾਲ ਲੰਮੇ ਹੋ ਗਏ ਨੇ ਚੱਲ ਤੇਰੀ ਮੁਫਤ ਚ ਕਟਿੰਗ ਕਰਵਾ ਕੇ ਦਵਾਂ
Author Unknown
...................................................
ਊੜਾ - ਉੱਠ ਸਵੇਰੇ ਜਾਗ
ਐੜਾ - ਆਲਸ ਨੀਂਦ ਤਿਆਗ
ਈੜੀ - ਇਸ਼ਨਾਨ ਕਰ ਪਿਆਰੇ
ਸੱਸਾ - ਸਾਫ਼ ਦੰਦ ਕਰ ਸਾਰੇ
ਹਾਹਾ - ਹੱਥ ਵਿਚ ਗੁਟਕਾ ਲੈ ਕੇ
ਕਕਾ - ਕਰ ਲੈ ਪਾਠ ਤੂੰ ਬਹਿ ਕੇ
ਖੱਖਾ - ਖੁਸ਼ੀ ਖੁਸ਼ੀ ਪੜ੍ਹ ਬਾਣੀ
ਗੱਗਾ - ਗਿਆਨਵਾਨ ਹੋ ਪ੍ਰਾਨੀਘੱਘਾ - ਘਰ ਵਿਚ ਹੀ ਨਾ ਬਹਿ ਜੀ
ਙੰਙਾ - ਵਾਂਗ ਨਾ ਖਾਲੀ ਰਹਿ ਜੀ
ਚੱਚਾ - ਚਲ ਤੂੰ ਗੁਰੂ ਦੁਆਰੇ
ਛੱਛਾ - ਛਡ ਕੇ ਅਉਗੁਣ ਸਾਰੇ
ਜੱਜਾ - ਜਗਤ ਗੁਰੂ ਨੂੰ ਵੇਖ
ਝੱਝਾ - ਝੁੱਕ ਕੇ ਮਥਾ ਟੇਕ
ਞੰਞਾ - ਞਾਣੀ ਞਾਣ ਪਿਆਰਾ
ਟੇੰਕਾ - ਟੁੱਟੀ ਗੰਢਣਹਾਰਾ
ਠੱਠਾ - ਠੋਕਰ ਨਾ ਤੂੰ ਖਾਵੀਂ
ਡੱਡਾ - ਡੋਲ ਨਾ ਕਿਧਰੇ ਜਾਵੀਂ
ਢੱਢਾ - ਢੱਕੇ ਪੜਦੇ ਤੇਰੇ
ਣਾਣਾ - ਜਾਣੀ ਚਾਰ ਚੁਫੇਰੇ
ਤੱਤਾ - ਤਿਆਗ ਤੂੰ ਮੇਰੀ ਮੇਰੀ
ਥੱਥਾ - ਥੋੜ੍ਹੀ ਜ਼ਿੰਦਗੀ ਤੇਰੀ
ਦੱਦਾ - ਦਿਲ ਨਾ ਕਦੇ ਦੁਖਾਵੀਂ
ਧੱਧਾ - ਧਿਆਨ ਨਾਮ ਵਿਚ ਲਾਵੀਂ
ਨੰਨਾ - ਨਿੰਦਿਆ ਚੁਗਲੀ ਛਡਦੇ
ਪੱਪਾ - ਪਾਪ ਦਿਲੋਂ ਤੂੰ ਕਢਦੇ
ਫੱਫਾ - ਫੇਰ ਨੀ ਇਥੇ ਆਉਣਾ
ਬੱਬਾ - ਬਾਅਦ 'ਚ ਪਉ ਪਛਤਾਉਣਾ
ਭੱਭਾ - ਸਰਬੱਤ ਦਾ ਲੋਚੀਂ
ਮੰਮਾ - ਮਾੜਾ ਕਦੇ ਨਾ ਸੋਚੀਂ
ਯੱਯਾ- ਯਾਦ ਮੌਤ ਨੂੰ ਰਖੀਂ
ਰਾਰਾ - ਰੱਬ ਵਸਾ ਲੈ ਅਖੀਂ
ਲੱਲਾ - ਲਾਗ ਜਾ ਗੁਰਾਂ ਦੇ ਲੜ ਤੂੰ
ਵੱਵਾ - ਵਿਦਿਆ ਰੋਜ਼ ਰੋਜ਼ ਪੜ੍ਹ ਤੂੰ
ੜਾੜਾ-ਰਾੜ ਨਾ ਰਖੋ ਕੋਈ,ਸਭ ਦੇ ਅੰਦਰ ਮਾਲਿਕ
ਜੋਈ|
................................
ਇਕ ਅਮਲੀ ਦੂਸਰੇ ਅਮਲੀ ਨੂੰ
ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!
ਅਮਲੀ:-ਕਿਹੜੀ ?
ਅਮਲੀ:-ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!!
ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ...
Author Unknown
............................................................
ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ
-ਸੁਖਮੰਦਰ ਸਿੰਘ (ਹਾਂਗਕਾਂਗ)
1. ਰੋਇਆ ਮਾਰ ਦੁਹੱਤੜ ਗੱਡਾ
ਮੈਂ ਸੀ ਸਭ ਸੰਦਾਂ ਤੋਂ ਵੱਡਾ,
ਮੇਰਾ ਖੋਲ਼ੇ ਦੇ ਵਿੱਚ ਅੱਡਾ,
ਬੱਗੀਆਂ ਅੰਦਰ ਖੜੀਆਂ ਨੇ,
ਧੰਨ ਏ ਮੇਰਾ ਜਿਗਰਾ ਬਾਰਸ਼ਾਂ ਉੱਪਰ ਵਰੀਆਂ ਨੇ।
2. ਰੋਇਆ ਮਾਰ ਦੁਹੱਤੜ ਖੱਦਰ,
ਆਪਾਂ ਗੱਲ ਕਰਾਂਗੇ ਪੱਧਰ
ਪੈਟਾਂ ਪਾ ਕਸ ਲਏ ਕਸਬੱਧਰ,
ਲੋਕੀ ਬੜੇ ਸ਼ੌਕੀਨ ਨੇ।
ਝੁੱਲ ਦੋੜਿਆਂ ਜੋਗੇ ਕਰਤੇ,ਚੰਦਰੀ ਟੈਰਾਲੀਨ ਨੇ।
3. ਖੇਤਾਂ ਦੇ ਵਿੱਚ ਖੂਹ ਕੁਰਲਾਉਂਦਾ,
ਤੜਕੇ ੳੱਠਕੇ ਸੀ ਜੱਟ ਵਾਉਂਦਾ
ਮੈਂ ਸੀ ਮੁਫਤ ਮੁਫਤ ਕੰਮ ਆੳਂੁਦਾ,
ਕਦਰ ਘਟਾਤੀ ਬੋਰਾਂ ਨੇ।
ਮੇਰੇ ਜੱਟ ਸਾਥੀ ਨੂੰ ਲੁੱਟ ਲਿਆ, ਇੰਜਣ ਬਿਜਲੀ ਚੋਰਾਂ ਨੇ।
4. ਸਾਈਕਲ ਖੂੰਜੇ ਲੱਗਿਆ ਝਾਕੇ,
ਭਰਾਵੋ ਮਾੜੇ ਬਣ ਗਏ ਆਪੇ,
ਮੋਟਰ ਸਾਈਕਲ ਚੰਗਾ ਜਾਪੇ,
ਜ੍ਹੇੜਾ ਫੂਕੇ ਨੋਟਾਂ ਨੂੰ।
ਮੈਨੁੰ ਲੂਣ ਬਰਾਬਰ ਕਰਤਾ,ਸ਼ਰਮ ਨਹੀ ਆਉਂਦੀ ਲੋਕਾਂ ਨੂੰ।
5. ਰੇਡੀਉ ਰੋ ਰੋ ਕੇ ਕੁਰਲਾਉਂਦਾ,
ਮੈਂ ਹਰ ਥਾਂ ਦੀ ਖਬਰ ਸੁਣਾੳਂੁਦਾ
ਫਿਰ ਵੀ ਲੋਕਾਂ ਮਨ ਨਹੀ ਭਾਉਂਦਾ,
ਕਿਉਂ ਘੱਟ ਗਾਣੇ ਆਉਂਦੇ ਐ।
ਜ੍ਹੇੜਾ ਘਰ ਖਰਚੇ ਦਾ ਬਣ ਗਿਆ, ਲੋਕੀ ਟੇਪ ਵਜਾਉਂਦੇ ਐ,
6. ਚੁੱਲਾ ਭੁੱਭਾਂ ਮਾਰ ਕੇ ਰੋਇਆ,
ਖਬਰੈ ਕੀ ਬੁੜੀਆਂ ਨੂੰ ਹੋਇਆ
ਮੇਰਾ ਅਸਲੋਂ ਧੋਣਾ ਧੋਇਆ,
ਛੱਡਿਆ ਲਿੱਪਣ ਪੋਚਣ ਤੋਂ ।
ਹੀਟਰ ਗੋਬਰ ਗੈਂਸ ਲਵਾ ਲਏ, ਐਂਵੇ ਹੀ ਬਿਨ ਸੋਚਣ ਤੋਂ।
7. ਨਲਕਾ ਰੋ ਰੋ ਦੇਵੇ ਦੁਹਾਈਆਂ,
ਲੋਕੀ ਹੋ ਗਏ ਵਾਂਗ ਸ਼ੁਦਾਈਆਂ
ਟੂਟੀਆਂ ਕੀ ਸਰਕਾਰ ਲੁਆਈਆਂ,
ਮੈਨੂੰ ਬੋਕੀ ਪਾਉਂਦੇ ਨਾ।
ਪਾਣੀ ਗਰਮ ਪੀਣ ਨੂੰ ਦੇਵਾਂ, ਫਿਰ ਵੀ ਮਨ ਸਮਝਾਉਂਦੇ ਨਾਂ ।
8. ਮੱਝਾਂ ਮੂੰਹ ਬਲਦਾਂ ਦੇ ਭੰਨਣ,
ਕਿੱਲੇ ਪੱਟਣ ਖੜੀਆਂ ਰੰਭਣ,
ਚੱਲੀ ਕੀ ਕੰਬਾਈਨ ਦੁਕੱਮਣ,
ਪੱਠਾ ਜਾਂਦਾ ਰੂੜੀ ਨੂੰ।
ਅਸੀਂ ਵਿੱਚ ਹਰੇ ਦੇ ,ਤਰਸ ਤਰਸ ਮਰ ਜਾਈਏ ਤੂੜੀ ਨੂੰ।
9. ਦੇਖੋ ਬਲਦ ਚਾਂਗਰਾਂ ਪਾੳਂਦੇ,
ਹੱਸ ਕੇ ਗੀਤ ਖੁਸ਼ੀ ਦੇ ਗਾਉਂਦੇ
ਦੇਖੋ ਟਰੈਕਟਰ ਜੱਟ ਚਲਾੳਂਦੇ,
ਕਰੀ ਤਰੱਕੀ ਸੈਨਾ ਨੇ ।
ਛੁੱਟ ਗਈ ਜਾਨ ਫਲੇ ਤੋ ਸਾਡੀ ,ਵੱਡਣੀ ਕਣਕ ਕੰਬਾਈਨਾਂ ਨੇ।
10. ਕਰਦਾ ਜੋ ਜ੍ਹੀਦੇ ਮਨ ਭਾਉਂਦੈ,
ਹਰ ਕੋਈ ਅੱਗੇ ਵਧਣਾ ਚਾਹੁੰਦੈ
ਗਿਆਂਨੀ ਮਨ ਜੋ ਗੱਲ ਸਮਝਾਉਂਦੈ ,
ਆ ਗਏ ਦਿਨ ਬਰਬਾਦੀ ਦੇ।
ਛੱਡ ਕੇ ਧਰਮ ਸਿੱਖਣ ਅੰਗਰੇਜੀ , ਬਣਕੇ ਪੁੱਤ ਪੰਜਾਬੀ ਦੇ।

***********************************************************************
-ਸੁਰਜੀਤ ਪਾਤਰ
ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿਚ
ਓਏ ਆਉਣ ਦੇ ਕਵੀਆ, ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈਂ ਆਪਣੀ ਕਵਿਤਾ ਵਿਚ
ਡਿਕਸ਼ਨਰੀ ਵਿਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ, ਟਾਈਮਪੀਸ, ਰੇਡੀਓ, ਕਲਾਕ
ਐਕਸਰੇ, ਟੀ ਵੀ, ਵੀਡੀਓ, ਟੈਸਟ ਟਿਊਬ
ਇਹ ਤਾਂ ਤੇਰੀ ਕਵਿਤਾ ਵਿਚ ਵੀ ਆ ਗਏ
ਹਜ਼ੂਰ ਇਹ ਕੋਈ ਲਫਜ਼ ਥੋੜੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ ਇਨਹੇਲਰ ਅਕੁਏਰੀਅਮ
ਇਨਵਰਟਰ, ਡਿਸ਼, ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਆਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਂਵਾਂ ਸਮੇਤ
ਮੈਂ ਕਦੋਂ ਰੋਕਦਾਂ?
ਤੇ ਮੈ ਉਨਾਂ ਵਿਚੋਂ ਨਹੀਂ
ਜਿਹੜੇ
‘ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇਂ
ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਂਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓਂ
ਤਾਂ ਮੈਨੂੰ ਅਜੀਬ ਲਗਦਾ
ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓਂ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ?
ਓਏ ਕਵੀਆ ਕਮਲਿਆ
ਅਸੀਂ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜਦੇ ਬੋਲਦੇ ਨੇ
ਏਸੇ ਆਧਾਰ ਤੇ
ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ
ਇਹਨੂੰ ਫ੍ਰੀਕਿਊਸੀ ਕਹਿੰਦੇ ਨੇ
ਤੂੰ ਵਾਰਵਾਰਤਾ ਕਹਿ ਲੈ
ਜਾਂ ਕੋਈ ਹੋਰ ਲਫ਼ਜ਼ ਘੜ ਲੈ
ਤੇ ਜਾਹ
ਜਾ ਕੇ ਅਖ਼ਬਾਰਾਂ ਪੜ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ, ਰੋੜ ਤੇ ਖਿੱਲਾਂ ਖਾਣ ਦੀ ਥਾਂ
ਪੌਪਕੌਰਨ ਖਾਣੇ ਪਸੰਦ ਕਰਦੇ ਨੇ
ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ਚ ਚੜੇ ਫਿਰਦੇ ਨੇ
ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿਚ ਲੜ ਰਹੀ ਹੈ ਭਾਸ਼ਾ
ਜ਼ਿੰਦਗੀ ਤੇ ਮੌਤ ਦੀ ਲੜਾਈ
ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ:
ਲੰਘ ਆਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ
ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ
ਉਹ ਲੋਕ ਬਣਾਉਂਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿਚ
ਕਾਰਖਾਨਿਆਂ ਵਿਚ
ਵਰਕਸ਼ਾਪਾਂ ਵਿਚ
ਆਪਣੇ ਮਨਾਂ ਵਿਚ
ਆਤਮਾਵਾਂ ਵਿਚ
ਤੇ ਸਿਰਫ਼ ਭਾਸ਼ਾਂ ਨੂੰ ਬਚਾਇਆ
ਨਹੀਂ ਬਚਦੀ ਹੁੰਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖਿਆਲ
ਮਹਾ ਕਰੁਣਾ
ਕਿਸੇ ਮਹਾ ਲਹਿਰ ਦਾ
ਸਰਗੁਣ ਸਰੂਪ ਬਣਕੇ
ਕਵੀ ਨੂੰ ਯਾਦ ਆਏ ਉਹ ਲੋਕ
ਜਿਨਾਂ ਨੇ ਬੁਰੇ ਵਕਤਾਂ ਵਿਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦਿਆਂ
ਖੀਰ ਨੂੰ ਬਾਮਣੀ
ਮੂਲੀ ਨੂੰ ਕਰਾੜੀ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਿਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੇ ਬੁੱਲਿਆਂ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ
ਉਹ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖਾ ਨੂੰ ਕਾਠਗੜ
ਰੋਣ ਮਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮੁਆਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜਦੀ ਕਲਾ ਵਿਚ ਰਹਿੰਦੇ
ਉਹ ਜਿਹੜੇ ਖੂੰਡੇ ਨੂੰ ਕਾਨੂੰਗੋ
ਬੋਲੇ ਨੂੰ ਚੁਬਾਰੇ ਚੜਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇਕ ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ ਮੋਚਨੀ
ਸੂਈ ਨੂੰ ਜੋੜਮੇਲਣੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
ਸ਼ੇਰ ਦੇ ਕੰਨ
ਚੁੱਲੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਦੇ
ਜਿਨਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖਾ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ
ਕੜਕਦੀਆਂ ਧੁੱਪਾਂ ਵਿਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ
ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ
ਉਹ ਹਸਮੁਖ ਹਾਜ਼ਰਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ
ਉਨਾਂ ਦੀ ਟਕਸਾਲ ਸ਼ਬਦ ਦੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ
ਉਨਾਂ ਦੇ ਮੂੰਹੋਂ
ਟਾਪਣਾ ਨਵਾਂ ਨਾਮ ਸੁਣ ਕੇ
ਚੀਜ਼ਾਂ ਹੱਸ ਪੈਦੀਆਂ
ਪੈਰਾਂ ਦੀ ਧੂੜ ਬਣਾ ਲਈਆਂ ਜਿਨਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਕੇ ਕੱਖੋਂ ਹੌਲੇ ਕਰ ਦਿੱਤੇ
ਜਿਨਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ
ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ
ਬ੍ਰਹਿਮੰਡ ਤੱਕ ਫੈਲਾ ਦਿੱਤਾ
ਕਵੀ ਨੂੰ ਯਾਦ ਆਏ
ਅਭਿਧਾ ਲਕਸ਼ਣਾ ਵਿਅੰਜਨਾ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਆਪਣੀ ਭਾਸ਼ਾ ਬੋਲਦੇ
ਕਵੀ ਨੂੰ ਯਾਦ ਆਇਆ ਉਹ ਨਾਅਰਾ
ਮਾਂ ਬੋਲੀ ਜੇ ਭੁੱਲ ਜਾੂਗੇ
ਕੱਖਾਂ ਵਾਗੂੰ ਰੁਲ ਜਾੂਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ ਬੋਲੀ ਨੂੰ ਨਹੀਂ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ
ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
ਖ਼ਿਆਲ
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਆਪਣੇ ਜਾਇਆਂ ਦੇ ਸਹਾਰੇ
ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਜਾਵੇ
ਨਦਰ ਦੀ ਬਖਸੀਸ
ਥੀ ਜਾਣ ਤਨ ਮਨ ਤੇ ਸਬਰ ਹਰੇ।
**********************************************************************
- ਉਹ ਹੱਸ ਪਈ-ਪ੍ਰਭਜੋਤ "ਸੋਹੀ"ਉਹ ਉਦੋਂ ਹੱਸ ਪਈਜਦੋਂ ਸਾਰੀਆਂ ਰੋਂਦੀਆਂ ਨੇ।ਗ਼ਰੀਬ ਪਿਉ ਨੇਥੁੜਾਂ...ਮਜਬੂਰੀਆਂ...ਲਾਚਾਰੀਆਂ ਸੰਗਦੋ ਚਾਰ ਹੁੰਦੇਸਿਰ ਤੋੜ ਕੋਸ਼ਿਸ਼ਾਂਬਾਅਦ ਲੱਭ ਹੀ ਲਿਆ"ਇੱਕ ਯੋਗ ਵਰ"ਰਾਣੀ ਧੀ ਲਈ...ਡੋਲ੍ਹੀ ਚੜ੍ਹਦੀਉਹ ਹੱਸ ਪਈ ਅਚਾਨਕਆਪ ਮੁਹਾਰੇ-ਸੁੱਤੇ ਸਿੱਧ।ਬਾਬਲ ਸਿਰੋਂਪਰਬਤਾਂ ਦਾ ਭਾਰਲੱਥਦੇ ਤੱਕ--ਸੋਚ।ਉਹ ਉਦੋਂ ਹੱਸ ਪਈਜਦੋਂ ਸਾਰੀਆਂਰੋਂਦੀਆਂ ਨੇ।।***********************************************************************
ਭਾਈ ਤਾਰੂ ਸਿੰਘ
-ਗੁਰੂਦੇਵ ਰਵੀਂਦ੍ਰ ਨਾਥ ਟੈਗੋਰ
ਪੰਜਾਬੀ ਅਨੁਵਾਦ- ਡਾ. ਸੁਰਜੀਤ ਪਾਤਰ
ਮੈਨੂੰ ਤੇਰੀ ਭਰੀ ਜਵਾਨੀ ਤੇ ਆਉਂਦਾ ਹੈ ਰਹਿਮ
ਜਾਹ ਮੈਂ ਬਖ਼ਸ਼ਦਾਂ ਹਾਂ ਤੇਰੀ ਜਾਨ ਜਾਹ
ਬੱਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੁਹਫ਼ਾ ਦੇ ਜਾ ਜਾਣ ਲੱਗਿਆਂ
ਤੁਹਫ਼ਾ ਦੇ ਜਾ ਆਪਣੇ ਖ਼ੂਬਸੂਰਤ ਲੰਮੇ ਵਾਲ
ਭਾਈ ਤਾਰੂ ਸਿੰਘ ਨੇ ਕਿਹਾ: ਮਨਜ਼ੂਰ ਹੈ ਬਾਦਸ਼ਾਹ
ਤੂੰ ਵੀ ਕੀ ਕਰੇਂਗਾ ਯਾਦ
ਕਿ ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ
ਦੇ ਜਾਵਾਂਗਾ ਤੈਨੂੰ ਆਪਦੇ ਸੁਹਣੇ ਲੰਮੇ ਵਾਲ
ਪਰ ਇੱਕਲੇ ਵਾਲ ਨਹੀਂ
ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ।।
ਵੀਰ ਹਕੀਕਤ ਰਾਏ
ਪੰਜਾਬੀ ਅਨੁਵਾਦ- ਡਾ. ਸੁਰਜੀਤ ਪਾਤਰ
ਇਕ ਮਸਫੁੱਟ ਸਿੱਖ ਨੌਜਵਾਨ
ਸੀ ਆਪਣਾ ਸੀਸ ਦੇਣ ਲਈ ਤਿਆਰ ਬਰ ਤਿਆਰ
ਪਰ ਅਚਾਨਕ ਰੋਕ ਲਈ ਜੱਲਾਦ ਨੇ ਤਲਵਾਰ
ਸੁਣ ਕੇ ਉਸ ਗੱਭਰੂ ਦੀ ਮਾਂ ਦੀ ਪੁਕਾਰ
ਰਹਿਮ ਬਾਦਸ਼ਾਹ ਰਹਿਮ
ਅਸਲ ਵਿਚ ਮੇਰਾ ਪੁੱਤਰ ਸਿੱਖ ਨਹੀਂ
ਇਸ ਨੂੰ ਤਾਂ ਸਿੱਖਾਂ ਨੇ ਜਬਰਨ ਆਪਣੇ ਨਾਲ ਰਲਾ ਲਿਆ
ਨੌਜਵਾਨ ਬੋਲਿਆ: ਹੋ ਸਕਦਾ ਹੈ ਸਹੀ ਕਹਿ ਰਹੀ ਹੋਵੇ ਇਹ ਮਾਂ
ਇਹਦਾ ਪੁੱਤਰ ਸਚੁਮੱਚ ਨਹੀਂ ਹੋਵੇਗਾ ਸਿੱਖ
ਪਰ ਮੈਂ ਤਾਂ ਇਸ ਦਾ ਪੁੱਤਰ ਹੀ ਨਹੀਂ ਹਾਂ
ਏਨੀ ਝੂਠੀ ਤੇ ਕਾਇਰ ਨਹੀਂ ਹੋ ਸਕਦੀ ਮੇਰੀ ਮਾਂ ।।
............
ਪਤੀ: ਜਾ ਪਾਣੀ ਲਿਆ
ਪਤਨੀ: ਪਿਆਸ ਲੱਗੀ ਹੈ?
ਪਤੀ: ਨਹੀਂ ਗੱਲ੍ਹਾ ਚੈਕ ਕਰਨਾ, ਕਿਤੇ ਲੀਕ ਤਾਂ ਨਹੀਂ ਹੁੰਦਾ।
ਪਤਨੀ: ਪਿਆਸ ਲੱਗੀ ਹੈ?
ਪਤੀ: ਨਹੀਂ ਗੱਲ੍ਹਾ ਚੈਕ ਕਰਨਾ, ਕਿਤੇ ਲੀਕ ਤਾਂ ਨਹੀਂ ਹੁੰਦਾ।
......................
boy- ਕੀ ਮੈ ਤੇਰੇ ਹੱਥ ਚੁੰਮ
ਸਕਦਾ
.
.
girl- ਕਿਉ
'
'
'
ਕੰਜਰਾ ਮੇਰੇ
ਬੁੱਲਾ ਤੇ
ਉੱਲੀ ਲੱਗੀ ਆ,
ਸਕਦਾ
.
.
girl- ਕਿਉ
'
'
'
ਕੰਜਰਾ ਮੇਰੇ
ਬੁੱਲਾ ਤੇ
ਉੱਲੀ ਲੱਗੀ ਆ,
..........
ਲਓ ਬਈ ਮਿੱਤਰੋ ਇੱਕ ਜੱਟ ਦੇ ਮੱਨ ਚ, ਖਿਆਲ ਆਇਆ ਕਿ ਲਾਲਾ ਜੀ ਹਮੇਸ਼ਾ ਸਾਨੂੰ ਚੂਨਾ ਲਾਉਦੇ ਰਹਿੰਦੇ ਆ! ਕਿਉਂ ਨਾ ਅੱਜ ਲਾਲਾ ਜੀ ਨੂੰ ਸ਼ਰੇ- ਬਜਾਰ ਠੱਗਿਆ ਜਾਵੇ ਤੇ ਲਾਲਾ ਜੀ ਕੁਝ ਬੋਲ ਵੀ ਨਾਹ ਸਕਣ, ਤੇ ਲੋਕਾਂ ਚ ਝੂਠੇ ਵੀ ਸਾਬਤ ਹੋ ਜਾਣ !!!
ਸੋ ਬਣਾਈ ਬਿਉਂਤ ਮੁਤਾਬਕ ਜੱਟ ਜਨਾਬ ਲਾਲਾ ਜੀ ਦੀ ਮਠਿਆਈ ਦੀ ਦੁਕਾਨ ਤੇ ਪਹੁੰਚ ਗਏ ,ਰਸ਼ ਬਾਹਵਾ ਸੀ ਦੁਕਾਨ ਤੇ ਗ੍ਰਾਹਕ ਆ ਜਾ ਰਹੇ ਸਨ ਜੱਟ ਆਪਣੇ ਮਿੱਤਰ ਦੇ ਨਾਲ ਇੱਕ ਟੇਬਲ ਤੇ ਬੈਠ ਗਿਆ! ਖਾਣ ਪੀਣ ਲਈ ਆਰਡਰ ਕਰ ਦਿੱਤਾ ਖਾਅ ਪੀ ਕੇ ਜਦੋ ਵੇਟਰ ਬਿੱਲ ਲੈ ...ਕੇ ਆਇਆ ਕਹਿਣ ਲੱਗੇ ਤੂੰ ਚੱਲ ਅਸੀ ਪੈਸੇ ਕਾਉਂਟਰ ਤੇ ਲਾਲਾ ਜੀ ਨੂੰ ਦੇ ਦਿੰਦੇ ਹਾਂ, ਕਾਉਂਟਰ ਤੇ ਆ ਕੇ ਭੀੜ ਚ ਖਲੋ ਗਏ ਦੋਵੇ ਜਾਣੇ |ਲੋਕ ਹਫੜਾ ਦਫੜੀ ਚ ਲਾਲਾ ਜੀ ਨੂੰ ਪੈਸੇ ਦਈ ਜਾ ਰਹੇ ਸਨ ਇੱਕ ਬੰਦੇ ਨੇ ਲਾਲਾ ਜੀ ਨੂੰ 500ਦਾ ਨੋਟ ਫੜਾਇਆ ਤੇ ਆਪਣਾ ਬਕਾਇਆ ਲੈ ਕੇ ਚੱਲਦਾ ਬਣਿਆ ਉਸ ਨੋਟ ਨੂੰ ਥੋੜਾ ਜਿਹਾ ਲਾਲ ਰੰਗ ਲੱਗਾ ਹੋਇਆ ਸੀ ਜੋ ਕਿ ਜੱਟ ਨੇ ਬੜੀ ਚਤੁਰਾਈ ਨਾਲ ਦੇਖ ਲਿਆ ਸੀ ਐਨੇ ਨੂੰ ਘੁੰਮਦਾ ਘਮਾਉਦਾ ਉਹਨ੍ਹਾ ਵਾਲਾ ਵੇਟਰ ਵੀ ਕਾਉਂਟਰ ਤੇ ਆ ਗਿਆ ,ਲਾਲਾ ਜੀ ਬੋਲੇ ਹਾ ਬਈ ਇਹਨਾ ਦੇ ਕਿੰਨੇ ਪੈਸੇ ? ਵੇਟਰ ਕਹਿੰਦਾ ਜੀ 215ਹੋੲੇ!
ਲਾਲਾ ਜੀ ਕਹਿੰਦੇ ਲਿਆਉ ਜੀ ਪੈਸੇ ਜੱਟ ਜਨਾਬ ਮੁਸਕੜੀਏ ਹੱਸਦੇ ਹੋਏ ਕਹਿੰਦੇ ਲਾਲਾ ਜੀ ਤੁਸੀ ਸਾਨੂੰ ਬਕਾਇਆ ਦੇਵੋ? ਲਾਲਾ ਜੀ ਕੁਝ ਹੈਰਾਨ ਹੁੰਦੇ ਹੋਏ ਬੋਲੇ!! ਜਨਾਬ ਪੈਸੇ ਦਿੳੁਗੇ ਤਾਂਹੀ ਤਾਂ ਬਕਾਇਆ ਦਊਗਾਂ ਜੱਟ ਜੀ ਕਹਿੰਦੇ ਲਾਲਾ ਜੀ ਕਮਾਲ ਕਰਦੇ ਓਂ ਦਿਨ ਦੀਵੀ ਕੁਫਰ ਨਹੀ ਤੋਲੀਦਾ ਹੁਣੇ ਈ ਤਹਾਨੂੰ 500ਦਾ ਨੋਟ ਦਿੱਤਾ ਸਾਡਾ ਸਮਾ ਬਕਾਇਆ ਮੋੜੋ!!
ਲਓ ਜੀ ਮਿੱਤਰੋ ਲਾਅਲਾ ਲਾਅਲਾ ਹੋ ਗਈ ਕਾਉਟਰ ਤੇ ਹਮਾਂ-ਤੁਮਾ ਵਿੱਚ ਵਿਚਾਲੇ ਆ ਗਏ ਰੌਲਾ ਪੈਦਾਂ ਸੁਣਕੇ ਜੱਟ ਜੀ ਤੇ ਲਾਲਾ ਜੀ ਆਪੋ ਆਪਣਾ ਦਾਅਵਾ ਠੋਕੀ ਜਾਣ ਇੱਕ ਕਹੇ ਪੈਸੇ ਦਿੱਤੇ ਦੂਜਾ ਕਹੇ ਨਹੀ ਦਿੱਤੇ ਐਨੇ ਨੂੰ ਗ੍ਰਾਹਕਾ ਦੀ ਭੀੜ ਵਧਨੀ ਸ਼ੁਰੂ ਹੋ ਗਈ ਕੁਝ ਸਿਆਣੇ ਬੰਦਿਆਂ ਨੇ ਸੋਚਿਆ ਬਈ ਆਪਾ ਪਹਿਲਾਂ ਲਾਲਾ ਜੀ ਤੋ ਪੁੱਛਦੇ ਹਾਂ ਕਿ ਪੈਸੇ ਨਾਹ ਦੇਣ ਦਾ ਕੀ ਸਬੂਤ ਹੈ ?ਲਾਲਾ ਜੀ ਖਫਾ ਹੋਇਓ ਬੋਲੇ ਕਿ ਜਦ ਨਹੀ ਦਿੱਤੇ ਤਾਂ ਨਹੀ ਦਿੱਤੇ, ਫਿਰ ਉਹਨੀ ਜੱਟ ਜੀ ਨੂੰ ਪੁੱਛਿਆ ਤੁਹਾਡੇ ਕੋਲ ਕੀ ਪਰੂਫ ਹੈ ਪੈਸੇ ਦਿੱਤਿਆ ਦਾ ਉਹ ਤੁਰੰਤ ਤੋਤੇ ਵਾਗੂੰ ਬੋਲੇ ਕਿ ਜੀ ਲਾਲਾ ਜੀ ਦਾ ਗੱਲ੍ਹਾ ਦੇਖ ਲਉ ਹੁਣੇ ਹੁਣੇ ਮੈ 500ਦਾ ਨੋਟ ਦਿੱਤਾ ਲਾਲਾ ਜੀ ਕਹਿੰਦੇ ਮੇਰੇ ਗੱਲੇ ਚ ਤਾ ਇਹੋ ਜਿਹੇ ਬਹੁਤ ਨੋਟ ਹਨ ਜੱਟ ਜੀ ਕਹਿੰਦੇ ਨਹੀ ਜਿਹੜਾ ਮੈ ਦਿੱਤਾ ਉਹਨੂੰ ਲਾਲ ਰੰਗ ਲੱਗਾ ਹੋਇਆ
ਲਓ ਜੀ ਜਦੋ ੳਹਨੀ ਗੱਲੇ ਦੀ ਫੋਲਾ ਫਰਾਲੀ ਕੀਤੀ ਲਾਲ ਰੰਗ ਵਾਲਾ ਨੋਟ ਮਿਲ ਗਿਆ , ਲਾਲਾ ਜੀ ਨੂੰ ਪਬਲਿਕ ਨੇ ਖੂਬ ਝੂਠਾ ਕੀਤਾ ਤੇ ਬਾਕੀ ਪੈਸੇ ਮੋੜਨੇ ਪਏ ਐਨੇ ਨੂੰ ਬਾਹਰ ਮੀਂਹ ਸ਼ੁਰੂ ਹੋ ਗਿਆ ਜੱਟ ਜਨਾਬ ਨੇ ਸੋਚਿਆ ਹੁਣ ਲੋਕਾਂ ਨੇ ਲਾਲਾ ਜੀ ਨੂੰ ਝੂਠਾ ਤਾ ਕਰ ਹੀ ਦਿੱਤਾ ਹੁਣ ਲਾਲਾ ਜੀ ਕਰ ਵੀ ਕੀ ਸਕਦੇ ਆ!! ਕੋਲ ਪਈ ਉਹਨਾਂ ਦੀ ਵਿਦੇਸ਼ੀ ਛੱਤਰੀ ਚੱਕ ਕੇ ਜੱਟ ਜੀ ਕਹਿਣ ਲੱਗੇ ਲਾਲਾ ਜੀ ਹੁਣ ਇਹ ਨਾਹ ਕਹਿ ਦੇਓ ਕਿ ਇਹ ਵੀ ਮੇਰੀ ਐ******
(((((ਸੋਢੀ ਦਿੱਲੀ ਵਾਲਾ))))))))

..........................................
ਇੱਕ ਵਾਰ ਕੀ ਹੁੰਦਾ ਇੱਕ ਬੰਦਾ ਕਿਸੇ ਦੇ ਘਰ
ਮੰਜ਼ਾ ਮੰਗਣ ਜਾਦਾ,
.
ਉਨਾ ਦਾ ਮੁੰਡਾ ਕਹਿੱਦਾ ਕਿ ਸਾਡੇ ਘਰੇ ਸਿਰਫ ਦੋ
ਹੀ ਮੰਜ਼ੇ ਆ,
.
ਇੱਕ ਤੇ ਮੈ ਤੇ ਮੇਰਾ ਬਾਪੂ ਸੌਦੇ ਹਾ ਤੇ ਇੱਕ ਤੇ
ਮੇਰੀ ਮਾਂ ਤੇ ਮੇਰੀ ਘਰਵਾਲੀ,
.
ਬੰਦਾ ਕਹਿੱਦਾ ਸਾਲਿਉ
ਮੰਜ਼ਾ ਨਹੀ ਦੇਣਾ ਨਾ ਦਿਉ ਸਾਉਣਾ ਤਾ ਸਿੱਖ
ਲਉ...
ਮੰਜ਼ਾ ਮੰਗਣ ਜਾਦਾ,
.
ਉਨਾ ਦਾ ਮੁੰਡਾ ਕਹਿੱਦਾ ਕਿ ਸਾਡੇ ਘਰੇ ਸਿਰਫ ਦੋ
ਹੀ ਮੰਜ਼ੇ ਆ,
.
ਇੱਕ ਤੇ ਮੈ ਤੇ ਮੇਰਾ ਬਾਪੂ ਸੌਦੇ ਹਾ ਤੇ ਇੱਕ ਤੇ
ਮੇਰੀ ਮਾਂ ਤੇ ਮੇਰੀ ਘਰਵਾਲੀ,
.
ਬੰਦਾ ਕਹਿੱਦਾ ਸਾਲਿਉ
ਮੰਜ਼ਾ ਨਹੀ ਦੇਣਾ ਨਾ ਦਿਉ ਸਾਉਣਾ ਤਾ ਸਿੱਖ
ਲਉ...
..........................
ਚੀਨ ਦਾ ਇੱਕ ਸੂਫੀ ਫਕੀਰ ਹੋਇਆ ਜੂਨੈਦ , ਉਹ ਭਗਤੀ ਕਰ ਰਿਹਾ ਸੀ , ਉਸਨੂੰ ਮਹਿਸੂਸ ਹੋਇਆ ਭਗਤੀ ਬਹੁਤ ਹੋ ਗਈ ਤੇ ਲੋਕਾਂ ਨੂੰ ਉਪਦੇਸ਼ ਦਿੱਤਾ ਜਾਵੇ ।
ਆਪਣਾ ਉਪਦੇਸ਼ ਦੇਣ ਲਈ ਉਸਨੇ ਇੱਕ ਬੱਚੇ ਨੂੰ ਚੁਣਿਆ , ਉਸਨੇ ਸੋਚਿਆਂ ਬੱਚਿਆਂ ਉਪਰ ਗੱਲਾਂ ਦਾ ਛੇਤੀ ਅਸਰ ਹੁੰਦਾ ਹੈ।
ਬੱਚਾ ਚਿਰਾਗ ਜਗਾ ਰਿਹਾ ਸੀ ,
ਫਕੀਰ ਨੇ ਬੱਚੇ ਨੂੰ ਪੁੱਛਿਆ ,' ਇਹ ਰੌਸ਼ਨੀ ਕਿੱਥੋਂ ਆਈ ਤੈਨੂੰ ਪਤਾ ?'
ਬੱਚੇ ਨੇ ਫੂਕ ਮਾਰ ਕੇ ਚਿਰਾਗ ਬੁਝਾ ਦਿੱਤਾ ਤੇ ਕਹਿਣ ਲੱਗਾ ,' ਇਹ ਰੌਸ਼ਨੀ ਕਿੱਥੇ ਗਈ ਤੁਸੀ ਦੱਸ ਸਕਦੇ ।'
ਫਕੀਰ ਲਾਜਵਾਬ ਸੀ ।
ਫਕੀਰ ਨੇ ਫਿਰ ਲਿਖਿਆ ਕਿ ਮੇਰੇ 10 ਗੁਰੂ ਹੋਏ ਨੇ ਜਿੰਨ੍ਹਾ ਤੋਂ ਮੈਂ ਸਿੱਖਿਆ , ਉਹਨਾਂ ਵਿੱਚ ਪਹਿਲਾਂ ਗੁਰੂ ਇਹ ਬੱਚਾ ਸੀ ।

.......................
ਇਕ ਵਾਰ ਇਕ ਬੱਚਾ ਘਬਰਾਇਆ ਹੋਇਆ ਸਕੂਲ ਤੇ ਆਪਣੇ
ਬਾਪੂ ਨੂੰ ਕਹਿੰਦਾ...
ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ
ਬਾਪੂ: ਕੀ ਹੋਇਆ ਪੁੱਤ ???
ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀ ਮੈਨੂੰ
ਲੱਗਦਾ ਕੱਲ ਕਿਤੇ ਵੇਚ ਨਾ ਦੇਣ
ਬਾਪੂ ਨੂੰ ਕਹਿੰਦਾ...
ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ
ਬਾਪੂ: ਕੀ ਹੋਇਆ ਪੁੱਤ ???
ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀ ਮੈਨੂੰ
ਲੱਗਦਾ ਕੱਲ ਕਿਤੇ ਵੇਚ ਨਾ ਦੇਣ
..............................