Wednesday, June 4, 2014

Poetry

ਹਰ ਕੀ ਪੌੜੀ ਨ੍ਹਾ ਆਇਓ ਜੀ 
ਇਸ ਬੁੱਢੜੀ ਦੇ ਗੰਗਾ ਹੱਡ ਪਾ ਆਇਓ ਜੀ........
.....ਹਰ ਕੀ ਪੌੜੀ ਨ੍ਹਾ ਆਇਓ ਜੀ..
...ਲੱਗਦੀ ਤਾਂ ਥੋਡੀ ਮਾਂ ਏ ਜੀ, 
ਪਰ ਸਾਨੂੰ ਤਾਂ ਜਾਪੇ ਕੋਈ ਗਾਂ ਏ ਜੀ.
....ਹਰ ਦਮ ਸਿੰਗਾਂ ਤੇ ਬਠਾਈ ਰੱਖਦੀ,
ਜਾਨ ਸੂਲੀ ਤੇ ਚੜ੍ਹਾਈ ਰੱਖਦੀ..
...ਰਾਤੀਂ ਆਇਆ ਸੁਪਨਾ ਸੁਵੱਲਾ ਜੀ,
ਕੱਠਾ ਹੋ ਗਿਆ ਸਾਰਾ ਮੁਹੱਲਾ ਜੀ...
..ਜਾਪਿਆ ਮਾਂਜੀ ਦੇ ਉੱਡਗੇ ਨੇ ਭੌਰ ਜੀ,
ਆਪਣੀ ਤਾਂ ਹੋ ਗਈ ਏ ਪੂਰੀ ਟੌਰ ਜੀ.
....ਕੱਢ ਲਿਆ ਘੁੰਢ ਬਿਨ ਅੱਥਰੂ ਬਹਾਏ ਜੀ,
ਸੰਘ ਪਾੜ-ਪਾੜ ਵੈਣ ਪਾਏ ਜੀ..
...ਮੇਰੀ ਤੱਤੜੀ ਦੇ ਰੋਏ ਨਾ ਨੈਣ ਜੀ,
ਮੇਰੀਆਂ ਖ਼ੁਸ਼ੀਆਂ ਨੂੰ ਲੱਗਿਆ ਗ੍ਰਹਿਣ ਜੀ...
.ਉਹਨੇ ਪਾਤੀ ਦੁਹਾਈ ਝੱਟ ਜੀ,
ਮੇਰੀ ਖੁਲਗੀ ਪਟੱਕ ਦੇਣੀ ਅੱਖ ਜੀ...
..ਓਹਨੇ ਪੁਣਤਾ ਔੜਮਾ-ਕੌੜਮਾ ਜੀ,
ਕਹਿੰਦੀ ਕਿਮੇਂ ਸੁੱਤੀ ਆ ਵਾਂਗ ਸਰਾਲ ਜੀ..
..ਮੈਨੂੰ ਆਉਂਦੇ ਨੇ ਭੈੜੇ-ਭੈੜੇ ਖ਼ਿਆਲ ਜੀ.
..ਹਰ ਕੀ ਪੌੜੀ ਨ੍ਹਾ ਆਇਓ ਜੀ,
ਇਸ ਬੁੱਢੜੀ ਦਾ ਸਿਆਪਾ ਮੁਕਾ ਆਇਓ ਜੀ… Paramjit Kaur.


************************************************

ਚਲਾ ਕੇ ਤੀਰ....ਕਹਿੰਦੇ....ਹੁਣ ਸੁਣਾਓ.....ਕਿਸ ਤਰ੍ਹਾਂ ਲੱਗਾ 
ਤੂੰ ਪਹਿਲੇ ਜ਼ਖਮ ਛੱਡ...ਇਹ ਤਾਜ਼ਾ ਘਾਓ...ਕਿਸ ਤਰ੍ਹਾਂ ਲੱਗਾ 

ਉਹ...ਹੌਕੇ ਹਾਰਿਆਂ ਦੀ....ਨਾਰੇਬਾਜ਼ੀ....ਕਿਸ ਤਰ੍ਹਾਂ ਦੀ ਸੀ 
ਜਦੋਂ ਪੀੜਾਂ ਨੇ....ਕੀਤਾ ਸੀ...ਘਿਰਾਓ.....ਕਿਸ ਤਰ੍ਹਾਂ ਲੱਗਾ 

ਕਿ ਅਹਿਸਾਨਾਂ ਦਾ ਅਜਗਰ...ਚੁਪ ਚੁਪੀਤੇ...ਵੱਲ ਚੜਾਉਂਦਾ ਏ
ਮੇਰੇ ਸੱਜਣ....ਇਹ ਦਮਘੋਟੂ....ਕਸਾਓ......ਕਿਸ ਤਰ੍ਹਾਂ ਲੱਗਾ

ਮੈਂ ਜ਼ਹਿਰਾਂ ਵਿਚ....ਭਿਓਂ ਕੇ....ਵਿੰਨਿਆ ਸੀ ....ਤੇਰੇ ਸੀਨੇ ਨੂੰ
ਮੇਰੇ ਤੀਰਾਂ ਦਾ....ਇਹ ਜ਼ਹਿਰੀ ਫੈਲਾਓ....ਕਿਸ ਤਰ੍ਹਾਂ ਲੱਗਾ

ਬੜੀ ਛੇਤੀ ਨਵਜ਼ ਟੁੱਟੀ...ਨਿਕਲ ਗਈ ਜਾਨ...ਪਲ ਛਿਨ ਵਿਚ
ਵਫਾਦਾਰੀ....ਦੀ ਧੜਕਨ ਦਾ....ਰੁਕਾਓ.....ਕਿਸ ਤਰ੍ਹਾਂ ਲੱਗਾ

ਮੁਹੱਬਤ....ਇਸ਼ਕ਼ ਤੇ ਗੈਰਤ....ਵਫ਼ਾ....ਇਮਾਨਦਾਰੀ....ਸਭ
ਸਵਾਲ-ਏ-ਵਕ਼ਤ ਚੋਂ...ਇਸਦਾ...ਘਟਾਓ....ਕਿਸ ਤਰ੍ਹਾਂ ਲੱਗਾ…(SONIA BHARTI)

****************************************************

ਗੁੱਟ ਤੇ ਬੰਨੀ
"ਬਰੈਡਡ ਘੜੀ"
ਦੇ ਚਾਅ 'ਚ ਮੈਂ ਮਾਂ ਨੂੰ ਕਿਹਾ-
ਦੇਖ ਮਾਂ,
ਮੈਂ ਤਾਂ
ਵਕਤ ਨੂੰ ਬੰਨੀ ਫਿਰਦਾ ...
ਪਰ,
ਅੱਗੋ ਮਾਂ ਕਹਿੰਦੀ-
ਪੁੱਤ ਟੈਮ ਐਵੇਂ ਨੀ ਬੰਨਿਆ ਜਾਂਦਾ,
ਟੈਮ ਨੂੰ ਬੰਨਣ ਲਈ,
ਪਹਿਲਾਂ "ਢਿੱਡ" ਬੰਨਣਾ ਪੈਂਦਾ...
ਹੁਣ ਮੈਨੂੰ
ਘੜੀ ਦੀ ਆਵਾਜ
ਮੱਧਮ ਜਿਹੀ ਹੋਗੀ ਜਾਪੀ,
ਮਾਂ ਦੇ ਇਹਨਾਂ ਸੱਚੇ ਬੋਲਾਂ ਅੱਗੇ…(ਸੁਖਚੈਨ ਕੁਰੜ)

*****************************************

ਇੱਕ ਨਿੱਕਾ ਜਿਹਾ ਬਾਲ, ਜੀਹਦੇ ਫਟੇ ਹੋਏ ਕਪੜੇ
ਤੇ ਖਿਲਰੇ ਹੋਏ ਵਾਲ,
ਜਦੋਂ ਅੱਧੀ ਰਾਤੀਂ
ਗਾਹਕਾਂ ਦੀ ਛੱਡੀ ਹੋਈ ਦਾਲ, ..ਨਾਲ ਰੋਟੀ ਖਾਣ
ਬਹਿੰਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ... ਕੋਈ ਮਲੂਕ
ਜਿਹੀ ਚਿੜੀ,
ਜੀਹਨੂੰ ਕੁੱਖ ਵਿਚ ਮਾਰਨੇ ਦੀ ਚਰਚਾ ਏ ਛਿੜੀ,
ਅੱਜ ਪੱਤਾ ਪੱਤਾ ਕੀਤੀ
ਅਜੇ ਕੱਲ ਹੀ ਸੀ ਖਿੜੀ,
ਜੀਹਦੇ ਘਰ ਦਾ ਸ਼ਿਕਾਰੀ
ਓਹਦੇ ਖੰਭ ਨੋਚ ਲੈਂਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ... ਕੋਈ ਰਈਸ
ਜਿਮੀਂਦਾਰ
ਜਿਹੜਾ ਨਸ਼ੇ ਵਿਚ ਗੁੱਲ,
ਕੱਖ ਵੱਢਦੀ ਕੁੜੀ ਦੇ
ਵੇਹਂਦਾ ਫਟੇ ਹੋਏ ਜੁੱਲ,
ਜਦੋਂ ਖੇਤੋਂ ਵੱਢੀ ਭਰੀ ਦਾ ਚੁਕਾਉਣ ਲਈ ਮੁੱਲ
ਓਹਦੀ ਚੁੰਨੀ ਫੜ ਲੈਂਦਾ....
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...
ਜਿਹੜਾ ਰਾਸ਼ਣ ਲਿਆਉਣ ਲਈ
ਰੱਖਿਆ ਏ ਘਰ,
ਬੱਸ ਪੈਨਸ਼ਨ ਦੇ ਦਿਨ
ਜੀਹਦੀ ਲਈਦੀ ਖਬਰ,
ਕਾਸ਼ ਆਉਂਦੀ ਸੰਗਰਾਂਦ ਤੱਕ
ਜਾਵੇ ਬੁੜਾ ਮਰ,
ਜਦੋਂ ਆਪਣਾ ਹੀ ਜੰਮਿਆ
ਏਹੋ ਜੀ ਗੱਲ ਕਹਿੰਦਾ ....
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ... ਭਰੀ ਜੋਬਨੇ
ਦੀ ਰੁੱਤ,
ਕਿਸੇ ਹਾਦਸੇ ਦੀ ਬਲੀ
ਜੀਹਦਾ ਚੜ ਜਾਵੇ ਪੁੱਤ,
ਓਹਦੀ ਮਮਤਾ ਦੇ ਮੂਹਰੇ
ਤੇਰਾ ਸੋਨੇ ਵਾਲਾ ਬੁੱਤ,
ਜਦੋਂ ਚੁੱਪ ਖੜਾ ਰਹਿੰਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ... ਜੀਹਨੇ
ਪੜਨ ਹਵਾਲੇ
ਕੀਤੀ ਸਾਰੀ ਸਾਉਣੀ ਹਾੜੀ,
ਜਿਹੜਾ ਕੱਢਦਾ ਰਿਹਾ ਸੀ ਫੀਸਾਂ ਕਰਕੇ ਦਿਹਾੜੀ,
ਕੱਲ ਸਾਹਬ ਨੇ ਵਗਾਹਕੇ
ਓਹਦੀ ਡਿਗਰੀ ਸੀ ਮਾਰੀ,
ਲੈਣੀ ਨੌਕਰੀ ਜੇ ਕਾਕਾ
ਪੰਜ ਲੱਖ ਲੱਗੂ ਕਹਿੰਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ... ਜਿਹੜੇ
ਕਾਗਜਾਂ ਤੇ
ਲਿਖ ਗਏ ਸਦੀਵੀ ਅਲਫਾਜ਼,
ਪਈ ਦੁਕਾਨਾਂ ਚ ਵਿਚਾਰਿਆਂ ਦੀ ਰੁਲਗੀ ਕਿਤਾਬ,
ਮੇਰੇ ਜਿਹਾ ਤਾਂ ਕੋਈ ਐਵੇਂ ਲੀਕਾਂ ਮਾਰਕੇ ਜਨਾਬ,
ਜਦੋਂ 'ਵਾਹ ਵਾਹ' ਖੱਟ ਲੈਂਦਾ.... ਰੱਬਾ ਉਦੋਂ ਤੇਰੀ ਹੋਂਦ ਉੱਤੇ
ਸ਼ੱਕ ਜਿਹਾ ਪੈਂਦਾ........(ਆਗਿਆਤ)

******************************

ਨਾ ਮੈਂ ਕੋਈ ਬਨਫਸ਼ੀ
ਨਾ ਕੋ ਝਾੜ ਅਚੰਭ
ਨਾ ਮੈਂ ਜਮੁਨਾ ਨੀਰ ਹਾਂ
ਨਾ ਹੀ ਪੇੜ ਕਦੰਭ
ਨਾ ਮੈਂ ਮੇਘ ਮਲ੍ਹਾਰ ਕੋਈ
ਨਾ ਕੋ ਉੱਚ ਸਤੰਭ
ਔੜਾਂ ਡੁੱਬੀ ਧਰਤ ਕੋਈ
ਨਾ ਕੋ ਰੁੱਤ ਬਸੰਤ
ਨਾ ਹੋਸ਼ਾਂ ਦਾ ਹੀ ਹੋਸ਼ ਹਾਂ
ਨਹੀਂ ਨਸ਼ੀਲੀ ਭੰਗ

ਮੈ ਸਾਹਿਬ ਤੇਰੀ ਰੂਹ ਸਖੀ
ਤੇਰੀ ਮੁਰਲੀ ਦੀ ਸੁਰੰਗ !! (Nivedita Sharma)

*******


ਰਾਧੇ ਤੂੰ ਕਿਉਂ ਉਦਾਸ?
ਭਿਜੇ ਨੈਂਣਾਂ ਨਾਲ ਕਿਉਂ ਖੜੀ ਹੈਂ?
ਦੁਖਿਆਰੀ ਜਿਹੀ ਕਿਉਂ ਬਣੀ ਹੈਂ
ਕਿਉਂ ਛੱਡ ਰਹੀ ਏਂ ਡੂੰਘੇ ਸਾਹ
ਰਾਧੇ ਤੂੰ ਕਿਉਂ ਉਦਾਸ?
ਕੇਸ ਤੇਰੇ ਖੁਲੇ ਹੋਏ ਹਨ
ਬਦਲ ਜਿਵੇਂ ਛਾ ਰਹੇ ਹਨ
ਬਸੰਤ ਵਿਚ ਸਾਵਨ ਦੀ ਆਸ
ਰਾਧੇ ਤੂੰ ਕਿਉਂ ਉਦਾਸ?
ਬਿਰਖ ਹਰੇ ਹੋ ਰਹੇ ਹਨ
ਪੀਲੇ ਪੱਤੇ ਸੰਗ ਛਡ ਰਹੇ ਹਨ
ਰਾਧੇ ਤੂੰ ਕਿਉਂ ਉਦਾਸ?
ਫੁਲ ਖਿੜਦੇ ਭੰਵਰੇ ਗਾਉਦੇ
ਮੋਰ ਪੈਂਲਾਂ ਪਾਉਂਦੇ
ਦਰਖਤਾਂ ਤੇ ਪੰਛੀ ਸ਼ੋਰ ਮਚਾਉਂਦੇ
ਚਾਰੇ ਦਿਸ਼ਾਵਾਂ ਤੇ ਸਜਿਆ
ਰੰਗੀਨ ਮੌਸਮ
ਰਾਧੇ ਤੂੰ ਕਿਉਂ ਉਦਾਸ?
ਗਿਰਧਰ ਨਾਲ ਮਿਲਾਪ ਜਲਦੀ ਹੋਵੇਗਾ
ਭੰਵਰਾ ਕਲੀ ਸੰਗ ਹੋਵੇਗਾ
ਰਖ ਆਪਣੇ ਤੇ ਵਿਸ਼ਵਾਸ
ਰਾਧੇ ਤੂੰ ਕਿਉਂ ਉਦਾਸ?- (Balwinder P Singh)
******************************

(ਕਿਸੇ ਨੂੰ 
ਆਈ ਲਵ ਯੂ 
ਕਿਹਨਾ 
ਪਿਆਰ ਨਹੀ 
ਕਿਸੇ ਉਦਾਸੀ ਵਿਚ 
ਘਿਰੇ ਇਨਸਾਨ ਨੂੰ 
ਕਿਸੇ ਦੁਨੀਆ ਵਲੋਂ 
ਨਕਾਰੇ ਇਨਸਾਨ ਨੂੰ 
ਮੁਸਕਰਾਹਟ ਦੇ ਕੇ 
ਅਪਨੇਪਨ ਦਾ ਇਹਸਾਸ 
ਕਰਵਾਉਣਾ ਪਿਆਰ ਹੈ ,

ਸਾਥੀ ਸੰਗ ਰਾਤ
ਗੁਜਾਰ ਕੇ ਸੇਕ੍ਸ
ਕਰਨਾ ਪਿਆਰ ਨਹੀਂ
ਓਹੀ ਰਾਤ ਨੂੰ
ਸੁਪਨੇ ਸਜਾਉਂਦੇ
ਬਾਤਾਂ ਪਾਉਂਦੇ
ਲੰਗਾ ਦੇਣਾ
ਪਿਆਰ ਹੈ ,

ਅਨਜਾਣੇ ਵਿਚ ਹੋਈ
ਗਲਤੀ ਨੂੰ
ਗਰਵ ਰੋਕੂ ਦਵਾਈ ਦੇ ਕੇ
ਖਤਮ ਕਰਨਾ ਪਿਆਰ
ਨਹੀਂ
ਉਸੇ ਗਲਤੀ ਨੂੰ
ਜਮਾਨੇ ਸਾਹਮਣੇ ਆ ਕੇ
ਅਪਣਾਉਣਾ , ਸੰਗਰਸ ਕਰਨਾ
ਪਿਆਰ ਹੈ -(ਜਸਪ੍ਰੀਤ ਸਿੰਘ ਧਾਲੀਵਾਲ)
**********************************

ਝੂਠ ਬੋਲਦਾ ਸੋਹਣਾ ਲਗਦੈਂ - Navtej Bharti

ਤੈਨੂੰ ਪਤੈ
ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ?
ਉਹਨੇ ਪੁੱਛਿਆ

ਤੇਰੇ ਵਰਗਾ
ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ?

ਤੂੰ…. ਤੂੰ ਓਹੋ ਜਿਹੀ ਹੈਂ
ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਤੂੰ ਉਹੀ ਕਿਉਂ ਪੁੱਛਦੀ ਐਂ
ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?

ਤੂੰ ਝੂਠ ਬੋਲਦਾ
ਸੋਹਣਾ ਲਗਦੈਂ- (
- Navtej Bharti)
************************************

ਚਾਣਕਿਆ ਨੀਤੀ:
ਕਹਿੰਦੇ ਨੇ ਕਿ ਇੱਕ ਵਾਰ ਚਾਣਕਿਆ ਆਪਣੇ ਚੇਲਿਆਂ ਦੇ ਨਾਲ ਮਗਧ ਤੋਂ ਕਿਸੇ ਹੋਰ ਸ਼ਹਿਰ ਵੱਲ ਜਾ ਰਿਹਾ ਸੀ। ਰਾਹ 'ਚ ਬੀਆਬਾਨ ਸੀ। ਤੁਰੇ ਜਾਂਦਿਆਂ ਰਾਹ ਵਿੱਚ ਇੱਕ ਕੰਡਿਆਲੇ ਬੂਰੇ ਨਾਲ ਚਾਣਕਿਆ ਦੀ ਧੋਤੀ ਫਸ ਗਈ। ਜਦ ਹੁਝਕਾ ਮਾਰ ਕੇ ਕੱਢਣ ਲੱਗਾ ਤਾਂ ਲੜ ਪਾਟ ਗਿਆ। ਚੇਲੇ ਨੇ ਦਾਤ ਕੱਢਿਆ ਅਤੇ ਬੂਟੇ ਨੂੰ ਵੱਢਣ ਹੋ ਤੁਰਿਆ।

ਚਾਣਕਿਆ ਨੇ ਰੋਕ ਕੇ ਕਿਹਾ ਕਿ ਇਸਨੂੰ ਵੱਢਣਾ ਨਹੀਂ, ਇਸ ਨੂੰ ਪਾਣੀ ਦਿਓ। ਚੇਲੇ ਹੈਰਾਨ ਹੋਏ ਪਰ ਆਗਿਆ ਮੰਨ ਕੇ ਬੂਟੇ ਦੀਆਂ ਜੜ੍ਹਾਂ 'ਚ ਪਾਣੀ ਦੇ ਦਿੱਤਾ ਅਤੇ ਤੁਰ ਪਏ।

ਵਾਪਸੀ ਵੇਲੇ ਜਦ ਤਰਕਾਲਾਂ ਨੂੰ ਉਸ ਹੀ ਬੂਟੇ ਕੋਲੋਂ ਇਹ ਦੁਬਾਰਾ ਲੰਘਣ ਲੱਗੇ ਤਾਂ ਚਾਣਕਿਆ ਰੁਕ ਗਿਆ। ਚੇਲੇ ਤੱਕਣ ਲੱਗ ਪਏ। ਚਾਣਕਿਆ ਨੇ ਆਪਣੀ ਧੋਤੀ ਦੇ ਲੜ ਨਾਲ ਬੂਟੇ ਦੀਆਂ ਜੜ੍ਹਾਂ ਕੋਲ ਗੱਠ ਮਾਰੀ ਅਤੇ ਬੂਟਾ ਜੜੋਂ ਪੁੱਟ ਕੇ ਓਹ ਮਾਰਿਆ। ਤਦ ਚੇਲਿਆਂ ਨੂੰ ਸਮਝ ਲੱਗੀ ਕਿ ਸਵੇਰੇ ਜਾਣ ਵੇਲੇ ਚਾਣਕਿਆਂ ਨੇ ਬੂਟੇ ਦੀਆਂ ਜੜ੍ਹਾਂ ਪੋਲੀਆਂ ਕਰਨ ਲਈ ਪਾਣੀ ਦੁਆਇਆ ਸੀ।
************************************************


ਮੇਰਾ ਘਰ

ਮੇਰੇ ਿਜਹਾ ਹਾਲ ਸਦਾ
ਮੇਰੇ ਘਰ ਦਾ ਰਿਹਾ
ਹਮਸਫ਼ਰ ਬਣ ਕੇ ਮੇਰਾ
ਸਫ਼ਰ ਤੈਅ ਕਰਦਾ ਰਿਹਾ....

ਇਹ ਨਹੀਂ ਕਿ ਕਦੇ
ਭੁਚਾਲ਼ ਨਹੀਂ ਆਏ
ਛੱਤ ਨਹੀਂ ਹਿੱਲੀ
ਜਾਂ ਨ੍ਹੇਰੇ ਨਹੀਂ ਛਾਏ
ਇਹਦਾ ਜੇਰਾ ਸੀ ਤਕੜਾ
ਹਰ ਜਰਕ ਜਰਦਾ ਰਿਹਾ
ਮੇਰੇ ਜਿਹਾ ਹਾਲ ਸਦਾ
ਮੇਰੇ ਘਰ ਦਾ ਰਿਹਾ.....

ਕਈ ਕਈ ਵਾਰ ਇਹ
ਅਟੈਚੀ 'ਚ ਸਿਮਟਿਆ
ਗੱਠੜੀ 'ਚ ਬੱਝਿਆ
ਕਦੇ ਧਰਤੀ ਤੇ ਖਿੱਲਰਿਆ
ਜਿੱਥੇ ਵੀ ਜਾ ਕੇ ਧਰਿਆ
ਸਦਾ ਜੜ੍ਹ ਫੜ੍ਹਦਾ ਰਿਹਾ
ਮੇਰੇ ਜਿਹਾ ਹਾਲ ਸਦਾ
ਮੇਰੇ ਘਰ ਦਾ ਰਿਹਾ....

ਮੇਰੇ ਹੀ ਵਾਂਗ ਇਹ
ਅੰਬਰਾਂ ਤੇ ਭਟਕਿਆ
ਧਰਤੀ ਤੇ ਉਤਰਿਆ
ਜਾਂ ਖਲਾਅ 'ਚ ਲਟਕਿਆ
ਸਿਰ ਮੇਰੇ ਤੇ ਛੱਤ ਦੀ
ਪਰ ਛਾਂ ਕਰਦਾ ਰਿਹਾ
ਮੇੇਰੇ ਜਿਹਾ ਹਾਲ ਸਦਾ
ਮੇਰੇ ਘਰ ਦਾ ਰਿਹਾ....

ਸ਼ਬਦਾਂ 'ਚ ਢਲ਼ ਕਦੇ
ਕਵਿਤਾ 'ਚ ਚਿਤਰਿਆ
ਬਣ ਕੇ ਲਕੀਰ ਰੰਗਲੀ
ਕੈਨਵਸ ਤੇ ਉਤਰਿਆ
ਮਨ ਦਿਆਂ ਮੌਸਮਾਂ 'ਚ
ਇਉਂ ਰੰਗ ਭਰਦਾ ਰਿਹਾ
ਮੇਰੇ ਿਜਹਾ ਹਾਲ ਸਦਾ
ਮੇਰੇ ਘਰ ਦਾ ਰਿਹਾ....-ਰਮਨਪ੍ਰੀਤ ਕੌਰ


 ********************************

ਕਿੰਨਾ ਆਸਾਨ ਸੀ ਤੇਰੇ ਲਈ 
ਮਿੱਟੀ ਦੇ ਕੁੱਜੇ ਨੂੰ 
ਪੈਰਾਂ ਨਾਲ ਤੋੜਨਾ 
ਤੇ ਵਿਚ ਭਰੇ ਪਾਣੀ ਨੂੰ 
ਮਿੱਟੀ ਚ ਰੋੜਨਾ
ਓੰਨਾ ਹੀ ਔਖਾ ਸੀ ਮੇਰੇ ਲਈ 
ਉਸ ਟੁੱਟੇ ਕੁੱਜੇ ਚੋਂ
ਆਪਣਾ ਦਿਲ ਤੇ
ਡੁੱਲੇ ਪਾਣੀ ਚੋਂ
ਆਪਣੇ ਹੰਝੂ ਵੱਖ ਕਰਨਾ
ਕਿਉਂਕਿ
ਤੂੰ ਵੀ ਜਾਣਦਾ ਏਂ
ਟੁੱਟੇ ਕੁੱਜੇ ਤੇ ਦਿਲ ਦਾ ਜੁੜਨਾ
ਆਸਾਨ ਨਹੀਂ ਹੁੰਦਾ...SONIA BHARTI

……………………………………

ਬੇ-ਦਾਅਵਾ ਏਦਾਂ ਹੀ ਨਹੀਂ ਲਿਖਿਆ ਜਾਂਦੈ

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਮੈਂ ਉਨ੍ਹਾਂ ਖਰੜਿਆਂ ਨੂੰ
ਮੱਥਾ ਹੀ ਟੇਕ ਦਿੱਤਾ
ਜਿਨ੍ਹਾਂ ਨੂੰ ਸੋਧਣ ਦੀ
ਗੱਲ ਕਰਨ ਵਾਲੇ ਨੂੰ
ਸੋਧੇ ਜਾਣ ਦੇ
ਫਤਵੇ ਜਾਰੀ ਹੁੰਦੇ ਨੇ।

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਕੁੱਝ ਚਿਹਰੇ ਪੜ੍ਹੇ ਹਨ
ਅੱਥਰੂਆਂ ਵਿੱਚ ਲੁਕੇ
ਸਵਾਲ ਪੜ੍ਹੇ ਹਨ
ਉਨ੍ਹਾਂ ਦੇ ਭਵਿੱਖ ਤੇ ਲੱਗਿਆ
ਪ੍ਰਸ਼ਨਚਿੰਨ੍ਹ ਪੜ੍ਹਿਆ ਹੈ।

ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ
ਕਿ ਚੌਪੜੀ
ਬੇਗਾਨਿਆਂ ਨੂੰ ਹੀ ਕਿਉਂ ਨਸੀਬ ਹੁੰਦੀ ਹੈ।

ਭਾਈ ਲਾਲੋ ਦੇ ਹਿੱਸੇ ਦਾ
ਨਾਨਕ
ਮਲਿਕ ਭਾਗੋਆਂ ਦਾ
ਕੈਦੀ ਕਿਵੇਂ ਹੋ ਗਿਆ।

ਲੱਤਾਂ ਵਿੰਗੀਆਂ ਕਰ ਲੈਣ ਤੋਂ ਬਾਅਦ ਵੀ
ਚਾਦਰ
ਛੋਟੀ ਹੀ ਕਿਉਂ ਰਹਿ ਜਾਂਦੀ ਹੈ।

ਮੁਗਲਾਂ ਨਾਲ ਟੱਕਰ ਲੈਣ ਵਾਲਾ
ਗੋਬਿੰਦ
ਕਿਹੜੀ ਮਿੱਟੀ ਦਾ ਬਣਿਆ ਸੀ।

ਭਾਈ ਘਨੱਈਏ ਦੀ
ਜ਼ਾਤ ਕੀ ਸੀ।
ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ।

ਔਰੰਗਜ਼ੇਬ ਨੂੰ ਸਿਰੌਪਾ
ਜਨਰਲ ਡਾਇਰ ਨੂੰ ਦੋ-ਸ਼ਾਲਾ
ਬਾਦਲ ਨੂੰ ਫਖ਼ਰ-ਏ-ਕੌਮ
ਕੀਹਦੇ ਸਿਰ ਤੋਂ
ਧੜ ਅਲੱਗ ਕਰ ਕੇ ਦਿੱਤਾ ਗਿਆ
ਮੈਨੂੰ ਕਿਸੇ ਨੇ
ਦੱਸਿਆ ਹੀ ਨਹੀਂ।

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਕੁੱਝ ਚਿਹਰੇ ਪੜ੍ਹੇ ਹਨ
ਜੋ ਪੁੱਛਦੇ ਹਨ
ਕਿ ਗੋਬਿੰਦ ਕਿਨ੍ਹਾਂ ਲਈ
ਕੁਰਬਾਨ ਹੋਇਆ ਸੀ।

ਕਿ ਨਾਨਕ
ਪੰਜਵੀ ਉਦਾਸੀ ਤੋਂ
ਕਿਉਂ ਨਹੀਂ ਮੁੜਿਆ।

ਕਿ ਉਹ ਸਰੋਵਰ ਕਿਹੜਾ ਸੀ
ਜਿੱਥੇ ਕਾਗਾਂ ਨੇ
ਹੰਸਾਂ ਦਾ ਰੂਪ ਧਾਰ ਕੇ
ਚਿੜੀਆਂ ਦੇ ਆਂਡੇ ਖਾਣ ਦੀ
ਰਸਮ ਤੋਰੀ ਸੀ।

ਮੈਂ ਕੁੱਝ ਚਿਹਰੇ ਪੜ੍ਹੇ ਨੇ
ਜੋ ਕਹਿੰਦੇ ਨੇ
ਕਿ ਤੱਤੀ ਤਵੀ ਤੇ
ਬੈਠਣ ਵਾਲੀ ਕੌਮ ਨੂੰ
ਆਰਿਆਂ ਤੇ
ਚਿਰਾਏ ਜਾਣ ਵਾਲੀ ਕੌਮ ਨੂੰ
ਨੀਹਾਂ ਵਿੱਚ
ਚਿਣੇ ਜਾਣ ਵਾਲੀ ਕੌਮ ਨੂੰ
ਬੰਦ-ਬੰਦ ਕਟਵਾ ਕੇ
ਸੀ ਤੱਕ ਨਾ ਕਰਨ ਵਾਲੀ ਕੌਮ ਨੂੰ
ਭਾਣਾ ਮੰਨਣ ਦੀ ਅਫੀਮ
ਕਿਹੜੇ ਗੁਰੂ ਨੇ ਦਿੱਤੀ ਸੀ?

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਪਰ ਮੈਨੂੰ ਪਤਾ ਹੈ
ਬੇ-ਦਾਅਵਾ
ਏਦਾਂ ਹੀ ਨਹੀਂ ਲਿਖਿਆ ਜਾਂਦੈ।

ਉਮੀਦ ਦੇ ਮਰ ਜਾਣ ਤੋਂ ਬਾਅਦ
ਅੰਗੂਠਾ
ਸਭ ਤੋਂ ਪਹਿਲਾਂ
ਅਪਣੀ ਹੀ ਸੰਘੀ ਤੇ ਲੱਗਦਾ ਹੈ।

ਸਮੁੰਦਰੋਂ ਪਾਰ
ਬੇਗਾਨੇ ਮੁਲਕ
ਬੇਗਾਨਗੀ ਦਾ ਅਹਿਸਾਸ
ਮੈਨੂੰ ਪਤੈ
ਸਭ ਤੋਂ ਖਤਰਨਾਕ ਨਹੀਂ ਹੁੰਦਾ।

ਪਰ ਮਿੱਟੀ ਦਾ ਮੋਹ
ਅਪਣੇ ਮੁਲਕ ਨਾਲ
ਅਤੇ ਅਪਣੇ ਦੁਸ਼ਮਣਾਂ ਨਾਲ ਵੀ
ਕੋਈ ਰਿਸ਼ਤਾ ਗੰਢ ਕੇ ਰੱਖਦਾ ਹੈ
ਮੈਨੂੰ ਪਤਾ ਹੈ।

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਪਰ
ਜੇ ਕਿਤਾਬਾਂ ਹੀ ਮੈਨੂੰ ਪੜ੍ਹ ਲੈਂਦੀਆਂ
ਤਾਂ ਮੇਰੇ ਹੱਥ ਵਿੱਚ
ਬੰਦੂਕ ਨਹੀਂ ਸੀ ਹੋਣੀ
ਸਲਫਾਸ ਨਹੀਂ ਸੀ ਹੋਣੀ
ਵਰਤਮਾਨ ਹੋਣਾ ਸੀ। —ਸੁਰਜੀਤ ਗੱਗ


***********************************

ਤੁਰ ਪਈ ਹਾਂ
ਕਾਲੇ ਜੰਗਲਾਂ ਂ
ਦੇ ਰਾਹ

ਇੱਕ ਅਨਜਾਣੇ
ਚਾਨਣ ਦੀ ਭਾਲ
ਖਾਤਿਰ

ਮੰਗਦੀ ਹਾਂ
ਸਾਹਾਂ ਦੀ
ਖੁਰਾਕ

ਨਾਗ ਪਾਸੋਂ
ਜ਼ਹਿਰੀਲੇ
ਦੋ ਘੁੱਟ
ਮਾਤਰ - ਜਸਵਿੰਦਰ ਨੀਲੂ
****************************

ਇਸ ਘੂੰਗਟ ਨੂੰ, ਅੱਗ ਲਾਵੋ ਜੀ
ਮੈਂਡਾ ਸੱਜਣ ਪਰਦੇ ਪਾਇਆ ਏ ਜੀ
ਸੂਤਰ ਦੀ ਕੈਦ ਚ ਪਾ ਜਿਸਨੇ
ਇਹਨਾਂ ਅੱਖੀਆਂ ਨੂੰ ਤਰਸਾਇਆ ਏ ਜੀ

ਸੌਂਕਣ ਸਿਉਂ ਬਣ ਕੇ ਬੈਠਾ ਏ 
ਸੱਜਣ ਤੇ ਸਾਡੇ ਵਿਚ ਆ ਕੇ
ਸਾਡੇ ਤੋ ਪਹਿਲਾਂ ਦੀਦ ਕਰੇ
ਹੱਕ ਸਾਥੋਂ ਵਧ ਜਤਾਇਆ ਏ ਜੀ

ਅਸਾਂ ਸੱਜਣ ਤਾਈਂ ਦੇਖਣ ਨੂੰ
ਹਿਜਰਾਂ ਦੀਆਂ ਪੀੜਾਂ ਕੱਟੀਆਂ ਨੇ
ਬਿਰਹੋਂ ਦੀ ਮਾਰ ਸਹਾਰੀ ਏ
ਪਲ ਪਲ ਸੰਤਾਪ ਹੰਡਾਇਆ ਏ ਜੀ

ਰੂਹ ਤੜਫੇ ਤਨ ਦੇ ਅੰਦਰ ਜੀ
ਜਿਉਂ ਆਬ ਨੂੰ ਤੜਫ ਰਹੀ ਮੱਛੀ
ਉਸ ਰੂਹ ਨੂੰ ਪਰਦਾ ਕਿੰਝ ਰੋਕੇ
ਜਿਸ ਰੱਬ ਨੂੰ ਯਾਰ ਬਣਾਇਆ ਏ ਜੀ

ਕੋਈ ਪਾ ਕੇ ਗੂੜ੍ਹ ਬੁਝਾਰਤ ਜੀ
ਅੱਜ ਖੋਲੋ ਦਿਲ ਦੇ ਭੇਤ ਸਭੈ
ਘੂੰਗਟ ਵਿਚ ਅੱਖੀਆਂ ਬੰਦ ਕਰਕੇ
ਅਸਾਂ ਦਿਲ ਵਿਚ ਤੈਨੂੰ ਪਾਇਆ ਏ ਜੀ

ਆਵੋ ਸੱਜਣ ਹੁਣ ਚੁੱਕ ਸ਼ਰਮਾਂ
ਅੱਜ ਰੂਹ ਵਿਚ ਰੂਹ ਬਣ ਰਚ ਜਾਵੋ
ਇਹ ਪਰਦਾ ਚਾਹੇ ਲੱਖ ਚਾਹੇ
ਕੋਈ ਰੂਹ ਨੂੰ ਰੋਕ ਨਾ ਪਾਇਆ ਏ ਜੀ.....SONIA BHARTI
******************************************

ਰਿਸ਼ਤੇ
ਇਹ ਤਾਂ ਹੁੰਦੇ ਨੇ
ਮੋਹ-ਪਿਆਰ ਦੇ
ਸਾਹਾਂ ਦੀਆਂ ਤੰਦਾਂ ਦੇ
ਇਹ ਥੋੜ ਚਿਰੇ ਨਹੀਂ
ਉਮਰਾਂ ਦੇ ਹੁੰਦੇ ਨੇ
ਜਨਮਾਂ-ਜਨਮਾਂ ਦੇ ਹੁੰਦੇ ਨੇ
ਅੌਖੇ ਵੇਲਿਆਂ 'ਚ ਕਦੇ
ਅਹਿਸਾਸ ਨਹੀਂ ਹੋਣ ਦਿੰਦੇ
ਕੱਲੇ ਹੋਣ ਦਾ
ਪਛਾਣ ਲੈਂਦੇ ਨੇ
ਬਾਰਿਸ਼ਾ ਵਿੱਚ ਵੀ ਹੰਝੂ
ਪੜ ਲੈਂਦੇ ਨੇ ਹਾਸਿਆਂ 'ਚੋਂ ਵੀ
ਉਦਾਸ ਚਿਹਰਿਆਂ ਨੂੰ
ਇਹ ਹੁੰਦੇ ਨੇ ਰਿਸ਼ਤੇ
ਰੂਹਾਂ ਦੇ ਰਿਸ਼ਤੇ
ਸਹੀ ਅਰਥਾਂ 'ਚ "ਆਪਣੇ"

ਪਰ ਅੱਜ-ਕੱਲ ਲੋਕਾਂ
ਬਦਲ ਦਿੱਤੇ ਨੇ
ਰਿਸ਼ਤਿਆਂ ਦੇ ਮਾਇਨੇ
ਮਜਾਕ ਉਡਾਇਆ ਜਾਂਦਾ
ਰਿਸ਼ਤਿਆਂ ਦਾ ,ਖੇਡਿਆਂ ਜਾਂਦਾ
ਤੁਹਾਡੀਆਂ ਭਾਵਨਾਵਾਂ ਨਾਲ
ਮਤਲਬ ਕੱਢਕੇ ਲੋਕ
ਲਾਹ ਸੁੱਟਦੇ ਨੇ ਰਿਸ਼ਤੇ
ਸੱਪ ਦੀ ਕੁੰਜ ਵਾਂਗ

ਮੇਰਾ ਭਰਾ ਮੇਰਾ ਵੀਰਾ ਕਹਿੰਦਿਆਂ
ਕਦੇ ਜੁਬਾਨ ਨੀ ਸੀ ਥੱਕਦੀ
ਅੱਜ ਤੂੰ ਕੌਣ ਤੇ ਮੈਂ ਕੌਣ
ਕਿੰਨੇ ਖੇਖਣ ਕਰਦੇ ਨੇ ਲੋਕ
ਦਾਤਾ ਬਚਾਈਂ ਰੱਖੀਂ ਅਜਿਹੇ
ਅਖੌਤੀ "ਆਪਣਿਆਂ" ਤੋਂ !! -ਨਿਮਰ |

**********************************

ਇੱਕ ਚੀਤਾ ਸਿਗਰਟ
ਦਾ ਸੂਟਾ ਲਾਉਣ
ਲੱਗਾ ਸੀ ਤੇ
ਅਚਾਨਕ ਇੱਕ
ਚੂਹਾ ਆ ਕੇ
ਕਹਿੰਦਾ____ .
ਜਨਾਬ ਛੱਡ ਦਿਉ
ਨਸ਼ਾ ਆਉ ਮੇਰੇ ਨਾਲ
ਦੇਖੋ ਇਹ
ਜੰਗਲ
ਕਿੰਨਾਂ ਖੂਬਸੂਰਤ
ਆ_____.
ਚੀਤਾ ਚੂਹੇ ਨਾਲ ਤੁਰ
ਪਿਆ____. ਅੱਗੇ ਇੱਕ
ਹਾਥੀ ਕੋਕੀਨ
ਪੀ ਰਿਹਾ ਸੀ____.
ਚੂਹਾ ਫ਼ੇਰ ਕਹਿੰਦਾ____
ਜਨਾਬ ਛੱਡ ਦਿਉ
ਨਸ਼ਾ ਆਉ ਮੇਰੇ ਨਾਲ
ਦੇਖੋ ਇਹ
ਜੰਗਲ
ਕਿੰਨਾਂ ਖੂਬਸੂਰਤ
ਆ_____.
ਹਾਥੀ ਵੀ ਨਾਲ ਤੁਰ
ਪਿਆ____.
ਅੱਗੇ ਸ਼ੇਰ ਵਿਸਕੀ ਪੀਣ
ਦੀ ਤਿਆਰੀ ਕਰ
ਰਿਹਾ ਸੀ___ਚੂਹੇ ਨੇ
ਉਹਨੂੰ
ਵੀ ਉਹੀ ਕਿਹਾ____.
ਸ਼ੇਰ ਨੇ ਗਿਲਾਸ ਰੱਖ ਕੇ
5-6 ਛੱਡੀਆਂ ਚੂਹੇ
ਦੇ____.
ਹਾਥੀ ਕਹਿੰਦਾ ਕਿਉਂ
ਮਾਰ ਰਹੇ ਆ ਇਸ
ਬੇਚਾਰੇ
ਨੂੰ____?
. .
.
ਸ਼ੇਰ ਕਹਿੰਦਾ ਇਸ
ਕਮੀਨੇ ਨੇ
ਪਿਛਲੀ ਵਾਰੀ ਵੀ ਅਫ਼ੀਮ
ਖਾ ਕੇ
ਮੈਨੂੰ ਵੀ 3 ਘੰਟੇ ਜੰਗਲ
ਚ ਗੇੜੇ ਕਢਾਏ ਸੀ...…! Author Unknown.
**********************************************

ਤੂੰ ਬਿਲਕੁਲ
ਚੰਦ ਦੀ ਤਰ੍ਹਾਂ ਸੱਜਣਾ

ਨੂਰ ਵੀਂ ਉਨ੍ਹਾਂ
ਗਰੂਰ ਵੀਂ ਉਨ੍ਹਾਂ
ਤੇ ਦੂਰ ਵੀਂ ਉਨ੍ਹਾਂ -Navi Mahal
****************************

ਦਿਲ ਦੀ ਕਵਿਤਾ

ਤੂੰ ਹੈਂ ਸੱਚ ਦਾ ਮੁਸਾਫ਼ਿਰ ਤੇ ਇਹ ਹੈ ਕੂੜ ਦਾ ਪਸਾਰਾ
ਕਿਤੇ ਬਹਿ ਨਾਂ ਜਾਈਂ ਛਾਵੇਂ ਇਹ ਮੀਨਾਰ ਢਹਿਣ ਵਾਲੇ

ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆਂ
ਜਗਦੇ ਨੇਂ ਅੰਤ ਕਾਇਆ ’ਤੇ ਸੇਕ ਸਹਿਣ ਵਾਲੇ

ਮੇਰੇ ਨਾਮ ਕਰ ਗਿਆ ਹੈ ਕੋਈ ਖ਼ੁਦਕੁਸ਼ੀ ਤੋਂ ਪਹਿਲਾਂ
ਉਹਦੀ ਜ਼ਿੰਦਗੀ ’ਤੇ ਰਹਿੰਦੇ ਸੀ ਜੋ ਕਹਿਰ ਢਹਿਣ ਵਾਲੇ

ਮੇਰੀ ਪਿਆਸ ਦਾ ਸਫ਼ਰ ਹੈ ਨਿਰਛਾਵਾਂ ਅੰਤਹੀਣਾਂ
ਤੇ ਮੁਹੱਬਤਾਂ ਦੇ ਪਾਣੀਂ ਪਲ-ਛਿਣ ’ਚ ਲਹਿਣ ਵਾਲੇ

ਡਾਢਾ ਹੈ ਸੇਕ ਸੱਚ ਦਾ ਬਚ ਜਾਏ ਕੁਝ ਜੇ ਬਚਦਾ
ਹਟ ਕੇ ਜ਼ਰਾ ਕੁ ਬਹਿੰਦੇ ਸੀਨੇਂ ’ਚ ਰਹਿਣ ਵਾਲੇ

ਵਰ੍ਹਿਆਂ ਦੇ ਬਾਅਦ ਫੁੱਟੇ ਕਾਇਆ ਮੇਰੀ ’ਚੋਂ ਪੱਤੇ
ਪਰਤੇ ਮੁਸਾਫ਼ਰੀ ਤੋਂ ਮੇਰੀ ਛਾਂ ’ਚ ਬਹਿਣ ਵਾਲੇ -ਸੁਖਵਿੰਦਰ ਅੰਮ੍ਰਿਤ
*****************************************


ਜੇ ਤੂੰ ਆਵੇਂ
ਅਹਿਸਾਸ ਕਰਾਂਵੇਂ
ਬਣ ਕੇ ਰੂਹ ਦਾ ਹਾਣੀ ਵੇ
ਕਰਾਂ ਨਾਂ ਸ਼ਿਕਵਾ
ਨੌਕਰ ਹੋ ਜਾਂ
ਉਮਰਾਂ ਤੱਕ ਮਰ ਜਾਣੀ ਵੇ.........

ਕੋਮਲ ਕੋਮਲ ਕਲੀਆਂ ਵਰਗੇ
ਚਾਅ ਵੇ ਮਿੱਤਰਾ ਦਿਲ ਦੇ ਨੇਂ
ਦਿਲ ਦੇ ਬਾਗੀਂ ਫੁੱਲ ਸੱਧਰਾਂ ਦੇ
ਰੋਜ਼ ਰੋਜ਼ ਨਾ ਖਿਲਦੇ ਨੇ
ਕਦੀ ਕਦੀ ਹੀ ਬਣਦੀ ਅੜਿਆ
ਦਿਲਾਂ ਦੀ ਇਸ਼ਕ ਕਹਾਣੀ ਵੇ...........

ਕਰਾਂ ਨਾਂ ਸ਼ਿਕਵਾ
ਨੌਕਰ ਹੋ ਜਾਂ
ਉਮਰਾਂ ਤੱਕ ਮਰ ਜਾਣੀ ਵੇ.........

ਬਾਹਾਂ ਵਿਚ ਤੂੰ ਸਾਹਾਂ ਵਿਚ ਤੂੰ
ਕੋਈ ਐਸਾ ਹੋਵੇ ਨਜ਼ਾਰਾ ਵੇ
ਜਿੰਦ ਤੋਂ ਮਹਿੰਗਾ ਜਾਨ ਤੋ ਮਹਿੰਗਾ
ਸਾਹਾਂ ਤੋਂ ਤੂੰ ਪਿਆਰਾ ਵੇ
ਦੇਖਿਆ ਤੈਨੂੰ ਦਿਲ ਖਿਲ ਜਾਵੇ
ਲੱਗੇਂ ਤੂੰ ਰੂਹ ਦਾ ਹਾਣੀ ਵੇ...........

ਕਰਾਂ ਨਾਂ ਸ਼ਿਕਵਾ
ਨੌਕਰ ਹੋ ਜਾਂ
ਉਮਰਾਂ ਤੱਕ ਮਰ ਜਾਣੀ ਵੇ.........

ਖੁਆਬਾਂ ਖਿਆਲਾਂ ਵਿਚ ਜੋ ਵਸਿਆ
ਉਹ ਸੱਜਣ ਸਾਡਾ ਤੂੰ ਹੀ ਏਂ
ਦਰਗਾਹੀਂ ਜਾ ਕੇ ਜੀਹਨੂੰ ਮੰਗਿਆ
ਮੁਰਸ਼ਦ ਸਾਡਾ ਤੂੰ ਹੀ ਏਂ
ਕੰਨਾਂ ਵਿਚ ਰਸ ਘੋਲੇ ਮਿਸ਼ਰੀ
ਤੇਰੀ ਸੁੱਚੀ ਬਾਣੀ ਵੇ.............

ਕਰਾਂ ਨਾਂ ਸ਼ਿਕਵਾ
ਨੌਕਰ ਹੋ ਜਾਂ
ਉਮਰਾਂ ਤੱਕ ਮਰ ਜਾਣੀ ਵੇ.........

ਮਾਣ ਨਿਮਾਣਿਆਂ ਨੂੰ ਤੂੰ ਦੇ ਦੇ
ਤੇਰਾ ਧਰਵਾਸਾ ਕਾਫੀ ਏ
ਅਸੀਂ ਆਂ ਮੰਗਤੇ ਪਾ ਦੇ ਖੈਰਾਂ
ਭਰ ਦੇ ਕਾਸਾ ਕਾਫੀ ਏ
ਅਮਰ ਹੋ ਜਾਈਏ ਹੋਠ ਛੁਹਾਈਏ
ਤੇਰੇ ਇਸ਼ਕ ਝਨਾਂ ਦਾ ਪਾਣੀ ਵੇ...........

ਜੇ ਤੂੰ ਆਵੇਂ
ਅਹਿਸਾਸ ਕਰਾਂਵੇਂ
ਬਣ ਕੇ ਰੂਹ ਦਾ ਹਾਣੀ ਵੇ
ਕਰਾਂ ਨਾਂ ਸ਼ਿਕਵਾ
ਨੌਕਰ ਹੋ ਜਾਂ


ਉਮਰਾਂ ਤੱਕ ਮਰ ਜਾਣੀ ਵੇ......…ਗੁਰਜੀਤ
 Inder.
****************************************

ਨਜ਼ਮ

ਅਰਥਾਂ ਬਾਝੋਂ ਖਾਲੀ ਅੱਖਰ
ਕੀਕਰ ਬਣਨ ਕਹਾਣੀ ਵੇ
ਕਲਮਾਂ ਵਾਲੇ ਕਾਸੇ ਅੰਦਰ
ਪਾ ਜਾ ਇਕ ਅਠਿਆਨੀ ਵੇ

ਸੋਚਾਂ ਨੂੰ ਮੈਂ ਜ਼ਰਬਾਂ ਦੇਵਾਂ
ਪਾਵਾਂ ਮੁੱਲ ਖਿਆਲਾਂ ਦੇ
ਇਨ੍ਹਾਂ ਤੋਂ ਇਕ ਚਿਣਗ ਸੁਨਹਿਰੀ
ਰੂਹਾਂ ਤੀਕਰ ਜਾਣੀ ਵੇ

ਅੰਦਰ ਬਾਹਰ ਕੀ ਕੁਝ ਲੁਕਿਆ
ਚੰਗੀ ਤਰ੍ਹਾਂ ਪਛਾਣਾਂ ਮੈਂ
ਫਿਰ ਵੀ ਕਾਹਤੋਂ ਭਰਮ ਦੀ ਚਾਦਰ
ਮਨ ਕਮਲ਼ੇ ਨੇ ਤਾਣੀ ਵੇ

ਹਾਸੇ ਲੱਭਾਂ ਖ਼ੁਸ਼ੀਆਂ ਟੋਲ਼ਾਂ
ਘੁੰਮਾਂ ਦੇਸ਼-ਦੇਸ਼ੰਤਰ ਮੈਂ
ਫਾਇਦਾ ਕੀ ਜੇ ਆਪਣੇ ਘਰ ਵਿਚ
ਮਨ ਦੀ ਮੌਜ ਨਾ ਮਾਣੀ ਵੇ

ਲੋਕਾਂ ਨੂੰ ਲੱਖ ਮਿਲਦਾ ਫਿਰਦਾ
ਮਿਲਿਆ ਕਦੇ ਨਾ ਆਪੇ ਨੂੰ
ਮਨ ਮੇਰੇ ਨੂੰ ਆਪਣੇ ਅੰਦਰੋਂ
ਅਜੇ ਨਾ ਮਿਲਿਆ ਹਾਣੀ ਵੇ
-ਰਮਨਪ੍ਰੀਤ ਕੌਰ
 
**********************************
ਘਰਵਾਲੀ - ''ਮੈ ਅੱਜ ਠੀਕ ਨਹੀ ਆਂ.."
ਘਰਵਾਲਾ - "ਮੈ ਸੋਚਿਆ ਸੀ ਤੈਨੂੰ ਸ਼ੋਪਪਿੰਗ ਕਰਾ ਦਿੰਦਾ.. ਚਲ ਫਿਰ ਕਦੀ ਸੀ"
ਘਰਵਾਲੀ - ''ਮੈ ਤੇ ਮਜ਼ਾਕ ਕਰ ਰਹੀ ਸੀ''
ਘਰਵਾਲਾ - ''ਮੈ ਵੀ ਮਜ਼ਾਕ ਹੀ ਕਰ ਰਿਹਾ ਸੀ! ਚਲ ਉਠ ਕੇ ਰੋਟੀ ਬਣਾ!!!" 
****************************************

ਇਕ ਆਦਮੀ ਨੇ ਨੌਕਰ ਰੱਖ ਲਿਆ 
ਕਿਸੇ ਡੇਅਰੀ ਤੋਂ ਆਪਣੇ ਵਾਸਤੇ ਦੁੱਧ ਮੰਗਵਾਉਣ ਲਈ।
ਨੌਕਰ ਡੇਅਰੀ ਤੇ ਜਾਂਦਾ ਤੇ ਦੁੱਧ ਲੈ ਆਉਂਦਾ
ਇੱਕ ਦਿਨ ਉਹਦੇ ਮਨ ਵਿੱਚ ਖਿਆਲ ਆਇਆ ਕਿ ਮਾਲਕ ਨੇ
ਉਸਨੂੰ ਕਦੇ ਦੁੱਧ ਲਈ ਸੁਲਾ ਤੱਕ ਨਹੀਂ ਮਾਰੀ
ਬੱਸ ਮੈਂ ਦੁੱਧ ਲਿਆ ਕੇ ਗਰਮ ਕਰ ਦਿੰਦਾ ਹਾਂ ਤੇ ਆਪੇ ਪੀ ਜਾਂਦਾ ਹੈ
ਹੋਵੇ ਨਾ ਹੋਵੇ ਮੈਨੂੰ ਆਪਣੇ ਹੱਕ ਲਈ ਆਪ ਯਤਨ ਕਰਨਾ ਚਾਹੀਦਾ
ਉਹ ਦੁੱਧ ਲੈਕੇ ਮੁੜਦੇ ਹੋਏ ਕਿਸੇ ਚਾਹ ਦੀ ਦੁਕਾਨ ਤੋਂ
ਵਿਚੋਂ ਇੱਕ ਪਾਅ ਦੁੱਧ ਗਰਮ ਕਰਾਕੇ ਪੀਣ ਲੱਗ ਗਿਆ ।
ਏਧਰ ਮਾਲਕ ਨੂੰ ਲੱਗਾ ਕਿ ਦੁੱਧ ਲਿਆਣ ਅੰਦਰ ਕੋਈ ਗੜਬੜ ਹੋ ਰਹੀ ਹੈ
ਉਹਨੇ ਇੱਕ ਨੌਕਰ ਹੋਰ ਰੱਖ ਲਿਆ ਇਹ ਚੈਕ ਕਰਨ ਲਈ ਬਈ
ਗਲਤੀ ਕਿਥੇ ਹੋ ਰਹੀ ਹੈ ।
ਬੱਸ ਕੁਝ ਦਿਨ ਕੰਮ ਠੀਕ ਚੱਲਿਆ ਤੇ ਫਿਰ ਉਹੀ ਗੜਬੜ ਹੋਣੀ ਸ਼ੁਰੂ ਹੋ ਗਈ
ਦੋਵੇ ਮੁਲਾਜ਼ਮ ਰਲ ਗਏ
ਆਪੋ ਆਪਣਾ ਹਿਸਾ ਲੈਣ ਲੱਗੇ
ਦੁੱਧ ਪਹਿਲਾਂ ਨਾਲੋਂ ਵੀ ਪਤਲਾ
ਮਾਲਕ ਨੇ ਉਹਨਾਂ ਦੋਵਾਂ ਦੇ ਕੰਮ ਕਾਰ ਨੂੰ ਚੈਕ ਕਰਨ ਲਈ
ਇੱਕ ਵੱਗਾ ਮੁਲਾਜ਼ਮ ਉਹਨਾਂ ਉਪਰ ਤੈਨਾਤ ਕਰ ਦਿੱਤਾ
ਕੁਝ ਦਿਨ ਫੇਰ ਦੁੱਧ ਠੀਕ ਆਇਆ
ਇੱਕ ਦਿਨ ਤਿੰਨਾਂ ਦੀ ਫੇ ਸਲਾਹ ਰਲ ਗਈ
ਸੱਭ ਆਪੋ ਆਪਣਾ ਲੈਣ ਲੱਗੇ
ਕਿਲੋਂ ਦੁੱਧ ਵਿਚੋਂ ਤਿੰਨਾਂ ਦਾ ਤਿੰਨ ਪਾਅ ਨਿਕਲ ਕੇ
ਮਾਲਕ ਲਈ ਬਚਿਆ ਇੱਕ ਪਾਅ ਤੇ ਬਾਕੀ ਤਿੰਨ ਪਾਅ ਪਾਣੀ
ਮਾਲਕ ਨੂੰ ਅੱਕ ਕੇ ਹੋਰ ਮੁਲਾਜ਼ਮ ਤੈਨਾਤ ਕਰਨਾ ਪਿਆ
ਉਸਨ ਬਹੁਤ ਵੱਡਾ ਰੈਕ ਦੇਕੇ ਉਹਨੀ ਉਪਰ ਇੱਕ ਅਫਸਰ ਤੈਨਾਤ ਕਰ ਦਿੱਤਾ
ਪਹਿਲੇ ਹੀ ਦਿਨ ਉਹ ਦੁੱਧ ਲੈਣ ਗਏ ਪਰਤੇ ਹੀ ਨਾ
ਉਹਨਾਂ ਵੱਡੇ ਅਫਸਰ ਨੂੰ ਮਨਾ ਲਿਆ ਬਈ ਸਾਹਿਬ ਨਾ ਆਪ ਭੁੱਖੇ ਮਰੋ
ਨਾ ਸਾਨੂੰ ਭੁੱਖੇ ਰੱਖੋ ਤੁਸੀਂ ਆਪਣਾ ਹਿੱਸਾ ਲਵੋ
ਉਹ ਦੁੱਧ ਲੈਣ ਗਏ ਪਰ ਪਰਤੇ ਹੀ ਨਾ
ਜਦੋਂ ਤੱਕ ਦੁੱਧ ਪੀਅ ਪੂ ਕੇ ਵਾਪਸ ਆਏ ਮਾਲਕ ਉਡੀਕ 2 ਸੌਂ ਚੁੱਕਾ ਸੀ
ਉਨਾਂ ਦੁੱਧ ਵਾਲੇ ਭਾਂਡੇ ਵਿੱਚੋਂ ਝੱਗ ਲਾਹਕੇ ਸੁੱਤੇ ਮਾਲਕ ਦੀਆਂ ਮੱਛਾਂ ਨੂੰ ਲਗਾ ਦਿੱਤੀ ।
ਸਵੇਰੇ ਮਾਲਕ ਨੇ ਰਾਤੀਂ ਦੁੱਧ ਨਾ ਲਿਆਣ ਬਾਰੇ ਪੁਛਿਆ ਤਾਂ ਵੱਡਾ ਅਫਸਰ ਸ਼ੀਸ਼ਾ ਚੁੱਕ ਲਿਆਇਆ
ਸਾਹਿਬ ਦੁੱਧ ਤੁਸੀਂ ਰਾਤੀ ਪੀ ਕੇ ਸੁੱਤੇ ਹੋ
ਦੇਖੋ ਤੁਸਾਂ ਦੀਆਂ ਮੁੱਛਾਂ ਹਾਲੇ ਤੱਕ ਲਿਬੜੀਆਂ ਹੋਈਆਂ ਨੈ
ਜਦੋਂ ਸਾਰਿਆਂ ਨੌਕਰਾਂ ਨੇ ਝੂਠ ਨੂੰ ਸੱਚ ਸਿਧ ਕਰ ਦਿਤਾ ਤਾਂ
ਮਾਲਕ ਸੋਚਣ ਲੱਗਾ ਉਮਰ ਵਡੇਰੀ ਹੋਣ ਕਰਕੇ
ਸ਼ਾਇਦ ਹੁਣ ਮੈਨੂੰ ਹੀ ਯਾਦ ਨਹੀਂ ਰਹਿੰਦਾ
ਉਮਰ ਵਡੇਰੀ ਹੋਣ ਕਰਕੇ ਚੇਤਾ ਭੁੱਲਣ ਲੱਗ ਪਿਆ ਹੈ
ਬਸ ਤੁਸੀਂ ਏਸੇ ਤਰ੍ਹਾਂ ਧਿਆਨ ਰੱਖਣਾ ਆਪਣੀ2 ਡਿਊਟੀ ਦਾ
ਇਹ ਸਿਲਸਿਲਾ ਬੱਸ ਏਸੇ ਤਰ੍ਹਾਂ ਹੀ ਚੱਲ ਰਿਹਾ ਹੈ
ਅਫਸਰ ਤੇ ਮੁਲਾਜ਼ਮਾਂ ਦੀ ਭੀੜ ਦੁੱਧ ਪੀਅ ਜਾਂਦੀ ਹੈ
ਤੇ ਮਾਲਕ ਜਨਤਾ ਦੀਆਂ ਮੁੱਛਾਂ ਲਿਬੇੜ ਦਿਤੀਆਂ ਜਾ ਰਹੀਆਂ ਹਨ ।
ਹਰ ਦਫਤਰ ਵਿੱਚ ਲਿਖ ਦਿਤਾ ਗਿਆ --ਸੱਚ ਦੀ ਜੈ !-
ਸੰਤ ਸਤਿਅਂਨ ਕੁਮਾਰ
***********************************

ਕਾਫੀ ਪੁਰਾਣਾ ਕਿੱਸਾ ਹੈ ਦੋਸਤੋ , ਬੰਦੇ ਦਾ ਨਵਾਂ ਨਵਾਂ ਵਿਅਾਹ ਹੋੲਿਆ , ਪਹਿਲੀ ਵਾਰ ਸੁਹਰੇ ਘਰ ਜਾਣਾ ਸੀ.ਕੁੜਤਾ ਚਾਦਰਾ ਲਾ ਤਿਆਰੀ ਕੱਸ ਲਈ. ਘਰ ਦਿਅਾਂ ਸੋਚਿਆ ਮੁੰਡੇ ਨਾਲ
ਸੋਗੀ ਲਈ ਮਰਾਸੀਆਂ ਦਾ ਮੁੰਡਾਂ ਭੇਜ ਦਿੰਦੇ ਹਾਂ! ਲੋ ਜੀ ਦੋਨਾਂ ਨੇ ਚਾਲੇ ਪਾ ਲੲੇ, ਰਾਸਤੇ
ਵਿੱਚ ਬੰਦੇ ਨੇ ਨਜਰ ਮਾਰੀ ਉਸ ਨੂੰ ਮਰਾਸੀ ਕੁੜਤੇ-ਪਜਾਮੇ ਵਿਚ ਬੜਾ ਜਚਿਆ, ਲੋ ਜੀ ਮਰਾਸੀ ਦਾ ਮਿਨਤ- ਤਰਲਾ ਕਰ ਚਾਦਰੇ ਤੇ ਪਜਾਮੇ ਦਾ ਤਬਾਦਲਾ ਹੋ ਗਿਆ ! 
ਸੁਹਰੇ ਘਰ ਕਾਫੀ ਅਾੳ ਭਗਤ ਹੋਈ, ਆਂਡਣਾ ਗਵਾਂਡਣਾਂ
ਆ ਗਿਆਂ ਪ੍ਰਾਹੁਣਾ ਦੇਖਣ, ੲਿਕ ਬੋਲੀ ਮੁੰਡੇ
ਭਾਈ ਦੋਨੋ ਸੋਹਣੇ ਪਰ ਜਵਾਈ ਕਿਹੜਾ ?
ਮਰਾਸ਼ੀ ਫੱਟ ਬੋਲਿਆ, ਜਵਾਈ ੲਿਹ ਹੈ ਪਰ ਪਜਾਮਾ ਮੇਰਾ!
ਸੱਸ ਬੋਲੀ ਕਿੳੁ ਜੱਖਣਾ ਪਟਦਾਂ , ਲੋ ਜੀ ੲਿਕ ਟੋਲਾ ਹੋਰ ਆ ਗਿਆ
ਫਿਰ ਉਹ ਹੀ ਸਵਾਲ ਉਠੇਆ, ਮਰਾਸੀ ਨੇ
ਫੇਰ ਚੱਟਕਾਰਾ ਲਿਆ ਕਹਿੰਦਾ ਮੁੰਡਾਂ ਵੀ ੲਿਹ ਪਜਾਮਾਂ ਵੀ ੲਿਹਦਾ !
ਮਰਾਸੀ ਦੀ ਝਾੜ ਝੰਮ ਹੋ ਹੀ ਰਹੀ ਸੀ ਜਾਨੂੰ ਬੀਬੀਆਂ
ਹੋਰ ਆ ਗਿਆਂ ਕਹਾਣੀ ਫੇਰ ਉਹ ਹੀ. ਮਰਾਸੀ ਕਿਥੋ ਟਲਦਾ, ਫਰਮਾੲਿਆ 

ਲਾੜਾ ੲਿਹ ਹੀ ਹੈ ਜੀ ਪਜਾਮੇ ਦਾ ਕੋਈ ਰੋਲਾ ਨੀ
***************************************

ਇਕ ਅਮਲੀ ਦੂਸਰੇ ਅਮਲੀ ਨੂੰ
ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!
ਅਮਲੀ:-ਕਿਹੜੀ ?
ਅਮਲੀ:-ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!! ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ
**************************

ਇਕ ਵਾਰ ਇਕ ਬੱਚਾ ਘਬਰਾਇਆ ਹੋਇਆ ਸਕੂਲ ਤੇ ਆਪਣੇ
ਬਾਪੂ ਨੂੰ ਕਹਿੰਦਾ...
ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ
ਬਾਪੂ: ਕੀ ਹੋਇਆ ਪੁੱਤ ???
ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀ ਮੈਨੂੰ
ਲੱਗਦਾ ਕੱਲ ਕਿਤੇ ਵੇਚ ਨਾ ਦੇਣ
*****************************

ਇੱਕ ਵਾਰ ਕੀ ਹੁੰਦਾ ਇੱਕ ਬੰਦਾ ਕਿਸੇ ਦੇ ਘਰ
ਮੰਜ਼ਾ ਮੰਗਣ ਜਾਦਾ,
.
ਉਨਾ ਦਾ ਮੁੰਡਾ ਕਹਿੱਦਾ ਕਿ ਸਾਡੇ ਘਰੇ ਸਿਰਫ ਦੋ
ਹੀ ਮੰਜ਼ੇ ਆ,
.
ਇੱਕ ਤੇ ਮੈ ਤੇ ਮੇਰਾ ਬਾਪੂ ਸੌਦੇ ਹਾ ਤੇ ਇੱਕ ਤੇ
ਮੇਰੀ ਮਾਂ ਤੇ ਮੇਰੀ ਘਰਵਾਲੀ,
.
ਬੰਦਾ ਕਹਿੱਦਾ ਸਾਲਿਉ
ਮੰਜ਼ਾ ਨਹੀ ਦੇਣਾ ਨਾ ਦਿਉ ਸਾਉਣਾ ਤਾ ਸਿੱਖ
ਲਉ…

**************
ਨਜ਼ਮ

ਚੱਲ ਨੀ ਜਿੰਦੇ ਬਹੁਤ ਹੋ ਗਿਆ
ਹੁਣ ਨਾ ਕਾਲ਼ਖ ਢੋਈਏ ਨੀ
ਨ੍ਹੇਰੇ ਤੋਂ ਕੱਦ ਉੱਚਾ ਕਰੀਏ
ਸੂਰਜ ਮੇਚ ਦੀ ਹੋਈਏ ਨੀ

ਸੁੰਨੇ ਸੁੰਨੇ ਖੇਤਾਂ ਦੇ ਵਿਚ
ਵਾਹੀਏ ਨਵੇਂ ਸਿਆੜਾਂ ਨੂੰ
ਆਸਾਂ ਵਾਲੀ ਵੱਤਰ ਆਵੇ
ਬੀਜ ਨਵੇਂ ਕੋਈ ਬੋਈਏ ਨੀ

ਸਾਡੇ ਘਰ ਦੀਆਂ ਛੱਤਾਂ ਹੇਠਾਂ
ਨ੍ਹੇਰਾ ਪੁੱਠਾ ਲਮਕੇ ਨੀ
ਆ ਕੋਈ ਦੀਵੇ ਦੀ ਲੋਅ ਕਰੀਏ
ਇੳਂੁ ਨਾ ਬਹਿ ਕੇ ਰੋਈਏ ਨੀ

ਦਿਨ ਭਰ ਧੁੱਪਾਂ ਛਿੜਕ ਕੇ ਜਿਹੜਾ
ਸੂਰਜ ਮੁੜਿਆ ਜਾਂਦਾ ਨੀ
ਕੁੁੱਲ ਦੁਨੀਆਂ ਤੋਂ ਚੋਰੀ ਉਹਦੀ
ਆ ਕੋਈ ਕਿਰਨ ਲੁਕੋਈਏ ਨੀ

ਮਨ ਦੀ ਕਾਲਖ਼ ਪਾਸੇ ਧਰੀਏ
ਰੂਹ ਦੇ ਚਾਨਣ ਜਗੀਏ ਨੀ
ਕੰਧਾਂ ਫੜ੍ਹ ਫੜ੍ਹ ਤੁਰਨਾ ਛੱਡੀਏ
ਪੈਰੀਂ ਆਣ ਖਲੋਈਏ ਨੀ

ਚੱਲ ਨੀ ਜਿੰਦੇ ਬਹੁਤ ਹੋ ਗਿਆ
ਹੁਣ ਨਾ ਕਾਲ਼ਖ ਢੋਈਏ ਨੀ
ਨ੍ਹੇਰੇ ਤੋਂ ਕੱਦ ਉੱਚਾ ਕਰੀਏ
ਸੂਰਜ ਮੇਚ ਦੀ ਹੋਈਏ ਨੀ
-ਰਮਨਪ੍ਰੀਤ ਕੌਰ
****************
*********************

"ਇੱਕ ਵਾਰ ਇੱਕ ਪਿੰਡ ਚ ਰਾਤ ਦੇ 12 ਕੁ ਵਜੇ ਬਿਜਲੀ ਦੀਆਂ ਕੁੰਡੀਆ ਚੈਕ ਕਰਨ ਵਾਲੇ
ਆ ਗਏ. ਪਿੰਡ ਦੇ ਗ੍ਰੰਥੀ ਸਿੰਘ ਨੂੰ ਪਤਾ ਲਗ ਗਿਆ,,,,, ਓਹਨੁ ਪਤਾ ਸੀ ਕੇ
ਸਾਰਾ ਪਿੰਡ ਕੰਜੂਸਾ ਦਾ ਕੁੰਡੀ ਸਭ ਨੇ ਲਾਈ ਹੋਊ......... ਓਹਨੇ ਦਿਮਾਗ ਤੋ ਕੰਮ
ਜਾ ਲਿਆ ਵੀ ਸਾਰੇ ਪਿੰਡ ਨੂ ਜੁਰਮਾਨੇ ਤੋਂ ਬਚਾਇਆ ਜਾਵੇ........ ਸਪੀਕਰ ਚ ਬੋਲ
ਪਿਆ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ......
ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਭਾਈ ਪਿੰਡ ਚ ਕੁੰਡੀਆਂ ਚੈਕ ਕਰਨ ਵਾਲੇ ਆਏ ਹੋਏ ਨੇ.......
ਕੀਤੇ ਚੋਰ ਭੁਲੇਖੇ ਕੁੱਟ ਨਾ ਦੇਓ........ ਅੱਗੋ ਬਿਜਲੀ ਆਲੇ ਔਖੇ ਜੇ ਹੋ ਗਏ ਗ੍ਰੰਥੀ ਕੋਲ ਆ ਕੇ......
ਅੱਗੋ ਗ੍ਰੰਥੀ ਓਹਨਾ ਨੂੰ ਕਹਿੰਦਾ, ਭਾਈ ਮੈਂ ਤਾਂ ਤੁਹਾਡਾ ਬਚਾ ਈ ਕੀਤਾ ਪਿੰਡ ਵਾਲੇ
kabbey ਆ"
*************************

by Malkit Singh Gill ਗਾਹਕ ਦੁਕਾਨਦਾਰ ਨੂੰ ਕਹਿੰਦਾ ਹੈ ਕਿ ''ਗੋਰਕੀ ਦੀ ਮਾਂ ਹੈ '' ? ਦੁਕਾਨਦਾਰ ਕਹਿੰਦਾ ਨਹੀਂ । ਚੱਲ ਫਿਰ ਗੁਰਬਖਸ਼ ਸਿੰਘ ਦੀ '' ਅਣਵਿਆਹੀ ਮਾਂ ''ਦੇ ਦੇਹ । ਦੁਕਾਨਦਾਰ ਕਹਿੰਦਾ ਉਹ ਵੀ ਨਹੀਂ ਹੈ , ਚੱਲ ਫਿਰ ਨਾਨਕ ਸਿੰਘ ਦੀ '' ਮਤਰੇਈ ਮਾਂ '' ਹੀ ਦੇ ਦੇਹ , ਉਹ ਤਾਂ ਹੋਵੇਗੀ । ਬਹੁਤ ਸਾਲ ਪਹਿਲਾਂ ਇਹ ਵਾਰਤਾਲਾਪ ਕਿਤੇ ਪੜ੍ਹਿਆ ਸੀ ।
************************


ਸੁਨੇਹੜਾ

ਮੈਂ ਤੇਰੇ ਨਾਂ
ਕਈ ਸੁਨੇਹੇ ਲਿਖੇ
ਧੁੱਪ ਦੇ ਸਫ਼ੇ ਤੇ...
ਤੇ ਤੂੰ
ਸਿਆਲ਼ਾਂ ਦੀ
ਅਲਸਾਈ ਧੁੱਪ ਸੇਕਦਿਆਂ
ਉਹ ਸਾਰੇ ਆਪਣੀ
ਰੂਹ 'ਚ ਜਜ਼ਬ ਕਰ ਲਏ
ਤੇ ਫ਼ੇਰ ਕਦੇ
ਤੂੰ ਹਵਾਵਾਂ ਨਾਲ
ਮੇਰੀਆਂ ਗੱਲਾਂ ਕੀਤੀਆਂ
ਜੋ ਬੱਦਲਾਂ 'ਚ ਘੁਲ਼
ਬਾਰਸ਼ ਦੀਆਂ ਬੂੰਦਾਂ ਬਣ
ਆ ਰਲੀਆਂ
ਮੇਰੇ ਵਿਹੜੇ ਦੀ ਮਿੱਟੀ 'ਚ
ਫ਼ੇਰ ਕਿਵੇਂ ਮੰਨ ਲਵਾਂ
ਕਿ ਤੂੰ ਮੇਰੇ ਤੋਂ
ਕਿਤੇ ਦੂਰ ਵੱਸਦਾ ਹੈਂ......
-ਰਮਨਪ੍ਰੀਤ ਕੌਰ
 

***********************

ਨਜ਼ਮ

ਸਿਖ਼ਰ ਦੁਪਹਿਰ ਹੰਢਾ ਕੇ
ਜਿਹੜਾ ਸੀ ਪਰਛਾਵਾਂ ਚੱਲਿਆ
ਕਿਹੜੀ ਕਿਹੜੀ ਅੱਗ 'ਚ
ਖੌਰੇ ਕਿੰਨਾ ਕਿੰਨਾ ਬਲਿਆ

ਚੰਗਾ-ਚੋਖਾ ਚਾਨਣ ਸੀ ਜੋ
ਸਾਂਭਿਆ ਨਾ ਕਿਸੇ ਭਾਂਡੇ
ਸੂਰਜ ਸਾਡੇ ਸਿਰ ਦੇ ਉੱਤੋਂ
ਨੀਵੀਂ ਪਾ ਕੇ ਢਲ਼ਿਆ

ਸੀਨੇ ਵਿਚ ਲੁਕੋਏ ਸੀ
ਜਿਸ ਧੁੰਦਾਂ, ਕੱਕਰ, ਪਾਲ਼ੇ
ਲੰਮੀਆਂ ਠੰਡੀਆਂ ਰਾਤਾਂ 'ਚ
ਉਹ ਦਿਨ ਕਿੰਨ੍ਹਾ ਕੁ ਠਰਿਆ

ਯਾਦਾਂ ਵਾਲੀ ਗੁਥਲੀ ਅੰਦਰ
ਸਭ ਸਿੱਕੇ ਹੋ ਗਏ ਖੋਟੇ
ਤਾਂ ਹੀ ਆਪਣੇ ਚਿਹਰੇ ਕੋਲੋਂ
ਹਰ ਸ਼ੀਸ਼ਾ ਸੀ ਡਰਿਆ

ਜਿੰਦੜੀ ਵਿਚ ਦੁੱਖ ਕੋਸੇ ਕਰ
ਸਨ ਡੀਕਾਂ ਲਾ ਲਾ ਪੀਤੇ
ਤਾਂ ਹੀ ਡੂੰਘਾ ਗਮ ਦਾ ਸਾਗਰ
ਜਿੰਦ ਨਿਮਾਣੀ ਤਰਿਆ
-ਰਮਨਪ੍ਰੀਤ ਕੌਰ
 
***************************

ਅਮਰ ਸਿੰਘ ਚਮਕੀਲਾ..
ਦੋ ਹੱਥ ਭੋਏ ਪਿਛੇ ਮਰ ਜਾਂਦੇ ਪੁਤ ਜੱਟਾ ਦੇ
ਰਖਦੇ ਨਿਤ ਲਿਸਕਾਕੇ ਤਿਖੀਆ ਰੋਜ ਕਟਾਰਾ
ਵੱਟ ਦੇ ਰੌਲੇ ਪਿਛੇ ਪਾਟਨ ਸਿਰ ਕੀ ਭਾਈਆਂ ਦੇ
ਭਾਈਆਂ ਭਾਈਆਂ ਵਿਚ ਤਾ ਪੈ ਗਈਆ ਲੋਕੋ ਖਾਰਾ
ਤੀਵੀ ਮਰ ਜਾਂਦੀ ਦੇਖ ਕੰਤ ਪਰਾਈਆ ਸੇ ਜਾਂਦੇ
ਬੰਦਾ ਮਰਦਾ ਜਦ ਰਨ ਯਾਰ ਹੰਢਾਵੇ ਅਠਾਰਾ
ਧੀਆ ਮਰ ਜਾਂਦੀਆ ਜਦੋ ਮਾਪੇ ਮੁਲ ਵੱਟ ਲੇਂਦੇ ਨੇ
ਮਾਪੇ ਮਰ ਜਾਂਦੇ ਜਦੋ ਧੀਆ ਹੋਣ ਬਦਕਾਰਾ
ਸੱਜਣ ਮਰ ਜਾਂਦਾ ਜਦੋ ਸੱਜਣ ਅੱਖੀਆ ਫੇਰ ਲਵੇ
ਸਾਧੂ ਮਰ ਜਾਂਦਾ ਨਾ ਦਰੋ ਸਵੈ ਰੋਜ਼ ਦੁਰਕਾਰਾ
ਮੂਲ ਵਿਆਜ ਦੇ ਪਿਛੇ ਮਰ ਜੇ ਪੁਤ ਗਾਰਾੜਾ ਦਾ
ਢੱਗਾ ਮਰ ਜਾਂਦਾ ਜਦ ਖਾਣ ਗਿਝ ਜੇ ਆਰਾਂ
ਕੰਜਰੀ ਮਰ ਜਾਂਦੀ ਜਦੋ ਰੂਪ ਜਵਾਨੀ ਢਲ ਜਾਵੇ
ਮੱਲ੍ਹ ਮਰ ਜਾਂਦਾ ਜਦ ਖਾਣ ਲੱਗ ਜੇ ਹਾਰਾ
ਬਾਹਮਣ ਮਰ ਜਾਂਦਾ ਜਦੋ ਲੋਕ ਸਰਾਧੀ ਸਦਣ ਨਾ
ਚੋਰ ਮਰ ਜਾਂਦਾ ਜਦ ਹਥ ਨਾ ਲਗ ਦੀਆ ਮਾਰਾ
ਰੰਡੀ ਮਰ ਜਾਂਦੀ ਜਿਹਦਾ ਪੁਤ ਲਫੰਗਾ ਨਿਕਲ ਜਾਵੇ
ਸੂਰਮਾ ਮਰ ਜਾਂਦਾ ਵਿਚ ਰਣ ਦੇ ਦਗਾ ਕਮਾਉਣਾ ਯਾਰਾ
ਮੁਰਸ਼ਦ ਮਰ ਜਾਂਦਾ ਜਿਹਦੀ ਚੇਲੇ ਨਿੰਦਿਆ ਕਰਦੇ ਨੇ
ਚੇਲਾ ਮਰ ਜਾਂਦਾ ਨਾ ਗਾਵੇ ਸਹੇ ਰੋਜ਼ ਦੁਰਕਾਰਾ
ਮਿਲੇ ਮਜਦੂਰੀ ਨਾ ਮਰ ਜਾਂਦਾ ਪੁਤ ਗ਼ਰੀਬਾ ਦਾ
ਕਰਦਾ ਸੱਥ ਵਿਚ ਬਹਿ ਚਮਕੀਲਾ ਰੋਜ਼ ਵਿਚਾਰਾ
********************













 —