Sunday, September 29, 2013

ਮੇਰੀਆਂ ਮਹਿਬੂਬ ਰਚਨਾਵਾਂ



ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਤੋਂ ਨੌਂ ਦਿਨ ਪੂਰਬ ਜ਼ੇਲ੍ਹ ਵਿਚ ਕਿਤਾਬ ਪੜ੍ਹਦਿਆਂ ਦੇਖ ਕੇ ਜ਼ੇਲ੍ਹਰ ਨੇ ਪੁੱਛਿਆ, "ਤੈਨੂੰ ਤਾਂ ਫਾਂਸੀ ਲੱਗ ਜਾਣੀ ਹੈ। ਹੁਣ ਕਿਤਾਬਾਂ ਪੜ੍ਹਣ ਦਾ ਕੀ ਫਾਇਦਾ? ਇਹ ਗਿਆਨ ਤੇਰੇ ਕਿਸ ਕੰਮ ਆਵੇਗਾ?"
ਇਹ ਸੁਣ ਕੇ ਭਗਤ ਸਿੰਘ ਨੇ ਜੁਆਬ ਦਿੱਤਾ, "ਸਾਰੀ ਜ਼ਿੰਦਗੀ ਮੈਂ ਪੁਸਤਕਾਂ ਪੜ੍ਹਦਾ ਰਿਹਾ ਹਾਂ ਤੇ ਇਸ ਸਮੇਂ ਉਸ ਸਾਰੀ ਕਮਾਈ ਨੂੰ ਖੂਹ ਵਿਚ ਕਿਵੇਂ ਸਿੱਟ ਸਕਦਾ ਹਾਂ? ਇਨਕਲਾਬ ਲਿਆਉਣ ਲਈ ਤਾਂ ਇਕ ਪਲ ਹੀ ਕਾਫੀ ਹੈ, ਮੇਰੇ ਕੋਲ ਤਾਂ ਫੇਰ ਵੀ ਨੌਂ ਦਿਨ ਨੇ।... ਰਹੀ ਗੱਲ ਇਹਨਾਂ ਨੌਂ ਦਿਨਾਂ ਦੇ ਗਿਆਨ ਦੀ ਤਾਂ ਜੇ ਉਹ ਹੁਣ ਕੰਮ ਨਾ ਆਇਆ ਤਾਂ ਦੂਜੇ ਜਹਾਨ ਵਿਚ ਅਰਥ ਆ ਜਾਵੇਗਾ, ਨਹੀਂ ਯਕੀਨਨ ਅਗਲੇ ਜਨਮ ਵਿਚ ਕੰਮ ਆ ਜਾਉਗਾ।"
ਜ਼ਿੰਦਗੀ ਵਿਚ ਬੜ੍ਹੇ ਉਤਰਾਅ ਚੜ੍ਹਾਅ ਆਏ, ਮੈਂ ਲਿਖਣਾ ਤਾਂ ਛੱਡਿਆ ਹੋਵੇਗਾ, ਪਰ ਪੜ੍ਹਣ ਨੂੰ ਕਦੇ ਤਿਲਾਜ਼ਲੀ ਨਹੀਂ ਦਿੱਤੀ। ਹਰ ਅਵਸਥਾ ਵਿਚ ਨਿਰੰਤਰ ਕੁਝ ਨਾ ਕੁਝ ਪੜ੍ਹਦਾ ਰਿਹਾ ਹਾਂ। ਇਸ ਬਲੌਗ ਵਿਚ ਮੈਂ ਉਹ ਰਚਨਾਵਾਂ ਸ਼ਾਮਿਲ ਕਰ ਰਿਹਾ ਹਾਂ, ਜੋ ਦੂਜੇ ਕਲਮਕਾਰਾਂ ਦੀਆਂ ਮੇਰੇ ਮਨ ਨੂੰ ਟੁੰਬਦੀਆਂ ਹਨ। ਬਹੁਤ ਸਾਰੀਆਂ ਐਸੀਆਂ ਵੀ ਰਚਨਾਵਾਂ ਹੋਣਗੀਆਂ ਜੋ ਮੈਨੂੰ ਪਸੰਦ ਹੋਣ ਦੇ ਬਾਵਜੂਦ ਵੀ ਮੇਰੀ ਕਿਸੇ ਮਜ਼ਬੂਰ ਕਾਰਨ ਇਥੇ ਗੈਰਹਾਜ਼ਰ ਹੋਣ। ਉਹਨਾਂ ਦੇ ਮੈਂ ਕੇਵਲ ਨਾਮ ਅਤੇ ਲੇਖਕ ਦਾ ਨਾਮ ਦਰਜ ਕਰਦਿਆ ਕਰਾਂਗਾ।ਇਹ ਰਚਨਾਵਾਂ ਮੈਂ ਲੇਖਕ ਦੀ ਮਨਜ਼ੂਰੀ ਜਾਂ ਬਿਨਾ ਮਨਜ਼ੂਰੀ ਸ਼ਾਮਿਲ ਕਰਾਂਗਾ। ਅਗਰ ਕੋਈ ਲੇਖਕ ਇਤਰਾਜ਼ ਜਤਾਏਗਾ ਤਾਂ ਬੜੇ ਅਦਬ ਸਹਿਤ ਉਹ ਰਚਨਾ ਹਟਾ ਦਿੱਤੀ ਜਾਵੇਗੀ। ਉਮੀਦ ਹੈ ਤੁਸੀਂ ਵੀ ਇਹਨਾਂ ਰਚਨਾਵਾਂ ਦਾ ਲੁਤਫ ਤੇ ਲਾਭ ਲਵੋਗੇ।-ਬਲਰਾਜ ਸਿੰਘ ਸਿੱਧੂ


ਜੋਰਾ ਸਾਊਪੁਰੀਆ (Jorawar Singh)

Name: Jorawar Singh Saupuria
Work and education: Pbi uni patiala, Ropar. Senior Secondary School, jhajj,Anandpur Sahib.G.H.S. Kahan Pur Khuhi, Anandpur, Punjab, India
Current location: Anandpur, Punjab, India
Jora Saupuria

Hometown: Nurpur, Punjab, India
Birthday: 11 February
Contact Information
Mobile Phones +91 96 46 448189
Email: jora.war.5@facebook.comਨਾਹੀ ਕਦੇ ਲੁਕਦਾ ਤੇ ਨਾਹੀ ਕਦੇ ਝੁਕਦਾ ਏ ,
ਤਣ ਤਣ ਖੜਦਾ,
ਦੈੜ ਦੈੜ ਮਾਰਦਾ ਏ,ਇੱਕੋ ਨਾਲ ਸਾਰਦਾ ਏ,
ਜਦ ਕਦੇ ਲੜਦਾ,
ਪਿੰਡੋ ਬਾਹਰ ਡੇਰਾ ਲਾਇਆ,ਸੋਹਣਾ ਜਿਆ ਚੁਬਾਰਾ ਪਾਇਆ,
ਭੱਜ ਭੱਜ ਚੜਦਾ
ਸਾਊਪੁਰਾ ਪਿੰਡ ਕਹਿੰਦੇ,ਜੋਰਾ ਜੋਰਾ ਨੌ ਲੈਂਦੇ,
ਚੌਦਵੀਂ 'ਚ ਪੜ੍ਹਦਾ.................ਜੋਰਾਬਲੀ



ਕਹਿੰਦੇ ਐ ਜਦੋਂ ਰੱਬ ਦੁਨੀਆ ਸਾਜ ਕੇ ਹਟਿਆ ਤਾਂ ਬਚੀ ਖੁਚੀ ਮਿੱਟੀ ਤੋਂ ਸ਼ਿਵ ਜੀ ਨੇ ਜੱਟ ਬਣਾ ਦਿੱਤਾ ,,,,,ਪਰ ਉਹਦਾ ਮੂੰਹ ਨੀ ਬਣਾਇਆ ,,,ਪਾਰਬਤੀ ਨੇ ਜਦ ਦੇਖਿਆ ਬੀ ਐਨਾ ਸੋਹਣਾ ਸਨੱਖਾ ਬੰਦਾ,, ਪਰ ਬੋਲਦਾ ਹੈਨੀ ,,,ਉਹਨੇ ਆਪਣੇ ਖਸਮ ਨੂੰ ਕਿਹਾ,,, ਇਹਦਾ ਮੂੰਹ ਕੀਂ ਨੀ ਬਣਾਇਆ ,,,ਸ਼ਿਵ ਜੀ ਕਹਿੰਦਾ ਇਹਦਾ ਮੂੰਹ ਨੀ ਬਨਾਣਾ ਇਹ ਐਦੇਂ ਠੀਕ ਐ ,,,ਭਰਾਵਾ ਪਾਰਬਤੀ ਰੁੱਸ ਗੀ ,,,ਕਹਿੰਦੀ ਜੇ ਮੂੰਹ ਨੀ ਬਨਾਣਾ ਤਾਂ ਫੇਰ ਮੈਨੂੰ ਨੀ ਬੁਲਾਉਣਾ ,,,,ਸ਼ਿਵਜੀ ਨੇ ਬੜੀ ਸਮਝਾਈ ਪਰ ਜਨਾਨੀ ਕਿਥੇ ਮੰਨਦੀ ,,,,,,,,ਹਾਰ ਕੇ ਸ਼ਿਵ ਨੇ ਕੋਲ ਪਿਆ ਖੁਆੜਾ ਚੱਕਿਆ ਜੱਟ ਦੀ ਮੂਰਤ ਦੀਆਂ ਨਾਸਾਂ ਹੇਠ ਮਾਰ ਕੇ ਬੜਾ ਜਿਹਾ ਬੂਥਾ ਬਣਾ ਤਾ,,,,,ਜਦ ਮੂੰਹ ਬਣਿਆ ,,ਜੱਟ ਕਹਿੰਦਾ,,,, ਭੈਣ ਦਿਆ ਯਾਰਾ ਹੋਲੀ ਨੀ ਮਰ ਸਕਦਾ ,,,ਪਹਿਲਾਂ ਈ ਚੱਜ ਨਾਲ ਅਹੀ ਤਹੀ ਮਰਾ ਲਿਆ ਕਰੋ ,,,,ਥੋਨੂੰ ਰੱਬ ਪਤਾ ਨੀ ਕਿਹਨੇ ਬਣਾਤਾ ...?? ,,,,,,,ਪਾਰਬਤੀ ਦੇ ਪੈਰਾਂ ਹੇਠੋ ਅਸਮਾਨ ਨਿਕਲ ਗਿਆ ,,,,,,,,,,ਸ਼ਿਵ ਜੀ ਕਹਿੰਦਾ ਸੁਣ ਲੈ ਸਲੋਕ (re)..........................................ਜੋਰਾ
----------

ਸੰਨ ਸਤਾਰਾਂ ਸੋ ਤੀਹ,,,ਮੇਵਾੜ ਦੀ ਖੁਸ਼ਕ ਧਰਤੀ ਦੇ ਬਚਾਲੇ ਜਹੇ ਬਿਸ਼ਨੋਈਆਂ ਦਾ ਹਰਿਆ ਭਰਿਆ ਤੇ ਰੋਣਕੀਲਾ ਜਿਆ ਪਿੰਡ 'ਖੇਜਰਲੀ',,,,ਕੁਦਰਤੀ ਤੋਰੇ ਤੁਰਦੀ ਜਿੰਦਗੀ,,,ਜੋਧਪੁਰ ਦੇ ਰਾਜੇ ਅਭੈ ਸਿੰਘ ਦੇ ਨਮੇ ਬਣਦੇ ਮਹੱਲ ਲਈ ਲੱਕੜਾ ਨੂੰ ਤੁਰੀਆਂ ਰਾਜੇ ਦੀਆਂ ਫੋਜਾਂ ਖੇਜਰਲੀ ਦੀ ਹੱਦ ਤੱਕ ਆ ਪੁੱਜੀਆਂ,,,ਊੱਠਾਂ ਦੀਆਂ ਖੜਕਦੀਆਂ ਟੱਲੀਆਂ ਤੇ ਘੋੜਿਆਂ ਦੀਆਂ ਦੀਆਂ ਟਾਪਾਂ ਨੇ ਖੇਜਰਲੀ ਦੇ ਸਾਊ ਜਹੇ ਲੋਕਾਂ ਨੂੰ ਚੁਕੰਨੇ ਕਰ ਦਿੱਤਾ,,,,ਨੇੜੇ ਈ ਆਪਣੇ ਕੋਠੜੂ 'ਚ ਨਿੱਕੇ ਮੋਟੇ ਧੰਦੇ ਨਬੇੜਦੀ ਅਮ੍ਰਿਤਾ ਦੇਵੀ ਨੇ ਇੱਕ ਸਹਿਮੀ ਜਹੀ ਵਾਜ ਸੁਣੀ,,,,,ਲੋਕੋ ਰਾਜੇ ਨੇ ਰੁੱਖਾਂ ਨੂੰ ਕੱਟਣ ਖਾਤਰ ਆਪਣੇ ਫੋਜੀ ਘੱਲਤੇ,,,,ਹੋਵੋ ਕੱਠੇ,,,ਜੇ ਰੁੱਖ ਨਾ ਬਚੇ ,,,ਅਸੀਂ ਤਾਂ ਬਰਬਾਦ ਹੋਜਾਂਗੇ,,,ਅਮ੍ਰਿਤਾ ਵੀ ਕਾਹਲੀ ਨਾਲ ਆਪਣਾ ਦਰ ਮੋੜਕੇ ਸੱਥ 'ਚ ਜਾ ਪੁੱਜੀ,,,ਡਰੂ ਜਹੇ ਲੋਕੀਂ ਬਚਾਰੇ ਖੜੇ ਦੇਖਣ,,,,ਹਾਲੇ ਪਹਿਲਾ ਟੱਕ ਹੀ ਬੱਜਿਆ ਸੀ ਕਿ ਬਿਸ਼ਨੋਈਆਂ ਦੀ ਧੀ ਨੇ ਬਾਂਹ ਖੜੀ ਕਰਕੇ ਲਲਕਾਰਾ ਮਾਰ ਦਿੱਤਾ,,,,'''ਠਹਿਰ ਜੋ'' ਤੁਸੀਂ ਰੁੱਖ ਨਹੀ ਕੱਟ ਸਕਦੇ,,,,ਕੌਣ ਰੋਕੇਗਾ ..?? ,,,ਹਾਕਮ ਦੇ ਲੀਡਰ ਗਿਰਧਰ ਦਾਸ ਨੇ ਪੂਰੇ ਰੋਹ ਨਾਲ ਪੁੱਛਿਆ,,,,ਮੈ ਰੋਕ ਰਹੀ ਹਾਂ,,,,ਸ਼ੇਰਨੀ ਨੇ ਠੋਕਵਾਂ ਜੁਆਬ ਦੇਅਤਾ,,ਅਸੀਂ ਰੁੱਖ ਤੋ ਪਹਿਲਾਂ ਤੇਰਾ ਸਿਰ ਕਲਮ ਕਰ ਦੇਵਾਂਗੇ,,,ਲੀਡਰ ਬਿਚਲਾ ਹਾਕਮ ਗਰਜਿਆ,,,,,"" ਸਰ ਸਾਂਟੇ ਰਹੇ ਤੋ ਭੀ ਸਸਤੋ ਜਾਨ"" ਜੇ ਇੱਕ ਸਿਰ ਬਦਲੇ ਇੱਕ ਰੁੱਖ ਬਚੇ ਤਾਂ ਵੀ ਮਨਜੂਰ ਹੈ,,,ਇਹ ਕਹਿਕੇ ਓਸ ਯੋਧੀ ਜਨਾਨੀ ਨੇ ਆਪਣਾ ਸਿਰ ਪੇਸ਼ ਕਰ ਦਿੱਤਾ,,,,ਸਿਰ ਧੜ ਨਾਲੋਂ ਵੱਖ ਹੋ ਗਿਆ,,,ਪਰ ਇੱਕ ਰੂਹ ਦੀ ਕਿਲਕਾਰੀ ਲੋਕਾਂ ਨੂੰ ਅੰਦਰ ਤੱਕ ਹਲੂਣ ਗਈ,,,ਸੂਰਜ ਦੇ ਠੰਡਾ ਹੋਣ ਤੱਕ ਅਮ੍ਰਿਤਾ ਦੀਆਂ ਤਿੰਨਾ ਧੀਆਂ ਨੇ ਵੀ ਆਪਣੀ ਬੇਬੇ ਆਲਾ ਸੌਦਾ ਕਰ ਲਿਆ,,,,ਬਿਸ਼ਨੋਈਆਂ ਦੇ ਕਾਲਜੇ ਬਲ਼ ਉੱਠੇ,,,,ਸਾਊਆਂ ਦੀਆਂ ਹਿੱਕੜੀਆਂ'ਚ ਅਣਖ ਤੇ ਸਭਾਈਮਾਨ ਦਾ ਲਾਵਾ ਭੜਕ ਪਿਆ,,,,ਸ਼ਹੀਦੀਆਂ ਪੌਣ ਨੂੰ ਲੈਨਾ ਲੱਗਣ ਲੱਗੀਆਂ,,,,,ਸਿਰ ਦੈੜ ਦੈੜ ਕਰਦੇ ਧਰਤ ਤੇ ਡਿੱਗਦੇ ਰਹੇ,,,ਪਰ ਰੁੱਖ ਅਡੋਲ ਖੜੇ ਰਹੇ,,,,ਲਗਭਗ ਪੌਣੇ ਚਾਰ ਸੌ ਮਨੁੱਖ ਸ਼ਹੀਦੀ ਪਾ ਗਿਆ,,,,ਹੁਣ ਰਾਜੇ ਦਾ ਤਖਤ ਹਿੱਲਣ ਲੱਗਾ,,,,ਅਮ੍ਰਿਤਾ ਦਾ ਕੀਤਾ ਸੌਦਾ ਮਹਿੰਗਾ ਤਾਂ ਖਾਸਾ ਪਿਆ,,ਪਰ ਲੋਕ ਜਿੱਤ ਗਏ,,,ਰਾਜੇ ਨੂੰ ਕੋਲ ਆ ਕੇ ਮੁਆਫੀ ਮੰਗਣੀ ਪਈ,,,,ਕੁਦਰਤ ਲਈ ਲੜੀ ਇਹ ਅਨੋਖੀ ਲੜਾਈ ਇੱਕ ਸਬਕ ਬਣ ਗਈ,,,,,,,
''ਇੱਕ ਸਬਕ" ,,ਮੇਰੀ ਆਪਣੀ ਕੌਮ ਲਈ ਵੀ,,ਜਿਹਨਾਂ ਦੇ ਪੁਰਖਿਆਂ ਨੇ ਬੇਸ਼ੱਕ,,ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,,,,ਧਰਮ ਨਈਂ ਹਾਰਿਆ,,ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਉਹਨਾਂ ਸਿਰਲੱਥ ਯੋਧਿਆਂ ਦੀ ਪਵਿੱਤਰ ਕਮਾਈ ਨੂੰ ਲੱਖ ਲੱਖ ਪ੍ਰਣਾਮ,,,ਸੱਤਸਿਰੀਅਕਾਲ,,,ਪਰ ਬਾਬਿਓ ਥੋਡੇ ਲਾਡਲੇ ਪੋਤਰੇ ਪੋਤਰੀਆਂ ਅੱਜ ਕੈਂਸਰਿਆ ਪਾਣੀ ਪੀਣ ਲਈ ਮਜਬੂਰ ਹੋਗੇ,,,ਇੱਕ ਰੁੱਖ ਤਾਂ ਛੱਡੋ ਸ਼ਹਿਰੀਕਰਨ ਦੇ ਬਹਾਨੇ ਹਾਕਮਾਂ ਨੇ ਜੰਗਲਾਂ ਦੇ ਜੰਗਲ ਗਰਕ ਕਰਤੇ,,,ਕੁਰਬਾਨੀਆਂ ਕੌਣ ਕਰੇ?? ਜਿਹਨਾਂ ਦਾ ਹੱਕ ਬਣਦਾ ਉਹ ਤਾਂ ਹੈਰੋਇੰਨਾ ਤੇ ਸਮੈਕਾਂ ਦੇ ਸਮੁੰਦਰ 'ਚ ਗੋਤੇ ਲਾਈ ਜਾਂਦੇ,,,,,,,,,,,,ਭੇਜੀਂ ਮੇਰੇ ਮਾਲਕਾ,,,,ਭੇਜੀਂ ਕਿਸੇ ਨੂੰ ਅਮ੍ਰਿਤ ਕੌਰ ਬਣਾ ਕੇ,,,ਕਰ ਕਿਸੇ ਨੂੰ ਤਿਆਰ ਬਰ ਤਿਆਰ ਹੋਸ਼ ਆਲਾ ਅਮ੍ਰਿਤ ਛਕਾ ਕੇ,,,,ਨਹੀਂ ਤਾਂ ਕਿਤੇ ਐਦਾਂ ਨਾ ਹੋ ਜਵੇ ,,,ਬਈ ਅਸੀਂ ਪੱਗਾਂ ਸੰਭਾਲਦੇ ਰਹਿ ਜਾਈਏ ਤੇ ਸਾਡੇ ਸਿਰ ਤੇ ਵਾਲ ਕੋਈ ਨਾ ਰਹੇ....

----------------------

ਡਾ ਰਾਧਾ ਕ੍ਰਿਸ਼ਨਨ ਆਪਣੀ ਇੱਕ ਕਿਤਾਬ ਦੇ ਮੁੱਖਬੰਦ 'ਚ ਲਿਖਦੈ ਬੀ ਜਿਹੜੀ ਜਿੰਦਗੀ ਹੁੰਦੀ ਐ ਇਹ ਤਾਸ਼ ਦੀ ਬਾਜੀ ਅਰਗੀ ਹੁੰਦੀ ਐ,,,,ਕਿਸੇ ਕਿਸੇ ਨੂੰ ਭਾਰੇ ਪੱਤੇ ਆ ਜਾਂਦੇ ਤੇ ਕਿਸੇ ਮੇਰੇ ਅਰਗੇ ਮਾਤੜ੍ਹ ਨੂੰ ਦੁੱਕੀਆਂ ਤਿੱਕੀਆਂ,,,,,,,,,,ਪਰ ਫੇਰ ਵੀ ਜਿਹੜੀ ਜਿੱਤ ਹਾਰ ਹੁੰਦੀ ਐ ਇਹ ਬੰਦੇ ਦੀ ਖੇਡ ਨਪੁੰਨਤਾ ਤੇ ਡਪੈਂਡ ਕਰਦੀ ਐ ,,,,ਕਈ ਅਰੀ ਕੀ ਹੁੰਦਾ ਬੀ ਬਾਦਸ਼ਾਹਾਂ ਬੇਗਮਾਂ ਨੂੰ ਵੀ ਪੰਜੀਆਂ ਸੱਤੀਆਂ ਦੀ ਈਨ ਮੰਨਣੀ ਪੈ ਜਾਂਦੀ ਐ..............ਜੋਰਾ ਬਿੱਦਬਾਨ
..................

ਭਾਦੋਂ ਦੀਆਂ ਕਣੀਆਂ 'ਚ ਵਰੇ ਪਹਿਲਾਂ ਉਂਗਲ ਛੜਾ ਕੇ ਗਿਆ ਮੇਰੇ ਬਚਪਨ ਦਾ ਬੇਲੀ ਅੱਜ ਚਾਣਚੱਕ ਪਿੱਛੋਂ ਮੇਰੇ ਮੌਢੇ ਤੇ ਹੱਥ ਰੱਖ ਕੇ ਕਹਿੰਦਾ,,,,,ਓਏ ਜੋਰਿਆ ਕਿਆ ਹਾਲ ਐ ਮਿੱਤਰਾ........ਚੇਤੇਆਂ ਦੀ ਰੀਲ ਚਾਣਚੱਕ ਰਵਰਸ ਮਾਰ ਗਈ...ਤੇ ਮੈਂ ਸੱਚੋ ਸੱਚ ਆਖ ਦਿੱਤਾ.....ਠੀਕ ਨੀ ਹੈਗਾ,,,ਥੋੜਾ ਸਿਆਣਾ ਹੋ ਗਿਆ ਹਾਂ...ਹੁਣ ਮੈ ਗਲੀਆਂ 'ਚ ਦੜੰਗੇ ਨੀ ਲਾਉਂਦਾ....ਹੁਣ ਮੈਂ ਪਰਨਾਲਿਆਂ ਹੇਠ ਨੀ ਨਾਉਂਦਾ.......ਮੀਂਹ 'ਚ ਭਿੱਜੀਆਂ ਘੁਟਾਰਾਂ ਨੂੰ ਚੁੰਝਾ ਨਾਲ ਖੰਭ ਨਚੋੜਦੇ ਦੇਖਣਾ,,,,,, ਗੰਡੋਇਆਂ ਤੇ ਨੂਣ ਸੁੱਟ ਕੇ ਪ੍ਰਯੋਗ ਕਰਨੇ,,,,ਰੂੜੀਆਂ ਤੋਂ ਪੱਟੀਆਂ ਅੰਬੀਆਂ ਨੂੰ ਕੰਧਾਂ ਨਾਲ ਘਸਾਣਾ...ਪੀਪਨੀਆਂ ਵਜਾਣਾ ਮੈਨੂੰ ਚੰਗਾ ਜਿਆ ਨੀ ਲੱਗਦਾ......ਜਮੋਏ ਦੇ ਸ਼ਿਖਰਲੇ ਟਾਹਣਿਆਂ ਤੇ ਚੜਨਾ ...ਕੁੱਕੜਆਂ ਫੜਨਾ......ਕੁੱਪਾਂ 'ਚ ਵੜਨਾ ਹੁਣ ਰਿਸਕੀ ਜਿਆ ਲੱਗਦਾ ਏ,,,,,ਸਾਰਾ ਸਾਰਾ ਦਿਨ ਵਿਹੜੇ 'ਚ ਖੁਤੀਆਂ ਕੱਢਕੇ ਪਿਲਟਕਾ ਠੋਕੀ ਜਾਣਾ....ਕਾਹਲੀ ਦੀ ਆਈ ਨੂੰ ਵੀ ਮੰਜੀ ਦੇ ਪਾਵੇ ਤੇ ਬਹਿ ਕੇ ਮੱਲੋ ਮੱਲੀ ਰੋਕੀ ਜਾਣਾ.....ਬੜਾ ਚੇਤੇ ਆਉਂਦਾ.................,ਹੁਣ ਤਾਂ ਮੈ ਪਰਾਣੀਆਂ ਟੂਪਾਂ ਪਾੜਕੇ ਗਲੇਲਾਂ ਵੀ ਨੀ ਬਣੌਂਦਾ.....ਬੇਲਿਆਂ 'ਚ ਚਰਦੀਆਂ ਮੈਸਾਂ ਦੀ ਪਿੱਠ ਤੇ ਛੋਲ ਬਾਜੀਆਂ ਖੜਕੇ,,,ਉੱਡਦੀਆਂ ਕਬੂਤਰੀਆਂ ਵੀ ਨੀ ਲਾਉਂਦਾ,,,,,,,ਹੁਣ ਮੈਂ ਖੂਹਾਂ ਦੀਆਂ ਟਿੰਡਾਂ ਉਤਰ ਕੇ ਪਾਣੀ ਪੀਣ ਵੀ ਨੀ ਜਾਂਦਾ,,,ਤਾਏ ਫੱਜੇ ਦੇ ਹੁੱਕੇ ਵਿੱਚ ਫੂਕ ਮਾਰ ਕੇ ਮਘਦੇ ਕੋਲਿਆਂ ਦੀ ਛੜੀਂ ਵੀ ਨੀ ਬਲੌਂਦਾਂ,,,,,ਮੈ ਬੱਜਿਆ ਬੱਜਿਆ ਜਿਆ ਮਸੂਸ ਕਰਦਾ ਹਾਂ,,,,,ਹੁਣ ਐਂ ਨੀ ਹੁੰਦਾ ਪਈ ਗਿੱਲੀ ਨਿੱਕਰ ਖੋਲਕੇ ਨਚੋੜਨੀ ਮੁੜਕੇ ਫੇਰਤੀ ਪਾ ਲੈਣੀ,,,,ਪਜਾਮੇ ਦੀ ਮੋਅਰੀ ਪੱਟਾਂ ਤੱਕ ਟੰਗ ਕੇ ਰੋਟੀ ਪਕਾਂਦੀ ਬੀਬੀ ਤੋਂ ਫੁਲਕਾ ਮੰਗ ਕੇ ਪੂਣੀ ਬਣਾ ਲੈਣੀ,,,,,,,ਨਾਲੇ ਖਾਈ ਜਾਣਾ ਨਾਲੇ ਸੈਕਲ ਦੜਾਈ ਜਾਣਾ,,,,,,,,ਤੇ ਤਖਾਣਾ ਦੇ ਘਰਾਂ ਕੋਲ ਜਾ ਕੇ...ਗਲੀਆਂ ਨਾਲੀਆਂ ਦੇ ਨੀਂਹ ਪੱਥਰ ਤੇ ਪੈਰ ਲਾ ਕੇ ਰਿੰਗਣਾ.......ਓ ਕਾਲਿਆ... ਸਾਲਿਆ ਚੱਲ ਸੁਆਂ ਦੇਖਣ ਚੱਲੀਏ ,,ਕਹਿੰਦੇ ਆ ਪੂਰਾ ਹੜ੍ਹ ਆਇਆ........ਮੈਂ ਤਾਂ ਠੀਕ ਠਾਕ ਈ ਹਾਂ ਤੂੰ ਸੁਣਾ ਬਾਹਰੋਂ ਕਦੋਂ ਆਇਆ ???.......... .......ਜੋਰਾ
......................

ਕਿੱਦਾਂ ਸਮਝਾਵਾਂ
ਫੇਸਬੁੱਕ ਤੇ ਬੈਠੇ ਮਿੱਤਰਾਂ ਨੂੰ
ਕਿ ਕੁੜੀਆਂ ਨਾਲ ਚੈਟ ਕਰਨ ਲਈ
ਵੀਹਾਂ ਆਲਾ ਪੈਕ ਪੁਆਉਣਾ
ਅਜਾਦੀ ਨੀ ਹੁੰਦੀ
ਹਰਾਮੀਪੁਣਾ ਹੁੰਦਾ ਏ
ਕਿ ਬੁਲਟਾਂ ਦੀਆਂ ਬਾਂਸੁਰੀਆਂ ਕੱਢਕੇ
ਪਟਾਕੇ ਵਜਾਉਣਾ
ਅਜਾਦੀ ਨੀ ਹੁੰਦੀ
ਲਫੰਡਰਪੁਣਾ ਹੁੰਦਾ ਏ
ਕਿ ਪੁਰਾਣੇ ਟਰੈਕਟਰ ਤੇ
ਨਮੇ ਗਾਣੇ ਲਾ ਕੇ
ਗਲੀਆਂ 'ਚ ਭਜਾਉਣਾ
ਅਜਾਦੀ ਨੀ ਹੁੰਦੀ
ਕੰਜਰਪੁਣਾ ਹੁੰਦਾ ਏ
...............................ਜੋਰਾ ਸਲੈਵਰ

------------------------------------------------------

ਇੱਕਅਰੀ ਜੱਗੇ ਦੀ ਜਨਾਨੀ ਨੇ ਕੱਦੂਆਂ ਦੀ ਵੇਲ ਗੱਡਤੀ ਬਾੜੇ 'ਚ,,,ਬਈ ਬੜੇ ਕੱਦੂ ਲੱਗਣ,,,ਪਹਿਲਾਂ ਹਰ ਦੂਜੇ ਚੌਥੇ ਬਣਾਣ ਲੱਗੀ,,,,ਫੇਰ ਡੇਲੀ ਧਰਨ ਲੱਗਪੀ,,,,ਇੱਕ ਦਿਨ ਜੱਗੇ ਨੂੰ ਠੇਕੇਦਾਰ ਤੋਂ ਹਜਾਰ ਦਾ ਨੌਟ ਮਿਲਿਆ,,,,ਅੱਡੇ'ਚ ਜਾ ਕੇ ਪਹਿਲਾਂ ਅਧੀਆ ਖਾਲੀ ਕੀਤਾ ਫੇਰ ਸਕੂਟਰ ਨੂੰ ਕਿੱਕ ਮਾਰੀ ਸਿੱਧਾ ਘਰੇ,,,,ਘਰਆਲੀ ਵਿਹੜੇ 'ਚ ਬੈਠੀ ਕੱਦੂ ਚੀਰੇ,,,ਉਹਨੇ ਨੇ ਦੂਰੋ ਸਾਬ ਲਾਲਿਆ ਬੀ ਅੱਜ ਕੁਸ ਕੀਤਾ ਲੱਗਦਾ,,,,ਨੇੜੇ ਆਕੇ ਕਹਿੰਦਾ ਕਮਲਜੀਤ ਕੁਰੇ ਕੀ ਬਣਦਾ,,,ਕਹਿੰਦੀ ਬਣਨਾ ਸਿਰ ਜਣਦਿਆਂ ਦਾ ,,,ਕੱਦੂ ਚੀਰਦੀ ,,ਕਹਿੰਦਾ ਐਥੇ ਰੋਕਦੇ,,,ਇਕਅਰੀ ਮੂੰਹੋ ਬੋਲਦੇ ਕੀ ਖਾਣਾ??,,,,ਕਹਿੰਦੀ ਮਟਰ ਲਿਆ ਹਰੇ ਮੈ ਪਨੀਰ ਬਣਾ ਲੈਨੀ,,ਜੱਗੇ ਨੇ ਸਕੂਟਰ ਘੁਮਾਇਆ,,,ਅੱਡੇ ਜਾ ਕੇ ਸਬਜੀ ਆਲੇ ਨੂੰ ਕਹਿੰਦਾ ਮਟਰ ਪਾਦੇ ਕਿਲੋ,,,,ਕਹਿੰਦਾ ਜੀ ਮਟਰ ਤਾਂ ਹੈਨੀ,,,,ਜੱਗੇ ਨੇ ਕਿੱਕ ਮਾਰੀ ਡੂਮੇਆਲ ਪੁੱਜ ਗਿਆ,,,ਮਟਰ ਉੱਥੇ ਵੀ ਨੀ ਮਿਲੇ,,,,,, ਨੂਰਪੁਰ ਜਾ ਖੜਿਆ,,, ਮਟਰ ਹੈਨੀ ਮਿਲੇ,,,ਜੱਗੇ ਨੇ ਇੱਕ ਤੇਲ ਦੀ ਬੋਤਲ ਸਕੂਟਰ'ਚ ਪੁਆਈ,,,ਪਊਆ ਆਪ ਪੀਤਾ,, ਰੋਪੜ ਜਾ ਪੁੱਜਾ,,,,ਭਰਾਵਾ ਹਰੇ ਮਟਰ ਰੋਪੜ ਵੀ ਨੀ ਮਿਲੇ,,,,,ਹੁਣ ਕੀ ਕਰੇ ,,,ਇੱਕ ਪਟਰੋਲ ਦੀ ਬੋਤਲ ਤੇ ਇੱਕ ਪਊਆ ਹੋਰ ਲੈ ਲਿਆ,,,ਇੱਕ ਬੰਦੇ ਨੂੰ ਕਹਿੰਦਾ ਭਾਈ ਸਾਬ ਇੱਕ ਜਾਣਕਾਰੀ ਲੈਣੀ ਸੀ ਥੋਅਤੇ,,,ਕਹਿੰਦਾ ਹਾਂ ਦੱਸ ,,ਕਹਿੰਦਾ ਮੈ ਹਰੇ ਮਟਰ ਲੈਣੇ ਚਾਹੁੰਦਾ ਮਿਲਦੇ ਨੀ ,,,ਤੁਸੀ ਦੱਸੋ ਬੀ ਮੈ ਨਮੇ ਸ਼ੈਹਰ ਅੱਲ ਨੂੰ ਜਾਮਾ ਕਿ ਚੰਡੀਗੜ ਸੈਡ ਨੂੰ,,,,ਬੰਦਾ ਸੋਚੇ ਕੋਈ ਮੈਂਟਲ ਆ,,,ਲਓ ਜੀ ਜੱਗੇ ਨੇ ਸਕੂਟਰ ਅੱਧੇ ਘੰਟੇ'ਚ ਨਮੇ ਸ਼ੈਹਰ ਲਾਅਤਾ,,,,,,ਮਟਰ ਹੈਨੀ ਮਿਲੇ,,,,,,ਹੁਣ ਰਾਤ ਪੈਣ ਆਲੀ ਹੋਗੀ,,,ਪਰ ਪਿਓ ਦੇ ਪੁੱਤ ਨੇ ਜਲੰਧਰ ਰਾਮਾ ਮੰਡੀ ਜਾ ਕੇ ਹਰੇ ਮਟਰ ਲੱਭ ਲਏ,,,,,ਛੇਤੀ ਛੇਤੀ ਲਫਾਫਾ ਟੋਕਰੀ 'ਚ ਰੱਖ ਕੇ ਕਿੱਕ ਮਾਰੀ,,,, ਕੜੱਕ ਕੜੱਕ ਕਰਦੇ ਚੌਥਾ ਗੇਅਰ ਪਾਤਾ,,,,,ਸਾਢੇ ਗਿਆਰਾਂ ਵਜੇ ਘਰ ਪੁੱਜਿਆ,,ਸਾਰਾ ਪਿੰਡ ਸੁੱਤਾ ਪਿਆ,,,,ਅੱਧੀ ਰਾਤ ਨੂੰ ਦਰਵਾਜਾ ਖੜਕਾਵੇ ,,ਕਹਿੰਦਾ ਕਮਲਜੀਤ ਕੋਰੇ ਸੋਗੀ,,,ਕੰਧ ਟੱਪ ਕੇ ਅੰਦਰ ਵੜਿਆ ਕਮਲਜੀਤ ਘੁਰਾੜੇ ਮਾਰੇ,,,,ਬਿੜਕ ਸੁਣ ਕੇ ਉੱਠੀ ,,ਕਹਿੰਦੀ ਤੂੰ ਹੁਣ ਆਇਆ ਕਿੱਥੇ ਚਲਾ ਗਿਆ ਤਾ,,ਕਹਿੰਦਾ ਮਟਰ ਮਿਲਦੇ ਨੀ ਸੀ ਮੈ ਜਰਾ ਕੁ ਗਾਂਹਾਂ ਨਿਕਲ ਗਿਆ ਕਹਿੰਦੀ ਡੂਮੇਆਲੋ ਲਿਆਇਆ,,,ਕਹਿੰਦਾ ਡੂਮੇਆਲ ਕਾਹਨੂੰ ,,,ਬਸ ਐਥੋਂ ਜਲੰਧਰੋ ਈ ਮਿਲਗੇ..........................!! 
------------------------------------

ਮੈ ਭਰਾਵਾ ਇੱਕ ਅਰੀ ਸਿਲਵਰ ਜੀ ਬਾਡੀ ਆਲਾ ਮੋਬੈਲ ਲੈ ਲਿਆ ਸੈਮਸੰਗ ਦਾ,,,,,,,,ਸਾਡਾ ਜੱਗਾ ਕਹਿੰਦਾ,," ਜੋਰੇ ਭਾਜੀ ਆਹ ਲਮੂਨੀਅਮ ਦਾ ਬਣਿਆ ਵਾ ਲੱਗਦਾ ਮੈਨੂੰ ਤਾਂ ??,,,,,,ਜਾਨੂੰ ਸੈਦ ਪੁਰੇ ਆਲਾ ਝੰਡਾ ਕਹਿੰਦਾ ਸਾਲਿਆ ਲਮੂਨੀਅਮ ਨੀ ਹੁੰਦੀ,,,, ਮਲੂਨੀਅਮ ਹੁੰਦੀ ਮਲੂਨੀਅਮ ਤੇਰੀ ਬੇਬੇ..!!
----------------------

ਕੱਲ ਪਤਾ ਨੀ ਕੋਈ ਸਰਕਾਰੀ ਚਿੱਠੀ ਆਈ ਸੀ ਸ਼ੈਤ,,,,ਅੱਜ ਸਵੇਰ ਦੀ ਓ ਜੱਗੇ ਦੀ ਜੀਵਨ ਰੋਂਅ ਕੁੱਝ ਢਿੱਲੀ ਜੀ ਪਈ ਸੀ,,,ਬੇਬੇ ਨੇ ਰੋਟੀ ਪਾ ਕੇ ਦਿੱਤੀ, ਬੁਰਕੀਆਂ ਦੋ ਤੋੜੀਆਂ ਬਾਕੀ ਡੰਗਰਾਂ ਦੀ ਖੁਰਲੀ ਚ ਸਿੱਟਤੀ,,,ਫੇ ਪਰਨਾ ਲਪੇਟਿਆ, ਸੈਕਲ ਚੱਕਿਆ ਪਿੱਛੇ ਖੁਆੜਾ ਰੱਖਿਆ,,ਡੀਜਲ ਦੀ ਕੈਨੀ ਲਮਕਾਈ,,ਇੱਕ ਲਫਾਫਾ ਜਿਆ ਹੈਂਡਲ ਨਾਲ ਟੰਗ ਕੇ ਤੁਰਨ ਲੱਗੇ ਨੇ ਚੜਦੇ ਨੂੰ ਨਾਸਾਂ ਚੱਕ ਕੇ ਇੱਕ ਜੋਰਦੀ ਛਿੱਕ ਮਾਰੀ,,,ਹੁਣ ਥੋੜਾ ਸੁਰ 'ਚ ਹੋ ਗਿਆ,,ਇੱਕ ਸੁੜਕਾ ਮਾਰਕੇ ਕਾਠੀ ਨੂੰ ਸੱਜੇ ਹੱਥ ਨਾਲ ਛੰਡਿਆ ਤੇ ਗਲੀ ਪੈ ਗਿਆ,,,,,ਹਾਲੇ ਪਹਿਲਾ ਮੋੜ ਈ ਮੁੜਿਆ ਹੋਣਾ,,,ਇੱਕ ਕਾਰ ਆਲਾ ਉਹਨੂੰ ਝਿੜਕਮੀ ਜੀ ਸੁਰ ਕਈ ਕੁਸ ਬੋਲ ਗਿਆ,,,,'ਓ ਪਾਸੇ ਕਰਲਾ ਆਪਦੇ ਬੁਲਟ ਨੂੰ'' ਉਹਨੇ ਸੈਡ ਨੂੰ ਕਰ ਲਿਆ ਪਰ ਬੇਬੇ ਦੇ ਟਰੰਕ ਦੇ ਖੂੰਜੇ ਪਈਆਂ ਬੈਂਕ ਦੀਆਂ ਕਾਪੀਆਂ ਵਿਚਲੇ ਅੰਕੜਿਆਂ ਨੂੰ ਮਨ ਦੀਆਂ ਉਂਗਲਾਂ ਨਾਲ ਭੰਨਦਾ ਤੋੜਦਾ,,ਘਟੌਂਦਾ ਜੋੜਦਾ,, ਉਹ ਫੇਰ ਕਿਧਰੇ ਖੋਹ ਗਿਆ ,,,ਸੈਕਲ ਫੇਰ ਸੜਕ ਦੇ ਬਚਾਲੇ ਹੋ ਗਿਆ,,,ਇੱਕ ਹੋਰ ਗੱਡੀ ਆਲਾ ਪਿੱਛੋਂ ਪੌਂਅ ਪੋਂਅ ਕਰੀ ਜਾਵੇ,ਪਰ ਉਹ ਕਿੱਥੇ ਸੁਣਦਾ,,,ਫੇਰ ਗੱਡੀ ਦੀਆਂ ਖਿੜਕੀਆਂ ਚੋਂ ਦੋ ਸਿਰ ਨਿਕਲੇ ਹਾਕਾਂ ਮਾਰਨ ਬੀ ਸੈਡ ਨੂੰ ਮਰਜਾ,,,ਜੱਗਾ ਸੈਡ ਨੂੰ ਕਰਨ ਈ ਲੱਗਾ ਸੀ ਜਾਨੂੰ ਇੱਕ ਨੇ ਭੈਣ ਦੀ ਗਾਲ ਕੱਢਤੀ,,,,,ਲੈ ਬੀ ਤਣ ਗਿਆ ਸਾਡੇ ਆਲਾ,,,, ਜਾਗ ਪਿਆ ਅੰਦਰਲਾ ਜੱਟਪੁਣਾ,,,ਸੜਕ ਦੇ ਬਚਾਲੇ ਸੈਕਲ ਦਾ ਸਟੈਂਡ ਲਾ ਕੇ ਖੁਆੜੇ ਦਾ ਦਸਤਾ ਸੂਤ ਲਿਆ,,,,,,ਡਰੈਵਲ ਆਲੀ ਤਾਕੀ ਕੋਲ ਜਾ ਕੇ ਮੱਧਮ ਜੀ ਵਾਜ 'ਚ ਕਹਿੰਦਾ,,,ਉਹ ਖੜੈ ਥੋਡੀ ਮੰਮੀ ਦਾ ਖਸਮ ਸੜਕ ਦੇ ਐਨ ਗੱਭੇ ਅੜੀਅਲ ਬੋਕ ਬਣਕੇ,,,ਕਿਸੇ 'ਚ ਹੈਗੀ ਹਿੰਮਤ ਤਾਂ ਹੱਥ ਲਾ ਕੇ ਦਖਾਓ,,,ਆਖਰੀ ਫਿਕਰਾ ਪੂਰੇ ਤਾਅ 'ਚ ਬੋਲਿਆ,,,,ਚਾਰ ਚਿੱਟ ਕਪੜੀਏ ਜੇ ਨਿਕਲੇ ਗੱਡੀ ਚੋਂ ਦੰਦੀਆਂ ਜੀਆਂ ਕੱਢਦੇ ਗੁਆਂਢੀ ਪਿੰਡ ਦੇ ਲਾਲਿਆਂ ਦੀ ਤੀਜੀ ਪੀੜੀ ਦੇ ਕੀੜੇ,,ਇੱਕ ਮੋਹਰੀ ਜਿਹਾ ਜੱਗੇ ਨੂੰ ਕਲਾਵਾ ਭਰ ਕੇ ਕਹਿੰਦਾ ਤੂੰ ਤਾਂ ਯਾਰ ਬੀਰੇ ਐਮੇ ਗੁੱਸਾ ਕਰ ਗਿਆ,,,,ਆਪਣਾ ਬਾਈ ਐ ਆਹ ਤਾਂ,,ਸੌਰੀ ਬੀਰੇ ਸੌਰੀ ਹੈਂਅ,,,,ਜੱਗਾ ਠੰਡਾ ਜਿਆ ਪੈ ਗਿਆ ,,ਚੁੱਪੇ ਨੇ ਸੈਕਲ ਤੇ ਲੱਤ ਦਿੱਤੀ ਥੋੜੀ ਦੇਰ ਸੜਕ ਚ ਅੜ ਕੇ ਚਲਾਇਆ ਫੇਰ ਕਾਰ ਨੂੰ ਸੈਡ ਦੇਅਤੀ,,,ਮੁੜ ਕੇ ਫੇਰ ਗੁਆਚ ਗਿਆ ਪੁਰਾਣੀਆ ਗਿਣਤੀਆ ਮਿਣਤੀਆਂ 'ਚ...........ਜੋਰਾ ਸਾਊਪੁਰੀਆ
------------------------

ਪਹਿਲਾਂ ਪਹਿਲਾਂ ਪ੍ਰਿਆ ਸਕੂਟਰ ਲਿਆਂਦਾ ਸੀ ਸਾਡੇ ਫੌਜੀ ਬਾਪੂ ਨੇ ਮਿਲਟਰੀ ਕਲਟੀਨ ਚੌਂ ਕਢਾ ਕੇ ਨਵਾਂ,,,,ਜਿੱਦਣ ਪਹਿਲੀ ਵਾਰ ਪਿੰਡ ਵੜਿਆਂ ਸੀ ਨਾ ਤੋਤੀਆ ਜੇ ਰੰਗ ਦਾ ਉੱਦਣ ਅਸੀਂ ਬੇਤਾਜ ਬਾਦਸ਼ਾਹ ਬਣਗੇ ਸੀ ਸਾਊਪੁਰੇ ਦੇ,,,ਰਾਤ ਨੂੰ ਪਿਛਲੇ ਅੰਦਰ ਵਾੜਕੇ ਖੜਾਇਆ ਸੀ,,ਸਾਰੀ ਰਾਤ ਸੀਟਾਂ ਦੀ ਮੁਸ਼ਕ ਨਾਸਾਂ ਨੂੰ ਸਿੰਟ ਮਾਂਗੂੰ ਚੜਦੀ ਰਹੀ,,ਪਹਿਲਾਂ ਤਾਂ ਨੀਂਦ ਨਾ ਆਵੇ ਫੇਰ ਭਰਾਵਾ ਮਸਾਂ ਕਿਤੇ ਜਾ ਕੇ ਸਵੇਰ ਹੋਈ,,,ਮੇਰੀ ਅੱਖ ਤਾਂ ਪਟੱਕ ਦਣੀ ਖੁੱਲਗੀ,,,,,,ਪਹਿਲਾਂ ਜਾ ਕੇ ਸਕੂਟਰ ਦੇਖਿਆ,,,ਹੱਥ ਹੁੱਥ ਲਾਇਆ,,,,ਮੂਰਲਾ ਚੱਕਾ ਘੁਮਾਇਆ,,,ਸੀਸੇ 'ਚ ਚਿੱਬੜ ਅਰਗਾ ਮੂੰਹ ਦੇਖਿਆ,,,,,,,ਫੇਰ ਜਾ ਕੇ ਬਾਬੇ ਨਾਨਕ ਦੀ ਫੋਟੂ ਨੂੰ ਮੱਥਾ ਟੇਕਿਆ,,,ਹੁਣ ਬਾਬਿਆਂ ਦੇ ਮੱਥਾ ਟੇਕਣ ਜਾਣਾ ਸੀ ਮੈ ਨਾਲੇ ਬਾਪੂ ਨੇ,,,ਬੇਬੇ ਨੇ ਖੀਰ ਰਿੰਨ ਤੀ ਠੂਠੀਆਂ ਆਲੀ ਸਵੇਰੇ ਸਾਜਰੇ,,,,ਜਦੋਂ ਮੈ ਪਹਿਲੀ ਆਰੀ ਪਿਛਲੀ ਸੀਟ ਤੇ ਬੈਠਿਆ,,,,ਜਦੋਂ ਕੜੱਕ ਦਣੀ ਪਹਿਲਾ ਗੇਅਰ ਪਿਆ,,,,ਜਦੋਂ ਗੁਰਦਬਾਰੇ ਦੇ ਗੇਟ ਕੋਲ ਦੋ ਸਿਰ ਬਦੋਬਦੀ ਝੁੱਕੇ,,,,ਜਦੋਂ ਤਖਾਣਾ ਦੇ ਘਰਾਂ ਕੋਲ ਜਾ ਕੇ ਮੈ ਬਾਪੂ ਨੂੰ ਟੀਂ ਬਜੌਣ ਨੂੰ ਕਿਹਾ,,,,ਜਦੋਂ ਪਰੈਮਰੀ ਸਕੂਲ ਦੀ ਕੰਧ ਤੇ ਬੈਠੇ ਮੇਰੇ ਜੋੜੀਦਾਰਾਂ ਦੇ ਢਿੱਡ 'ਚ ਮੈਨੂੰ ਵੇਖਕੇ ਭੜਾਕੇ ਪਏ ਸੀ ,,,, ਸਾਡੀ ਤਾਂ ਸਾਲੀ ਮੁੱਖ ਮੰਤਰੀ ਜਿੱਡੀ ਟੌਹਰ ਸੀ ਉੱਦਣ,,,,ਅਸੀਂ ਤਾਂ ਫਰਨ ਫਰਨ ਕਰਦੇ ਟੱਪਗੇ ਸੀ ਕੌਲ ਦੀ,,ਪਰ ਗਾਂਹਾਂ ਜਾ ਕੇ ਮੈਂ ਪਿੱਛੇ ਬੈਠਾ ਸੋਚਾਂ ਬੀ ਜਿਹੜਾ ਮੈਨੂੰ ਨਜਾਰਾ ਔਂਦਾ ਆਹ ਸਕੂਟਰ ਚੋਂ ਨਿਕਲਦਾ ਕਿੱਥੋਂ ਹੋਊ ਭਲਾਂ,,,ਮੈ ਦੋਹਾਂ ਸੀਟਾਂ ਦੇ ਬਚਾਲੜੀ ਥਾਂ ਜਿੱਥੇ ਟੈਕੀਂ ਆਲਾ ਢੱਕਣ ਹੁੰਦੈ,,ਉੱਥੌਂ ਨਿਕਲਦਾ ਮਸੂਸ ਕੀਤਾ ਸੀ,,,,,,,,,,,,,,,,ਬਾਕੀ ਰੱਬ ਜਾਣੇ............................ਜੋਰਾ
--------------------------

ਨਾ ਰਾਜ ਮੁਗਲਾਂ ਦਾ ,,ਨਾ ਗੋਰਿਆਂ ਦਾ ,,,ਰਾਜ ਤਾਂ ਆਪਣਾ ਪੰਜਾਬੀਆਂ ਦਾ ਈ ਸੀ,,,,,ਕਿਸੇ ਦੇ ਸਾਊ ਪੁੱਤ ਕਿਸੇ ਪਿੰਡੋਂ ਚੱਕ ਲੈਣੇ ਤੇ ਕਿਸੇ ਹੋਰ ਪਿੰਡ ਜਾ ਕੇ ਅੱਤਵਾਦੀ ਬਣਾ ਕੇ ਮਾਰ ਦੇਣੇ,,,ਵੱਟੇ ਚ ਮਿਲਣੀਆਂ ਠਾਣੇਦਾਰੀਆਂ,,,,ਜਿੰਨਾ ਦੇ ਜਾਣੇ ਉਹਨਾਂ ਮੋਇਆ ਦਾ ਮੂੰਹ ਵੀ ਨੀ ਦੇਖਿਆ,,ਤੇ ਅਗਲੇ ਅਫਸਰੀਆਂ ਦੇ ਨਸ਼ੇ 'ਚ ਟੱਲੀ ਨਿੱਤ ਨਵੇਂ ਸ਼ਿਕਾਰ ਖੇਡਦੇ ਰਹੇ,,,,,ਨਹਿਰਾਂ ਦਾ ਪਾਣੀ ਲਹੂ ਨਾਲ ਲਾਲੋ ਲਾਲ ਹੁੰਦਾ ਰਿਹਾ,,,,ਗੈਕ ਭੈਣ ਦਣੀ ਦੇ ਗੌਂਦੇ ਰਹੇ 'ਰੰਗਲੇ ਪੰਜਾਬ ਦੀਆਂ ਸਿਫਤਾ,,''ਜਿਸਦਾ ਸ਼ਰਬਤ ਵਰਗਾ ਪਾਣੀ'',,,,ਚੌਵੀ ਚੌਵੀ ਮੁੰਡੇ ਮਾਰਨ ਦਾ ਐਹਨੂੰ ਕੋਈ ਮਸੋਸ ਨੀ ,ਆਪਣੀ ਇੰਨਸਪੈਟਰੀ ਖੁਸਦੀ ਐ ਤਾਂ ਮਰਨ ਨੂੰ ਫਿਰਦਾ,,,,,,,ਓਧਰ ਕਨੂੰਨ ਕਹੀ ਜਾਂਦੈ ਬੀ ਪਹਿਲਾਂ ਕੀਂ ਨੀ ਦੱਸਿਆ ,,,ਜਿੱਦਾਂ ਲੇਟ ਦੱਸਣ ਨਾਲ ਜੁਰਮ ਘੱਟ ਜਾਂਦੈ ਹੋਵੇ,,,,,,,ਐਧਰ ਸਾਨੂੰ ਵੀ ਕਿਹੜਾਂ ਕੋਈ ਫਰਕ ਪੈਂਦਾ,,,,,,,,,,,,,ਕਹਿੰਦਾ ,ਓ ਜੋਰਿਆ, "ਜੱਟ ਐਂਡ ਜੁਲੀਅਟ -2" ਦੇਖੀਂ ਬੜੀ ਘੈਂਟ ਪਿਚਰ ਆ,,,,''ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਸ ਸਰਦਾਰਾਂ ਦੇ''.....ਫਿੱਟ ਭੈਣਚੋ,,,,,,,,,,,,,ਹਮਾਚਲ ਦੀ ਹੱਦ ਸਾਡੇ ਸਾਊਪੁਰੋਂ ਦੋ ਕੁ ਮੀਲ ਤੇ ਪੈਂਦੀ,,,ਆਪਾਂ ਤਾਂ ਕਿਤੇ ਓਧਰ ਈ ਜੰਮ ਜਾਂਦੇ ਤਾਂ ਖਰਾ ਸੀ ਯਾਰ...ਪੰਜਾਬੀ ਹੋਣ 'ਚ ਵੀ ਹੁਣ ਬਹੁਤਾ ਸਵਾਦ ਜਿਆ ਨੀ ਰਿਹਾ........ਸਾਊਪੁਰੀਆ
---------------

ਚਿਕਨ ਛਕੋ ਜੀ

ਪੁਰਾਣੀ ਗਲ ਹੈ ਇਕ ਦਿਨ ਤੁਹਾਡੀ ਭਾਬੀ ਨੇ ਚਿਕਨ ਬਣਾਇਆ ਕਹਿੰਦੀ ਟੇਸਟ ਕਰਕੇ ਦਸ ਕੁਝ ਘਟ ਵਧ ਤਾ ਨਹੀ ...? ਮੈ ਕਿਹਾ ਲੂਣ ਜਿਆਦਾ ਹੈ ......ਕਹਿੰਦੀ ਲੂਣ ਜਿਆਦਾ ਨਹੀ ਤੇਰੀ ਲੁਤਰੀ ਜਿਆਦਾ ਚਲਦੀ ਆ........
----------------------

ਖਾੜਕੂਆਂ ਦਾ ਮੁੰਡਾ
ਸਕੂਲੇ ਨਵਾਂ ਨਵਾਂ ਮਾਹਟਰ ਆਇਆ ਸੀ ,,,,ਨੁਰਪੁਰੀਏ ਖਤਰੀਆਂ ਦਾ ਜੁਆਈ ,,ਸਵੇਰੇ ਸਵੇਰੇ ਜੋਰਾ ਬਾਥਰੂਮ ਚੋਂ ਨਿਕਲਿਆ ,ਸਾਲੇ ਨੇ ਵੱਟ ਕੇ ਚਪੇੜ ਮਾਰੀ ਗੱਲ ਤੇ ,,,, ਆਖੇ ਸਾਜਰੇ ਹੱਗਣ ਤੁਰ ਪੈਂਦੇ, ਘਰੇ ਕਰ ਕੇ ਆਇਆ ਕਰੋ, ਜੋਰੇ ਨੇ ਕੰਧ ਤੋਂ ਛਾਲ ਮਾਰੀ,, ਚਲ ਘਰੇ ,,ਜਦ ਲਗਿਆ ਹਾਜਰੀ ਲਾਨ ,,,ਕਹਿੰਦਾ ਜੋਰਾਵਰ ਸਿੰਘ ,,,ਕਹਿੰਦੇ ਜੀ ਭੱਜ ਗਿਆ ,,,ਕਹਿੰਦਾ ਇਹ ਹੈ ਕੀਹਦਾ ਮੁੰਡਾ ?? ,,, ਨਿਆਣੇ ਕਹਿੰਦੇ ਜੀ ਖਾੜਕੂਆਂ ਦਾ ,,,ਮਾਹਟਰ ਦੀਆਂ ਜੁਰਾਬਾਂ ਗਿੱਲੀਆਂ ਹੋਗੀਆਂ ,,,, ਢਿਡ' ਚ ਵੱਟ ਉਠਿਆ ,,ਲੈਟਰੀਨ' ਚ ਜਾ ਵੜਿਆ ,,,ਬਾਹਰ ਆਕੇ ਪੁਛੇ ਕੋਈ ਆਇਆ ਤਾਨੀ,,,,,,ਜੀ ਨਹੀਂ ,,,ਅੱਧੀ ਛੁੱਟੀ ਤੱਕ ਪੰਦਰਾਂ ਵਾਰ ਗਿਆ ,,,
-------------------------
ਇਹ ਨੇ ਜਨਾਬ ਜਸਵੰਤ ਰਾਮਪੁਰੇ ਆਲੇ , ਮਸਤਾਂ ਨੇ ਸੰਨ ਬਿਆਸੀ 'ਚ ਪਿੰਡ ਰਾਮਪੁਰੇ ਪਹਿਲੀ ਕਿਲਕਾਰੀ ਮਾਰੀ ਸੀ। ਮਾਪਿਆਂ ਦਾ ਇੱਕਲੋਤਾ ਪੁੱਤ ਉੱਡਾਰੂ ਹੋਇਆ ਤਾਂ ਕਲਮਾ ਦੇ ਸਰਕਾਰੀ ਸਕੂਲੇ ਪੜਨ ਪਾ ਤਾ । ਅਲੀਟ ਨੇ ਪਤਾ ਨੀ ਕਿਹੜੇ ਸਿਵਿਆਂ 'ਚ ਪੈਰ ਧਰਤਾ ਕਿ ਚੜਦੀ ਉੱਮਰੇ ਗੀਤਕਾਰੀ ਦੀਆਂ ਚੜੇਲਾਂ ਚੰਬੜ ਗੀਆ । ਹਾਲੇ ਕੱਕਾ, ਲੱਲਾ, ਮੱਮਾ - ਕਲਮ ਲਿਖਣੀ ਵੀ ਨੀ ਆਈ ਸੀ ਜਦ ਗੀਤ ਲਿਖਣ ਲੱਗ ਪਿਆ। ਉੱਮਰ ਦੇ ਨਾਲ ਨਾਲ ਮਰਜ ਵੀ ਵੱਧਦੀ ਗਈ । ਹੁਣ ਜਸਵੰਤ ਟੇਪਾਂ 'ਚ ਵੱਜਣਾ ਚਾਉਂਦਾ ਸੀ । ਕਰਦੇ ਕਰਾਂਦੇ ਕਲਾਕਾਰਾਂ ਦੀਆਂ ਗੇੜੀਆਂ ਕੱਢਣੀਆਂ ਸ਼ੁਰੂ ਕਰਤੀਆਂ । ਸਿੱਧਰਾ ਬੰਦਾ ਕੰਜਰਾਂ ਦੇ ਵਸ ਪੈ ਗਿਆ। ਘਰੋਂ ਨਿਕਲ ਪਿਆ ਕਲੰਦਰ, ਕਦੇ ਮੋਹਾਲੀ ਕਦੇ ਜਲੰਧਰ । ਝੋਲੇ'ਚ ਗੀਤਾਂ ਆਲੀਆਂ ਕਾਪੀਆਂ ਪਾ ਕੇ ਜੈਜੀ ਬੀ,ਮੰਗੀ ਮਾਹਲ,ਸੁਰਜੀਤ ਖਾਨ,ਲਾਭ ਚਤਾਮਲੀ,ਹਰਮਿੰਦਰ ਨੂਰਪੁਰੀ ਦੇ ਦਰੀਂ ਜਾ ਖੜਨਾ । ਅਗਲੇ ਭਲਾਂ ਕਿੱਥੇ ਸਿਆਣਦੇ,ਪੱਟੂ ਨੇ ਸ਼ਾਮਾਂ ਨੂੰ ਮੂੰਹ ਲਮਕਾ ਕੇ ਘਰੀਂ ਆ ਵੜਨਾ । ਸਾਰਿਆਂ ਨੇ ਕਿਹਾ ਯਾਰ ਵੰਤ ਤੂੰ ਲਿਖਦਾ ਤਾਂ ਸੋਹਣਾ ਪਰ ਪਲੀਜ ਸਾਤੋਂ ਗਾ ਨੀ ਹੋਣਾ । ਫੇਰ ਕਿਸੇ ਨੇ ਕਹਿ ਤਾ ਬੀ ਸਿੱਧਾ ਸਾਊਪੁਰੇ ਜੋਰੇ ਕੋਲ ਜਾ ,ਇੱਕ ਅਰੀ ਉੱਥੇ ਆਪਣੀ ਨਬਜ ਚੈੱਕ ਕਰਾ । ਵੰਤ ਬਾਈ ਨੇ ਅੱਜ ਮੇਰੀ ਘੰਟੀ ਖੜਕਾਤੀ ਸਵੇਰੇ । ਕਹਿੰਦਾ ਬੀਰਾ ਮੈ ਲੱਗਿਆਂ ਘਰੋਂ ਤੁਰਨ ਤੂੰ ਗੀਤ ਸੁਣੀ ਮੇਰੇ । ਬਾਈ ਬਣਕੇ ਕਿਸੇ ਕਲਾਕਾਰ ਨੂੰ ਕਹਿ ਕੇ ਇੱਕ ਅੱਧਾ ਗਵਾਦੇ ,ਬੱਚੇ ਜੀਣਗੇ ਤੇਰੇ । ਓ ਮਖਿਆਂ ਭਰਾਵਾ ਐਸ ਫੀਲਡ 'ਚ ਤਾਂ ਮੈਨੂੰ ਕੋਈ ਪੀਪਨੀ ਵਜੌਣ ਆਲਾ ਵੀ ਨੀ ਜਾਣਦਾ । ਪਰ ਉਹ ਕਿੱਥੇ ਮੰਨਦਾ, ਲਫਾਫੇ 'ਚ ਦੋ ਕਾਪੀਆਂ ਪਾ ਕੇ, ਹੈਂਡਲ ਨਾਲ ਲਮਕਾ ਕੇ, ਆਗਿਆ ਸਿੱਖਰ ਦੁਪੈਹਰੇ । ਯਾਰ ਹੋਣੀ ਵੀ ਬੈਠਗੇ ਉਸਤਾਦ ਬਣਕੇ ਡੇਕ ਦੀ ਛਾਂਵੇਂ । ਪੜਿਆ ਵੀ ਤੇ ਸੁਣਿਆ ਵੀ। ਜੇ ਲਿਖਣ ਆਲੇ ਨੂੰ ਇਹ ਆਖ ਦਓ ਬੀ ਤੂੰ ਬਹੁਤਾ ਵਧੀਆ ਨੀ ਲਿਖਦਾ ਤਾਂ ਸੋ ਗਊ ਹੱਤਿਆ ਜਿੱਡਾ ਪਾਪ ਲੱਗਦਾ,ਅਗਲੇ ਦੇ ਕਾਲਜੇ 'ਚ ਲੀਕ ਫਿਰ ਜਾਂਦੀ ਇੱਕ ਅਰੀ ਤਾਂ । ਪਰ ਆਪਾਂ ਦਿਲ ਕੈੜਾ ਜਿਆ ਕਰਕੇ ਕਹਿ ਦਿੱਤਾ......ਜਸਵੰਤ ਬੀਰੂ ਲਿਖਣ ਲੁਖਣ ਆਲਾ ਕੰਮ ਐਡਾ ਸੌਖਾ ਨੀ ਜਿੱਡਾ ਆਪਾਂ ਸਮਝ ਲੈਨੇ ਆਂ। ਪਹਿਲਾਂ ਸਿਰੜ ਦੀ ਛਾਣਨੀ 'ਚ ਛਣਨਾ ਪੈਦਾਂ, ਫੇਰ ਮਿਹਨਤ ਦੀ ਕਾੜਨੀ 'ਚ ਕੜਨਾ ਪੈਦਾਂ, ਜੇ ਸੋਖਾ ਹੁੰਦਾ ਤਾਂ ਅਸੀਂ ਨਾ ਕਰਦੇ, ਭੁੱਖੇ ਕਾਹਨੂੰ ਮਰਦੇ । ਗੱਲ ਜਸਵੰਤ ਦੇ ਖਾਨੇ 'ਚ ਪੈ ਗੀ । ਖੈਰ ਨਬੇੜੋ ਤੇ ਬਾਈ ਦੀ ਗੀਤਕਾਰੀ ਦਾ ਨਮੂਨਾ ਦੇਖੋ.
ਸੁਭਹ ਸ਼ਾਮ ਪ੍ਰਛਾਵਿਆਂ ਵਾਗੂੰ ਦੁਨੀਆਂ ਰੰਗ ਬਦਲਦੀ ਏ
ਪੈਰ ਪੈਰ ਤੇ ਗੱਲ ਕਰਨ ਦਾ ਢੰਗ ਬਦਲਦੀ ਏ
ਜੋ ਮੋਕੇ ਤੇ ਕੰਮ ਆਵੇ ਨਾ ਉਹ ਹਥਿਆਰ ਨਈ ਹੁੰਦਾ
ਜੇ ਪੈਸੇ ਪੱਲੇ ਨਈਂ ਤਾਂ ਕੋਈ ਯਾਰ ਨਈਂ ਹੁੰਦਾ...
------------------


Baljit Basi's Unique Work

Name: Baljit Basi
Work and education: Panjab University, Chandigarh and Jalandhar, India
Location: Westland, Michigan
Home Town: Bundala, Punjab, India
Baljit Basi
Contact Information
Email: baljit.basi@facebook.com

ਫਰੰਗੀ ਦਾ ਧੋਬੀ-ਪਟੜਾ
$$$$$$$$$$$$$

ਪਿਛਲੇ ਦਿਨੀਂ ਪੰਜਾਬੀ ਦੇ ਬਹੁਪੱਖੀ ਪ੍ਰਤਿਭਾ ਵਾਲੇ ਨੌਜਵਾਨ ਪੰਜਾਬੀ ਲੇਖਕ ਬਲਰਾਜ ਸਿੱਧੂ ਦਾ ਇਕ ਲੇਖ ਪੜ੍ਹ ਰਿਹਾ ਸਾਂ ਜਿਸ ਵਿਚ ਬ੍ਰਾਇਟਨ ਨਾਮੀਂ ਇੰਗਲੈਂਡ ਦੇ ਇਕ ਨਿਊਡ ਬੀਚ ਦਾ ਰੁਮਾਂਚਕ ਵਰਨਣ ਹੈ। ਇਸ ਬੀਚ ਵਿਚ ਹਰ ਕੋਈ ਨਗਨ ਹੋ ਕੇ ਸੀਆ ਸੇਕਣ ਜਾ ਸਕਦਾ ਹੈ। ਸਿੱਧੂ ਪੰਜਾਬੀ ਦਾ ਇਕ ਉਭਰਦਾ ਹੋਇਆ ਇਤਿਹਾਸ ਗਲਪਕਾਰ ਹੈ। ਇਸ ਰਚਨਾ ਵਿਚ ਵੀ ਉਸਨੇ ਇਸ ਬੀਚ ਦੇ ਪ੍ਰਮਾਣਕ ਇਤਿਹਾਸਕ ਵੇਰਵੇ ਦਿੱਤੇ ਹਨ। ਬੰਦਰਗਾਹ ਵਾਲੇ ਸ਼ਹਿਰ ਦਾ ਪੁਰਾਣਾ ਨਾਂ ਬ੍ਰਿਸਟਲਮਸਟਿਉਨ ਸੀ ਜੋ ਬਾਅਦ ਵਿਚ ਸੁੰਗੜਦਾ ਸੁੰਗੜਦਾ ਬਰਾਇਟਨ ਬਣਿਆ। ਇਹ ਸ਼ਹਿਰ ਗਿਆਰਵੀਂ ਸਦੀ ਵਿਚ ਵਸਿਆ ਦੱਸਿਆ ਜਾਂਦਾ ਹੈ। ਸਮੁੰਦਰ ਰਸਤੇ ਤੋਂ ਇਸ ਪਾਸਿਓਂ ਇੰਗਲੈਂਡ ਤੇ ਅਕਸਰ ਹੀ ਹਮਲੇ ਹੁੰਦੇ ਰਹਿੰਦੇ ਸਨ। ਲੇਖਕ ਅਨੁਸਾਰ 1514 ਵਿਚ ਇਹ ਸਥਾਨ ਫਰਾਂਸ ਤੇ ਇੰਗਲੈਂਡ ਦਰਮਿਆਨ ਭਿਅੰਕਰ ਯੁਧ ਦੌਰਾਨ ਸੜ ਕੇ ਤਬਾਹ ਹੋ ਗਿਆ। ਕੇਵਲ ਇਕ ਸੇਂਟ ਨਿਕੋਲਸ ਚਰਚ ਹੀ ਬਚਿਆ। ਇਸ ਸਾਰੀ ਤਬਾਹੀ ਦੀ ਹੌਲੀ ਹੌਲੀ ਪੁਨਰ ਉਸਾਰੀ ਕੀਤੀ ਗਈ । ਲੇਖਕ ਦੇ ਸ਼ਬਦਾਂ ਵਿਚ,"ਉਸ ਸਮੇਂ ਸੜ ਕੇ ਸੁਆਹ ਹੋਏ ਉਹਨਾਂ ਪੁਰਾਤਨ ਰਸਤਿਆਂ ਨੂੰ ਅੱਜ ਵੀ ਲੇਨਜ਼ ਆਖ ਕੇ ਫਰੰਗੀਆਂ ਨੇ ਆਪਣੇ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੋਇਆ ਹੈ।" ਸਾਰਾ ਬਿਰਤਾਂਤ ਬਹੁਤ ਹੀ ਜਾਣਕਾਰੀ ਭਰਪੂਰ, ਮਨੋਰੰਜਕ ਅਤੇ ਨਿੱਜੀ ਛੋਹਾਂ ਨਾਲ ਭਰਿਆ ਪਿਆ ਹੈ। ਕਿਸੇ ਵੀ ਲਿਖਤ ਵਿਚ ਵਰਤੇ ਜਾਂਦੇ ਸ਼ਬਦਾਂ ਬਾਰੇ ਹਮੇਸ਼ਾ ਚੁਕੰਨਾਂ ਰਹਿਣ ਕਾਰਨ ਇਸ ਪ੍ਰਸੰਗ ਵਿਚ ਫਰੰਗੀ ਸ਼ਬਦ ਪੜ੍ਹ ਕੇ ਮੈਂ ਠਠੰਬਰ ਜਿਹਾ ਗਿਆ। ਇਹ ਤਾਂ ਸਭ ਜਾਣਦੇ ਹਨ ਕਿ ਅਸੀਂ ਭਾਰਤੀ ਅੰਗਰੇਜਾਂ ਲਈ ਫਰੰਗੀ ਸ਼ਬਦ ਆਮ ਹੀ ਵਰਤਦੇ ਰਹੇ ਹਾਂ। ਪਰ ਭਾਰਤੀ ਇਤਿਹਾਸ ਦੇ ਸਰਸਰੀ ਜਿਹੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਸਾਡੀਆਂ ਬੋਲੀਆਂ ਵਿਚ ਇਹ ਸ਼ਬਦ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਵੀ ਕਈ ਸਦੀਆਂ ਪਹਿਲਾਂ ਪ੍ਰਵੇਸ਼ ਕਰ ਚੁੱਕਾ ਸੀ। ਅੱਗੇ ਜਾ ਕੇ ਭੇਤ ਖੋਲ੍ਹਦਾ ਹਾਂ ਕਿ ਮੈਨੂੰ ਉਕਤ ਪ੍ਰਸੰਗ ਵਿਚ ਇਹ ਸ਼ਬਦ ਕਿਉਂ ਅਢੁਕਵਾਂ ਲੱਗਿਆ ਭਾਵੇਂ ਗਲਤ ਨਹੀਂ ਕਹਾਂਗਾ।

Wednesday, September 4, 2013

ਮੋਲਾਨਾ ਰੂਮੀ ਇਕ ਦੁਕਾਨ ਤੇ ਖੜੇ ਸਨ !!
ਇਕ ਔਰਤ ਸੋਦਾ ਲੈਣ ਆਈ,
ਦੁਕਾਨਦਾਰ ਨੇ ਸੋਦਾ ਦੇ ਕੇ ਓਹਦੇ ਤੋ ਪੈਸੇ ਨਾ ਲਏ...
ਜਦੋ ਓਹ ਔਰਤ ਚਲੇ ਗਈ...
ਤੇ ਰੂਮੀ ਨੇ ਦੁਕਾਨਦਾਰ ਤੋ ਪੈਸੇ ਨਾ ਲੈਣ ਦੀ ਵਜਾਹ ਪੁਛੀ.
ਜਵਾਬ ਮਿਲਿਆ ਮੈਨੂ ਉਸ ਨਾਲ ਮੋਹੋਬਤ ਹੈ, ਮੋਹੋਬਤ ਦੇ ਵਿਚ ਹਿਸਾਬ ਕਿਤਾਬ ਕੈਸਾ???

ਮੋਲਾਨਾ ਰੂਮੀ ਇਹ ਸੁਣ ਕੇ ਬੇਹੋਸ਼ ਹੋ ਗਏ, ਜਦੋ ਹੋਸ਼ ਆਈ ਤੇ ਕਹਿੰਦੇ...
ਇਕ ਤੇਰੀ ਮੋਹੋਬਤ ਹੈ , ਕੋਈ ਹਿਸਾਬ ਕਿਤਾਬ ਹੀ ਨਹੀ ਔਰ,
ਇਕ ਮੇਰਾ ਇਸ਼ਕ਼ " ਅੱਲਾਹ" ਨਾਲ ਹੈ, ਮੈਂ ਤਸਬੀਹ ( ਮਾਲਾ ) ਵੀ ਗਿਣ ਕੇ ਪੜਦਾ ਹਾ...



.........ਮਹਾਂਪਾਪ.........
 Jimmy Ladhar 

ਹੇ ਮੇਰੀ ਮਾਂ,
ਮਰ ਤਾਂ ਗਈ ਸੀ ਮੈਂ
ਉਸੇ ਹੀ ਦਿਨ,ਜਦ ਤੇਰੇ ਕੇਹਨ ਤੇ
ਛੱਡ ਆਪਣੇ ਦਿਲਜਾਨੀ ਦਾ ਹੱਥ,
ਜਾ ਬੇਠੀ ਸੀ ਬੇਦੀ ਤੇ
ਉਸ ਨਾਲ ਜਿਸਨੇ
ਨੋਚ-ਨੋਚ ਕੇ ਖਾਣਾ ਸੀ,
ਮੇਰਾ ਬੇਦਿਲਾ ਜਿਸਮ ਤਮਾਮ ਉਮਰ

ਦਿਲ ਤਾਂ ਕਰਦਾ ਸੀ ਹੋ ਜਾਵਾ ਸਤੀ,
ਪਾਧੇ ਦੇ ਸਾਮਨੇ ਹੀ
ਕਰ ਦੇਆ ਬਿਆਨ ਕੇ,
ਨਹੀਂ ਹੈ ਮੰਜੂਰ ਮੇਨੂੰ ਮੇਰੀ ਹੀ ਖੁਦਕੁਸੀ,
ਪਰ ਭਰ ਗਈ ਜੇਹਰ ਦਾ ਘੁੱਟ,
ਦੇਖ ਤੇਰੀਆਂ ਅੱਖਾਂ ਚ ਤਰਲੇ ਦਾ ਭਾਵ

ਤੇ ਉਸ ਵਸਲ ਦੀ ਰਾਤ,
ਓਹ ਚਿੱਥਦਾ ਰਿਹਾ
ਮੇਰੇ ਮਾਸ ਦਾ ਹਰ ਟੁਕੜਾ,
ਜਿਵੇ ਚਿੱਥਦਾ ਹੈ ਕੋਈ
ਤੰਦੂਰ ਚ ਭੁੰਨੇ ਮੁਰਗੇ ਦੀ ਲੱਤ,
ਹੋ ਅਨਜਾਣ ਉਸਦੀ ਮੋਤ ਦੇ ਦਰਦ ਤੋਂ,
ਪਰ ਰੋ ਪਿਆ ਸੀ ਓਹ ਵੀ,
ਇਹ ਜਾਨ ਕੇ ਕਿ ਉਸਦੀ ਮਹਿਬੂਬਾ ਦੇ ਵਾਂਗ,
ਹੱਸੀ ਨਹੀਂ ਹਾਂ ਮੈਂ ਵੀ ਪਿਛਲੇ ਬੜੇ ਸਮੇਂ ਤੋਂ

ਹੇ ਮੇਰੀ ਮਾਂ
ਮਰ ਗਿਆ ਹੈ ਹਾਸਾ ਚੁਲਬੁਲੇਪਨ ਦੇ ਨਾਲ,
ਤੇ ਚਿਮਟ ਗਿਆ ਹੈ
ਚਿਚੜ ਦੇ ਵਾਂਗ ਹਰ ਰੋਗ,
ਮੇਰੀ ਲਾਸ਼ ਦੇ ਚਮੜ ਨੂੰ ,
ਹੋ ਜਾਂਦੀ ਮੈਂ ਸੁਹਾਗਨ ਮਰਦੀ ਜੇ ਪ੍ਰੇਮ ਰੋਗ ਨਾਲ,
ਤੇ ਤੂੰ ਵੀ ਨਾ ਬਣਦੀ ਦੋਸ਼ੀ
ਮੇਰੀ ਖੁਦਕੁਸੀ ਦੇ
ਮਹਾਂਪਾਪ ਦੀ

***

Chuhe ne kiya sherni ko propose,
Gift diya usne Red Rose,
Sherni ne kaha: ja pehle apni soorat aaine mein dekh,
Chuha bola: soorat pe mat ja pagli confidence to dekh... 

***

ਬਹੱਤਰ ਕਲਾ ਛੰਦ
(ਇਕ਼ਬਾਲ ਗਿੱਲ)


ਹੈ ਲੁਟ-ਪੁਟ ਦੇਸ਼ ਹੋਇਆ ਓ
ਕਿਵੇਂ ਬਚਾਈਏ,
ਤੇ ਕਿਹਨੂੰ ਸੁਣਾਈਏ,
ਓ ਦਰਦ ਕਹਾਣੀ
ਇਹ ਲੋਟੂ ਢਾਣੀ
ਲਗਦਾ ਨਹੀਂ ਛਡਦੀ ਜੜਾਂ ਚੋਂ ਵੱਢੂ
ਵਸੇ ਮੀਂਹ ਪਿਆ ਨਸ਼ਿਆਂ ਦਾ
ਰੁਲੀ ਜਵਾਨੀ
ਨਾ ਪੱਲੇ ਚਵਾਨੀ,
ਕਾਮੇਂ ਭੁਖੇ ਨੰਗੇ
ਚੋਹੀਂ ਪਾਸੀਂ ਦੰਗੇ
ਖੁਭੇ ਵਿੱਚ ਚਿਕੜ ਕਿਹੜਾ ਦਸੋ ਕੱਢੂ
ਭਲੇ ਮਾਣਸ ਦੁਬਕ ਗਏ
ਗੱਲ ਵੀ ਨਹੀਂ ਕਰਦੇ
ਬੋਲਣ ਤੋਂ ਡਰਦੇ
ਗੀਤ ਬਸ ਲਿਖਦੇ,
ਇਸ਼ਕ਼ ਨੇ ਸਿਖਦੇ
ਚੁੱਕਣ ਨਾ ਮੁੱਦਾ ਨੇ ਡਰਦੇ ਰਹਿੰਦੇ
ਤੈਂ ਕੀ ਲੈਣਾ "ਗਿੱਲਾ" ਓਏ
ਪੰਗੇ ਕਿਉਂ ਲੈਂਦਾ
ਟਿਕ ਕੇ ਨ ਬਹਿੰਦਾ,
ਸਚ ਨ ਕਹਿ ਤੂੰ
ਚੁਪ ਹੀ ਰਹਿ ਤੂੰ
ਕਿਸੇ ਨਹੀਂ ਸੁਣਨਾ ਸਿਆਣੇ ਕਹਿੰਦੇ
***

BILL GATES in a restaurant.
After eating, he gave 5$ to the waiter as a tip.
The waiter had a strange feeling on his face after
the tip.
Gates realized & asked.What happened?
Waiter: I'm just amazed B'coz on the same table ur
daughter gave Tip Of... 500$...
& u his Father, richest man in the world Only
Gave 5$...?
Gates Smiled & Replied With Meaningful words:
"She is daughter of the world's richest man, but
i am the son of a wood cutter..."
( Never Forget Your Past. It's Your Best
Teacher. )

***
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ___
English Child :- May I Come In___??
Hindi Child:- मैं अंदर आ सकता हूँ___??
…ਤੇ ਅਖੀਰ ਤੇ ਪੰਜਾਬੀ ਦੀ ਵਾਰੀ___
Punjabi :- ਵੜਾਂ..._

***
ਦਸਮੀ ਪਾਸ ਕਰਨ ਤੋਂ ਬਾਦ ਅਸੀਂ ਕਾਲਜ ਵਿੱਚ ਦਾਖਲਾ ਲੈਣ ਵਾਸਤੇ ਪੋਜੋਆਲ ਆਲੇ ਗਰੀਬਦਾਸੀ ਕਾਲਜ 'ਚ ਜਾ ਬੜੇ ,,,ਮੈ ਨਾਲੇ ਮੇਰਾ ਪਿੰਡ ਆਲਾ ਸਕਾ ਮਿੱਤਰ ਕਾਲਾ,,,,,ਕਾਲਜ ਸਾਡੇ ਲਈ ਸੁਰਗ ਅਰਗੀ ਕੋਈ ਥਾਂ ਲੱਗਦਾ ਹੁੰਦਾ ਸੀ,,,,,ਜਿੱਥੇ ਬਸ ਨਜਾਰੇ ਈ ਨਜਾਰੇ ਹੁੰਦੇ,,,,,,ਪਰ ਭਰਾਵਾ ਜਿੱਦੇਂ ਅਸੀ ਕਾਲਜ ਦਾ ਗੇਟ ਬੜੇ ਮੇਰੇ ਢਿੱਡ 'ਚ ਬੱਟ ਜਿਆ ਪੈਣ ਲੱਗ ਪਿਆ,,,,,ਇਕ ਮੁੰਡੇ ਨੂੰ ਪੁੱਛਿਆ ਬੀਰਾ ਨੋ ਦਾਖਲ ਕਰੌਣਾ ਕਿਥੇ ਹੁੰਦੇ ਦਰਜ,,,,,ਕਹਿੰਦਾ ਓ ਸਾਹਮਣੀ ਦਫਤਰ ਚਲੇ ਜਾਓ,,,, ਚਲੇ ਗਏ,,,,ਇੱਕ ਬਾਬੂ ਜਿਆ ਬੈਠਾ ਵਰਕੇ ਫਰੌਲੀ ਜਾਵੇ ਕੋਈ ਲਿਖਤ ਪੜਤ ਕਰਦਾ ਸੀ,,,,,,,,,,,,,,ਬੰਦੇ ਦੇ ਹੱਥ 'ਚ ਭਮਾਂ ਗੰਡਾਸਾ ਹੋਵੇ ਗੱਲ ਬੇਸ਼ੱਕਤੀ ਲੜਾਈ ਦੀ ਹੋਵੇ ਸਾਨੂੰ ਪੇਂਡੂਆਂ ਨੂੰ ਛਾਅ ਚੜ ਜਾਂਦਾ,,,,,,,ਪਰ ਬੰਦੇ ਦੇ ਹੱਥ 'ਚ ਪਿੰਨ ਪਿੰਸਲ ਹੋਵੇ ਗੱਲ ਪੜ੍ਹਾਈ ਦੀ ਹੋਵੇ ਸਾਨੂੰ ਕੁੜੀ ਜਾਹਵੀਆਂ ਦੰਦਲਾ ਪੈਣ ਲੱਗ ਜਾਂਦੀਆਂ,,,,,,ਅਸੀਂ ਕਿਹਾ ਜੀ ਨੌ ਲਵਾਣਾ ਗਿਆਰਮੀ ਜਮੈਤ ਵਿੱਚ,,,,,ਅਸ਼ਾਰੇ ਜੇ ਨਾਲ ਕਹਿੰਦਾ ਬੈਠੋ ,,,,ਅਸੀ ਕੱਠੇ ਜੇ ਹੋ ਕੇ ਬੈਂਚ ਦੇ ਉੱਤੇ ਬੈਠਗੇ ਪਰ ਸਾਡੇ ਸੂਖਮ ਸ਼ਰੀਰ ਬੈਂਚ ਦੇ ਥੱਲੇ ਜਾ ਵੜੇ,,,,ਬਾਬੂ ਜਿਆ ਕਹਿੰਦਾ ਪਰਾਸਪੈਕਟ ਲੈਲੇ ???...ਅਸੀ ਸਿਰ ਮਾਰ ਦਿੱਤਾ,,,ਕਹਿੰਦਾ ਲੈ ਕੇ ਆਓ ਤਾਂ ਨੋ ਦਾਖਲ ਹੋਊ,,,,,,ਅਸੀਂ ਪਰਾਸਪੈਕਟ ਪਰਾਸਪੈਕਟ ਦਾ ਜਾਪ ਕਰਦਿਆਂ ਨੇ ਪਿੰਡ ਆਲੀ ਬਸ ਫੜ ਲਈ,,,,,,,ਪਿੰਡ ਆਲੇ ਅੱਡੇ ਤੇ ਉੱਤਰਦੇ ਸਾਰ ਮੈਨੂੰ ਸਾਲਾ ਨੋ ਭੁੱਲ ਗਿਆ ਬੀ ਕੀ ਮੰਗਾਇਆ ਕਾਲਜ ਆਲਿਆਂ ਨੇ,,,,,,,,ਮਖਾਂ ਕਾਲੇ ਕੀ ਨੋ ਸੀ ਉਹਦਾ ਯਾਰ ?? ,,,ਕਹਿੰਦਾ ਤੂੰ ਸੁਆ ਪੜ੍ਹਨਾ ਕਾਲਜ,,,ਤੈਨੂੰ ਕਾਗਤਾਂ ਪੱਤਰਾਂ ਦੇ ਨੋ ਵੀ ਭੁੱਲ ਜਾਂਦੇ ,,,,,,ਕਹਿੰਦਾ ਕਲਰਕ ਕਹਿੰਦਾ ਸੀ ਪਾਸਪੋਟ ਲੈ ਕੇ ਆਇਓ,,,,,,,,ਘਰੇ ਆ ਕੇ ਬੁੜਿਆਂ ਨੂੰ ਪੁੱਛਿਆ ਪਈ ਥੋਡੇ ਕੋਲੇ ਪਾਸਪੋਟ ਹੈਗਾ ? ,,,ਕਹਿੰਦਾ ਜੇ ਪਾਸਪੋਟ ਹੁੰਦਾ ਤਾਂ ਧੱਕੇ ਕਾਹਨੂੰ ਖਾਂਦਾ,,,,ਸ਼ਾਮਾ ਨੂੰ ਜੈਲਾ ਟੱਕਰ ਗਿਆ ਕਹਿੰਦਾ ਮੈ ਤਾਂ ਝੱਜ ਸਕੂਲੇ ਨੋ ਲਵਾ ਲਿਆ ,,,ਅਸੀ ਕਿਹਾ ਤੇਰੇ ਬੁੜੇ ਪਾ ਹੈਗਾ ਪਾਸਪੋਟ ,,,ਕਹਿੰਦਾ ਲੋੜ ਈ ਨੀ,,, ਸਕੂਲ ਆਲੇ ਮੰਗਦੇ ਨੀ,,,,,,,,,,ਅਸੀਂ ਭਰਾਵਾ ਦੂਜੇ ਦਿਨ ਝੱਜ ਸਕੂਲੇ ਨੋ ਲਵਾ ਆਏ,,, ਬਗੈਰ ਪਾਸਪੋਰਟਾਂ ਤੋਂ ਹੋਈ....(
ਜੋਰਾ ਸਾਊਪੁਰੀਆ Jorawar Singh)
***
ਸਾਡੇ ਨਾਲਦਾ ਇੱਕ ਬਕੀਲ ਬਣ ਗਿਆ ਰੋਪੜ,,,,,,ਕਾਲਜ ਟੈਮ ਅਮਰਧਾਰੀ ਹੁੰਦਾ ਸੀ ਪੂਰਾ,,,,ਗੇਮ ਗੂਮ ਲਾ ਕੇ ਜਦ ਅਸੀਂ ਸ਼ਾਮ ਜੀ ਨੂੰ ਰੋਟੀ ਖਾਣ ਜਾਣ ਨੂੰ ਤਿਆਰ ਹੋਣਾ ਨੰਦ ਆਲੀ ਕਲਟੀਨ ਤੇ ਤਾਂ ਉਹਨੇ ਕਹਿਣਾ,,,,ਸਾਲਿਓ ਮੜਾ ਕ ਖੜਜੋ ਮੈਨੂੰ ਪਾਠ ਨਬੇੜ ਲੈਣ ਦੋ ,,,,,,,,ਬਸ ਮੈਂ ਮਿੰਟਾ ਦਸ ਲੌਣੀਆਂ,,,,,,,,ਜਦ ਉਹਨੇ ਪਾਠ ਕਰਨਾ ਤਾਂ ਅਸੀਂ ਜਾਣ ਕੇ ਕਹੀ ਜਾਣਾ ,,,,,,,ਚਲੋ ਬੀ ਚੱਲੀਏ,,,ਉੱਦੋਂ ਅਲੜ੍ਹ ਜੀ ਬਰੇਸ ਸਾਨੂੰ ਅਕਲ ਉਕਲ ਹੈਨੀ ਹੁੰਦੀ ਸੀ ਜਮਾਂ,,,,ਅਸੀ ਕਹਿਣਾ ,,ਚਲੋ ਬੀ ਚਲੀਏ ਹੋਗੇ ਤਿਆਰ ਸਾਰੇ ,,,ਜਾਰ ਬੜੀ ਭੁੱਖ ਲੱਗੀ ਆ ਅੱਜ ਤਾਂ ਧਰਮ ਨਾ,,,,ਉਹਨੇ ਨਾਲੇ ਪਾਠ ਪੜੀ ਜਾਣਾ ਨਾਲ ਦੀ ਨਾਲ ਸਾਨੂੰ ਘੂਰੀਆਂ ਵੱਟੀ ਜਾਣੀਆਂ,,,,,ਕਦੇ ਕਦੇ ਤਾਂ ਗਾਲ ਵੀ ਕੱਢ ਦਿੰਦਾ ਸੀ ,,,,,ਖੜਜੋ ਭੈਂਅਅ.........................ਟੈਮ ਦੇਖਲੌ ਕਿੱਦਾਂ ਬਦਲਿਆ ,,ਰੱਬ ਦੇ ਰੰਗ ਆ ਮਿੱਤਰੋ,,,,ਉਹ ਬਕੀਲ ਬਣ ਗਿਆ,,,,,ਅਸੀ ਐਸ ਪਾਸੇ ਆਗੇ,,,,,,ਬਕੀਲ ਨੇ ਕੱਲੀ ਦਾੜੀ ਓ ਨੀ ਕਟਾਈ ਦਾਰੂ ਵੀ ਪੂਰੀ ਛਕਦਾ ਹੁਣ ਤਾਂ ,,ਜੇ ਕਿਧਰੇ ਰੋਪੜ ਉਹਦੇ ਦਫਤਰ ਜਾਈਏ ਤਾਂ ਕੁੜੀ ਜਾਣ ਦੀਆਂ ਟੇਬਲਾਂ ਦੇ ਉੱਪਰ ਐਨੀਆਂ ਕੇਸਾਂ ਆਲੀਆਂ ਫੈਲਾਂ ਨੀ ਹੁੰਦੀਆਂ ਜਿੰਨੀਆਂ ਟੇਬਲ ਦੇ ਥੱਲੇ ਦੇਸੀ ਦੇ ਖਾਲੀ ਅਧੀਏ ਪਊਏ ਪਏ ਹੁੰਦੇ....................ਜੋਰਾ ਸਾਊਪੁਰੀਆ
***
ਇਕ ਅਰੀ ਭਲਾਈਕੇ ਆਲੇ Rajwinder ਦੀ ਖੱਬੀ ਗੱਲ ਤੇ ਭਰਿੰਡ ਲੜਗੀ,,,,ਬਿੰਦੀ ਬਚਾਰਾ ਚਿੱਬੀ ਜੀ ਬੂਥੀ ਲਈ ਸਕੂਲ 'ਚ ਲੁਕਦਾ ਫਿਰੇ ,,,ਕਹਿੰਦਾ ਯਾਰ ਜੋਰੇ ਕੋਈ ਸਕੀਮ ਸਕੂਮ ਲੜਾ ,,ਮੇਰੇ ਮੂੰਹ ਦਾ ਡੈਂਟ ਕਢਾ,,,,ਮਖਾਂ ਆਂਏ ਕਰ ਉਹ ਸਲੇਟੀ ਜੇ ਸੂਟ ਆਲੀ ਨੂੰ ਫੂਨ ਦਾ ਨੰਬਰ ਪੁੱਛ ਕੇ ਆ....ਪਰ ਹਾਂ ਪਿੱਛੋਂ ਸੱਜੇ ਪਾਸਿਓਂ ਜਾਈਂ ??,,,,,ਲੈਬੀ ਸਾਲਾ ਜਨੌਰ ਮੰਨ ਗਿਆ,,,,,ਘੜੀ ਆਲੀ ਨੇ ਚੰਡ ਮਾਰ ਕੇ ਬਿੰਦੂ ਦਾ ਡੈਂਟ ਕੱਢਤਾ,,,,,,,ਸਿੱਧਾ ਮੇਰੇ ਅੱਲ ਨੂੰ ਤੇਜ ਤੇਜ ਤੁਰਿਆ ਆਵੇ ,,,ਮੈਂ ਕਹਿਣ ਈ ਲੱਗਾ ਸੀ ਬੀ ਜਾਰ ਬਿੰਦੂ ਸੌਰੀ ਮੈਥੋਂ ਗਲਤੀ ਹੋਗੀ ਬੀਰੇ,,,,,,ਔਂਦਾ ਈ ਕਹਿੰਦਾ ਥੈਂਕਯੂ ਭਾਜੀ ਥੈਂਕਯੂ ਹੁਣ ਸੈੱਟ ਆ ,,,ਆਹ ਦੇਖੋ ਨਾ,, ਦੋਵੇਂ ਪਾਸੇ ਬਰੋਬਰ ਹੋਗੇ....................ਸਾਊਪੁਰੀਆ
***

ਮੌਤ ... ਕੀ ਸਰੀਰ ਦਾ ਮਰਨਾ ਹੀ ਮੌਤ ਹੈ? ਜਾਂ ਸਾਹਾਂ ਦਾ ਰੁਕਣਾ ਹੀ ਮੌਤ ਹੈ ...
ਅਫਸਰਸ਼ਾਹੀ ਆ ... ਵਿਰਾਸਤ ਤੋਂ ਚਲਦੈ, ਲੋਕ ਕੀ ਕਹਿਣਗੇ ...? ਸੌੜੇ ਸਵਾਲਾਂ 'ਚ ਗੱਭਰੂ ਦਿਮਾਗ ਦਾ ਸੜਨਾ ... ਮੌਤ ਨਹੀਂ
ਉਮਰ ਦਾ ਚੌਥਾ ਹਿੱਸਾ ਦੇ ... ਬਣੇ ਹੱਕ ਨੂੰ ਕੁਰਸੀ ਦਾ ਡੱਕਣਾ, ... ਤੇ ਸਾਡਾ ਸਿਰਫ ਦੂਰੋਂ ਖੜ੍ਹੇ ਤੱਕਣਾ ... ਮੌਤ ਨਹੀਂ
ਕੈਦਿਆਂ ਤੋਂ ਲੈ ਕੇ ... ਵੱਡੀਆਂ-ਵੱਡੀਆਂ ਕਿਤਾਬਾਂ ਤੱਕ, ਹੌਸਲਿਆਂ ਦੀਆਂ ਵਹੀਰਾਂ ਘੱਤ ਤੁਰਨਾ ... ਫੇਰ ਵੀ ਮੰਜ਼ਿਲਾਂ ਦਾ ਖੁੱਸਣਾ ... ਮੌਤ ਨਹੀਂ?
ਇਸੇ ਤਰਾਂ ਈ ਹੁੰਦੈ ... ਫਲਾਨੇ ਨਾਲ ਕੀ ਹੋਇਆ ਸੀ ਤੂੰ ਕੀ ਕਰ ਲਏਂਗਾ ...? ਇਹ ਸੁਣ ਦਰਿੱਦਰਤਾ ਨੂੰ ਫੜਨਾ ... ਮੌਤ ਨਹੀਂ
ਸਰੀਰ ਦੇ ਮਰਨ ਤੋਂ ਪਹਿਲਾਂ ਮੈ ਤਾਂ ਕੁਝ ਕਰਨੈ। ਸਾਹਾਂ ਦੇ ਰੁਕਣ ਤੋਂ ਪਹਿਲਾਂ ਮੈਂ ਤਾਂ ਕੁਝ ਕਰਨੈ। ਆਖਰੀ ਦਮ ਤੱਕ ਲੜਨੈ ... ਆਖਰੀ ਦਮ ਤਕ ...
**ਆਰ. ਐੱਸ. ਲਿਬਰੇਟ
*****************************
ਬੇਵਸ ਧੀ
ਅੱਖਾਂ ਦੇ ਅੱਥਰੂ, ਦੇਣ ਦੌਹਾਈ, ਗੁੱਡੀ ਏ, ਲੜਕੀ ਹੈ, ਇਹ ਖਬਰ ਸੁਣਾਈ, ਫੈਸਲਾ ਸਣਾਉਣ ਸਮੇਂ, ਰਤਾ ਦੇਰ ਨਾ ਲਾਈ, ਕੋਖ ’ਚ ਹੀ ਮਾਰ ਦੇਵੋ, ਕਹਿਣ ਲੱਗੇ ਕਸਾਈ, ਧੀਆਂ ਦੀ ਉਹ ਰੱਬਾ, ਤੂੰ ਕੀ ਕਿਸਮਤ ਬਣਾਈ, ਦੋਹਾਈ ਹੈ ਦੋਹਾਈ, ............। ਅੱਖਾਂ ਦੇ ਅੱਥਰੂ ...............। ਇੰਨਾ ਵਾਜੋ ਆਗਨ ਵੀ, ਸੁੰਨਾ ਜਿਹਾ ਹੋ ਗਿਆ, ਹਾਸਿਆ ਦਾ ਪਟਾਰਾ, ਕਿਹੜੇ ਜੰਗਲਾਂ ’ਚ ਖੋਹ ਗਿਆ, ਗੁੱਡਾ ਅਤੇ ਗੁੱਡੀ ਦਾ, ਵਿਆਹ ਹੋਣੋ ਰਹਿ ਗਿਆ, ਰੱਖੜੀ ਤੇ ਟਿੱਕੇ ਦਾ, ਤਿਉਹਾਰ ਸੁੰਨਾ ਪੈ ਗਿਆ, ਤ੍ਰਿਜਣਾ ਦੇ ਗੀਤ ਹੁਣ, ਦੇਣ ਨਾ ਸੁਣਾਈ, ਦੋਹਾਈ ਹੈ ਦੋਹਾਈ, ...............। ਅੱਖਾਂ ਦੇ ਅੱਥਰੂ, .................। ਕਿਹੜੇ ਮੁੱਖ ਨਾਲ ਹੁਣ, ਲੋਰੀਆਂ ਸੁਣਾਵੇਗਾ, ਕਿੰਨਾ ਹੱਥਾ ਨਾਲ ਮੈਨੂੰ, ਥੱਪ ਥਪਾਵੇਂਗਾ, ਧੀਆਂ ਵਾਜੋ ਚਲਣਾ ਨਾ, ਘਰ ਸੰਸਾਰ, ਪਾਪੀਆਂ ਉਹ ਮੁਰਖਾ, ਤੂੰ ਇੰਨਾ ਨੂੰ ਨਾ ਮਾਰ, ਇੰਨਾ ਨਾਲ ਖੁਸ਼ੀਆਂ, ਤੇ ਰੋਣਕਾ ਹੈ ਭਾਈ, ਦੋਹਾਈ ਹੈ ਦੋਹਾਈ, ..................। ਅੱਖਾਂ ਦੇ ਅੱਥਰੂ, ...................।
-ਰੇਨੂੰਕਾ
******************
ਬਦਕਿਸਮਤ ਘੁੱਟ (ਗੁਰਦੇਵ ਸਿੰਘ ਘਣਗਸ)
ਆਪ ਲਾਈ ਘੁੱਟ ਬਾਪ ਲਾਈ ਘੁੱਟ
ਆਪ ਹੂਆ ਗੁੱਟ ਬਾਪ ਹੂਆ ਗੁੱਟ
ਮਸਤ ਗਿਆ ਬਾਪ ਚਪੇੜ ਗਿਆ ਸੁੱਟ
ਪੁੱਤਰ ਨੇ ਬਾਪ ਨੂੰ ਲਿਆ ਥੱਲੇ ਸੁੱਟ
ਕੱਢ ਦਿੱਤਾ ਗੰਜ ਸਿਰ ਦੇ ਵਾਲ ਪੁੱਟ
ਭੱਜ ਗਈ ਬਾਂਹ ਚਾੜ੍ਹੀ ਐਸੀ ਕੁੱਟ
ਮੁੰਡੇ ਦੀ ਮਾਂ ਦੇਖ ਬੈਠੀ ਸਿਰ ਸੁੱਟ
ਦੋਨੋਂ ਮਰਦ ਡਿਗੇ ਖੁਦ ਖਾਲ਼ਾ ਪੁੱਟ
ਏਨਾ ਵੱਡਾ ਰਿਸ਼ਤਾ ਛੇਤੀ ਗਿਆ ਟੁੱਟ
ਉਜੜ ਗਿਆ ਘਰ ਹੋਰ ਪੈ ਗਈ ਫੁੱਟ
ਫੁੱਟ ਨਾਲ ਵਧੀ ਲੁੱਟ ਤੇ ਖਸੁੱਟ
ਮਨਾ! ਐਸੀ ਘੁੱਟ ਖੂਹ ਖਾਤੇ ਸੁੱਟ
ਨੱਚ ਕੁੱਦ ‘ਘਣਗਸ’ ਹੋਰ ਮੌਜਾਂ ਲੁੱਟ
**************
ਅਁਖੀਆਂ .......ਸੀਮਾ ਗਰੇਵਾਲ 

ਰੋਜ਼ ਹੀ ਤੂੰ ਪੁਁਛ ਵੇਹਂਦੀ ਇਹਨਾਂ ਅਕ੍ਖਾਂ ਦੇ ਸਰਵਰ ਵਿਚ ਦੱਸ 
ਉਦਾਸੀਆਂ ਨੀ ਲਾਉਂਦੀਆ ,ਪਈਆਂ ਕਾਹਤੋਂ ਤਾਰੀਆਂ ਨੇ ?

ਕੀ ਦੱਸੀਏ ਨੀ ਮਹਿਰਮੇ ,ਅਸਾਂ ਘੁੱਟ ਘੁੱਟ ਕੇ ਅਕ੍ਖੀਆਂ 
ਕਿੰਨੀਆਂ ਹੀ ਨੀਂਦਾਂ ,ਬੇਮੌਤ ਵੀ ਤਾਂ ਮਾਰੀਆਂ ਨੇ

ਇਹਨਾਂ ਅਕ੍ਖੀਆਂ ਦਾ ਦੋਸ਼ ਕੀ ,ਨਿਰਦੋਸ਼ ਨੇ ਮਾਸੂਮ ਨੇ
ਜੱਗੋਂ ਤੇਹਰ੍ਵੀੰ ਦੇ ਸਾਹਮਣੇ ਭਿੱਜ ਭਿੱਜ ਵੀ ਇਹ ਹਾਰੀਆਂ ਨੇ

ਹੋ ਰਤਾ ਕੁ ਕੋਲ ਤੂੰ ,ਇਹਨਾਂ ਕੋਇਆਂ ਵਿਚ ਜ਼ਰਾ ਝਾਕ ਵੇਖ
ਸਫੇਦੀਆਂ ਦੀ ਥਾਵੇਂ ਆ ਕੇ ,'ਲਾਲੀ' ਨੇ ਮੱਲ੍ਹਾਂ ਮਾਰੀਆਂ ਨੇ

ਵੇਖ ਇਹਨਾਂ ਦਾ ਹੌਸਲਾ ,ਇਹਨਾਂ ਦੀ ਈਨ ਨੂ ਸਲਾਮ ਹੈ
ਕਿੰਝ ਝਿਮ੍ਮਨਾਂ ਦੇ ਥੱਲੇ ਸਾਂਭੇ, ਖਵਾਬ ਹਾਏ ਵਿਚਾਰੀਆਂ
******
ਇਸ਼ਕ ਦਾ ਇਜ਼ਹਾਰ -Baljit Basi
=========

ਆਪਸੀ ਲਗਾਉ ਲਈ ਸਾਡੇ ਪਾਸ ਕਈ ਸ਼ਬਦ ਹਨ ਜਿਵੇਂ ਪਿਆਰ, ਪ੍ਰੇਮ, ਸਨੇਹ, ਤੇਹ, ਮੁਹੱਬਤ, ਇਸ਼ਕ, ਯਾਰੀ ਆਦਿ ਪਰ ਸਿਵਾਏ ਪਿਆਰ ਦੇ ਹੋਰ ਸ਼ਬਦ ਹਰ ਸਥਿਤੀ ਵਿਚ ਨਹੀਂ ਭੁਗਤਾਏ ਜਾ ਸਕਦੇ। ਮਿਸਾਲ ਵਜੋਂ ਓਪਰੇ ਕੁੜੀ ਮੁੰਡੇ ਦਾ ਪਿਆਰ ਹੋ ਸਕਦਾ ਹੈ, ਇਸ਼ਕ ਵੀ, ਪਰ ਭੈਣ ਭਰਾ ਜਾਂ ਮਾਂ ਪੁੱਤ ਦਾ ਆਪਸ ਵਿਚ ਪਿਆਰ ਹੀ ਹੋਵੇਗਾ, ਇਸ਼ਕ ਨਹੀਂ। ਰੱਬ, ਮੁਰਸ਼ਦ ਜਾਂ ਗੁਰੂ ਨਾਲ ਵੀ ਇਸ਼ਕ ਹੋ ਸਕਦਾ ਹੈ, ਪਰ ਪਤੀ ਪਤਨੀ ਦਾ ਨਹੀਂ। ਹਾਂ, ਵਿਆਹੁਤਾ ਜੋੜੇ ਦੂਸਰਿਆਂ ਦੇ ਪਤੀ ਪਤਨੀ ਨਾਲ ਇਸ਼ਕ ਲੜਾ ਸਕਦੇ ਹਨ। ਸਾਡਾ ਸਮਾਜ ਅਸਲ ਵਿਚ ਮੁੰਡੇ ਕੁੜੀ ਦੇ ਸੁਤੰਤਰ ਪਿਆਰ ਨੂੰ ਪ੍ਰਵਾਨਗੀ ਨਹੀਂ ਸੀ ਦਿੰਦਾ। ਇਸ ਲਈ ਤਾਂ ਅਸੀਂ ਯਾਰੀ ਜਿਹੇ ਸ਼ਬਦ ਦੇ ਅਰਥਾਂ ਨੂੰ ਵਿਗਾੜ ਦਿੱਤਾ। ਇਸ ਨੂੰ ਚੋਰੀ ਯਾਰੀ ਕਹਿ ਕੇ ਤਾਂ ਪੂਰੀ ਤਰਾਂ ਨੈਤਿਕ ਤੌਰ ਤੇ ਰੱਦ ਹੀ ਕਰ ਦਿੱਤਾ। ਅਜੇਹੇ ਪਿਆਰ ਲਈ ਕਦੇ ਕਦਾਈਂ ਹਲਕੀ ਪ੍ਰਵਾਨਗੀ ਵਜੋਂ "ਰੈਅ ਹੋ ਗਈ" ਜਿਹੀ ਉਕਤੀ ਵਰਤ ਲਈ ਜਾਂਦੀ ਹੈ।
ਦਰਅਸਲ ਤਾਂ ਜਿਣਸੀ ਸਬੰਧਾਂ ਦਾ ਕੁਝ ਖੁਲ੍ਹ ਕੇ ਜ਼ਿਕਰ ਸਾਡੇ ਸਮਾਜ ਵਿਚ ਇਸਲਾਮੀ ਦਖਲ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਵਿਚ ਲਗਭਗ ਸਾਰੀਆਂ ਪ੍ਰੇਮ ਕਹਾਣੀਆਂ ਦੇ ਪਾਤਰ ਇਸਲਾਮੀ ਹਨ, ਉਨ੍ਹਾਂ ਦੀ ਪੇਸ਼ਕਾਰੀ ਇਸਲਾਮਿਕ ਪਰਿਵੇਸ਼ ਦੇ ਅੰਤਰਗਤ ਅਤੇ ਇਸਲਾਮ ਦੇ ਉਦਾਰਵਾਦੀ ਫਿਰਕੇ ਸੂਫੀ ਦੇ ਨਜ਼ਰੀਏ ਤੋਂ ਹੋਈ ਹੈ । ਇਹ ਗੱਲ ਆਮ ਹੀ ਜਾਣੀ ਜਾਂਦੀ ਹੈ ਕਿ ਸਾਡੇ ਦੇਸ਼ ਵਿਚ ਆਤਮਾ-ਪਰਮਾਤਮਾ ਦੇ ਭਗਤੀ ਭਾਵ ਵਾਲੇ ਸਬੰਧਾਂ ਨੂੰ ਵੀ ਪਤੀ-ਪਤਨੀ ਦੇ ਸਮਾਜਕ ਤੌਰ ਤੇ ਪ੍ਰਵਾਨ ਤੇ ਮਰਯਾਦਾਬੱਧ ਸਬੰਧਾਂ ਦੇ ਰੂਪ ਵਿਚ ਹੀ ਦੇਖਿਆ ਸਮਝਿਆ ਗਿਆ ਹੈ। ਪਰ ਸੂਫੀ ਨਜ਼ਰੀਏ ਨੇ ਇਸ ਵਿਚ ਸਿਫ਼ਤੀ ਤਬਦੀਲੀ ਲਿਆਂਦੀ। ਇਸ਼ਕ ਨੂੰ ਇਸ਼ਕ ਮਿਜਾਜ਼ੀ ਅਤੇ ਇਸ਼ਕ ਹਕੀਕੀ ਦੇ ਪੜਾਵਾਂ ਵਿਚ ਵੰਡ ਕੇ ਇਸ ਨੂੰ ਅਧਿਆਤਮਕ ਦਰਜਾ ਪ੍ਰਦਾਨ ਕਰ ਦਿੱਤਾ। ਏਥੋਂ ਤੱਕ ਕਿ ਕਿੱਸਾ ਕਵੀਆਂ ਨੇ ਪ੍ਰੇਮ ਕਥਾਵਾਂ ਨੂੰ ਵੀ ਇਸ ਸੂਫੀਆਨਾ ਨਜ਼ਰੀਏ ਤੋਂ ਪੇਸ਼ ਕੀਤਾ ਜਾਂ ਅਜੇਹਾ ਪੇਸ਼ ਕਰਨ ਦਾ ਦਾਅਵਾ ਕੀਤਾ। ਵਾਰਿਸ ਸ਼ਾਹ ਨੇ ਤਾਂ "ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ" ਕਹਿ ਕੇ ਇਸ਼ਕ ਨੂੰ ਸਰਵਉਚ ਮੁਰਾਤਬਾ ਦਿਲਾਉਣ ਦੀ ਕੋਸ਼ਿਸ਼ ਕੀਤੀ।
ਇਸ਼ਕ ਮੁਢਲੇ ਤੌਰ ਤੇ ਅਰਬੀ ਦਾ ਸ਼ਬਦ ਸਮਝਿਆ ਜਾਂਦਾ ਹੈ। ਪੰਜਾਬੀ ਵਿਚ ਸਭ ਤੋਂ ਪਹਿਲਾਂ ਲਿਖਤੀ ਤੌਰ ਤੇ ਇਸ ਦੀ ਵਰਤੋਂ ਤੇਰ੍ਹਵੀਂ ਸਦੀ ਦੇ ਸੂਫ਼ੀ ਕਵੀ ਬਾਬਾ ਫਰੀਦ ਦੇ ਕਲਾਮ ਤੋਂ ਮਿਲਦੀ ਹੈ,"ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ"। ਖੁਦਾ ਦੇ ਇਸ਼ਕ ਦਾ ਜ਼ਿਕਰ ਹੈ ਤਾਂ ਦੁਨਿਆਵੀ ਇਸ਼ਕ ਵੀ ਜ਼ਰੂਰ ਹੋਵੇਗਾ। ਗੁਰੂ ਨਾਨਕ ਨੇ ਵੀ ਅਜੇਹੇ ਅਧਿਆਤਮਕ ਅਰਥਾਂ ਵਿਚ ਇਸ ਦੀ ਵਰਤੋਂ ਕੀਤੀ ਹੈ,"ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ"। ਸੂਫੀ ਕਿੱਸਾਕਾਰਾਂ ਤੇ ਹੋਰ ਕਵੀਆਂ ਜਿਵੇਂ ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਨੇ ਇਸ਼ਕ ਸ਼ਬਦ ਨੂੰ ਅਲਮਸਤੀ ਦੇ ਆਲਮ ਵਿਚ ਜਿੰਨਾ ਰਿੜਕਿਆ ਹੈ ਉਸਦਾ ਜੇ ਕਿੱਸਾ ਛੇੜ ਬੈਠਾਂ ਤਾਂ ਮੈਂ ਹੋਰ ਕਾਸੇ ਜੋਗਾ ਨਾ ਰਹਾਂਗਾ, ਇਸ ਲਈ ਇਹ ਗੱਲ ਏਥੇ ਹੀ ਠੱਪ ਦਿੰਦਾ ਹਾਂ। ਪਰ ਆਉ ਪਹਿਲਾਂ ਜਾਣੀਏ ਇਸ਼ਕ ਸ਼ਬਦ ਬਾਰੇ ਮਹਾਨ ਕੋਸ਼ ਕੀ ਕਹਿੰਦਾ ਹੈ,"ਇਸ਼ਕ-ਅææ (ਸੰਗਯਾ) ਆਸਕਤਤਾ, ਪ੍ਰੇਮ, ਪ੍ਰੀਤੀ, "ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ " ਭਾਈ ਸਾਹਿਬ ਨੇ ਸਪਸ਼ਟ ਤੌਰ ਤੇ ਇਸ ਸ਼ਬਦ ਨੂੰ ਅਰਬੀ ਅਸਲੇ ਦਾ ਬਿਆਨਿਆ ਹੈ ਪਰ ਨਾਲ ਹੀ ਇਸਦਾ ਅਰਥਾਪਣ ਸੰਸਕ੍ਰਿਤ ਅਸਲੇ ਦੇ ਸ਼ਬਦ ਆਸਕਤਤਾ ਨਾਲ ਕਰਕੇ ਇੱਕ ਸ਼ੱਕ ਜਿਹੀ ਪਾ ਦਿੱਤੀ ਹੈ। *ਆਸਕਤਤਾ ਕੋਈ ਪੰਜਾਬੀ ਵਿਚ ਆਮ ਜਾਣਿਆ ਪਛਾਣਿਆ ਸ਼ਬਦ ਨਹੀਂ ਹੈ। ਫਿਰ ਮਾਅਨੇ ਦੇ ਤੌਰ ਤੇ ਭਾਈ ਸਾਹਿਬ ਨੇ ਇਸ ਦੀ ਵਰਤੋਂ ਕਿਉਂ ਕੀਤੀ ਹੈ? ਅਸਲ ਵਿਚ ਭਾਈ ਸਾਹਿਬ ਦੇ ਮਨ ਵਿਚ ਸ਼ੰਕਾ ਹੈ ਕਿ ਇਸ਼ਕ ਸੰਸਕ੍ਰਿਤ ਅਸਲੇ ਦਾ ਸ਼ਬਦ ਹੈ ਜਿਸ ਦਾ ਪ੍ਰਮਾਣ ਇਸ਼ਕ ਨਾਲ ਸਬੰਧਤ ਆਸ਼ਕ ਸ਼ਬਦ ਦੇ ਇੰਦਰਾਜ ਤੋਂ ਸਾਹਮਣੇ ਆ ਜਾਂਦਾ ਹੈ, "ਆਸ਼ਕ- ਅæਸ਼ਿਕ। ਸੰ ਆਸਕਤ ਵਿ- ਇਸ਼ਕ ਰੱਖਣ ਵਾਲਾ ।" *ਆਸਕੁ ਸ਼ਬਦ ਦੇ ਇੰਦਰਾਜ ਵਿਚ ਵੀ ਆਸਕਤ ਝਲਕ ਰਿਹਾ ਹੈ। ਭਾਈ ਸਾਹਿਬ ਦੇ ਕੋਸ਼ ਵਿਚ ਅਜੇਹੀ ਗੜਬੜ ਆਮ ਹੀ ਦੇਖਣ ਨੂੰ ਮਿਲਦੀ ਹੈ। ਚਲੋ ਪਹਿਲਾਂ ਆਸਕਤ ਜਿਹੇ ਸ਼ਬਦ ਦਾ ਨਿਬੇੜਾ ਕਰ ਲਈਏ। ਮਹਾਨ ਕੋਸ਼ ਵਿਚ ਹੀ ਇਹ ਇੰਦਰਾਜ ਵੀ ਹੈ : ਆਸਕਤ ਵਿæ ਆਸ਼ਿਕ, ਪ੍ਰੇਮੀ, ਲਿਵਲੀਨ "ਬਿਖੈ ਰਸ ਸਿਉ ਆਸਕਤ ਮੂੜੈ"। ਭਾਈ ਸਾਹਿਬ ਦੇ ਮਨ ਵਿਚ ਆਸ਼ਕ/ਆਸਕਤ ਦੀ ਸੂਈ ਘੁੰਮਣੋਂ ਨਹੀਂ ਹਟਦੀ। ਸੰਸਕ੍ਰਿਤ ਅਸਲੇ ਵਾਲੇ ਆਸਕਤ ਸ਼ਬਦ ਦੇ ਮੁਢਲੇ ਅਰਥ ਹਨ ਲਿਪਟਿਆ ਹੋਇਆ, ਚੁੰਬੜਿਆ ਹੋਇਆ, ਰੁਚਿਤ, ਖੁਭਾ ਹੋਇਆ ਆਦਿ। ਇਹ ਸ਼ਬਦ *ਸਕਤ ਦੇ ਅੱਗੇ *ਆ ਅਗੇਤਰ ਲੱਗ ਕੇ ਬਣਿਆ ਹੈ ਜਦ ਕਿ ਸਕਤ ਦੇ ਵੀ ਆਸਕਤ ਵਾਲੇ ਹੀ ਅਰਥ ਹਨ। ਅਗੇਤਰ ਸ਼ਬਦ ਦੇ ਅਰਥਾਂ ਨੂੰ ਤੀਖਣ ਕਰਦਾ ਹੈ। ਅਸਲ ਵਿਚ ਇਸ ਸ਼ਬਦ ਦੀ ਯਥਾਰਥਕ ਵਰਤੋਂ ਕਿਸੇ ਸੰਸਾਰਕ ਵਸਤਾਂ, ਵਿਸ਼ੇ ਵਿਕਾਰਾਂ ਦੇ ਮੋਹ ਵੱਲ ਖਚਿਤ ਹੋਣਾ ਹੈ। ਮਿਸਾਲ ਵਜੋਂ "ਸੰਤ ਸਨਿਆਸੀਆਂ ਦੀ ਸੰਸਾਰਕ ਪਦਾਰਥਾਂ ਵਿਚ ਆਸਕਤੀ ਨਹੀਂ ਹੁੰਦੀ"। ਸਪਸ਼ਟ ਹੈ ਕਿ ਆਸਕਤੀ ਦੇ ਵਾਸ਼ਨਾਮਈ ਅਰਥਾਂ ਦਾ ਇਸ਼ਕ ਦੇ ਉਦਾਤ ਪ੍ਰੇਮ ਨਾਲ ਜੋੜ ਨਹੀਂ ਬੈਠਦਾ।
ਇਸ਼ਕ ਸ਼ਬਦ ਦੀ ਜੋ ਹੁਣ ਤੱਕ ਨਿਰੁਕਤੀ ਕੀਤੀ ਜਾਂਦੀ ਹੈ ਉਸ ਅਨੁਸਾਰ ਇਹ ਸਾਮੀ ਅਸਲੇ ਦਾ ਸ਼ਬਦ ਹੈ ਜਿਸ ਦਾ ਧਾਤੂ *ਸ਼ਕ ਹੈ। ਸ਼ਕ ਵਿਚ ਲਿਪਟਣਾ, ਲੱਗਣਾ, ਚੁੰਬੜਨਾ ਪਿਆਰਨਾ ਜਿਹੇ ਭਾਵ ਨਿਹਿਤ ਹਨ। ਅਰਬੀ ਵਿਚ ਇਕ ਦਰਖਤ ਤੇ ਚੜ੍ਹਂਨ ਵਾਲੀ ਵੇਲ ਨੂੰ *ਆਸ਼ਿਕਾ ਕਿਹਾ ਜਾਂਦਾ ਹੈ ਜੋ ਕਿ ਇਸੇ ਧਾਤੂ ਤੋਂ ਬਣਿਆ ਹੈ। ਇਕ ਦੂਜੇ ਦੇ ਲਿਪਟਣ ਦੇ ਭਾਵ ਤੋਂ ਹੀ ਇਸ਼ਕ ਸ਼ਬਦ ਬਣਿਆ ਕਿਉਂਕਿ ਇਸ਼ਕ ਵਿਚ ਵੀ ਦੋ ਪ੍ਰੇਮੀ ਇਕ ਦੂਜੇ ਨਾਲ ਰੂਹਾਨੀ ਤੌਰ ਤੇ ਜੁੜ ਜਾਂਦੇ ਹਨ ਭਾਵੇਂ ਇਸ ਸਥਿਤੀ ਦੀ ਕਲਪਨਾ ਇਸਦੇ ਸਰੀਰਕ ਬਿੰਬ ਰਾਹੀਂ ਹੀ ਕੀਤੀ ਜਾ ਸਕਦੀ ਹੈ। ਇਸੇ ਤੋਂ ਅੱਗੇ ਆਸਕ ਸ਼ਬਦ ਬਣਿਆ ਅਰਥਾਤ ਪ੍ਰੇਮ ਕਰਨ ਵਾਲਾ। ਸ਼ੱਕ ਧਾਤੂ ਦੇ ਅੱਗੇ *ਮਾ ਅਗੇਤਰ ਲੱਗ ਕੇ ਮਾਸੁਕਾ ਸ਼ਬਦ ਬਣ ਗਿਆ। ਮਾਸ਼ੂਕਾ ਹੁੰਦੀ ਹੈ ਜਿਸ ਨਾਲ ਇਸ਼ਕ ਕੀਤਾ ਜਾਵੇ। ਇਸ਼ਕ ਲਈ ਹੀ ਇਕ ਸ਼ਬਦ ਬਣਿਆ ਮੁਆਸ਼ਕਾ ਅਰਥਾਤ ਇਸਤਰੀ ਨਾਲ ਪ੍ਰੇਮ। ਆਸ਼ਕ ਤੋਂ ਫਾਰਸੀ ਵਿਚ *ਆਸ਼ਕਾਨ ਬਹੁਵਚਨ ਬਣ ਗਿਆ ਤੇ ਉਰਦੂ ਵਿਚ ਆਸ਼ਕਾਨਾ ਵਿਸ਼ੇਸ਼ਣ ਬਣ ਗਿਆ। ਉਂਜ ਪੰਜਾਬੀ ਵਿਚ ਆਸਕ ਸ਼ਬਦ ਦੇ ਅਰਥਾਂ ਵਿਚ ਕੁਝ ਦੁਰਗਤੀ ਵੀ ਹੋਈ ਹੈ। ਜੋ ਆਦਤਨ ਕੁੜੀਆਂ ਦੇ ਮਗਰ ਫਿਰਦਾ ਰਹੇ ਉਸ ਨੂੰ ਵੀ ਆਸ਼ਕ ਜਾਂ ਵੱਡਾ ਆਸ਼ਕ ਕਹਿ ਦਿੱਤਾ ਜਾਂਦਾ ਹੈ। ਵਾਹਰ ਅਜੇਹੇ ਆਸ਼ਕ ਫਾਸ਼ਕ ਤੇ ਇਸ਼ਕੀ ਪੱਠੇ ਦੀ ਆਸ਼ਕੀ ਦਾ ਭੂਤ ਬੜੀ ਨਿਰਦੈਤਾ ਨਾਲ ਉਤਾਰਦੀ ਹੈ। ਇਸ਼ਕ, ਮੁਸ਼ਕ ਤੇ ਖੰਘ ਕਹਿੰਦੇ ਛੁਪਦੇ ਨਹੀਂ ਇਸ ਲਈ ਇਨ੍ਹਾਂ ਦਾ ਭੋਗੀ ਨਤੀਜੇ ਭੁਗਤਦਾ ਹੈ । ਇਸ਼ਕ ਤੋਂ ਹੀ ਫਾਰਸੀ ਸ਼ਬਦ ਇਸ਼ਕਪੇਚਾ ਬਣਿਆ ਜੋ ਇਕ ਪ੍ਰਕਾਰ ਦੀ ਵੇਲ ਹੁੰਦੀ ਹੈ ਤੇ ਦੂਜੇ ਬੂਟੇ ਤੇ ਚੜ੍ਹਦੀ ਹੈ। ਕਣਕ ਦੀ ਫਸਲ ਵਿਚ ਵੀ ਇਕ ਵੇਲ ਨੁੰ ਇਸ਼ਕਪੇਚਾ ਆਖਦੇ ਹਨ। ਭਾਈ ਵੀਰ ਸਿੰਘ ਦੀ ਕੇਲੋਂ ਦੇ ਗਲ ਵੀ ਅਜੇਹੀ ਹੀ ਵੇਲ ਲਿਪਟੀ ਹੈ ਤੇ ਭਾਈ ਸਾਹਿਬ ਵਿਚਾਰ ਵੀ Aਹੋ ਹੀ ਪੇਸ਼ ਕਰ ਰਹੇ ਹਨ। ਇਕ ਵਹਿਮ ਹੈ ਕਿ ਇਸ਼ਕਪੇਚੇ ਦੀ ਵੇਲ ਬੁਰਾਈ ਤੋਂ ਰੱਖਿਆ ਕਰਦੀ ਹੈ। ਇਸ਼ਕਪੇਚਾ ਪੈਣਾ ਦੋ ਵਿਪਰੀਤ-ਲਿੰਗੀ ਜਣਿਆਂ ਦੇ ਤੀਬਰ ਪਿਆਰ ਹੋਣ ਦੀ ਸਥਿਤੀ ਨੂੰ ਵੀ ਕਿਹਾ ਜਾਂਦਾ ਹੈ। ਇਸ ਤਰਾਂ ਸਾਡੀ ਜ਼ੁਬਾਨ ਵਿਚ ਇਸ਼ਕ ਦਾ ਮਾਰਗ ਅਰਬੀ ਤੋਂ ਫਾਰਸੀ ਤੇ ਪੰਜਾਬੀ ਬਣਦਾ ਹੈ।
ਦਿਲਚਸਪ ਗੱਲ ਹੈ ਕਿ ਇਸ਼ਕ ਸ਼ਬਦ ਦੀ ਵਿਆਖਿਆ ਇਸਦੇ ਭਾਰੋਪੀ ਮੂਲ ਵਜੋਂ ਵੀ ਬੜੀ ਤਾਰਕਿਕ ਢੰਗ ਨਾਲ ਕੀਤੀ ਗਈ ਹੈ। ਹੈਦਰੀ ਮਲਯੇਰੀ ਨਾਂ ਦਾ ਇਕ ਉਚਕੋਟੀ ਦਾ ਤਾਰਾ-ਵਿਗਿਆਨੀ ਹੈ ਜੋ ਮੂਲੋਂ ਇਰਾਨੀ ਹੈ ਪਰ ਫਰਾਸ ਵਿਚ ਵਸਿਆ ਹੋਇਆ ਹੈ। ਉਹ ਪੈਰਿਸ ਦੀ ਇਕ ਤਾਰਾ-ਨਿਰੀਖਣਸ਼ਾਲਾ ਵਿਚ ਲੱਗਾ ਵੱਡਾ ਸਾਇੰਸਦਾਨ ਹੈ। ਹੈਦਰੀ ਸਾਹਿਬ ਵਿਗਿਆਨੀ ਤਾਂ ਹਨ ਹੀ ਨਾਲ ਦੀ ਨਾਲ ਫਾਰਸੀ, ਅਰਬੀ ਤੇ ਹੋਰ ਸਾਮੀ ਭਾਸ਼ਾਵਾਂ ਦੇ ਵੀ ਗੂੜ੍ਹ ਗਿਆਤਾ ਹਨ। ਉਹ ਸ਼ਬਦਾਂ ਨੂੰ ਵੀ ਆਪਣੀ ਦੂਰਬੀਨ ਦੀ ਮਾਰ ਹੇਠ ਲਿਆਉਂਦੇ ਹਨ ਅਰਥਾਤ ਨਿਰੁਕਤਕਾਰੀ, ਕੋਸ਼ਕਾਰੀ ਉਨ੍ਹਾਂ ਦਾ ਇਕ ਹੋਰ ਅਧਿਐਨ ਵਿਸ਼ਾ ਹੈ। ਉਨ੍ਹਾਂ ਇਕ ਪਰਚੇ ਵਿਚ ਇਸ਼ਕ ਸ਼ਬਦ ਨੂੰ ਭਾਰੋਪੀ ਮੂਲ ਦਾ ਸਾਬਿਤ ਕੀਤਾ ਹੈ। ਉਨ੍ਹਾਂ ਨੇ ਇਸ ਸ਼ਬਦ ਨੂੰ ਅਵੇਸਤਨ "ਇਸ਼ ਨਾਲ ਜੋੜਿਆ ਹੈ ਜਿਸ ਦਾ ਅਰਥ ਚਾਹੁਣਾ ਇੱਛਾ ਕਰਨਾ, ਤਲਾਸ਼ਣਾ, ਢੂਡਣਾ ਹੈ। ਇਸ ਤੋਂ ਬਣੇ *ਇਸ਼ਤ ਦਾ ਮਤਲਬ ਜਿਸ ਦੀ ਚਾਹਨਾ ਕੀਤੀ ਜਾਵੇ, ਚਹੇਤਾ/ਚਹੇਤੀ। ਇਹ ਸ਼ਬਦ ਸੰਸਕ੍ਰਿਤ *ਇੱਛਾ ਦਾ ਸੁਜਾਤੀ ਹੈ । ਇਹ ਸ਼ਬਦ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ। ਅਵੇਸਤਨ *ਇਸ਼ ਦੇ ਪਿਛੇ *ਕਾ ਪਿਛੇਤਰ ਲੱਗ ਕੇ ਇਸ਼ਕ ਸ਼ਬਦ ਬਣ ਗਿਆ। ਅਵੇਸਤਨ/ਫਾਰਸੀ ਵਿਚ *ਕ ਪਿਛੇਤਰ ਆਮ ਹੀ ਲਗਦਾ ਹੈ ਜਿਵੇਂ ਮਹਰਕ (ਮੌਤ), ਖੁਸ਼ਕ (ਸੁੱਕਾ), ਪਸੁਕ (ਪਸ਼ੂ) ਆਦਿ । ਅਵੇਸਤਨ ਅਤੇ ਸੰਸਕ੍ਰਿਤ ਦੇ ਦੋਨੋਂ ਸ਼ਬਦ ਭਾਰੋਪੀ ਮੂਲ *ਆਇਸ ਤੋਂ ਨਿਕਲੇ ਹਨ ਜਿਸ ਦਾ ਅਰਥ ਵੀ ਚਾਹੁਣਾ, ਇੱਛਾ ਕਰਨਾ ਹੁੰਦਾ ਹੈ। ਇਸ ਤੋਂ ਪਰਾਚੀਨ ਚਰਚ ਸਲਾਵਿਕ, ਰੂਸੀ, ਲਿਥੂਏਨੀਅਨ, ਲਾਤਵੀਅਨ, ਆਰਮੀਨੀਅਨ, ਲਾਤੀਨੀ ਆਦਿ ਭਾਸ਼ਾਵਾਂ ਦੇ ਇਸ ਨਾਲ ਮਿਲਦੇ ਜੁਲਦੇ ਸ਼ਬਦ ਤੇ ਉਨ੍ਹਾਂ ਦੇ ਅਰਥ ਉਪਲਭਦ ਹਨ। ਅੰਗਰੇਜ਼ੀ ਸ਼ਬਦ ਆਸਕ (Ask) ਵੀ ਇਸੇ ਨਾਲ ਜੁੜਦਾ ਹੈ । ਮਲਯੇਰੀ ਨੇ ਆਪਣੇ ਦਾਅਵੇ ਦੇ ਪੱਖ ਵਿਚ ਕਈ ਨੁਕਤੇ ਪੇਸ਼ ਕੀਤੇ ਹਨ। ਉਨ੍ਹਾਂ ਅਨੁਸਾਰ ਜੇ ਇਸ਼ਕ ਸ਼ਬਦ ਸਾਮੀ ਭਾਸਾ ਪਰਿਵਾਰ ਨਾਲ ਸਬੰਧ ਰਖਦਾ ਹੁੰਦਾ ਤਾਂ ਇਸ ਦੇ ਹੋਰ ਸਾਮੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲਣੇ ਚਾਹੀਦੇ ਸਨ ਪਰ ਅਜੇਹਾ ਨਹੀਂ ਹੈ। ਮਿਸਾਲ ਵਜੋਂ ਪਿਆਰ ਲਈ ਲਈ ਹਿਬਰੂ ਵਿਚ ਸ਼ਬਦ *ਅਹਵ ਹੈ ਜੋ ਅਰਬੀ *ਹਬ ਦਾ ਸੁਜਾਤੀ ਹੈ (ਜਿਸ ਤੋਂ ਮੁਹੱਬਤ, ਹਿਬਾ ਆਦਿ ਸ਼ਬਦ ਬਣੇ)। ਕੁਰਾਨ ਵਿਚ ਵੀ ਇਸ਼ਕ ਦੀ ਥਾਂ ਤੇ ਹਿਬ ਸ਼ਬਦ ਆਇਆ ਹੈ।
ਉਪਰੋਕਤ ਤੋਂ ਇਲਾਵਾ ਇਕ ਹੋਰ ਨੁਕਤਾ ਹੈ। ਦਸਵੀਂ ਸਦੀ ਦੀ ਮਹਾਨ ਫਾਰਸੀ ਕਾਵਿ-ਕ੍ਰਿਤ"ਸ਼ਾਹਨਾਮਾ" ਦਾ ਲੇਖਕ ਫਿਰਦੌਸੀ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਸ਼ੁਧ ਫਾਰਸੀ ਵਰਤਦਾ ਸੀ ਤੇ ਵਾਹ ਲਗਦੀ ਨੂੰ ਅਰਬੀ ਵਰਤਣ ਤੋਂ ਸੰਕੋਚ ਕਰਦਾ ਸੀ। ਉਸਨੇ ਇਸ਼ਕ ਸ਼ਬਦ ਨੂੰ ਫਾਰਸੀ ਦਾ ਸਮਝਦੇ ਹੋਏ ਆਪਣੇ ਕਲਾਮ ਵਿਚ ਇਸ ਦੀ ਕਈ ਵਾਰ ਵਰਤੋਂ ਕੀਤੀ ਹੈ। ਉਸਨੇ ਹਬ ਸ਼ਬਦ ਦੀ ਕਿਉਂ ਨਾ ਵਰਤੋਂ ਕੀਤੀ? ਹੈਦਰੀ ਮਲਯੇਰੀ ਨੇ ਲੱਖਣ ਲਾਇਆ ਹੈ ਕਿ ਫਾਰਸੀ ਕੋਸ਼ਕਾਰਾਂ ਤੇ ਵਿਦਵਾਨਾਂ ਰਾਹੀਂ ਇਹ ਸ਼ਬਦ ਅਰਬੀ ਵਿਚ ਗਿਆ ਹੋਵੇਗਾ ਤੇ ਉਥੇ ਇਸ ਸ਼ਬਦ ਨੂੰ ਲਿਪਟਣ, ਚਿੰਬੜਨ ਦੇ ਅਰਥਾਂ ਵਾਲੇ ਅਰਬੀ *ਇਸ਼ਕ ਨਾਲ ਖਲਤ-ਮਲਤ ਕਰ ਲਿਆ ਗਿਆ ਹੋਵੇਗਾ ਤੇ ਇਸ ਤਰਾਂ ਇਸ ਵਿਚ ਪਿਆਰ ਦੇ ਭਾਵ ਸਮਾ ਗਏ। ਇਸ ਅਰਥ ਵਿਚ ਇਹ ਸ਼ਬਦ ਮੁੜ ਫਾਰਸੀ ਵਿਚ ਦਾਖਲ ਹੋ ਗਿਆ ਤੇ ਅੱਗੋਂ ਭਾਰਤੀ ਭਾਸਾæਵਾਂ ਵਿਚ ਸੁਫ਼ੀਆਂ ਰਾਹੀਂ ਆ ਵੜਿਆ। ਇਹ ਬਹੁਤ ਵਿਦਵਤਾ ਭਰਪੂਰ ਵਿਵੇਚਨ ਹੈ ਪਰ ਹਾਲ ਦੀ ਘੜੀ ਇਸ ਬਾਰੇ ਦੋ-ਟੁੱਕ ਫੈਸਲਾ ਨਹੀਂ ਕੀਤਾ ਜਾ ਸਕਦਾ।
**************