Monday, October 21, 2013

ਸ਼ਿਕਰਾ..

ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਓਹਦੇ ਸਿਰ ਤੇ ਕਲਗੀ
ਤੇ ਓਹਦੇ ਪੈਰੀਂ ਝਾਂਜਰ
ਤੇ ਓਹ ਚੋਗ ਚੁਗੀਂਦਾ ਆਇਆ
ਨੀ ਮੈ ਵਾਰੀ ਜਾਂ !
ਇਕ ਓਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਓਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈ ਵਾਰੀ ਜਾਂ !
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ.......

Shikra…

Maye ! ni maye!
main ik shikra yaar banaya
Ohde sir te kalgi
Te Ohde pairin jhanjhar
O chog chugenda aaya
Ni main vaari jaa!
Ik ohde roop di
dhup tikheri
dooja mehkan da tirhaya
Teeja ohda rang gulabi
O kise gori maan da jaya..
Ni main vaari jaa!
Maye ! ni maye!
main ik shikra yaar banaya...........

Shiv Kumar Batalvi

*******************
मैं तुझे फिर मिलूँगी
कहाँ कैसे पता नहीं
शायद तेरे कल्पनाओं
की प्रेरणा बन
तेरे केनवास पर उतरुँगी
या तेरे केनवास पर
एक रहस्यमयी लकीर बन
ख़ामोश तुझे देखती रहूँगी
मैं तुझे फिर मिलूँगी
कहाँ कैसे पता नहीं

या सूरज की लौ बन कर
तेरे रंगो में घुलती रहूँगी
या रंगो की बाँहों में बैठ कर
तेरे केनवास पर बिछ जाऊँगी
पता नहीं कहाँ किस तरह
पर तुझे ज़रुर मिलूँगी

या फिर एक चश्मा बनी
जैसे झरने से पानी उड़ता है
मैं पानी की बूंदें
तेरे बदन पर मलूँगी
और एक शीतल अहसास बन कर
तेरे सीने से लगूँगी

मैं और तो कुछ नहीं जानती
पर इतना जानती हूँ
कि वक्त जो भी करेगा
यह जनम मेरे साथ चलेगा
यह जिस्म ख़त्म होता है
तो सब कुछ ख़त्म हो जाता है

पर यादों के धागे
कायनात के लम्हें की तरह होते हैं
मैं उन लम्हों को चुनूँगी
उन धागों को समेट लूंगी
मैं तुझे फिर मिलूँगी
कहाँ कैसे पता नहीं

मैं तुझे फिर मिलूँगी!! अमृता प्रीतम !!
………..
ਲੱਖ ਨਾਦਰ ਆ ਤੁਰ ਗਏ ,
ਅਬਦਾਲੀ ਲੁੱਟ ਮੁੜ ਗਏ ,
ਸੌ 'ਨ੍ਹੇਰੀਆਂ ਆਈਆਂ ਸੀ , 
ਲੱਖ ਝੱਖੜ ਵਹਿ ਤੁਰ ਗਏ |

ਦਿੱਲੀ ਤਾਂ ਓਹੀਓ ਈ ਐ ,
ਤੇ ਪਰਜਾ ਵੀ ਓਹੀ ਐ ,
ਤਖਤਾਂ ਤੇ ਤਾਜਾਂ ਤੇ ,
ਕਬਜਾ ਵੀ ਓਹੀ ਐ |

ਅੱਜ ਜਿਹੜਾ ਲੁੱਟਦਾ ਐ,
ਓਹਨੇ ਕੱਲ ਤੁਰ ਜਾਣਾ ਐ ,
ਕੱਲ ਹੋਰ ਕੋਈ ਆਵੇਗਾ ,
ਅਸੀਂ ਠੱਗੇ ਈ ਜਾਣਾ ਐ |

ਕੀ ਹੋਇਆ ਜੇਕਰ ਅੱਜ ,
ਹਾਇ ਲਗਰਾਂ ਸਾਡੀਆਂ ਇਹ ,
ਇਹ ਸ਼ਾਖਾਂ ਸਾਡੀਆਂ ਜੋ ,
ਆਪੋ ਵਿੱਚ ਤਿੜਕ ਪਈਐਂ ,
ਆਪੋ ਵਿੱਚ ਪਾਟ ਗਈਐਂ ,

ਪਰ ਕਦੀ ਤਾਂ ਯੁੱਗ ਬਦਲੂ ,
ਅਸੀਂ ਇੱਕ ਵੀ ਹੋਵਾਂਗੇ ,
ਇੱਕਜੁੱਟ ਖੜੋਵਾਂਗੇ
ਓਹ ਦਿਨ ਵੀ ਦੂਰ ਨਹੀ
ਜਦ ਤਖਤਾਂ ਨੂੰ ਰੋੜਾਂਗੇ |

ਗੱਲ ਏਨੀ ਛੋਟੀ ਨਹੀਂ,
ਜਿਨੀ ਪਈ ਦਿਸਦੀ ਐ ,
ਸਤਲੁੱਜ ਦੇ ਕੰਢੇ ਤੋਂ
ਖਹਿਬਰ ਦੇ ਦਰ੍ਹਿਆਂ ਤੱਕ
ਸਾਰੀ ਤਾਣੀ ਉਲਝੀ ਐ |

ਇਹਨੂੰ ਸੁਲਝਾਵਣ ਲਈ ,
ਗੱਲ ਪਾਰ ਲਗਾਵਣ ਲਈ ,
ਸਾਨੂੰ ਜਾਗਣਾ ਪੈਣਾ ਐ ,
ਹੰਭਲਾ ਜਿਹਾ ਲੈਣਾ ਐ |

ਦਿੱਲੀ ਨਾ ਦੂਰ ਹੋਊ
ਉਹਨੂੰ ਸਰ ਕਰ ਲੈਣਾ ਐ |
ਭੁਖਿਆਂ ਅਧਮੋਇਆਂ ਨੇ
'ਫ਼ਿਰ ਢਿੱਡ ਭਰ ਲੈਣਾ ਐ |

ਉਹ ਦਿਨ ਵੀ ਦੂਰ ਨਹੀ
ਜਦ ਆਪਣੀ ਮਿੱਟੀ ਨੂੰ
ਅਸੀਂ ਆਪਣਾ ਕਹਿਣਾ ਐ |
ਪਰ ਉੱਠਣਾ ਪੈਣਾ ਐ ,
ਸਾਨੂੰ ਜਾਗਣਾ ਪੈਣਾ ਐ ,

ਹੱਕ ਮੰਗਿਆਂ ਨਹੀ ਮਿਲਦੇ ,
ਹੱਕ ਖੋਹਣਾ ਪੈਣਾ ਐ |
ਤਖਤਾਂ ਤੇ ਤਾਜਾਂ ਦੀ,
ਖੈਰਾਤ ਨਹੀ ਹੁੰਦੀ
ਇਹ ਖੋਹਣੇ ਪੈਂਦੇ ਨੇ,
ਯੁੱਗ ਪਲਟਾਉਣਾ ਪੈਣਾ ਐ | ______ਕੰਮੋ ਕਮਲੀ
---------------------------------------
ਚੱਲ ਆ
ਫ਼ੇਰ ਤੋਂ ਮੁਹੱਬਤ ਕਰੀਏ
ਤੇਰੇ ਨਾਲ ਗੁਜ਼ਾਰੇ ਸਾਲਾਂ 'ਚ
ਮੇਰੇ ਚੌਂਕੇ ਦੀ ਕੰਧੋਲੀ ਤੇ ਵਹੇ
ਮੋਰ ਚਿੜੀਆਂ ਧੁੰਦਲੇ ਹੋ ਗਏ ਹਨ
ਕਈ ਸ਼ਿਕਵੇ ਤੇ ਸ਼ਿਕਾਇਤਾਂ ਦੀ ਕਾਈ
ਜੰਮ ਆਈ ਹੈ
ਸਾਡੇ ਖੁਰੇ ਦੇ ਉੱਤੇ
ਤੇ ਬਦਰੰਗ ਜਿਹੇ ਹੋ ਗਏ ਨੇ
ਬੂਹੇ ਦੇ ਤਖ਼ਤੇ
ਆ ਕੰਧਾਂ ਨੂੰ
ਲਿਉੜ ਲਾਹ ਕੇ
ਫੇਰ ਤੋਂ ਲਿੱਪੀਏ
ਤੇ ਮੁਹੱਬਤ 'ਚ ਡੁਬੋ ਕੇ
ਚੀਕਣੀ ਮਿੱਟੀ ਦਾ ਪੋਚਾ
ਬਨੇਰਿਆਂ ਤੇ ਫੇਰੀਏ
ਕਿ ਫੇਰ ਤੋਂ ਝੰਮ ਝੰਮ ਕਰ ਉੱਠੇ
ਆਪਣਾ ਦੋਹਾਂ ਦਾ ਘਰ
ਹੁਣ ਤੱਕ ਤੂੰ ਸਦਾ
ਮੈਨੂੰ ਵੱਧ ਮੁਹੱਬਤ ਦਾ ਦਾਅਵਾ ਕਰਕੇ
ਜਿੱਤਦਾ ਰਿਹਾ ਹੈਂ
ਹੁਣ ਤੈਨੂੰ ਮੈਂ ਮੁਹੱਬਤ ਕਰਾਂਗੀ
ਕਿਉਂਕਿ ਤੇਰੇ ਜਿਹਾ ਮਨੁੱਖ
ਇਸ ਦੁਨੀਆ 'ਚ ਹੋਰ ਕੋਈ ਨਹੀਂ
- ਰਮਨਪ੍ਰੀਤ ਕੌਰ
……..
ਭਾਈ ਤਾਰੂ ਸਿੰਘ

ਮੈਨੂੰ ਤੇਰੀ ਭਰੀ ਜਵਾਨੀ ਤੇ ਆਉਂਦਾ ਹੈ ਰਹਿਮ
ਜਾਹ ਮੈਂ ਬਖ਼ਸ਼ਦਾਂ ਹਾਂ ਤੇਰੀ ਜਾਨ ਜਾਹ


ਬੱਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੁਹਫ਼ਾ ਦੇ ਜਾ ਜਾਣ ਲੱਗਿਆਂ
ਤੁਹਫ਼ਾ ਦੇ ਜਾ ਆਪਣੇ ਖ਼ੂਬਸੂਰਤ ਲੰਮੇ ਵਾਲ
ਭਾਈ ਤਾਰੂ ਸਿੰਘ ਨੇ ਕਿਹਾ: ਮਨਜ਼ੂਰ ਹੈ ਬਾਦਸ਼ਾਹ
ਤੂੰ ਵੀ ਕੀ ਕਰੇਂਗਾ ਯਾਦ
ਕਿ ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ
ਦੇ ਜਾਵਾਂਗਾ ਤੈਨੂੰ ਆਪਦੇ ਸੁਹਣੇ ਲੰਮੇ ਵਾਲ
ਪਰ ਇੱਕਲੇ ਵਾਲ ਨਹੀਂ
ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ।।

*****************************

ਵੀਰ ਹਕੀਕਤ ਰਾਏ

ਇਕ ਮਸਫੁੱਟ ਸਿੱਖ ਨੌਜਵਾਨ
ਸੀ ਆਪਣਾ ਸੀਸ ਦੇਣ ਲਈ ਤਿਆਰ ਬਰ ਤਿਆਰ
ਪਰ ਅਚਾਨਕ ਰੋਕ ਲਈ ਜੱਲਾਦ ਨੇ ਤਲਵਾਰ
ਸੁਣ ਕੇ ਉਸ ਗੱਭਰੂ ਦੀ ਮਾਂ ਦੀ ਪੁਕਾਰ
ਰਹਿਮ ਬਾਦਸ਼ਾਹ ਰਹਿਮ
ਅਸਲ ਵਿਚ ਮੇਰਾ ਪੁੱਤਰ ਸਿੱਖ ਨਹੀਂ
ਇਸ ਨੂੰ ਤਾਂ ਸਿੱਖਾਂ ਨੇ ਜਬਰਨ ਆਪਣੇ ਨਾਲ ਰਲਾ ਲਿਆ
ਨੌਜਵਾਨ ਬੋਲਿਆ: ਹੋ ਸਕਦਾ ਹੈ ਸਹੀ ਕਹਿ ਰਹੀ ਹੋਵੇ ਇਹ ਮਾਂ
ਇਹਦਾ ਪੁੱਤਰ ਸਚੁਮੱਚ ਨਹੀਂ ਹੋਵੇਗਾ ਸਿੱਖ
ਪਰ ਮੈਂ ਤਾਂ ਇਸ ਦਾ ਪੁੱਤਰ ਹੀ ਨਹੀਂ ਹਾਂ
ਏਨੀ ਝੂਠੀ ਤੇ ਕਾਇਰ ਨਹੀਂ ਹੋ ਸਕਦੀ ਮੇਰੀ ਮਾਂ ।।

-ਗੁਰੂਦੇਵ ਰਵੀਂਦ੍ਰ ਨਾਥ ਟੈਗੋਰ
ਪੰਜਾਬੀ ਅਨੁਵਾਦ- ਡਾ. ਸੁਰਜੀਤ ਪਾਤਰ
….
ਝੂਠ ਬੋਲਦਾ ਸੋਹਣਾ ਲਗਦੈਂ - Navtej Bharti

ਤੈਨੂੰ ਪਤੈ
ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ?
ਉਹਨੇ ਪੁੱਛਿਆ

ਤੇਰੇ ਵਰਗਾ
ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ?

ਤੂੰ…. ਤੂੰ ਓਹੋ ਜਿਹੀ ਹੈਂ
ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਤੂੰ ਉਹੀ ਕਿਉਂ ਪੁੱਛਦੀ ਐਂ
ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?

ਤੂੰ ਝੂਠ ਬੋਲਦਾ
ਸੋਹਣਾ ਲਗਦੈਂ
…...
ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ...
ਮਾਣਕ ਨੂੰ ਬਹੁਤੇ ਪੱਤਰਕਾਰ ਤੇ ਲਿਖਣ ਵਾਲੇ ਕਲੀਆਂ ਦਾ ਬਾਦਾਸ਼ਾਹ ਲਿਖਦੇ ਹਨ। ਪਰ ਮੈਂ ਮਾਣਕ ਨੂੰ ਲੋਕ ਗਾਥਾਵਾਂ ਦਾ ਬਾਦਸ਼ਾਹ ਕਹਿੰਦਾ ਹਾਂ, ਕਲੀਆਂ ਦਾ ਨਹੀਂ। ਇਹਨੇ ਗਾਥਾਵਾਂ ਵੱਖ ਵੱਖ ਛੰਦਾਂ ਵਿਚ ਗਾਈਆਂ ਹਨ, ਨਾ ਕਿ ਕਲੀਆਂ। ਕਲੀ ਤਾਂ ਇਕ ਛੰਦ ਹੈ। ਮਾਣਕ ਨੇ ਜਿਥੇ ਕਲੀ ਛੰਦ ਗਾਇਆ ਹੈ, ਉਥੇ ਕਰੋੜਾ, ਡਿਊਡਾ, ਢਾਈਆ, ਦਵੈਯਾ-ਸੱਦ-ਬੈਂਤ, ਕਬਿੱਤ ਆਦਿ ਵੀ ਗਾਏ ਹਨ। ਛੰਦ ਕਲੀ ਵਿਚ ਤਾਂ ਮਾਣਕ ਨੇ 13 ਕੁ ਰਚਨਾਵਾਂ ਗਈਆਂ ਹਨ ਜਿਨ੍ਹਾ ਵਿਚੋਂ 10 ਕੁ ਮੇਰੀਆਂ, ਇਕ ਮਾਜਰੇ ਵਾਲੇ ਗਿੱਲ ਤੇ ਇਕ ਕਣਕ ਵਾਲੀਏ ਸਿੱਧੂ ਦੀ। ਮਾਣਕ ਨੇ ਦੋਗਾਣੇ ਤੇ ਗੀਤ 20% ਗਾਏ ਹਨ ਤੇ 80% ਲੋਕ ਗਾਥਾਵਾਂ ਗਾਈਆਂ। ਦੱਸੋ ਮਾਣਕ ਕਲੀਆਂ ਦਾ ਬਾਦਸ਼ਾਹ ਹੋਇਆ ਕਿ ਲੋਕ ਗਾਥਾਵਾਂ ਦਾ।- ਦੇਵ ਥਰੀਕਿਆਂਵਾਲਾ
….
ਮੈਂ ਦਰਿਆ ਨੂੰ ਪੁੱਛਿਆ
ਕਿਵੇਂ ਵਗ ਲੈਂਦਾ ਹੈਂ ਲਗਾਤਾਰ?
ਅੱਗੋਂ ਦਰਿਆ ਨੇ ਪੁੱਛਿਆ
ਵਗਣਾ ਕੀ ਹੁੰਦਾ?

ਦਰਿਆ ਨਾਲ ਤੁਰਦਿਆਂ
ਸਮੁੰਦਰ ਕੋਲ ਪੁੱਜਿਆ
ਜੋ ਚੰਦ ਵੱਲ ਦੇਖ ਕੇ ਸੀ ਹੱਸ ਰਿਹਾ
ਓਸ ਨੂੰ ਪੁੱਛਿਆ-
ਏਨਾ ਗਹਿਰਾ ਕਿਵੇਂ ਹੋਇਆ?
ਸਮੁੰਦਰ ਪੁੱਛਣ ਲੱਗਾ
ਗਹਿਰਾਈ ਹੁੰਦੀ?

ਫਿਰ ਮੈਂ ਚੰਦ ਨੂੰ ਪੁੱਛਿਆ-
ਏਨਾ ਸ਼ਾਂਤ ਕਿਉਂ ਹੈਂ?
ਚੰਦ ਨੇ ਹੈਰਾਨ ਹੋ ਪੁੱਛਿਆ-
ਇਹ ਸ਼ਾਂਤੀ ਕੀ ਚੀਜ਼ ਹੋਈ?

ਰਾਤੀਂ ਮੇਰੇ ਸੁਪਨੇ ‘ਚ
ਦਰਿਆ ਸਮੁੰਦਰ ਤੇ ਚੰਦ ਆਏ
ਤੇ ਕਹਿੰਦੇ-
ਬੰਦਾ ਬਣ
ਮੈਥੋਂ ਪਰਤ ਕੇ ਪੁੱਛ ਨਹੀਂ ਹੁੰਦਾ
ਇਹ ਬੰਦਾ ਕੀ ਹੁੰਦਾ?

|| ਜਸਵੰਤ ਜ਼ਫਰ ||
………………………...
ਮਿਰਜ਼ਿਆ
ਤੈਨੂੰ
ਮਰਨਾ ਹੀ ਚਾਹੀਦਾ ਸੀ
ਪਿੱਛੇ
ਆ ਰਹੀ ਧਾੜ ਤੋਂ
ਕੁੱਝ ਤਾਂ
ਡਰਨਾ ਹੀ ਚਾਹੀਦਾ ਸੀ
ਦਰਅਸਲ
ਤੇਰੇ ਅੰਦਰੋਂ
ਪਿਆਰ ਨਹੀਂ
ਹੰਕਾਰ ਬੋਲਦਾ ਸੀ
ਤੂੰ ਭੁੱਲ ਗਿਆ
ਕਿ ਮੰਜਿਲੋਂ ਉਰ੍ਹੇ
ਕੋਈ ਮੁਕਾਮ ਨਹੀਂ ਹੁੰਦਾ
ਪਿਆਰ ਵਿੱਚ
ਇਕਰਾਰ
ਜਾਂ ਇਨਕਾਰ
ਤਾਂ ਹੋ ਸਕਦਾ ਹੈ
ਪਰ ਇਲਹਾਮ
ਜਾਂ ਇਲਜ਼ਾਮ ਨਹੀਂ ਹੁੰਦਾ..
ਮੈਂ ਤਾਂ
ਬਾਪ ਦੀ ਸਲਤਨਤ ਨੂੰ
ਠੋਕਰ ਮਾਰ
ਤੇ ਭਰਾਵਾਂ ਦੀ ਅਣਖ ਨੂੰ
ਦਾਅ ਤੇ ਲਾ
ਤੇਰੀ ਬੱਕੀ ਦੇ ਪਿੱਛੇ ਬੈਠ ਗਈ ਸੀ
ਪਰ ਤੂੰ ਹੀ
ਮੇਰੀ ਪੱਤ ਦੇ ਸਿਰਹਾਣੇ ਤੇ
ਆਪਣੀ ਹਉਮੈਂ ਦਾ ਸਿਰ ਰੱਖ
ਬੇ ਖੌਫ ਸੁੱਤਾ
ਅਣਹੋਣੀ ਨੂੰ ‘ਵਾਜ਼ਾਂ ਮਾਰਦਾ ਰਿਹਾ..
ਤੇ ਤੇਰੀ ਇਸ
ਹਉਮੈ ਦੇ ਟੁੱਟੇ ਹੋਏ ਤੀਰ
ਅੱਜ ਤੱਕ ਮੇਰੀ ਛਾਤੀ ‘ਚ
ਖੁੱਭੇ ਹੋਏ ਨੇ..
ਮੈਂ ਹੁਣ ਤੱਕ
ਤੇਰੇ ਦੁਆਰਾ ਦਿੱਤੇ
ਬਦਕਾਰਨ ਦੇ ਮਿਹਣਿਆਂ
ਤੇ
ਬੇਵਫਾਈ ਦੇ ਇਲਜ਼ਾਮਾਂ ਦੀ ਪੰਡ
ਆਪਣੇ ਸਿਰ ਤੇ ਢੋਂਹਦੀ
ਰੋਜ਼
‘ਮਿਰਜ਼ਿਆਂ’ ਦੀ ਕਚਹਿਰੀ ਵਿਚ
ਜਲੀਲ ਹੋ ਰਹੀ ਹਾਂ
ਰੋਜ਼ ਮਰ ਰਹੀ ਹਾਂ..
ਤੂੰ ਮਰ ਕੇ ਵੀ
ਕਿਉਂ ਨਾ ਮਰਿਆ .???
ਤੈਨੂੰ
ਮਰਨਾ ਹੀ ਚਾਹੀਦਾ ਸੀ ਮਿਰਜ਼ਿਆ..
………..
ਕਿਸੇ ਕਦੇ ਹਥਿਆਰ ਬਣਾਇਆ ਕੁੜੀਆਂ ਨੂੰ |
ਕਿਸੇ ਕਦੇ ਵਿਓਪਾਰ ਬਣਾਇਆ ਕੁੜੀਆਂ ਨੂੰ ||

ਵਾਹਵਾ ਵਿਕਦੀ ਹੋ ਜਾਊਗੀ ਪੁਸਤਕ ਵੀ |
ਕਦੇ ਕਿਸੇ ਪ੍ਰਚਾਰ ਬਣਾਇਆ ਕੁੜੀਆਂ ਨੂੰ ||

ਕੁੜੀਆਂ ਕੋਮਲ ਭਾਵੁਕ ਮਨ ਦੀਆਂ ਹੁੰਦਿਆ ਹਨ |
ਤਦੇ ਕਿਸੇ ਸ਼ਿਕਾਰ ਬਣਾਇਆ ਕੁੜੀਆਂ ਨੂੰ ||

ਆਖਣ ਦੁਰਗਾ, ਚੰਡੀ ,ਸੁਰ੍ਸੁਤੀ, ਮਾਂ ਕਾਲੀ |
ਨਾ ਕਿਸੇ ਸੁਚੱਜੀ ਨਾਰ ਬਣਾਇਆ ਕੁੜੀਆਂ ਨੂੰ ||

ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾਂ |
ਕੁੱਖਾਂ ਅੰਦਰ ਮਾਰ ਮੁਕਾਇਆ ਕੁੜੀਆਂ ਨੂੰ ||

ਮਰ ਜਾਣੀ ਤੋਂ ਬਾਝ ਨਾਂ ਅੰਮੜੀ ਹਕ ਦਏ |
ਖਵਰੇ ਕਾਹਤੋਂ ਹੈ ਛੁਟਿਆਇਆ ਕੁੜੀਆਂ ਨੂੰ ||

ਸੱਚੇ ਰੱਬ ਨੇ ਰੱਬ ਦੀ ਸਹੁੰ ਚਾਨਣ ਖਾਤਰ ,
ਕਰ ਖਲਕਤ ਦਾ ਦੀਪ ਘ੍ਲਾਇਆ ਕੁੜੀਆਂ ਨੂੰ .

ਦੀਪ ਜੀਰਵੀ
……….
ਅਸੀ ਤੰਗ ਆ ਗਏ ਆ ਕਾਲੀਆਂ ਤੋਂ,
ਇਹਨਾਂ ਗਜ਼ਨੀਆਂ ਤੋਂ ਅਬਦਾਲੀਆਂ ਤੋੰ...

ਆਹ ਕੀਤਾ ਓਹ ਕੀਤਾ ਜਹੀਆਂ ਗੱਪਾ ਤੋਂ,
ਮਾਂ ਭੈਣ ਦੀਆਂ ਗਾਲਾਂ, ਪਾਉਦੇਂ ਖੱਪਾਂ ਤੋਂ...

ਲੰਬੇ ਕਾਫਲੇ, ਲਾਲ ਨੀਲੀਆਂ ਬੱਤੀਆਂ ਤੋਂ,
ਭਾਜਪਾ ਕਾਲੀ, ਮਾਵਾਂ ਧੀਆਂ ਕਪੱਤੀਆਂ ਤੋਂ...

ਨਸ਼ੇ ਵੇਚਦੇ, ਫੇਰ ਝੂਠੀਆਂ ਖਾਦੇਂ ਸੌਹਾਂ ਤੋਂ,
ਪੰਥਕ ਟੱਬਰ, ਜੀਜੇ ਸਾਲੇ ਸਹੁਰੇ ਨੌਹਾਂ ਤੋਂ...

ਭਾਈ ਕਨ੍ਹਈਆ, ਫਖਰੇ ਕੌਮ ਅਵਾਰਡਾਂ ਤੋਂ,
ਕੁੱਟਦੇ ਜਨਤਾ, ਇਹਨਾ ਦੇ ਬਾਡੀਗਰਡਾਂ ਤੋਂ…
ਜੁਗਰਾਜ ਸਿੰਘ
ਇਹ ਜ਼ਰੂਰੀ ਤਾਂ ਨਹੀੰ
ਕਿ ਹਰ ਰਿਸ਼ਤੇ ਦਾ ਨਾਮ ਹੋਵੇ
ਕੁਝ ਰਿਸ਼ਤੇ ਖੂਨ ਦੇ ਨਹੀੰ
ਪਰ ਰੂਹਾਂ ਦੇ ਹੁੰਦੇ ਨੇ
ਜਿਵੇ ਪਾਣੀਆਂ ਦੇ ਨਾਲ
ਖੂਹਾਂ ਦੇ ਹੁੰਦੇ ਨੇ
ਜਿਵੇਂ ਪਿੰਡ ਦੇ ਨਾਲ
ਜੂਹਾਂ ਦੇ ਹੁੰਦੇ ਨੇ...
ਜਾਂ ਪਰਦੇਸੀ ਨਾਲ ਘਰ ਦੀਆ
ਬਰੂਹਾਂ ਦੇ ਹੁੰਦੇ ਨੇ...

ਕਈ ਬੇਨਾਮੀ ਰਿਸ਼ਤਿਆਂ
ਵਿੱਚ ਸਨੇਹ ਵੀ ਹੁੰਦਾ ਏ
ਥੋੜਾ ਝਗੜਾ, ਕੁਝ ਰੋਸੇ
ਤੇ ਤੇਹ ਵੀ ਹੁੰਦਾ ਏ
ਕੁਝ ਨਖਰਾ ਕੁਝ ਨਜ਼ਾਕਤ
ਤੇ ਹੱਕ ਜਤਾਉਣਾ ਵੀ ਹੁੰਦਾ ਏ
ਬਿਨ ਦੱਸੇ ਕਿਸੇ ਨੂੰ
ਚੁੱਪ ਚਾਪ ਚਾਹੁਣਾ ਵੀ ਹੁੰਦਾ ਏ...

ਕਈ ਬੇਨਾਮੀ ਰਿਸ਼ਤੇ ਖਿਆਲਾਂ ਚ ਬਣੀ
ਕੋਈ ਤਸਵੀਰ ਹੋ ਨਿਬੜਦੇ ਨੇ
ਕਿਸੇ ਮੁਹੱਬਤ ਕਹਾਣੀ ਦੀ
ਅਧੂਰੀ ਤਕਦੀਰ ਹੋ ਨਿਬੜਦੇ ਨੇ
ਤੇ ਕਦੇ ਰਾਂਝੇ ਨੂੰ ਤਰਸਦੀ
ਮਜ਼ਬੂਰ ਹੀਰ ਹੋ ਨਿਬੜਦੇ ਨੇ
ਤੇ ਕੁਝ ਹੀਰ ਨੰੂ ਤਰਸਦੇ
ਜੋਗੀ ਜਾਂ ਫਕੀਰ ਹੋ ਨਿਬੜਦੇ ਨੇ
ਜਾਂ ਫਿਰ ਝਨਾਅ ਵਿੱਚ ਸੋਹਣੀ
ਦਾ ਅਖੀਰ ਹੋ ਨਿਬੜਦੇ ਨੇ....

ਇਹ ਬੇਨਾਮੀ ਜਹੇ ਰਿਸ਼ਤੇ
ਪੀੜਾਂ ਦੇ ਕਾਫਿਲੇ ਵੀ ਹੁੰਦੇ ਨੇ
ਕਈ ਵੇਰ ਇਹ ਦਰਦ ਦਿੰਦੇ
ਹੰਝੂਆਂ ਦੇ ਸਿਲਸਲੇ ਵੀ ਹੁੰਦੇ ਨੇ
ਤੇ ਦਿਲ ਨੂੰ ਫੇਰ ਬੇਨਾਮ ਰਿਸ਼ਤਿਆਂ
ਦੇ ਬੜੇ ਗਿਲੇ ਹੁੰਦੇ ਨੇ...
ਜਦ ਇਕੱਲੇ ਬੈਠ ਵਿਲਕਦੇ
ਕਿਤੇ ਦਿਲਜ਼ਲੇ ਹੁੰਦੇ ਨੇ…
ਜੁਗਰਾਜ
----------

Khrishan Chander- by Iqbal Mahal

This year we should be celebrating the 100th birth anniversary of the great Urdu short-story writer and novelist Krishan Chander. There is some confusion about his year and place of birth: Lahore, Wazirabad and Poonch have been mentioned in different publications. However, with the help of my dear friend Satish Chopra sahib, I was able to directly communicate with Krishan Chander's younger brother Upender Chopra who lives in Delhi.
It is now established incontrovertibly that he was born in Bharatpur (Rajasthan) on November 23, 1914. He died on March 8, 1977 in Mumbai.
His father, Gauri Shanker Chopra, was a medical doctor who was at that time serving in Bharatpur; hence the fact that Khrishan Chander was born in that former princely state located on the borders of the old, united Punjab. He grew up in Lahore and, for all practical purposes, was a Lahoria. He studied at the famous F.C. College, which in those times was the stronghold of leftists -- Government College had a pro-establishment orientation, Islamia College Railway Road was pro-Muslim League, DAV College (now Islamia College Civil Lines) was a Congress and Hindu Mahasabha bastion while Dayal Singh College and other colleges had less pronounced political leanings.
Krishan Chander began his writing career in Lahore where he gained
recognition and fame, which established him as a great writer. He and other writers and poets of pre-partition Lahore would meet regularly at the Arab Hotel on Railway Road or Nagina Bakery at the entrance of Anarkali Bazaar.
Some years ago, Muhammad Khalid Chaudhry published Krishan Chander Key Sou Afsanay (100 Short Stories of Krishan Chander). In the preface (an English translation of it), he remarked, "When my father, Chaudhry Barkat Ali, was alive, there was always a large gathering in the office of Maktab-e-Urdu and Adab-e-Lateef. Educationists, writers and political leaders were always there. From morning to evening, the atmosphere was gregarious.
Now, it feels like a sweet dream. Among writers who, without fail, visited the office of Adab-e-Lateef every day was Krishan Chander. I was a young lad at that time but the company of writers made me curious about literature. I knew almost all of them. Krishan Chander became my friend. When the editor of Adab-e-Lateef, Mirza Adeeb, was not in the office he would start a conversation with me. He spoke very gently and I listened to him with great interest. I still recall what he said and will always do so. I can never forget Krishan Chander. By publishing 100 of his select short stories I am acknowledging his affection for me."
In February 1977, I wrote to Krishan Chander from Stockholm after reading his latest story in which he mentioned Mohni Road, Lahore, where he once lived. I urged him to visit Lahore since it remained such a constant reference in his life. He wrote back a very moving reply dated February 21,1977. In it he wrote, among other things, "Lahore is where I was educated, where I started my literary career, where I achieved fame. For people of my generation, it is difficult to forget Lahore. It shines in our heart like a jewel -- like the fragrance of our soul." I sent the letter to Mazhar Ali Khan, editor of Viewpoint, Lahore, along with an obituary. Both were published in the April 8, 1977 issue on page 26 under the title, 'His last letter?'
If Saadat Hasan Manto could depict, with utter candour, atavistic, raw
drives inherent in 'human nature', Krishan Chander was indispensible for putting things in perspective in the larger framework of society, class and the perennial tensions and conflict between the privileged and the deprived, the pampered and the neglected, the elevated and the marginalized. In Kachra Baba (The Old Dustbin Man) he portrayed, in a masterly manner, contrasting situations in the life of an old man living virtually off the waste heap who suddenly finds a newborn baby abandoned at that spot. It transforms him, unleashing deep feelings of compassion and care in him. He finds work with the road repairs department, toiling hard to earn a living to feed the child and himself. It is one of the most gripping of Krishan Chander's stories, where an unfortunate man existing on the margins of an apathetic and uncaring society finds a new meaning and purpose in life. It was such depths in the human character that Krishan Chander could identify as an antidote to the egotism and opportunism ordinarily assumed to define human nature. I wonder what he would have felt had he lived long enough to learn that in the 1980s, when a newborn infant was found abandoned outside a mosque in Karachi, the cleric issued a fatwa condemning it as an illegitimate child not worthy of living in chaste Muslim society. It resulted in a mob pelting stones at the baby and killing it.
In Jamun Ka Drakht (Jamun Tree), with great skill and craft, he lays bare the power of the bureaucracy and the misuse of office and power it brings along. Eik Gadhey ki Sargazishth (A Donkey's Chronicle/
Biography) is an all-time favourite critique on the same lines. His Nakhuda (The Boatman) and Peshawar Express remain most powerful indictments of the violence and terrorism that the partition of India produced. His masterpiece on the Bengal famine is one of the finest specimens of modern Urdu literature.
Anadata (The Giver of Grain) puts in sharp relief the abject helplessness of landless peasants in relation to the landlords.

Krishan Chander was born a Hindu but lived his life only as a human being who rejected tribalism in favour of humanism. It is a choice we all too can make. On this 100th anniversary year we in Lahore can try to trace the places where he lived, socialized and worked, and talk to those people who are still around and remember him. This much respect and faithfulness to an old and loyal Lahoria is the least we can do to pay homage to him. Let communalism not privilege Muslim writers at the expense of Hindu or Sikh writers. I am afraid it does in Pakistani literary circles even among professed leftists -- so deep-rooted is that disease.
…………..
ਤੜਪ -ਗੁਰਮੇਲ ਬਦੇਸ਼ਾ

ਤੂੰ ਪਹਿਲੀ ਵਾਰ ਮੈਨੂੰ
ਬਾਹਰਲੇ ਘਰੇ ਪਾਥੀਆਂ ਪੱਥਦੀ ਨੂੰ
ਮਿਲਿਆ ਸੈਂ...........!
ਤੇ ਦੂਜੀ ਵਾਰ .
ਪਾਥੀਆਂ ਦਾ ਟੋਕਰਾ ਚੁੱਕੀ ਆਉਂਦੀ ਨੂੰ
ਗਲੀ ਵਿਚ ਖਲਾਰ ਕੇ
ਜਦੋਂ ਤੂੰ ਮੈਟਾ ਡੋਰ ਚ ਬੈਠ ਕੇ
ਦਿਲੀ ਏਅਰਪੋਰਟ ਵੱਲ ਨੂੰ ਜਾਣ ਲੱਗਾ ਸੀ !
....... ਤੇਰੇ ਜਾਣ ਪਿਛੋਂ
ਮੈਂ ਹਾਰੇ ਦੀ ਅੱਗ ਵਾਂਗੂੰ ,
ਧੁਖਦੀ ਰਹੀ ..ਬਲਦੀ ਰਹੀ ,
ਮਚਦੀ ਰਹੀ ..ਮਘਦੀ ਰਹੀ !
ਇਸ ਆਸ ਤੇ ਕਿ
ਤੇਰੀ ਲਾਟ ਚ ਮਚ ਕੇ
ਅਲੂਈਂ ਮੁਹਬੱਤ ਨੂੰ ਪ੍ਰਵਾਨ ਚਾੜ ਲਊਂਗੀ !
ਪਰ ਮੈਨੂੰ ਕੀ ਪਤਾ ਸੀ ਜੀਨ -ਜੋਗਿਆ !
ਤੂੰ ਤੇ ਆਪਣੇ ਹੀ ਹਾਲਾਤਾਂ ਦੀ ਅੱਗ ਚ ਮਚ ਕੇ
ਭੁੱਜ ਕੇ ਕੋਲਾ ਹੋ ਗਿਆ ਹੋਵੇਂਗਾ ,,?
ਬੱਸ ,
ਹੁਣ ਤਾਂ ਮੈਂ ਰਾਖ ਦੀ ਢੇਰੀ
ਤੇਰੇ ਰਾਹਵਾਂ ਚ ਖਿਲਰਨਾ ਚਾਹੁੰਦੀ
ਾਂਾਂਾਂਾਂਹਾਂ !
ਤਾਂ ਕਿ ਤੂੰ ਇੱਕ ਦਿਨ
ਪੋਲੇ -ਪੋਲੇ ਕਦਮ ਧਰਦਾ ਹੋਇਆ
ਤੱਤੜੀ ਕੋਲ ਆ ਜਾਵੇਂ ....!!
…………………..
===== ਇੱਕ ਕੁੜੀ ਅੱਜ ਹੰਝੂ ਹੰਝੂ ਹੋਈ ਹੈ ====

ਇੱਕ ਕੁੜੀ ਦੇ ਸੁਪਨਿਆਂ ਦਾ ਰੰਗ ਉਤਰ ਗਿਆ
ਉਮਰਾਂ ਦਾ ਕੋਈ ਸਾਥੀ,ਕੋਲੋਂ ਮੁੱਕਰ ਗਿਆ
ਉਸ ਕੁੜੀ ਦੇ ਹੋਂਠੀ,ਇੱਕ ਕਹਾਣੀ ਹੈ
ਕੋਈ ਨਾ ਭਰੇ ਹੁੰਗਾਰਾ,ਕੋਈ ਨਾ ਹਾਣੀ ਹੈ
ਅੱਜ ਕੁੜੀ ਆਪੇ ਨੂੰ ਆਪਣੀ ਬਾਤ ਕਵ੍ਹੇ
ਆਪੇ ਹੰਝੂ ਪੂੰਜੇ ਆਪੇ ਹੱਸ ਪਵੇ
ਪਿਛਲੇ ਅੰਦਰ ਬੈਠੀ ਖੱਤ ਫਰੋਲ ਰਹੀ
ਇੱਕ ਇੱਕ ਹਰਫ,ਚੋਂ ਕੋਈ ਵਾਦਾ ਟੋਲ ਰਹੀ
ਇੱਕ ਖੱਤ ਦੇ ਵਿੱਚ ਫੁੱਲਾਂ ਨੇ ਰੰਗ ਭਰਿਆਂ ਸੀ
ਇੱਕ ਖੱਤ ਨੇ,ਚੰਦ ਹੱਥ ਦੇ ਉਤੇ ਧਰਿਆਂ ਸੀ
ਇੱਕ ਖੱਤ ਨੇ,ਉਹਦੇ ਨੈਣ ਸ਼ਰਾਬੀ ਕੀਤੇ ਸੀ
ਇੱਕ ਖੱਤ ਨੇ,ਉਹਦੇ ਹੋਂਠ ਗੁਲਾਬੀ ਕੀਤੇ ਸੀ
ਇੱਕ ਖੱਤ ਤਾਰਿਆਂ ਭਰਿਆਂ ਅੰਬਰ ਲੱਗਦਾ ਸੀ
ਇੱਕ ਖੱਤ ਦੀਵਿਆਂ ਸਜਿਆ ਮੰਦਰ ਲੱਗਦਾ ਸੀ
ਇੱਕ ਖੱਤ ਨੇ ਤਲੀਆਂ,ਤੇ ਮਹਿੰਦੀ ਲਾਈ ਸੀ
ਇੱਕ ਖੱਤ ਨੇ ਜਨਮਾਂ ਦੀ ਬਾਤ ਮਕਾਈ ਸੀ
ਇਹ ਖੱਤ ਲਿਖਣ ਵਾਲੇ,ਅੱਜ ਹੱਥ ਲੱਭਦੀ ਹੈ
ਉਮਰਾਂ ਤੱਕ ਜੋ ਨਿਭੇ,ਉਹ ਖੱਤ ਟੋਲਦੀ ਹੈ
ਆ ਜਾਵੇ ਉਹ ਖੱਤ ਵਾਲਾ ਅਰਜ਼ੋਈ ਹੈ
ਇੱਕ ਕੁੜੀ ਅੱਜ ਹੰਝੂ-ਹੰਝੂ ਹੋਈ ਹੈ,,,,,,,ਡਾ ਗੁਰਮਿੰਦਰ ਕੌਰ ਸਿੱਧੂ,,
……….
ਐਵੇਂ ਨਾ ਉਡੀਕ ਸਵੇਰਾ ਵੇ,
ਬੜਾ ਸੰਘਣਾ ਏ ਹਨੇਰਾ ਵੇ...

ਕਿਤੇ ਬਹੁਤੀ ਦੇਰ ਨਾ ਹੋ ਜਾਵੇ,
ਤੂੰ ਜਾਗ ਪੰਜਾਬੀ ਸ਼ੇਰਾ ਵੇ..

ਉਹ ਨੇ ਬਸ ਯਾਰ ਜੁੱਤੀ ਦੇ,
ਤੂੰ ਤਾਂ ਕੀਤਾ ਸਬਰ ਬਥੇਰਾ ਵੇ...

ਛੇਤੀ ਮੰਜ਼ਿਲ ਮਿਲਣ ਨਹੀੰ,
ਇਹ ਪੰਧ ਬੜਾ ਲੰਮੇਰਾ ਵੇ...

ਲੁੱਟ ਪੁੱਟ ਕੇ ਖਾ ਗਏ ਉਹ
ਜੋ ਕੁਝ ਵੀ ਸੀ ਤੇਰਾ ਵੇ...

ਰੋਜ ਰੋਜ ਸਲਫਾਸਾਂ ਖਾਵੇ,
ਤੇਰਾ ਕਿੱਢਾ ਤਗੜਾ ਜ਼ੇਰਾ ਵੇ...

ਹੁਣ ਨਸ਼ਿਆਂ ਕਾਲਾ ਪਾ ਦਿੱਤਾ,
ਕਦੇ ਮੱਘਦਾ ਸੀ ਜੋ ਚਿਹਰਾ ਵੇ...

ਰੱਬ ਵਿਕੇ ਪੰਜਾਬ ਅੰਦਰ,
ਥਂ ਥਾਂ ਖੁੱਲਿਆ ਡੇਰਾ ਵੇ...

ਭੋਲੇ ਭਾਲੇ ਜੱਟ ਪੰਜਾਬੀ ਨੰੂ,
ਲੂੰਬੜਾਂ ਪਾ ਲਿਆ ਘੇਰਾ ਵੇ...

ਉਹ ਤਿਣਕੇ ਵਾਂਗੂੰ ਉੱਡਣਗੇ,
ਤੂੰ ਹਿੰਮਤ ਕਰ ਦਲੇਰਾ ਵੇ...
ਜੁਗਰਾਜ ਸਿੰਘ
04-02-2014
------
ਨਾ ਰਹੇ ਛਿੱਕੂ ,......

ਨਾ ਰਹੇ ਛਿੱਕੂ , ਨਾ ਰਹੇ ਛਾਬੇ |
ਨਾ ਰਹੀ ਘੁਰਕੀ , ਨਾ ਰਹੇ ਦਾਬੇ |

ਨਾ ਚੁੱਲ੍ਹਾ , ਨਾ ਦਿਸੇ ਭੂਕਣੀ ,
ਘਰ ਵੀ ਗੈਸ ਤੇ ਗੈਸ ਹੀ ਢਾਬੇ |

ਨਾ ਕਾਗਜ਼ , ਨਾ ਅਮਲੀ ਬਚਦੇ ,
ਜੇ ਕਿਧਰੇ ਇਹ ਜਾਣ ਸਲਾਭੇ |

ਚੋਰ ਉਚੱਕੇ ਜਾਪਣ ਯਾਰੋ ,
ਗਲੀ ਗਲੀ ਵਿਚ ਫਿਰਦੇ ਬਾਬੇ |

ਬਾਤ ਨਾ ਗੌਲਣ , ਪੁੱਤ ਪੋਤਰੇ ,
ਝਾਕਾਂ ਝਾਕੀ ਜਾਵਣ ਬਾਬੇ |

ਮਾਪਿਆਂ ਨੂੰ ਹੀ ਰਾਜ਼ੀ ਕਰ ਲਉ ,
ਕੀ ਕਰਵਾਉਣਾ ਮੱਕੇ , ਕਾਬੇ |.........ਜਗਜੀਤ ਪਿਆਸਾ
------------------------------

…….
एक सेक्रेटरी अपने बॉस के साथ ट्रेन ट्रिप पर जा रही थी...
रात को ट्रेन में वो काफी देर तक अपने किस्से सुनाती रही..
तभी अचानक बॉस ने पूछा...??
क्या ख्याल है-आज रात हम दोनों मियां-बीवी की तरह गुजारें..’??
सेक्रेटरी शरमाते हुए बोली: सर, जैसी आपकी मर्जी...
बॉस: तो चलो फिर अपनी बक-बक बंद करो और मुंह उस तरफ करके ऐसे चुपचाप सो जाओ
…………..
ਕਾਮਰੇਡ ਕੁੜੀਆਂ

ਸਵੇਰ ਸਾਰ
ਸੂਰਜ ਨੂੰ ਵੰਗਾਰ
ਖੱਦਰ ਦੇ ਕੁਰਤੇ ਪਾਈ
ਮੋਢੇ 'ਤੇ ਮਾਰਕਸ ਦੇ
ਸੁਫ਼ਨੇ ਲਟਕਾਈ
ਤੁਰ ਪੈਂਦੀਆਂ
ਕਾਮਰੇਡ ਕੁੜੀਆ.।

ਧੁੱਪਾਂ ਛਾਵਾਂ ਜਰਦੀਆਂ
ਹੱਕ ਸੱਚ ਅਜਾਦੀ ਲਈ
ਗੰਭੀਰ ਮੁਦਰਾ 'ਚ
ਗੱਲਾਂ ਕਰਦੀਆਂ
ਕਾਮਰੇਡ ਕੁੜੀਆਂ।
ਸੰਝ ਦੀ ਬੇਲਾ
ਪਰਤ ਆਉਂਦੀਆਂ
ਘਰਾਂ ਨੂੰ
ਬਾਪੂ ਦੀ ਘੂਰੀ ਵੇਖ
ਵਿਹੜੇ 'ਚ ਚਰਖਾ
ਡਾਹ ਬਹਿੰਦੀਆਂ
ਕਾਮਰੇਡ ਕੁੜੀਆਂ।

ਥੱਕ ਹਾਰ
ਮੂੰਹ ਸੰਵਾਰ
ਸੰਦੂਕ 'ਚੋਂ
ਲੈਨਿਨ ਦੀ ਕਿਤਾਬ ਕੱਢ
ਸਿਰ੍ਹਾਣੇ ਰੱਖ
ਸੌਂ ਜਾਂਦੀਆਂ
ਕਾਮਰੇਡ ਕੁੜੀਆਂ !
................

ਜੈ ਸੰਤਾਂ ਦੀ (ਭਲੇ ਵੇਲਿਆਂ 'ਚ ਲਿਖੇ ਗੀਤ)

ਤੂੰ ਜੋ ਕਹੇਂਗਾ ਕਰਦੂੰਗੀ
ਮੈਂ ਸਭ ਕੁੱਝ ਅਰਪਣ ਕਰਦੂੰਗੀ
ਇੱਕ ਬੰਨਾਂ ਹੋ ਜਾਵੇ
ਸੱਸ ਗੂੰਗੀ ਹੋਜੇ, ਸਹੁਰਾ ਅੱਖਾਂ ਤੋਂ ਅੰਨ੍ਹਾਂ ਹੋ ਜਾਵੇ...।

ਇੱਕ ਬੋਤਲ ਤੇ ਇੱਕ ਮੁਰਗਾ
ਨੀਂ ਜਿਹੜਾ ਹੋਵੇ ਫਿਰਦਾ ਤੁਰਦਾ
ਲਿਆ ਕੇ ਧਰ ਬੀਬੀ
ਫਿਰ ਜੈ ਸੰਤਾਂ ਦੀ ਜੈ ਸੰਤਾਂ ਦੀ ਕਰ ਬੀਬੀ...।

ਲਾ ਦਿਓ ਕੈਂਚੀ ਨਾਲੋਂ ਤੇਜ਼ ਸੱਸ ਦੀ ਜੀਭ ਨੂੰ ਜਿੰਦਾ ਜੀ
ਨਾਲ ਈ ਲੱਗਦਾ ਸਹੁਰੇ ਦਾ ਵੀ ਕੱਢ ਦਿਓ ਕੰਡਾ ਜੀ
ਮੇਰੀ ਜਾਣ ਲਵੋ ਮਜ਼ਬੂਰੀ
ਪੀਪਾ ਦੇਸੀ ਘਿਓ ਦੀ ਚੂਰੀ
ਇੱਕ ਚੜ੍ਹਾਊਂਗੀ
ਕਰੋ ਬਚਨ ਇਲਾਹੀ ਖਾਲੀ ਹੱਥ ਨਾ ਜਾਊਂਗੀ...।

ਕੰਨ ਖੋਲ੍ਹ ਅੱਖਾਂ ਬੰਦ ਕਰਕੇ ਨੀਂ ਕਰ ਸੰਤਾਂ ਵੱਲ੍ਹ ਧਿਆਨ ਕੁੜੇ
ਤੇਰੇ ਸਹੁਰੇ ਤੋਂ ਕਢਵਾ ਦੇਈਏ ਜੇ ਸੱਸ ਤੇਰੀ ਦੇ ਪ੍ਰਾਣ ਕੁੜੇ
ਸੱਸ ਜਦੋਂ ਹੋਵੇ ਰਾਤ ਨੂੰ ਸੁੱਤੀ
ਚੁੱਕ ਕੇ ਪਤਿਆਹੁਰੇ ਦੀ ਜੁੱਤੀ
ਕਰੀਂ ਵਟਾਈ ਨੀਂ
ਫਿਰ ਸੱਸ ਤੇਰੀ ਦੀ ਵੇਖੀਂ ਸ਼ਾਮਤ ਆਈ ਨੀਂ...।

ਗੱਲ ਠੀਕ ਏ ਥੋਡ੍ਹੀ ਬਾਬਾ ਜੀ ਜਾਂ ਸੱਸ ਹੈਨ੍ਹੀਂ ਜਾਂ ਸਹੁਰਾ ਜੀ
ਪਰ ਏਸ ਉਮਰ ਵਿੱਚ ਕਿੱਥੋਂ ਕਿਹੜਾ ਭਾਲ਼ੂੰ ਮੈਂ ਪਤਿਆਹੁਰਾ ਜੀ
ਕੋਈ ਜੰਤਰ ਮੰਤਰ ਮਾਰੋ
ਮੇਰੇ ਸਿਰ ਤੋਂ ਭੂਤ ਉਤਾਰੋ
ਥੋਡ੍ਹੀ ਚੇਲੀ ਹੋ ਜਾਵਾਂ
ਮੈਂ ਹੁੱਕੇ ਵਿੱਚ ਤਮਾਖੂ ਪਾਉਣ ਤੋਂ ਵਿਹਲੀ ਹੋ ਜਾਵਾਂ...।

ਫਿਰ ਇਉਂ ਕਰਦੇ ਆਂ ਦੋਹਾਂ ਨੂੰ ਪਾਗਲ ਕਰ ਦੇਈਏ
ਨੀਂ ਕੋਈ ਗੂੰਗੀ ਮਸਾਣੀ ਦੋਹਾਂ ਦੇ ਸਿਰ ਧਰ ਦੇਈਏ
ਪਾਕੇ ਮਿਰਚਾਂ ਵਿੱਚ ਤਮਾਖੂ
ਵੇਖੀਂ ਖਊਂ-ਖਊਂ ਕਰਦਾ ਬਾਪੂ
ਚੱਕਰ ਚਲਾਈਂ ਨੀਂ
ਫਿਰ ਰਾਮ ਸੱਤ ਹੋ ਜਾਊ ਬੁੜ੍ਹੇ ਦੀ ਤੜਕੇ ਤਾਈਂ ਨੀਂ...।

ਵਿੱਚ ਤਮਾਖੂ ਵੀਹ ਵਾਰੀ ਮੈਂ ਮਿਰਚਾਂ ਪਾਕੇ ਵੇਖ ਲਈਆਂ
ਮੈਂ ਸੱਸ ਦੀ ਮੰਜੀ ਨੰਗੀਆਂ ਤਾਰਾ ਲਾ ਕੇ ਵੇਖ ਲਈਆਂ
ਕਾਲ਼ੇ ਕਾਂ ਖਾ ਕੇ ਜੰਮੀ
ਨਾ ਡੈਡ ਮਰੇ ਨਾ ਮੰਮੀ
ਦੁਖੀ ਬਥ੍ਹੇਰੀ ਜੀ
ਜੋ ਕਰਨਾ ਕਰੋ ਜੀ ਛੇਤੀ ਜਾਨ ਛੁਡਾਓ ਮੇਰੀ ਜੀ...।

ਮੈਂ ਸਮਝ ਗਿਆ ਗੱਲ ਸਾਰੀ ਤੇਰਾ ਕਰੂੰ ਨਿਤਾਰਾ ਨੀਂ
ਆਉਂਦੇ ਐਤਵਾਰ ਨੂੰ ਸੱਦ ਲਊਂ ਤੇਰਾ ਟੱਬਰ ਸਾਰਾ ਨੀਂ
ਫਿਰ ਵੇਖ ਖੜਕਦੀ ਜੁੱਤੀ
ਹੈ ਕੋਣ ਕੀਹਦੇ ਤੋਂ ਦੁਖੀ
ਉਲਝਾਏ ਤਾਣੇ ਨੀਂ
ਜਿੰਨੀ ਸੇਵਾ ਕਰੀਏ ਥੋੜ੍ਹੀ ਸਦਾ ਨਾ ਰਹਿਣ ਸਿਆਣੇ ਨੀਂ...।
(ਸੁਰਜੀਤ ਗੱਗ)
 ---------------------
ਹਨੇਰੀ..................ਸੀਮਾ ਗਰੇਵਾਲ





ਅੰਦਰ ਵੀ 'ਤੇ ਬਾਹਰ ਵੀ
ਅੱਜ ਐਸੀ ਚੱਲੀ ਹਨੇਰੀ
ਜਿੰਦ ਜਾਨ ਸਭ ਖੇਰੂੰ-ਖੇਰੂੰ
ਕੁੱਲੀ ਸੱਧਰਾਂ ਦੀ ਢਹਿ ਗਈ ਮੇਰੀ
ਕੀਕਣ ਬੋਟ ਅੱਖੀਆਂ ਨੂੰ ਖੋਲ੍ਹਣ
ਵਿੱਚ ਰੜਕੂ ਰੇਤ ਬਥੇਰੀ
ਮਿੱਟਿਓ ਮਿੱਟੀ ਹੋ ਗਿਆ ਤਨ ਮਨ
ਝਾੜੂ 'ਵਾ ਹੁਣ ਕਿਹੜੀ
ਜਾ ਵੇ ਕੋਸੇ ਨਿੱਘਾ ਲੁਕ ਜਾ
ਨਾ ਚੱਲਣੀ ਤੇਰੀ ਮੇਰੀ
ਅੱਜ ਐਸੀ ਚੱਲੀ ਹਨੇਰੀ..............

ਉਮਰ ਆਲ੍ਹਣਾ ਤਿੜਕਣ ਲੱਗਾ
ਖਿੰਡ ਚੱਲੇ ਚਾਵਾਂ ਦੇ ਤਿਨਕੇ
ਵਸਲਾਂ ਦੇ ਪੰਛੀ ਖੰਭ ਲਗਾ ਕੇ
ਉੱਡ ਗਏ ਪਲ ਛਿਣ ਗਿਣ ਕੇ
ਨੈਣੀਂ ਨੀਰ ਹਾਏ ਖਾਰੇ ਖਾਰੇ
ਜਾਏ ਕੌਣ ਸਮੁੰਦਰ ਮਿਣ ਕੇ
ਡੂੰਘੀ ਸਿੱਪੀ ਕੌਲਾਂ ਦੀ ਡੁੱਬ ਗਈ
ਸੀ ਤੇਰੀ ਨਾਲੇ ਸੀ ਜੋ ਮੇਰੀ
ਅੱਜ ਐਸੀ ਚੱਲੀ ਹਨੇਰੀ..............

ਹਿਜਰਾਂ ਦਾ ਬਾਟਾ ਭਰ ਭਰ ਡੁੱਲ੍ਹੇ
ਚਿੱਕੜੋ ਚਿੱਕੜੀ ਦਿਲ ਧਰਤ ਨੂੰ ਕੀਤਾ
ਦੋਵੇਂ ਕੰਨੀਆਂ ਅੱਗ ਥੀਂ ਮੱਚੀਆਂ
ਕਿੰਝ ਫੜੀਏ ਹੁਣ ਦਮ ਦਾ ਫੀਤਾ
ਰਿਸ ਰਿਸ ਪੁੱਛੇ ਥਾਓਂ ਥਾਈਂ
ਮੁੰਦ ਅੱਖਾਂ ਨੇ ਜੋ ਜ਼ਖਮ ਸੀ ਸੀਤਾ
ਪੀਕ ਲਹੂ ਬੋਟਾਂ 'ਤੇ ਖਹਿ ਗਏ
ਮਰਹਮ ਲਾਈ ਬਥੇਰੀ
ਅੱਜ ਐਸੀ ਚੱਲੀ ਹਨੇਰੀ............

ਰਸਮਾਂ ਕਸਮਾਂ ਲਾਂਭੇ ਰੱਖ ਕੇ
ਦਾਣੇ ਚਿੜੀਆਂ ਬੋਟਾਂ ਤੋਂ ਖੋਹੇ
ਬੁਲ੍ਹੀਂ ਨਿੰਮੀ ਹਾਸੀ ਰੱਖ ਕੇ
ਬੋਟਾਂ ਦੇ ਰੋਣ ਨੈਣਾਂ ਦੇ ਕੋਏ
ਕਦੇ ਨਾ ਧਰਤੀ ਅੰਬਰ ਮਿਲਦੇ
ਲੱਭਦੇ ਵਕਤ ਨਾ ਹੱਥੋਂ ਖੋਏ
ਇਕਨਾਂ ਮਖਮਲ ਇਕਨਾਂ ਕੰਡੇ
ਮੌਲਾ ਰੀਤ ਅਵੱਲੜੀ ਤੇਰੀ
ਅੱਜ ਐਸੀ ਚੱਲੀ ਹਨੇਰੀ.........

ਫੜ੍ਹ ਰੱਖਦੇ ਜੇ ਡੋਰ ਸੰਦਲੀ
ਚੜ੍ਹ ਵਿੰਹਦੇ ਨਾ ਲੋਕ ਬਨੇਰੀਂ
ਰੱਤੜਾ ਜੋੜਾ ਤੰਦ ਤੰਦ ਹੋਇਆ
ਉੱਡੇ ਚੀਥੜ ਚਾਰ ਚੁਫੇਰੀਂ
ਮਹਿਕਾਂ ਰੋਵਣ ਅੰਬਰੀਂ ਜਾ ਕੇ
ਫੁੱਲਾਂ ਵਾਹ ਲਾਈ ਬਹੁਤੇਰੀ
ਰੁੱਖ ਬਾਗੇ ਦਾ ਜੜੋਂ ਉੱਖੜਿਆ
ਆਲ੍ਹਣਾ ਹੋਇਆ ਢਹਿ ਹੀ ਢੇਰੀ

ਅੱਜ ਐਸੀ ਚੱਲੀ ਹਨੇਰੀ........

ਅੱਜ ਐਸੀ ਚੱਲੀ ਹਨੇਰੀ...........by Seemaa S Grewal
 -------------------------
Davinder Singh Dhaliwal
ਕਦੇ ਫਰੀ ਰਾੲੀਡਿੰਗ ਦਾ ਚੰਨੀੲੇ ਸਵਾਲ ਪਾ ਕੇ ਦੇਖ ਲਵੀਂ 
ਬੜੇ ਕੂਲ ਹੁੰਦੇ ਨੇ ਕੈਬੀ ਨੀ ਯਾਰੀ ਲਾ ਕੇ ਦੇਖ ਲਵੀਂ ।

ਰੱਬ ਵੀ ਯਾਰ ਡਰੈਵਰਾਂ ਨੂੰ ਸਲਾਮਾਂ ਕਰਦਾ ੲੇ
ਿੲਨ੍ਹਾ ਦਾ ਤਾਂ ਅਮਿ੍ਤ ਵੇਲਾ ੲੇਅਰਪੋਰਟ ਹੀ ਚੜਦਾ ੲੇ
ਮਿਸ ਕਦੇ ਨੀ ਕਰਦਾ ਫੋਨ ਮਿਲਾ ਕੇ ਦੇਖ ਲਵੀਂ 
ਬੜੇ ਕੂਲ ਹੁੰਦੇ ਨੇ ਕੈਬੀ ਨੀ ਯਾਰੀ ਲਾ ਕੇ ਦੇਖ ਲਵੀਂ ।

ਸ਼ਰਾਬੀ ਗੋਰੇ, ਕਾਲੇ , ਚਿੰਕੇ ਸਭ ਨੂੰ ਘਰੇ ਪਹੁੰਚਾੲੀਦਾ
ਰੇਸ਼ਮ ਵਰਗੀਅਾਂ ਮੇਮਾਂ ਪਰ ਕਦੇ ਹੱਥ ਨੀ ਲਾੲੀਦਾ
ਕਦੇ ਨਾ ਟੁੱਟੇ ਭਰੋਸਾ ਤੂੰ ਹੱਥ ਫੜਾ ਕੇ ਦੇਖ ਲਵੀਂ
ਬੜੇ ਕੂਲ ਹੁੰਦੇ ਨੇ ਕੈਬੀ ਨੀ ਯਾਰੀ ਲਾ ਕੇ ਦੇਖ ਲਵੀਂ ।

ਸੇਹਤ ਰੱਖੀ ਦੀ ਫਿਟ ਹਾਂ ਡੇਲੀ ਜ਼ਿਮ ਨੂੰ ਜਾੲੀਦਾ
ਰੋਟੀ ਦੀ ਨਾ ਟੈਨਸ਼ਨ ਜੀ ਬੜਾ ਲਿਮਟਿਡ ਖਾੲੀਦਾ
ਕੈਪੋਚੀਨੋ ਵਰਗੇ ਦਿਲਬਰ ਅੱਖ ਮਿਲਾ ਕੇ ਦੇਖ ਲਵੀਂ
ਬੜੇ ਕੂਲ ਹੁੰਦੇ ਨੇ ਕੈਬੀ ਨੀ ਯਾਰੀ ਲਾ ਕੇ ਦੇਖ ਲਵੀਂ ।
਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
ਗੀਤ
----

ਯਾਦਾਂ ਦੇ ਮੋਤੀ ( ਸਿਮਰਤ ਸੁਮੈਰਾ )

ਯਾਦਾਂ ਦੇ ਅਣਮੁੱਲੇ ਮੋਤੀ
ਚੁਣ ਚੁਣ ਆਪਾਂ ਜਦੋਂ ਪਿਰੋਏ
ਯਾਰੜਿਆ ਅਸੀਂ ਛਮ ਛਮ ਰੋਏ ।

ਹੱਥ 'ਚ ਮੇਰਾ ਹੱਥ ਲਿਆ ਸੀ
ਫਿਰ ਤੂੰ ਹੌਲੀ ਜਿਹੀ ਕਿਹਾ ਸੀ
ਆਪਾਂ ਦੋਵੇਂ ਇੱਕ ਮਿਕ ਹੋਏ
ਯਾਰੜਿਆ ਅਸੀਂ ਛਮ ਛਮ ਰੋਏ ।

ਕਿਸੇ ਯਾਦ ਦਾ ਪੱਲੂ ਫੜ੍ਹਕੇ
ਸੁਪਨੇ ਦੇ ਪੰਖਾਂ 'ਤੇ ਚੜ੍ਕੇ
ਇਸ ਧਰਤੀ 'ਤੇ ਕੌਣ ਖਲੋਏ
ਯਾਰੜਿਆ ਅਸੀਂ ਛਮ ਛਮ ਰੋਏ ।

ਸਾਂਵਲ ਸੱਧਰਾਂ ਨੇ ਸਵਾਲੀ
ਇਕ ਜਨਮ ਜੀਣਾ ਹੈ ਹਾਲੀ
ਆਸਾਂ ਨੂੰ ਕੋਈ ਕਿੰਝ ਸਮੋਏ ।
ਯਾਰੜਿਆ ਅਸੀਂ ਛਮ ਛਮ ਰੋਏ ।

ਰੰਗਲੀ ਸੂਰਤ ਸੀਨੇ ਮੜ੍ਹਕੇ
ਤੇਰੇ ਬਿਰਹਾ ਦੀ ਅੱਗ ਸੜ ਕੇ
ਜਿੰਦਾ ਰਹੇ ਨਾ ਆਪਾਂ ਮੋਏ
ਯਾਰੜਿਆ ਅਸੀਂ ਛਮ ਛਮ ਰੇਏ ।
----------------------

ਇੱਕ ਸੀ ਚਮਕੀਲਾ......... ਲੇਖ / ਜੋਗਿੰਦਰ ਬਾਠ ਹੌਲੈਡ


26 September 2012 at 20:24
ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ

ਨੀ ਮੁੰਡਾ ਹੱਥਾਂ 'ਚ ਲੁਟਕਦਾ ਆਵੇ।

ਪਿੰਡ ਮਹਿਸਪੁਰ। ਦਿਨ ਅੱਠ ਮਾਰਚ 1988 ਦਾ ਹੈ। ਜਲੰਧਰ ਨੇੜੇ ਇਸ ਪਿੰਡ ਵਿੱਚ ਇੱਕ ਵਿਆਹ ਦਾ ਸਾਹਾ ਹੈ। ਦੂਰੋਂ ਦੂਰੋਂ ਲੋਕ ਤੁਰ ਕੇ, ਸਾਇਕਲਾਂ, ਟਰੈਕਟਰਾਂ ਟਰਾਲੀਆਂ ਉੱਪਰ ਇਸ ਵਿਆਹ ਤੇ ਲੱਗਣ ਵਾਲੇ ਅਖਾੜੇ ਨੂੰ ਸੁਣਨ ਵਾਸਤੇ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਅਖਾੜਾ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਲੱਗਣਾ ਹੈ। ਫੱਗਣ ਚੇਤ ਦੇ ਦਿਨ ਹੋਣ ਕਰਕੇ ਕਿਸਾਨ ਅੱਜ ਕੱਲ੍ਹ ਵਿਹਲੇ ਹਨ। ਵਿਆਹ ਵਾਲਾ ਘਰ ਖੇਤਾਂ ਵਿੱਚ ਹੋਣ ਕਰਕੇ ਘਰ ਦੇ ਚਾਰ ਚੁਫੇਰੇ ਸਿੱਟਿਆਂ ਤੇ ਆਈਆਂ ਕਣਕਾਂ ਤੇ ਸਰੋਂ ਦੇ ਪੀਲੇ ਫੁੱਲ੍ਹ ਕੋਸੀ ਕੋਸੀ ਧੁੱਪ ਵਿੱਚ ਕਮਾਲ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਕਣਕ ਦੇ ਖੇਤਾਂ ਵਿੱਚ ਕੱਢੀਆਂ ੳਲੀਆਂ ਵਿੱਚ ਖੜੀ ਸਰ੍ਹੋਂ ਦੇ ਫੁੱਲ੍ਹ ਇੳਂ ਲੱਗਦੇ ਹਨ, ਜਿਸ ਤਰ੍ਹਾਂ ਕੁਦਰਤ ਨੇ ਹਰੇ ਸਿੱਟਿਆਂ ਉੱਪਰ ਪੀਲੇ ਬਦਾਨੇ ਰੰਗੇ ਨਿੱਕੇ ਨਿੱਕੇ ਸਾਫੇ ਬੰਨ ਦਿੱਤੇ ਹੋਣ। ਪਿੱਛਲੇ ਕੁਛ ਸਾਲਾਂ ਤੋਂ ਲੋਕ ਪਤਾ ਨਹੀਂ ਕਿੳਂ ਆਪਣੇ ਖੇਤਾਂ ਵਿੱਚ ਕਮਾਦ ਵੀ ਬੀਜਣ ਲੱਗ ਪਏ ਹਨ। ਕਮਾਦ ਦੇ ਖੇਤ ਕਣਕਾਂ ਅਤੇ ਸਰੋਂ ਦੇ ਖੇਤਾਂ ਵਿੱਚ ਕਿਸੇ ਚੌਰਸ ਜੰਗੀ ਕਿਲਿਆਂ ਵਰਗੇ ਲੱਗਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫਸਲ ਨੂੰ ਭੈਅ ਅਤੇ ਸ਼ੱਕ ਨਾਲ ਵੇਖਦੇ ਹਨ। ਕੋਈ ਚੂਪਣ ਲਈ ਵੀ ਕਿਸੇ ਸੁੰਨੇ ਪਏ ਖੇਤ ਵਿੱਚੋ ਗੰਨਾ ਭੰਨਣ ਦਾ ਹੀਆ ਨਹੀ ਕਰਦਾ। ਕਮਾਲ ਹੈ ? ਐਨੇ ਮਾੜੇ, ਸ਼ੱਕੀ, ਤੇ ਦਹਿਸ਼ਤੀ ਸਮੇਂ ਹੋਣ ਦੇ ਬਾਵਜੂਦ ਵੀ ਲੋਕ ਕਿਸ ਤਰ੍ਹਾਂ ਮਨਪ੍ਰਚਾਵੇ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵਹੀਰਾਂ ਘੱਤ ਕੇ ਆਪਣੇ ਚਹੇਤੇ ਗਾਇਕ ਨੂੰ ਸੁਣਨ ਆ ਰਹੇ ਹਨ। ਪੰਡਾਲ ਵਾਲੀ ਜਗ੍ਹਾ ਨੇੜੇ ਉੱਘੜ ਦੁੱਘੜੀਆਂ ਅੱਧ ਵਧੀਆਂ ਦਾਹੜੀਆਂ ਤੇ ਪੀਲੀਆਂ ਪੱਗਾਂ, ਸਾਫਿਆਂ, ਪੱਟਕਿਆਂ ਵਾਲੇ ਦਰਸ਼ਕ-ਸਰੋਤੇ ਲੋਕਾਂ ਦੇ ਝੁੰਡ ਆਪਸ ਵਿੱਚ ਖੜ੍ਹੇ ਹਾਸਾ ਠੱਠਾ ਕਰ ਰਹੇ ਹਨ । ਕੁਛ ਤਾਂ ਲੱਗਣ ਵਾਲੇ ਗਾਇਕ ਦੇ ਗੀਤ ਵੀ ਗੁਣ ਗੁਣਾ ਰਹੇ ਹਨ "ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ" ਸਾਰੇ ਪੰਜਾਬ ਵਿੱਚ ਇਨ੍ਹਾਂ ਸਮਿਆਂ ਵਿੱਚ ਅੱਤਵਾਦ ਦਾ ਦੈਂਤ ਆਦਮ-ਬੋ ਆਦਮ-ਬੋ ਕਰਦਾ ਫਿਰਦਾ ਹੈ। ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਹਨੀ ਦਿਨੀਂ ਸ਼ਾਮ ਪੈਂਦਿਆ ਹੀ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਪਿੰਡਾ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਲਾਟੂ ਵੇਲੇ ਸਿਰ ਹੀ ਬੁਝ ਜਾਂਦੇ ਹਨ । ਲੋਕ ਦਿਨ ਖੜ੍ਹੇ ਹੀ ਰੋਟੀ ਟੁੱਕ ਖਾ ਕੇ ਅੰਦਰੀਂ ਵੜ੍ਹ ਜਾਂਦੇ ਹਨ। ਗਲੀਆਂ ਵਿੱਚ ਹਨੇਰਾ ਹੋਣ ਤੋਂ ਪਹਿਲਾ ਹੀ ਸੁੰਨਸਾਨ ਹੋ ਜਾਂਦੀ ਹੈ। ਘੁਸ-ਮੁਸੇ ਤੋਂ ਬਾਅਦ ਕੋਈ ਵੀ ਮਨੁੱਖ ਕਿਸੇ ਬਹੁਤ ਹੀ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਪਾਣੀ ਵਾਲੀਆਂ ਬੰਬੀਆਂ ਨੂੰ ਰਾਤ ਬਰਾਤੇ ਚਲਾਉਣ ਲਈ ਐਟੋਮੈਟਿਕ ਸ਼ੀਹ ਸਟਾਟਰ ਲਗਵਾ ਲਏ ਹਨ। ਰਾਤ ਨੂੰ ਕੋਈ ਪਾਣੀ ਦਾ ਨੱਕਾ ਮੋੜਨ ਲਈ ਵੀ ਨਹੀਂ ਉੱਠਦਾ। ਤਰਕਾਲ ਸੰਧਿਆ ਨੂੰ ਹੀ ਸਾਰੇ ਪਿੰਡਾਂ ਵਿੱਚ ਹਨੇਰੇ ਦਾ ਰਾਜ ਹੋ ਜਾਂਦਾ ਹੈ। ਚਾਨਣ ਸਾਰੀ ਰਾਤ ਸਿਰਫ ਮੜ੍ਹੀਆਂ ਵਿੱਚ ਹੀ ਰਹਿੰਦਾ ਹੈ ਕਿੳਂਕਿ ਹਰ ਦੂਜੇ ਤੀਜੇ ਅਣਆਈ ਮੌਤੇ ਮਰੇ ਲੋਕ ਲਾਸ਼ਾਂ ਦੇ ਰੂਪ ਵਿੱਚ ਲੱਕੜਾਂ ਸਮੇਤ ਸਿਵਿਆਂ ਨੂੰ ਭਾਗ ਲਾ ਰਹੇ ਹਨ। ਪੰਜ਼ਾਬ ਦੀ ਫਿਜ਼ਾ ਵਿੱਚ ਅੱਜ ਕੱਲ੍ਹ ਝੋਨੇ ਦੇ ਪੱਕੇ ਖੇਤਾਂ ਦੀ ਅੱਤਰ ਵਰਗੀ ਖੁਸ਼ਬੂ ਦੇ ਨਾਲ ਨਾਲ ਸੜਦੇ ਜਵਾਨ ਮਾਸ ਦੀ ਬਦਬੋ ਦੇ ਬੁਲੇ ਵੀ ਨੱਕ ਸਾੜ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗੀਤ ਨਾ-ਮਾਤਰ ਪਰੰਤੂ ਵੈਣ ਹਰ ਰੋਜ਼ ਪਾਏ ਜਾਂਦੇ ਹਨ। ਜੰਗਲ-ਪਾਣੀ ਦਾ ਕੰਮ ਵੀ ਲੋਕ ਅੱਜ ਕੱਲ੍ਹ ਡੰਗਰਾਂ ਵਾਲਿਆ ਕੋਠਿਆਂ ਵਿੱਚ ਹੀ ਨਬੇੜਨ ਲੱਗ ਪਏ ਹਨ। ਸਮਰੱਥਾਵਾਨ ਘਰਾਂ ਨੇ ਤਾਂ ਖੇਤਾਂ ਵਿੱਚ ਰਹਿੰਦਿਆਂ ਵੀ ਘਰ ਦੀ ਚਾਰ ਦਿਵਾਰੀ ਅੰਦਰ ਹੀ ਨਿੱਘਰਵੀਆਂ ਟੱਟੀਆਂ ਬਣਵਾ ਲਈਆਂ ਹਨ। ਖੁੱਲ੍ਹੀਆਂ ਕੱਚੀਆਂ ਹਵੇਲੀਆਂ ਦੁਵਾਲੇ ਵੀ ਕੰਧਾਂ ਉੱਸਰ ਆਈਆਂ ਹਨ ਅਤੇ ਅਣ-ਘੜਤ ਦਰਵਾਜੇ ਕਿਸੇ ਅਣਜਾਣੇ ਡਰ ਨਾਲ ਸਾਰਾ ਦਿਨ ਹੀ ਭਿੜੇ ਰਹਿੰਦੇ ਹਨ। ਪਿੰਡਾਂ ਵਿੱਚ ਜਿੰਨਾਂ ਦੇ ਘਰੀਂ ਅਣਆਈ ਮੌਤ ਨੇ ਸੱਥਰ ਵੀ ਵਿਛਾ ਛੱਡੇ ਹਨ, ਉਹ ਵੀ ਸ਼ਾਮ ਦੇ ਵਕਤ ਵੈਣ ਪਾਉਣੋਂ ਹਟ ਜਾਂਦੇ ਹਨ ਤੇ ਢਿੱਡ ਵਿੱਚ ਹੀ ਬਗੈਰ ਅਵਾਜ਼ ਤੋ ਹਟਕੋਰੇ ਉਹਨਾਂ ਦੀਆਂ ਆਂਦਰਾਂ ਵਿੱਚ ਗੁੰਝਲੇ ਪਾਈ ਜਾਂਦੇ ਹਨ। ਬੰਦੇ ਤਾਂ ਕੀ ਇਹਨਾਂ ਸਮਿਆਂ ਵਿੱਚ ਜਨੌਰਾਂ ਨੇ ਵੀ ਗੀਤ ਗਾਉਂਣੇ ਬੰਦ ਕਰ ਦਿੱਤੇ ਹਨ। ਲੋਕਾਂ ਨੇ ਮਜਬੂਰੀ ਵੱਸ ਆਪਣੇ ਪਾਲਤੂ ਕੁੱਤਿਆਂ ਦੇ ਮੂੰਹਾਂ ਨੂੰ ਵੀ ਰੱਸੀਆਂ ਨਾਲ ਜਕੜ ਦਿੱਤਾ ਹੈ ਤਾਂ ਜੋ ਉਹ ਰਾਤ ਦੀ ਦਹਿਸ਼ਤੀ ਚੁੱਪ ਨੂੰ ਭੌਂਕ ਕੇ ਭੰਗ ਨਾ ਕਰ ਸਕਣ। ਅਵਾਰਾ ਕੁੱਤਿਆਂ ਨੂੰ ਲਗਾਤਾਰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਕੇ ਕੁੱਤੇ ਦੀ ਮੌਤ ਤੋ ਵੀ ਬੱਦਤਰ ਚੂਹਿਆਂ ਦੀ ਮੌਤੇ ਮਾਰਿਆ ਜਾ ਰਿਹਾ ਹੈ। ਹੁਣ ਇਸ ਹੱਸਦੇ ਰੱਸਦੇ ਗਾੳਂਦੇ ਤੇ ਗੁਰਾਂ ਦੇ ਨਾਮ ਤੇ ਜਿਉਂਦੇ ਪੰਜਾਬ ਵਿੱਚ ਕਿਸੇ ਨੂੰ ਗਾਉਂਣ ਦਾ ਤਾਂ ਦੂਰ ਉੱਚੀ ਰੋਣ ਦੀ ਵੀ ਹੱਕ ਨਹੀਂ ਹੈ 'ਤੇ ਇਹੋ ਜਿਹੇ ਸਮੇਂ ਵਿੱਚ ਮਹਿਸਪੁਰ ਪਿੰਡ ਵਿੱਚ ਇਸ ਗਲੇਸ਼ੀਅਰੀ- ਦਹਿਸ਼ਤ ਦੇ ਮੂੰਹ ਨੂੰ ਛਿੱਬੀਆਂ ਦਿੰਦਾ ਇੱਕ ਅਖਾੜਾ ਲੱਗਣ ਜਾ ਰਿਹਾ ਹੈ। ਲੋਕ ਬੇਸਬਰੀ ਨਾਲ ਆਪਣੀ ਚਹੇਤੀ ਗਾਇਕ ਜੋੜੀ ਨੂੰ ਉਡੀਕ ਰਹੇ ਹਨ।
ਅੱਜ ਦਿਨ ਮੰਗਲਵਾਰ ਹੈ। ਅਖੀਰ ਦਿਨ ਦੇ ਦੋ ਵਜੇ ਲੋਕਾਂ ਦੇ ਚਹੇਤੇ ਗਇਕ ਦੀ ਕਾਰ ਵਿਆਹ ਵਾਲੇ ਘਰ ਕੋਲ ਪਹੁੰਚਦੀ ਹੈ। ਲੋਕਾਂ ਵਿੱਚ ਖੁਸ਼ੀ ਨਾਲ ਹਫੜਾ ਦਫੜੀ ਵਾਲਾ ਮਹੌਲ ਬਣ ਜਾਂਦਾ ਹੈ। ਲੋਕ ਕਾਰ ਵੱਲ ਭੱਜਦੇ ਹਨ ਗਇਕ ਜੋੜੀ ਨੂੰ ਇੱਕ ਨਜ਼ਰ ਨੇੜਿਉ ਵੇਖਣ ਲਈ। ਭੀੜ ਵਿੱਚ "ਆਗੇ ਓਏ, ਆਗੇ ਓਏ" ਦਾ ਰੌਲ੍ਹਾ ਮੱਚ ਜਾਂਦਾ ਹੈ। ਕਾਰ ਰੁਕਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ । ਗਾਇਕ ਅਜੇ ਗੱਡੀ 'ਚੋਂ ਬਾਹਰ ਹੀ ਨਿਕਲਦਾ ਹੈ ਤਾੜ ਤਾੜ ਏ ਕੇ ਸੰਤਾਲੀ ਦੀਆਂ ਗੋਲੀਆਂ ਦੇ ਭੜਾਕੇ ਪੈਂਦੇ ਹਨ। ਦਰਖਤਾਂ ਤੇ ਬੈਠੇ ਜਨੌਰ ਤਰਾਹ ਕੇ ਚੀਫ਼ ਚਿਹਾੜਾਂ ਪਾਉਂਦੇ ਅਸਮਾਨ ਵੱਲ ਉੱਡ ਜਾਂਦੇ ਹਨ। ਚਾਰ ਗੋਲੀਆਂ ਗਾਇਕ ਦੀ ਛਾਤੀ ਵਿੱਚ ਠੋਕੀਆਂ ਜਾਂਦੀਆਂ ਹਨ ਤੇ ਨਾਲ ਹੀ ਗਰਭਵਤੀ ਗਾਇਕਾ ਦੀ ਹਿੱਕ ਵੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਜਾਂਦੀ ਹੈ। ਗਾਇਕ ਜੋੜੀ ਦੀਆਂ ਤੜਫਦੀਆਂ ਲਹੂ ਲੁਹਾਨ ਦੇਹਾਂ ਡੰਗਰਾਂ ਦੇ ਤਾਜੇ ਕੀਤੇ ਗੋਹੇ ਉੱਪਰ ਧੜੱਮ ਢਹਿ ਢੇਰੀ ਹੋ ਜਾਂਦੀਆਂ ਹਨ। ਸਾਜ਼ ਵਜਾਉਣ ਵਾਲੇ ਸਾਜਿੰਦੇ ਵੀ ਸਾਜ਼ਾਂ ਸਮੇਤ ਗੋਲੀਆਂ ਨਾਲ ਭੁੰਨ ਦਿੱਤੇ ਜਾਦੇ ਹਨ। ਸਕਿੰਟਾਂ ਵਿੱਚ ਹੀ ਇਹ ਕੌਤਕੀ-ਭਾਣਾ ਵਰਤ ਜਾਂਦਾ ਹੈ। ਲੋਕ ਗੋਲੀਆਂ ਦੇ ਕੜਾਕੇ ਸੁਣ ਕੇ ਜਿੱਧਰ ਨੂੰ ਮੂੰਹ ਹੁੰਦਾ ਹੈ, ੳਧਰ ਨੂੰ ਹੀ ਲਾਂਗੜਾਂ ਚੁੱਕ ਕੇ ਦੌੜ ਜਾਂਦੇ ਹਨ। ਇੱਕ ਦਮ ਮੋਟਰ ਸਾਇਕਲ ਸਟਾਰਟ ਹੁੰਦੇ ਹਨ, ਕਾਤਲ ਉਤਾਂਹ ਨੂੰ ਗੋਲੀਆਂ ਚਲਾਉਂਦੇ ਰਾਹੇ ਪੈ ਜਾਂਦੇ ਹਨ। ਰਾਹ ਵਿੱਚ ਉਹਨਾਂ ਨੂੰ ਕੁਛ ਲੋਕ ਮਿਲਦੇ ਹਨ ਜੋ ਲੇਟ ਹੋਣ ਦੀ ਵਜ੍ਹਾ ਨਾਲ ਅਖਾੜੇ ਵਾਲੇ ਸਥਾਨ ਵੱਲ ਤੇਜੀ ਨਾਲ ਸਾਹੋ ਸਾਹ ਹੁੰਦੇ ਭੱਜੇ ਆ ਰਹੇ ਹਨ। ਮੋਟਰ ਸਾਇਕਲਾਂ ਵਾਲੇ ਕਾਤਲ ਉਨ੍ਹਾਂ 'ਚੋਂ ਇੱਕ ਬਜ਼ੁਰਗ ਨੂੰ ਲਲਕਾਰ ਕੇ ਕਹਿੰਦੇ ਹਨ।

"ਬਾਬਾ ਮੁੜਜਾ ਪਿਛਾਹ ਨੂੰ ਅਸੀਂ ਚਮਕੀਲੇ ਦਾ ਭੋਗ ਪਾ ਤਾ ਹੈ"।

ਤੜਕੇ ਦਾ ਵਕਤ ਸੀ
ਸੁਹਾਗਣਾ ਮਧਾਣੀ ਪਾਈ
ਸੁਣਿਆ ਜਾ ਵਾਕਿਆ ਸੀ
ਸਾਰੀ ਕੰਬ ਗਈ ਲੋਕਾਈ
ਸੌਹਿਰਿਆਂ ਦੇ ਘਰਾਂ ਵਿੱਚੋ
ਨਾਰੀਆਂ ਸ਼ੁਕੀਨਣਾਂ ਦੇ ਹੱਥਾਂ ਵਿੱਚੋ ਡਿਗ ਪਏ ਰੁਮਾਲ।

ਇੱਕੀ ਜੁਲਾਈ 1960 ਨੂੰ ਲੁਧਿਅਣੇ ਦੀਆਂ ਜੜ੍ਹਾਂ ਵਿੱਚ ਪੈਂਦੇ ਦੁੱਗਰੀ ਪਿੰਡ ਦੇ ਚਮਿਆਰ ਜਾਤੀ ਦੇ ਅੱਤ ਦੇ ਗਰੀਬ ਪਰਵਾਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਇਸ ਘਰ ਦੇ ਮੁਖੀ ਦਾ ਨਾਂ ਹਰੀ ਸਿੰਘ ਹੈ ਅਤੇ ਉਸ ਦੀ ਘਰ ਵਾਲੀ ਦਾ ਨਾਂ ਕਰਤਾਰੋ ਹੈ। ਗ਼ਰੀਬਾਂ ਦੀਆਂ ਔਰਤਾਂ ਦੇ ਪੂਰੇ ਤੇ ਸਹੀ ਨਾਂ ਸਾਰੀ ਹਯਾਤੀ ਵਿੱਚ ਸਿਰਫ ਦੋ ਹੀ ਸਮਿਆਂ ਤੇ ਬੋਲੇ ਜਾਂਦੇ ਹਨ ਜਾਂ ਤਾਂ ਜੰਮਣ ਵੇਲੇ ਤੇ ਜਾਂ ਫਿਰ ਖੱਫਣ ਪਾਉਂਣ ਵੇਲੇ। ਇਹ ਜੰਮਿਆਂ ਬੱਚਾ ਹਰੀ ਸਿੰਘ ਅਤੇ ਬੀਬੀ ਕਰਤਾਰ ਕੌਰ ਦੀ ਸੱਭ ਤੋਂ ਛੋਟੀ ਘਰੋੜੀ ਦੀ ਔਲਾਦ ਹੈ। ਮਾਪੇ ਇਸ ਚਾਹੀ ਅਣਚਾਹੀ ਔਲਾਦ ਦਾ ਨਾਂ ਜੋ ਜਲਦੀ ਲੱਭਿਆਂ ਜਾ ਜੋ ਨਾਂ ਉਚਾਰਣ ਵਿੱਚ ਉਨ੍ਹਾਂ ਨੂੰ ਸੌਖ ਹੋਵੇ ਚੌਂਹ ਅੱਖਰਾਂ ਦਾ 'ਦੁਨੀ ਰਾਮ' ਰੱਖ ਦਿੰਦੇ ਹਨ। ਭੁੱਖ, ਗ਼ਰੀਬੀ ਤੇ ਜੁਗਾਂ ਜੁਗਾਂਤਰਾਂ ਤੋਂ ਥੁੜ੍ਹਾਂ ਮਾਰੇ ਕੰਮੀਆਂ ਦੇ ਵਿਹੜਿਆਂ ਦੇ ਦੂਜੇ ਅੰਨੇ, ਕਾਣੇ, ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਕਰੇੜੇ ਭਰੇ ਦੰਦਾਂ ਵਾਲੇ ਜਵਾਕਾਂ ਵਾਂਗ ਇਸ ਬੱਚੇ ਦਾ ਵੀ ਬਚਪਨ ਗੁਜ਼ਰਨ ਲੱਗਦਾ ਹੈ। ਸ਼ਾਇਦ ਵੱਡਾ ਅਫਸਰ ਬਣਾਉਣ ਦੀ ਰੀਝ ਨਾਲ ਮਾਂ ਬਾਪ ਇਸ ਬੱਚੇ ਨੂੰ 'ਦੁੱਕੀ' ਫੀਸ ਮਹੀਨਾਂ ਵਾਲੇ ਗੁਜਰ ਫ਼ਾਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾ ਦਿੰਦੇ ਹਨ । ਪਰੰਤੂ ਇੱਕ ਗੁਣ ਇਸ ਬੱਚੇ ਵਿੱਚ ਦੂਜੇ ਬੱਚਿਆਂ ਨਾਲੋ ਜਿਆਦਾ ਸੀ। ਦਸਾਂ ਸਾਲਾਂ ਦੀ ਉਮਰ ਵਿੱਚ ਹੀ ਦੁਨੀ ਰਾਮ ਗੀਤਾਂ ਦੀਆਂ ਤੁੱਕਾਂ ਜੋੜਨ ਤੇ ਗਾਉਣ ਲੱਗ ਪੈਂਦਾ ਹੈ। ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਹਮੇਸ਼ਾਂ ਆਮ ਦੂਸਰੇ ਗਰੀਬਾਂ ਵਾਂਗ ਦੁਨੀ ਰਾਮ ਨੂੰ ਵੀ ਪੜ੍ਹਨੋ ਹੋੜ ਕੇ ਬਿਜਲੀ ਦਾ ਕੰਮ ਸਿੱਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਤੇ ਦੁਨੀ ਰਾਮ ਇਲੈਕਟਰੀਸ਼ਨ ਬਣਨ ਦੇ ਸੁਫਨੇ ਵੇਖਣ ਲੱਗਦਾ ਹੈ। ਘਰ ਦੀ ਗੁਰਬਤ ਤੇ ਕੰਗਾਲੀ ਦੁਨੀ ਰਾਮ ਨੂੰ ਬਿਜਲਈਆ ਵੀ ਬਣਨ ਨਹੀਂ ਦਿੰਦੀ । ਉਹ ਬਿਜਲੀ ਦਾ ਕੰਮ ਛੱਡ ਕੇ ਬਾਪ ਦੀ ਕਬੀਲਦਾਰੀ ਨੂੰ ਮੋਢਾ ਦੇਣ ਲਈ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਪਰੰਤੂ ਉਸ ਦੇ ਸਿਰ ਵਿੱਚ ਤਾਂ ਹਮੇਸ਼ਾ ਸੰਗੀਤ ਦਾ ਅਨਹਦ ਨਾਂਦ ਡੋਲਬੀ ਸਰਾਂਊਡਰ ਵਾਂਗੂ ਚਾਰੇ ਕੂੰਟਾਂ ਤੋਂ ਤਰਜ਼ਾਂ ਸਮੇਤ ਖੌਰੂ ਪਾੳਂਦਾ ਰਹਿੰਦਾ ਸੀ। ਜੁੜੇ ਜੜਾਏ ਗੀਤਾਂ ਦੇ ਝੱਖੜ ਖੋਪੜੀ ਵਿੱਚ ਝੁੱਲਦੇ ਰਹਿੰਦੇ ਸਨ। ਦੁਨੀ ਰਾਮ ਦਿਨੇ ਰਾਤ ਗੀਤ ਸੰਗੀਤ ਵਿੱਚ ਗੜੁੱਚ ਆਪ ਪੂਰਾਂ ਜਿਉਂਦਾ ਜਾਗਦਾ ਸਾਜ਼ ਬਣਿਆ ਪਿਆ ਸੀ। ਕੰਮ ਦੇ ਨਾਲੋ ਨਾਲ ਉਸ ਨੇ ਢੋਲਕੀ ਦੀਆਂ ਬਹੁੜੀਆਂ ਵੀ ਪਵਾਉਣੀਆਂ ਸੁਰੂ ਕਰ ਦਿੱਤੀਆਂ। ਦਿਨਾਂ ਵਿੱਚ ਹੀ ਫਰਾਂਸ ਤੋ ਭੱਜ ਕੇ ਪੰਜਾਬੀ ਸੰਗੀਤ ਵਿੱਚ ਦਾਖਲ ਹੋਇਆ ਹਾਰਮੋਨੀਅਮ ਦੁਨੀ ਰਾਮ ਨੂੰ ਵੇਖਦਿਆਂ ਡਰਦਾ ਮਾਰਾ ਆਪੇ ਹੀ ਸੁਰਾਂ ਕੱਢਣ ਲੱਗ ਪੈਂਦਾ। ਤੂੰਬੀ ਤਾਂ ਜਿਵੇਂ ਦੁਨੀ ਰਾਮ ਦੀਆ ਉਂਗਲਾਂ ਦੇ ਪੋਟਿਆਂ ਦੀ ਛੋਹ ਨੂੰ ਅਹਿਲਿਆ ਵਾਂਗ ਸਦੀਆਂ ਤੋਂ ਉਡੀਕਦੀ ਪਈ ਹੋਵੇ। ਜਦੋਂ ਦੁਨੀ ਰਾਮ ਅਤੇ ਸਾਜਾਂ ਵਿੱਚ ਕੋਈ ਫਰਕ ਨਾ ਰਿਹਾ ਤਾਂ ਇੱਕ ਦਿਨ ਉਸ ਨੇ ਰਾਜਕੁਮਾਰ ਗੌਤਮ ਸਿਧਾਰਥ ਵਾਂਗ ਕੰਮ ਤੋਂ ਘਰ ਜਾਣ ਦੀ ਬਜਾਏ ਆਪਣਾ ਪੁਰਾਣਾ ਸਾਇਕਲ ਉਸ ਸਮੇਂ ਦੇ ਮਸ਼ਹੂਰ ਕਲੀਆਂ ਦੇ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ। ਦਰੀ ਦੇ ਬਣੇ ਰੰਗ ਉੱਡੇ ਝੋਲੇ ਵਿੱਚ ਪੋਣੇ ਵਿੱਚ ਵਲੇਟੀਆਂ ਰੋਟੀਆਂ ਵੀ ਸ਼ਾਇਦ ਉਸ ਫੈਸਲੇ ਦੇ ਦਿਨ ਉਸ ਤੋਂ ਖਾ ਨਾ ਹੋਈਆਂ। ਆਪਣੇ ਲਿਖੇ ਗੀਤਾਂ ਦੀ ਕਾਪੀ ਅਤੇ ਮੈਲੇ ਕੁਚੈਲੇ ਪੋਣੇ ਵਿੱਚ ਬੰਨੀਆਂ ਸੁੱਕੀਆਂ ਰੋਟੀਆਂ ਸਮੇਤ ਆਪਣੇ ਆਪ ਨੂੰ ਚਿੱਤੋਂ ਮਨੋਂ ਧਾਰੇ ਉਸਤਾਦ ਦੇ ਚਰਨੀਂ ਢੇਰੀ ਕਰ ਦਿੱਤਾ। ਉਸ ਸ਼ਾਮ ਛਿੰਦੇ ਨੇ ਉਸ ਨੂੰ ਰੂਹ ਨਾਲ ਸੁਣਿਆ ਤੇ ਆਪਣਾ ਸ਼ਾਗਿਰਦ ਬਣਾ ਲਿਆ। ਹੁਣ ਦੁਨੀ ਰਾਮ ਆਪਣੇ ਸ਼ੌਕ, ਗੀਤ ਸੰਗੀਤ ਦੇ ਗਾਡੀ ਰਾਹ ਪੈ ਚੁੱਕਿਆ ਸੀ। ਬਾਕੀ ਸਭ ਕੁਛ ਭੁੱਲ ਭੁਲਾ ਕੇ ਉਸ ਨੇ ਆਪਣੇ ਉਸਤਾਦ ਕੋਲੋ ਜੋ ਸਿੱਖ ਸਕਦਾ ਸੀ, ਸਿੱਖਿਆ । ਨਾਲੋ ਨਾਲ ਉਹ ਗੀਤਾਂ ਦੀ ਸਿਰਜਣਾ ਵੀ ਨਿਰੰਤਰ ਕਰਦਾ ਰਿਹਾ। ਉਸ ਨੇ ਸੁਰਿੰਦਰ ਛਿੰਦੇ ਲਈ ਬਹੁਤ ਸਾਰੇ ਗੀਤ ਲਿਖੇ। ਛਿੰਦੇ ਦੀ ਸਟੇਜ ਤੇ ਦੁਨੀ ਰਾਮ ਉਸ ਦੀ ਟੋਲੀ ਨਾਲ ਢੋਲਕੀ, ਹਾਰਮੋਨੀਅਮ, ਅਤੇ ਤੂੰਬੀ ਵੀ ਵਜਾਉਂਦਾ। ਹੌਲੀ ਹੌਲੀ ਅਖਾੜਿਆਂ ਦੌਰਾਨ ਉਹ ਆਪ ਵੀ ਗਾਉਣ ਲੱਗ ਪਿਆ ਤੇ ਖਾੜੇ ਦੌਰਾਨ ਗਾਇਕ ਜੋੜੀ ਨੂੰ ਸਾਹ ਵੀ ਦਵਾਉਣ ਲੱਗ ਪਿਆ। ਉਸ ਦੀ ਕਲਾ ਅਤੇ ਹਰਮਨ ਪਿਆਰਤਾ ਦੀ ਖੁਸ਼ਬੂ ਦੂਜੇ ਚੋਟੀ ਦੇ ਗਾਇਕਾਂ ਤੱਕ ਵੀ ਫੈਲ ਗਈ। ਉਸ ਦੇ ਲਿਖੇ ਗੀਤ ਉਸ ਸਮੇਂ ਦੇ ਲੱਗਭਗ ਸਾਰੇ ਹੀ ਸਟਾਰ ਗਾਇਕਾਂ ਨੇ ਗਾਏ। ਕੇ ਦੀਪ, ਮੁਹੰਮਦ ਸਦੀਕ, ਕੁਲਦੀਪ ਮਾਣਕ ਨਾਲ ਵੀ ਉਸ ਨੇ ਕੰਮ ਕੀਤਾ। ਦੁਨੀ ਰਾਮ ਦਿਨੇ ਰਾਤ ਆਪਣੀ ਧੁੰਨ ਵਿੱਚ ਗੀਤਾਂ ਦੀ ਸਿਰਜਨਾ ਕਰਦਾ ਰਹਿੰਦਾ। ਉਸ ਦੇ ਲਿਖੇ ਗੀਤ ਉਸ ਸਮੇਂ ਦੀਆਂ ਚੋਟੀ ਦੀਆਂ ਦੋਗਾਣੇ ਗਾਉਣ ਵਾਲੀਆਂ ਜੋੜੀਆਂ ਗਾ ਰਹੀਆ ਸਨ। ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ। ਪਰੰਤੂ ਗੀਤਾਂ ਦਾ ਮੇਹਨਤਾਨਾਂ ਉਸ ਦੇ ਟੱਬਰ ਦਾ ਗੁਜ਼ਾਰਾ ਨਹੀਂ ਸੀ ਕਰ ਸਕਦਾ ਕਿੳਂਕਿ ਇਸ ਦੌਰਾਨ ਦੁਨੀ ਰਾਮ ਬੀਬੀ ਗੁਰਮੇਲ ਕੌਰ ਨਾਲ ਵਿਆਹਿਆ ਵੀ ਗਿਆ ਸੀ ਤੇ ਦੋ ਧੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਦਾ ਬਾਪ ਵੀ ਬਣ ਚੁੱਕਿਆ ਸੀ। ਹੁਣ ਉਸ ਨੇ ਆਪ ਆਪਣੇ ਨਾਂ ਤੇ ਆਪਣੀ ਸੰਗੀਤ ਮੰਡਲੀ ਬਣਾਉਣ ਦੀ ਠਾਣ ਲਈ। ਉਸ ਨੇ ਆਪਣਾ ਵਪਾਰਕ ਨਾਮ ਅਮਰ ਸਿੰਘ ਚਮਕੀਲਾ ਰੱਖਿਆਂ ਕਿਉਂਕਿ ਗਾਉਣ ਵਾਲੇ 'ਰੰਗੀਲੇ ਜੱਟ' ਜੋ ਉਸ ਦਾ ਆਦਰਸ਼ ਅਤੇ ਰੋਲ ਮਾਡਲ ਵੀ ਸੀ ਤੋਂ ਦੁਨੀ ਰਾਮ ਬਹੁਤ ਪ੍ਰਭਾਵਤ ਸੀ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰਿਆਂ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ। ਪਹਿਲੀ ਜੋੜੀ ਉਸ ਨੇ ਗਾਇਕਾ ਸੁਰਿੰਦਰ ਸੋਨੀਆਂ ਨਾਲ ਬਣਾਈ। ਜਦੋ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਪਹਿਲਾ ਐਲ ਪੀ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਪਰੋਇਆ ਮਾਰਕੀਟ ਵਿੱਚ ਆਇਆ ਤਾਂ ਸਰੋਤਿਆ ਨੇ ਇਸ ਜੋੜੀ ਨੂੰ ਹੱਥੋ ਹੱਥੀ ਚੁੱਕ ਲਿਆ। ਇਸ ਐਲ ਪੀ ਵਿੱਚ ਚਮਕੀਲੇ ਦੇ ਆਪਣੇ ਲਿਖੇ, ਕੰਪੋਜ਼ ਕੀਤੇ ਅਤੇ ਗਾਏੇ ਅੱਠ ਦੋ-ਗਾਣੇ ਸਨ। 1979 ਵਿੱਚ ਆਏ ਇਸ ਇਸ ਐਲ ਪੀ ਨੇ ਚਮਕੀਲੇ ਨੂੰ ਰਾਤੋ ਰਾਤ ਸਟਾਰ ਗਾਇਕ ਦੇ ਰੁੱਤਬੇ ਤੇ ਲਿਆ ਖੜ੍ਹਾ ਕੀਤਾ। ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਜੀ ਆਇਆਂ ਆਖਿਆਂ ਤੇ ਛੇਤੀ ਹੀ ਗੀਤਾਂ ਦੇ ਮੁੱਖੜੇ ਲੋਕਾਂ ਦੀ ਜ਼ੁਬਾਨ ਤੇ ਚੱੜ੍ਹ ਗਏ। ਸੁਰਿੰਦਰ ਸੋਨੀਆਂ ਨਾਲ ਉਸ ਦੀ ਜੋੜੀ 1980 ਵਿੱਚ ਛੇਤੀ ਹੀ ਟੁੱਟ ਗਈ ਤੇ ਨਵੀਂ ਸਾਥਣ ਗਾਇਕ ਆ ਰਲੀ ਮਿਸ ਊਸ਼ਾ। ਮਿਸ ਊਸ਼ਾ ਸ਼ਾਇਦ ਚਮਕੀਲੇ ਦੀ ਬੁਲੰਦ ਅਵਾਜ਼ ਦੇ ਮੇਚ ਦੀ ਨਹੀਂ ਸੀ ਇਹ ਜੋੜੀ ਵੀ ਬਹੁਤਾ ਚਿਰ ਹੰਢਣ ਸਾਰ ਸਾਬਤ ਨਾ ਹੋਈ। ਏਸੇ ਹੀ ਸਾਲ ਚਮਕੀਲੇ ਨੇ ਅਖੀਰ ਆਪਣੇ ਨਾਲ ਮਰਣ ਤੱਕ ਗਾਉਣ ਵਾਲੀ ਅਮਰਜੋਤ ਨੂੰ ਜਾ ਲੱਭਿਆ। ਉਹਨਾਂ ਦਿਨਾਂ ਵਿੱਚ ਅਮਰਜੋਤ ਮਿਸ ਪੂਜਾ ਦੇ ਨਾਂ ਤੇ ਗਾਇਕੀ ਦੇ ਖੇਤਰ ਵਿੱਚ ਹੱਥ ਪੈਰ ਮਾਰ ਰਹੀ ਸੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀ ਹਾਸਲ ਕਰਨ ਲਈ ਆਪਣਾ ਦੰਪਤੀ ਜੀਵਨ ਵੀ ਆਪਣੇ ਸ਼ੌਂਕ ਲਈ ਦਾਅ ਤੇ ਲਾ ਦਿੱਤਾ ਸੀ ਤੇ ਹੁਣ ਉਹ ਤਲਾਕ-ਸ਼ੁਦਾ ਸੀ। ਚਮਕੀਲੇ ਨੂੰ ਮਿਲਣ ਸਮੇਂ ਉਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ ਪਰੰਤੂ ਕੁਲਦੀਪ ਮਾਣਕ ਦੀ ਸਟੇਜ ਤਾਂ ਕਲੀਆਂ ਦੇ ਬਾਦਸ਼ਾਹ ਮਾਣਕ ਜੋਗੀ ਹੀ ਸੀ ਉਥੇ ਮਿਸ ਪੂਜਾ ਦਾ ਕੀ ਵੱਟੀਦਾ ਸੀ ? ਸਾਥਣ ਗਾਇਕਾ ਤਾਂ ਮਾਣਕ ਸਿਰਫ ਸ਼ਰਾਬੀ ਜਾਂਜੀਆਂ ਦੇ ਮਨਪ੍ਰਚਾਵੇ ਲਈ ਹੀ ਲੈ ਕੇ ਜਾਂਦਾ ਸੀ ਵੈਸੇ ਤਾਂ ਉਹ ਇਕੱਲਾ ਹੀ ਬਥੇਰਾ ਸੀ। ਜਿਵੇਂ ਲੰਡੇ ਨੂੰ ਖੁੰਡਾ ਸੌ ਵਲ ਪਾ ਕੇ ਮਿਲ ਹੀ ਪੈਂਦਾ ਹੈ ਉਸੇ ਤਰਾਂ ਚਮਕੀਲੇ ਨੇ ਅਮਰਜੋਤ ਦੀ ਕਲਾ ਪਛਾਣ ਲਈ ਸੀ। ਬਸ ਫਿਰ ਕੀ ਸੀ ਜਦੋਂ ਦੋ ਬੁਲੰਦ ਅਵਾਜ਼ਾਂ ਇਕੱਠੀਆਂ ਪਿੰਡਾਂ ਦੇ ਕੋਠਿਆਂ ਉੱਪਰ ਦੋ ਮੰਜੀਆਂ ਜੋੜ ਕੇ ਲਾਏ ਸਪੀਕਰਾਂ ਵਿੱਚ ਗੂੰਜੀਆਂ ਤਾਂ ਜੋੜੀ ਗਾਇਕੀ ਦੇ ਅਸਮਾਨ ਤੇ ਧਰੂ ਤਾਰੇ ਵਾਂਗੂ ਚਮਕਣ ਲੱਗੀ। ਇਧਰ ਚਮਕੀਲਾ ਤੇ ਉਸ ਦੇ ਗੀਤ ਅਸਮਾਨ ਨੂੰ ਛੂਹਣ ਲੱਗੇ ਸਨ ਤੇ ੳਧਰ ਅੱਤਵਾਦ ਦਾ ਦੈਂਤ ਵੀ ਪੰਜਾਬ ਵਿੱਚ ਦਿਨੋ ਦਿਨ ਹੋਰ ਤੋਂ ਹੋਰ ਪ੍ਰਚੰਡ ਰੂਪ ਵਿੱਚ ਤਾਂਡਵ ਨਾਚ ਕਰਨ ਲੱਗਾ। ਹਰ ਰੋਜ਼ ਪੁਲਿਸ ਅਤੇ ਮੋਟਰਸਾਇਕਲ ਵਾਲੇ ਯੋਧੇ ਆਮ ਜਨ ਸਧਾਰਣ ਨੂੰ ਕੁੱਟ ਮਾਰ ਤੇ ਕਤਲ ਕਰ ਕੇ ਆਪੋ ਆਪਣਾ ਧਰਮ ਕਮਾਈ ਜਾਂਦੇ ਸਨ। 'ਚਿੱੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ' ਵਾਲੀ ਸਥਿਤੀ ਬਣੀ ਪਈ ਸੀ। ਇੱਕ ਪਾਸੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਅਖੌਤੀ ਧਰਮੀ ਲੋਕ ਨਸ਼ਾ ਛੁਡਾਉਣ ਤੇ ਖਾੜਕੂ ਸਿੰਘ ਸਜਣ ਸਜਾਉਣ ਦੀ ਮੁਹਿੰਮ ਚਲਾਈ ਜਾਂਦੇ ਸਨ ਤੇ ਦੂਸਰੇ ਪਾਸੇ ਅਮਰ ਸਿੰਘ ਚਮਕੀਲਾ ਇਹ ਗਾਈ ਜਾ ਰਿਹਾ ਸੀ।

"ਜਦ ਚੱਲਿਆ ਨਾ ਕੋਈ ਚਾਰਾ
ਤੇ ਸੁੱਖਾ ਪੀ ਕੇ ਲਿਆ ਨਜਾਰਾ।
ਚਿੱਤ ਬੜਾ ਸੀ ਭਾਰਾ ਭਾਰਾ,
ਮਿਲਦੇ ਅਫੀਮ ਨਾ ਡੋਡੇ ਨੀ,
ਜੇ ਲੈਣਾ ਸੁਰਗ ਦਾ ਝੂਟਾ
ਚੱੜ੍ਹ ਅਮਲੀ ਦੇ ਮੋਢੇ ਨੀ"
ਜਾਂ

ਜੀਹਨੇ ਭੰਗ ਪੋਸਤ ਨਾ ਪੀਤੀ।
ਤੀਂਵੀ ਕੁੱਟ ਕੇ ਸਿੱਧੀ ਨਾਂ ਕੀਤੀ।
ਜੀਹਨੇ ਨਸ਼ਾ ਪਾਣੀ ਨਹੀਂ ਪੀਣਾ।
ਉਸ ਭੱੜੂਏ ਦਾ ਕੀ ਜੀਣਾ।
ਕੰਡਾ ਕੱਢਿਆਂ ਨਾਂ ਜੀਹਨੇ ਭੈਣ ਦੀ ਨਨਾਣ ਦਾ।
ਉਹ ਵੈਲੀ ਕਾਹਦਾ ਕੋੜ੍ਹੀ ਹੈ ਜਹਾਨ ਦਾ।

ਧਰਮੀ ਬੰਦੇ ਮੋਟਰ ਸਾਇਕਲ, ਬੰਬ ਬੰਦੂਕਾਂ ਸਿੱਖਣ ਬਣਾਉਣ ਤੇ ਚਲਾਉਣ ਲਈ ਰਾਗੀਆਂ ਢਾਡੀਆਂ ਨਾਲ ਨੌਜਵਾਨਾਂ ਨੂੰ ਪ੍ਰੇਰ ਰਹੇ ਸਨ ਤੇ ਦਾਹੜੀਆਂ ਕੇਸ ਰੱਖਵਾ ਕੇ ਖਾਲਿਸਤਾਨ ਦੀ ਮੁਹਿੰਮ ਵਿੱਚ ਕੁੱਦਣ ਲਈ ਉਕਸਾ ਰਹੇ ਸਨ। ਇੱਕ ਪਾਸੇ 'ਧੋਤੀ ਟੋਪੀ ਜਮਨਾ ਪਾਰ' ਤੇ ਦੂਜੇ ਪਾਸੇ ਕੱਛਾ, ਕੜਾ ਤੇ ਕ੍ਰਿਪਾਨ ਤਿੰਨੋ ਭੇਜੋ ਪਾਕਿਸਤਾਨ' ਦੇ ਨਾਹਰੇ ਲੱਗ ਰਹੇ ਸਨ। ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਨਾਭੇ ਵਾਲੀਆਂ ਬੀਬੀਆਂ ਦਾ ਕਵੀਸ਼ਰੀ ਜੱਥਾ ਜੋਰਾਂ ਸ਼ੋਰਾਂ ਨਾਲ ਖਾੜਕੂ ਸ਼ਹੀਦਾਂ ਦੀਆਂ ਵਾਰਾਂ ਗਾਈ ਜਾ ਰਿਹਾ ਸੀ। ਤੇ ਲੱਗਦਾ ਇੳਂ ਸੀ ਜਿਵੇਂ ਚਮਕੀਲਾ ਇਸ ਬਣੀ ਬਣਾਈ ਖੀਰ ਤੇ ਆਪਣੇ ਗਾਏ ਗੀਤਾਂ ਨਾਲ ਖੇਹ ਪਾਈ ਜਾ ਰਿਹਾ ਸੀ।

"ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋਹ ਗਿਆ"

"ਤੇਰੀ ਮਾਂ ਦੀ ਤਲਾਸੀ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ।
ਜਾਂ

ਘਰ ਸਾਲੀ ਦੇ ਫਿਰਦਾ ਜੀਜਾ।
ਠਰਕ ਭੋਰਦਾ ਫਿਰਦਾ ਜੀਜਾ।
ਪੈਣਾ ਤੇਰੇ ਕੁਛ ਨਹੀਂ ਪੱਲੇ।
ਨਹੀਂ ਵਕਤ ਵੇਹਲੜਾ ਗਾਲੀਦਾ।

ਜੀਜਾ ਵੇ ਤੈਨੂੰ, ਚਸਕਾ ਪੈ ਗਿਆ ਸਾਲੀ ਦਾ।
ਜਾਣ ਜਾਣ ਕੇ, ਪੰਗਾਂ ਲੈਣਾ।
ਘੜੀ ਮੁੜੀ ਨੀ, ਜੀਜੇ ਨਾਲ ਖਹਿਣਾ।
ਜਾਨ ਮੁੱਠੀ ਚੋਂ ਕਿਰ ਜਾਂਦੀ।
ਜਦੋ ਲੰਘਦੀ ਲੱਕ ਲਚਕਾਕੇ ਨੀ।
ਗਲ ਲੱਗ ਜਾ ਸਾਲੀਏ,
ਸਾਂਢੂ ਤੋਂ ਅੱਖ ਬਚਾ ਕੇ ਨੀ।

1981 ਵਿੱਚ ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਦਹਿਸ਼ਤਗਰਦ ਖਾੜਕੂਆਂ ਹੱਥੋਂ ਹੋਏ ਕਤਲ ਤੋਂ ਲੈ ਕੇ ਆਏ ਦਿਨ ਪੰਜਾਬ ਵਿੱਚ ਲੁੱਟਾਂ ਖੋਹਾਂ, ਕਤਲਾਂ, ਉਧਾਲਿਆਂ, ਫਿਰੌਤੀਆਂ ਦਾ ਬਜ਼ਾਰ ਦਿਨੋ ਦਿਨ ਭੱਖਦਾ ਹੀ ਜਾਂਦਾ ਸੀ। ਧਰਮ ਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ। ਪਰ ਚਮਕੀਲਾ ਗਾ ਰਿਹਾ ਸੀ।

ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ
ਬਾਬਾ ਖੁੱਦੋ ਖੂੰਡੀ ਖੇਡਦਾ ਜਵਾਕਾਂ ਨਾਲ ਨੀ।
ਜਾਂ

ਠੱਤੀਆਂ ਪਿੰਡਾਂ 'ਚ ਬਣੀ ਮੇਰੀ ਠਾਠ ਨੀ।
ਬੁੱਢੜਾ ਨਾ ਜਾਣੀ ਪੱਟ ਦੂ ਚੁਗਾਠ ਨੀ

ਜਿਵੇਂ ਜਿਵੇਂ ਪੰਜਾਬ ਵਿੱਚ ਅੱਤਵਾਦ ਚੜ੍ਹਾਈ ਕਰਦਾ ਜਾ ਰਿਹਾ ਸੀ, ਬਹੁਤੇ ਗਾਉਣ ਅਤੇ ਅਖਾੜੇ ਲਾਉਣ ਵਾਲੇ ਜਰਕਣ ਲੱਗ ਪਏ ਸਨ। ਬਹੁਤਿਆਂ ਨੇ ਤਾਂ ਬੱਸ ਅੱਡੇ ਦੇ ਸਾਹਮਣੇ ਲੱਗੇ ਆਪਣੇ ਬੋਰਡਾਂ ਉੱਪਰ ਚਿੱਟੀ ਕਲੀ ਦੀਆਂ ਕੂਚੀਆਂ ਫੇਰ ਦਿੱਤੀਆਂ ਸਨ। ਇਸ ਦੌਰਾਨ ਦਰਬਾਰ ਸਾਹਿਬ ਉੱਪਰ ਸਰਕਾਰ ਨੇ ਹਮਲਾ ਕਰ ਕੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਫਿਰ ਏਸੇ ਹੀ ਸਾਲ ਇੰਦਰਾ ਗਾਂਧੀ ਦਾ ਕਤਲ ਉਸ ਦੇ ਬਾਡੀ ਗਾਰਡਾਂ ਨੇ ਕਰ ਦਿੱਤਾ, ਜਿਸ ਦੇ ਪ੍ਰਤੀਕਰਮ ਵਜੋਂ ਸਾਰੀ ਦਿੱਲੀ ਹੀ ਮੱਚ ਉੱਠੀ। ਸਾਰੇ ਭਾਰਤ ਵਿੱਚ ਹਜ਼ਾਰਾਂ ਹੀ ਬੇਦੋਸ਼ਿਆਂ ਦਾ ਕਤਲੇਆਮ ਹੋਇਆ। ਸਾਰਾ ਪੰਜਾਬ ਫੌਜ ਅਤੇ ਸੀ ਆਰ ਪੀ ਦੇ ਹਵਾਲੇ ਕਰ ਦਿੱਤਾ ਗਿਆ। ਹਰ ਰੋਜ਼ ਅਣਮਿਥੇ ਸਮੇਂ ਲਈ ਕਰਫਿਊ, ਬੰਦ, ਰੋਸ, ਮੁਜ਼ਾਹਰੇ ਪੰਜਾਬ ਦੇ ਲੋਕਾਂ ਦੀ ਹੋਣੀ ਬਣ ਗਏ। ਪਰ ਚਮਕੀਲਾ ਅਜੇ ਵੀ ਗਾ ਰਿਹਾ ਸੀ।
ਨੀ ਮੈਂ ਰੀਠੇ ਖੇਡਣ ਲਾ ਲੀ ਨੀ, ਕੰਤ ਨਿਆਣੇ ਨੇ।
ਜਾਂ
ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀ ਕਰਦਾ।

ਲੋਕ ਚਮਕੀਲੇ ਤੋਂ ਪੁੱਛ ਕੇ ਆਪਣੇ ਵਿਆਹਾਂ ਦੀਆਂ ਤਰੀਕਾਂ ਤੇ ਸਾਹੇ ਬੰਨਣ ਲੱਗ ਪਏ। ਉਹ ਤਿੰਨ ਤਿੰਨ ਅਖਾੜੇ ਦਿਹਾੜੀ ਦੇ ਲਾਉਣ ਲੱਗ ਪਿਆ। ਖਾੜਕੂਆਂ ਨੇ ਕੋਡ ਔਫ ਕਡੰਕਟ ਦੀਆਂ ਦਹਿਸ਼ਤੀ ਚਿੱਠੀਆਂ ਪੰਜਾਬ ਦੇ ਸਕੂਲਾਂ, ਕਾਲਜਾਂ ਅਫ਼ਬਾਰਾਂ, ਰੇਡੀਉ, ਦੂਰਦਰਸ਼ਨ ਤੇ ਹੋਰ ਪਬਲਿਕ ਅਦਾਰਿਆਂ ਦੇ ਅਫਸਰਾਂ ਨੂੰ ਪਾਉਣੀਆਂ ਸ਼ੂਰੁ ਕਰ ਦਿੱਤੀਆਂ। ਹਰ ਬੁੱਧੀਜੀਵੀ, ਗੀਤਕਾਰ, ਨਾਟਕਕਾਰ, ਪੱਤਰਕਾਰ, ਸਿਆਸੀ ਲੀਡਰ, ਸਿੱਖ, ਹਿੰਦੂ, ਮੁਸਲਮਾਨ ਜੋ ਵੀ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਦ-ਭਾਵਨਾ ਦੀ ਗੱਲ ਕਰਦਾ ਸੀ ਖਾੜਕੂਆਂ ਦਹਿਸ਼ਤਗਰਦਾ ਦੀ ਹਿੱਟ ਲਿਸਟ ਉੱਪਰ ਸੀ ਇੱਥੋਂ ਤੱਕ ਲਲਾਰੀਆਂ, ਨਾਈਆਂ, ਝੱਟਕਈਆਂ, ਸਿਗਰਟਾਂ, ਸ਼ਰਾਬ, ਗੀਤ-ਸੰਗੀਤ ਦੀਆਂ ਕੈਸਟਾਂ ਵੇਚਣ ਵਾਲਿਆਂ ਨੇ ਆਪਣੇ ਧੰਦੇ ਠੱਪ ਕਰ ਦਿੱਤੇ ਸਨ। ਸ਼ਹਿਰਾਂ ਵਿੱਚ ਹਾਰ ਸ਼ਿੰਗਾਰ ਅਤੇ ਅਤਰ ਫੁਲੇਲ ਵਾਲੇ ਭੀੜੇ ਬਜ਼ਾਰ ਜੋ ਕਦੀ ਪੰਜਾਬ ਦੀਆਂ ਜਵਾਨ ਨੱਢੀਆਂ ਦੇ ਟੋਲਿਆਂ ਨਾਲ ਭਰੇ ਹੁੰਦੇ ਸਨ, ਹੁਣ ਚਾਰ ਵਜੇ ਤੋਂ ਬਾਅਦ ਭਾਂਅ ਭਾਂਅ ਕਰਨ ਲੱਗ ਪਏ ਸਨ। ਮੋਚਨੇ, ਬਲੇਡ, ਸੁਰਫ਼ੀ, ਨੌਹ ਪਾਲਿਸ਼, ਪਾਉਡਰ, ਰੰਗ ਬਰੰਗੀਆਂ ਵੰਗਾਂ ਦੇ ਡੱਬੇ ਦੁਕਾਨਦਾਰਾਂ ਨੇ ਪਿਛਲੇ ਅੰਦਰੀ ਸਾਂਭ ਦਿੱਤੇ ਸਨ। ਤਿੱਖੀ ਕਟਾਰ ਵਰਗੀਆਂ ਸੇਹਲੀਆਂ ਦੀ ਥਾਂ ਤੇ ਹੁਣ ਮੋਟ੍ਹੇ ਭਰਵੱਟਿਆ ਦਾ ਰਾਜ ਸੀ। ਲੰਮੀਆਂ ਸਰੀਰ ਦੇ ਅੱਧ ਤੱਕ ਆੳਂਦੀਆਂ ਗੱਜ ਗੱਜ ਲੰਮੀਆਂ ਰੰਗ ਬਰੰਗੇ ਪਰਾਂਦਿਆਂ ਨਾਲ ਸਜੀਆਂ ਗੁੱਤਾਂ ਹੁਣ ਪੀਲੇ ਦੁਪੱਟਿਆਂ ਥੱਲੇ ਅੱਧ ਮੋਏ ਨਾਗਾਂ ਵਾਂਗ ਸਹਿਕ ਰਹੀਆਂ ਸਨ ਜਾਂ ਫਿਰ ਸਿਰਾਂ ਉੱਪਰ ਜੂੜਿਆਂ ਦੇ ਰੂਪ ਵਿੱਚ ਉੱਗ ਆਈਆਂ ਸਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋ ਨਿੱਕੇ ਤੋਂ ਲੈ ਕੇ ਵੱਡਾ ਕਾਰੋਬਾਰੀ ਬੰਦਾ ਦਹਿਸ਼ਤ ਦਾ ਮਾਰਿਆ ਆਪਣਾ ਧੰਦਾ ਮਹਿੰਗਾ ਸਸਤਾ ਵੇਚ ਕੇ ਅੱਖਾਂ ਵਿੱਚ ਹੈਰਾਨੀ ਦੇ ਅੱਥਰੂ ਲਈ ਹਰਿਆਣੇ ਦਿੱਲੀ ਵੱਲ ਪਲਾਇਨ ਕਰਦਾ ਜਾ ਰਿਹਾ ਸੀ। ਖਾੜਕੂਆਂ, ਦਹਿਸ਼ਤਗਰਦਾਂ ਦੀ ਖਿੱਚੀ ਕੋਡ ਔਫ ਕਡੰਕਟ ਦੀ ਲੀਕ ਨਾਲ ਮੇਚ ਨਾ ਆਉਣ ਵਾਲੇ ਅਫ਼ਬਾਰਾਂ ਦੇ ਮਾਲਕਾਂ, ਪੱਤਰਕਾਰਾਂ, ਇਥੋ ਤੱਕ ਅਫ਼ਬਾਰ ਵੰਡਣ ਵਾਲੇ ਗ਼ਰੀਬ ਹਾਕਰ ਏ ਕੇ ਸੰਤਾਲੀ ਦੀਆਂ ਮੁਫਤ ਇੰਮਪੋਰਟ ਹੋਈਆਂ ਵਿਦੇਸ਼ੀ ਗੋਲੀਆਂ ਦਾ ਸ਼ਿਕਾਰ ਬਣਨ ਲੱਗ ਪਏ ਸਨ। ਦਹਿਸ਼ਤਗਰਦਾਂ ਖਾੜਕੂਆਂ ਨੇ ਕੋਡ ਔਫ ਕਡੰਕਟ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਝੂਟੇ ਦੇਣੇ ਤੇ ਗੱਡੀ ਚਾਹੜਨਾ ਰੂਟੀਨ ਵਿੱਚ ਸ਼ੂਰੁ ਕਰ ਦਿੱਤਾ ਸੀ। ਇਥੇ ਚਮਕੀਲਾ ਕਿਹੜੇ ਬਾਗ ਦੀ ਮੂਲੀ ਸੀ। ਉਸ ਸਮੇਤ ਸਾਰੇ ਹੋਰ ਗਾਉਣ ਵਾਲਿਆ ਨੂੰ ਵੀ ਦਹਿਸ਼ਤੀ ਰੁੱਕੇ ਆਉਣ ਲੱਗੇ। ਬਹੁਤ ਸਾਰੇ ਮਸ਼ਹੂਰ ਗਾਇਕ ਚੁੱਪ ਸਾਧ ਗਏ, ਕਈ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਏ ਤੇ ਕਈ ਨਾਮੀ ਗਾਇਕ ਬੰਬੇ ਜਾ ਕੇ ਫਿਲਮਾਂ ਵਿੱਚ ਮਾੜੇ ਮੋਟੇ ਹੱਥ ਪੈਰ ਮਾਰਨ ਲੱਗ ਪਏ। ਪਰ ਚਮਕੀਲਾ ਅਜੇ ਵੀ ਪਿੰਡਾਂ ਵਿੱਚ ਪੰਜਾਬ ਪੁਲੀਸ ਵੱਲੋਂ ਲੋਕਾਂ ਵਿੱਚੋ ਖਾੜਕੂਆਂ ਦੀ ਦਹਿਸ਼ਤ ਚੁੱਕਣ ਦੇ ਮਨਸੂਬੇ ਨਾਲ ਲਵਾਏ ਖਾੜਿਆਂ ਵਿੱਚ ਲਗਾਤਾਰ ਮੁਫਤ ਗਾ ਰਿਹਾ ਸੀ ਜਾਂ ਉਸ ਤੋਂ ਗਵਾਇਆ ਜਾ ਰਿਹਾ ਸੀ। ਉਸ ਨੂੁੰ ਲਗਾਤਾਰ ਦਹਿਸ਼ਤੀ ਚਿੱਠੀਆਂ ਆ ਰਹੀਆਂ ਸਨ । ਜੇ ਉਹ ਲੱਚਰ ਗਾਉਣੋਂ ਨਾ ਰੁਕਿਆ ਤਾਂ ਉਸ ਨੂੰ ਸੋਧ ਦਿੱਤਾ ਜਾਵੇਗਾ। ਇੱਕ ਸਾਲ ਚਮਕੀਲਾ ਬਿਲਕੁਲ ਮੌਨ ਧਾਰ ਗਿਆ। ਸਾਲ ਬਾਅਦ ਚਮਕੀਲੇ ਤੇ ਅਮਰਜੋਤ ਦੇ ਤਿੰਨ ਧਾਰਮਿਕ ਐਲ ਪੀ ਮਾਰਕੀਟ ਵਿੱਚ ਆਏ।

ਬਾਬਾ ਤੇਰਾ ਨਨਕਾਣਾ।
ਤਲਵਾਰ ਮੈ ਕਲਗੀਧਰ ਦੀ ਹਾਂ।
ਨਾਮ ਜੱਪ ਲੈ।

ਦੂਜੇ ਗੀਤਾਂ ਵਾਂਗ ਇਹ ਧਾਰਮਿਕ ਗੀਤ ਵੀ ਰਾਤੋ ਰਾਤ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ। ਇਨਾਂ ਤਿੰਨਾਂ ਹੀ ਐਲ ਪੀਆਂ ਦੀ ਰਇਲਟੀ ਵਿੱਚੋ ਚਮਕੀਲੇ ਨੇ ਇੱਕ ਧੇਲਾ ਵੀ ਨਹੀਂ ਲਿਆ। ਸਾਰਾ ਲਾਭ ਸਥਾਨਕ ਗੁਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇ ਰੂਪ ਵਿੱਚ ਭੇਂਟ ਕਰ ਦਿੱਤਾ। ਦਲੀਲ ਚਮਕੀਲੇ ਦੀ ਇਹ ਸੀ ਕਿ ਜੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਉਸ ਨੂੰ ਏਡੀ ਬੁਲੰਦ ਅਵਾਜ਼ ਦਿੱਤੀ ਹੈ ਤਾਂ ਉਸ ਦਾ ਵੀ ਗੁਰੂਆਂ ਪ੍ਰਤੀ ਕੁਝ ਫਰਜ਼ ਬਣਦਾ ਹੈ, ਜਿੰਨਾ ਨੇ ਕੌਮ ਲਈ ਸਰਬੰਸ ਵਾਰ ਦਿੱਤਾ ਸੀ। ਪਿੰਡ ਮਹਿਸਮਪੁਰ ਮੌਤ ਦੀ ਆਖਰੀ ਸਟੇਜ ਤੱਕ ਪਹੁੰਚਦਿਆਂ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਮਕੀਲੇ ਦੇ ਲਿਖੇ ਨੱਬੇ ਗੀਤ ਰਿਕਾਰਡ ਕਰਵਾ ਦਿੱਤੇ ਸਨ ਅਤੇ ਦੋ ਸੌ ਦੇ ਕਰੀਬ ਗੀਤ ਚਮਕੀਲੇ ਨੇ ਹੋਰ ਲਿਖੇ ਪਏ ਸਨ। ਇੱਕ ਢੋਲਕੀ, ਦੂਜਾ ਹਾਰਮੋਨੀਅਮ, ਤੇ ਤੀਜੀ ਤੂੰਬੀ ਤੋ ਵੱਧ ਇਸ ਬੁਲੰਦ ਅਵਾਜ਼ ਦੇ ਮਾਲਕ ਗਾਇਕ ਨੂੰ ਹੋਰ ਕੁੱਝ ਵੀ ਨਹੀਂ ਚਾਹੀਦਾ ਸੀ। ਚਮਕੀਲਾ ਕਲਮ ਅਤੇ ਅਵਾਜ਼ ਦਾ ਧਨੀ ਸੀ। ਚਮਕੀਲੇ ਦੇ ਗੀਤ ਪੰਜਾਬੀ ਫਿਲਮਾਂ ਲਈ ਵੀ ਚੁਣੇ ਜਾਣ ਲੱਗੇ। 'ਪਹਿਲੇ ਲਲਕਾਰੇ ਨਾਲ ਮੈ ਡਰ ਗਈ' 1987 ਵਿੱਚ ਬਣੀ ਫਿਲਮ 'ਪਟੋਲਾ' ਦਾ ਸਾਊਂਡ ਟਰੈਕ ਸੀ। 'ਮੇਰਾ ਜੀ ਕਰਦਾ' ਇਹ ਦੂਜਾ ਗੀਤ ਉਸ ਨੇ ਪੰਜਾਬੀ ਫਿਲਮ 'ਦੁਪੱਟੇ' ਲਈ ਗਾਇਆ। ਇਹ ਦੋਵੇ ਫਿਲਮਾਂ ਚਮਕੀਲੇ ਦੇ ਗੀਤਾਂ ਅਤੇ ਫਿਲਮ ਵਿੱਚ ਵਿਖਾਏ ਚਮਕੀਲੇ ਅਤੇ ਅਮਰਜੋਤ ਦੇ ਅਖਾੜੇ ਕਰ ਕੇ ਸੁਪਰ ਹਿੱਟ ਹੋਈਆਂ। ਚਮਕੀਲੇ ਨੇ ਦੂਰਦਰਸ਼ਨ ਤੇ ਵੀ ਗਾਇਆ। ਜਿਸ ਦਿਨ ਚਮਕੀਲੇ ਦੇ ਕਤਲ ਦੀ ਫ਼ਬਰ ਅਫ਼ਬਾਰਾਂ ਵਿੱਚ ਛਪੀ ਸਰਕਾਰੀ ਅਦਾਰੇ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਡਰਦਿਆਂ ਅਗਲੇ ਦਿਨ ਹੀ ਚਮਕੀਲੇ ਦੀ ਵੀਡੀਉ ਹਵਾ ਵਿੱਚੋਂ ਗਾਇਬ ਕਰ ਦਿਤੀ। ਗ਼ਰੀਬ ਕਲਾਕਾਰ ਮਾਰਿਆ ਗਿਆ ਜਿਹੋ ਜਿਹਾ ਕਾਂ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਗਿਆ। ਸਾਥਣ ਗਇਕਾ ਅਮਰਜੋਤ ਅਤੇ ਸਾਥੀ ਸਾਜਿੰਦੇ ਵੀ ਮਾਰੇ ਗਏ ਆਖਿਰ ਕਿੳਂ......?
ਸਰਕਾਰੀ ਕਾਗਜ਼ਾਂ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਅੱਜ ਤੱਕ ਵੀ ਅਣਸੁਲਝਿਆ ਕਤਲ ਹੈ। ਪਰੰਤੂ ਕਿਆਫੇ ਇੳਂ ਹਨ।
ਅਖੇ,
1 ਚਮਕੀਲਾ ਲੱਚਰ ਗਾੳਂਦਾ ਸੀ ਜਾਂ ਗਾ ਕੇ ਖਾੜਕੂਆਂ ਦੀ ਦਹਿਸ਼ਤ ਦੀ ਕਾਲੀ ਛੱਤਰੀ ਵਿੱਚ ਮਘੋਰਾ ਕਰਦਾ ਸੀ। ਸ਼ਇਦ ਤਾਂ ਹੀ ਖਾੜਕੂਆਂ ਨੇ ਸੋਧ ਦਿੱਤਾ ?
2 ਅਮਰਜੋਤ ਤਰਖਾਣੀ ਜਾਂ ਜੱਟੀ ਸੀ ? ਦੁਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਚਮਿਆਰ ਸੀ। ਇਹ ਰਿਸ਼ਤਾ ਅਮਰਜੋਤ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ, ਸ਼ਾਇਦ ਅਮਰਜੋਤ ਦੇ ਮਾਪਿਆਂ ਨੇ ਇਹ ਕਤਲ ਕਰਵਾਏ ਹੋਣ ?
3 ਕੁਸ਼ ਲੋਕ ਇੳਂ ਵੀ ਕਹਿ ਰਹੇ ਹਨ। ਸਮਕਾਲੀ ਗਾਇਕਾਂ ਜੋ ਚਮਕੀਲੇ ਦੀ ਚੜ੍ਹਾਈ ਨਾਲ ਹੱਸਦ ਕਰਦੇ ਸਨ ਉਨ੍ਹਾਂ ਨੇ ਸੁਪਾਰੀ ਦੇ ਕੇ ਚਮਕੀਲੇ ਦਾ ਕਤਲ ਕਰਵਾ ਦਿੱਤਾ ਤਾਂ ਜੋ ਮੈਦਾਨ ਉਨ੍ਹਾਂ ਲਈ ਸਾਫ ਹੋ ਸਕੇ ?
ਪਰ ਭੱਠੇ ਦੀ ਚਿਮਨੀ ਵਰਗਾ ਧੂੰਆਂ ਛੱਡਦਾ ਸਵਾਲ ਮੱਗਰਮੱਛ ਜਿੱਡਾ ਮੂੰਹ ਅੱਡੀ ਅੱਜ ਬਾਈ ਸਾਲ ਬਾਅਦ ਵੀ ਉਵੇਂ ਦਾ ਉਵਂੇ ਹੀ ਕਾਲੇ ਨਾਗ ਵਾਂਗ ਫੰਨ੍ਹ ਖਿਲਾਰੀ ਖਲੋਤਾ ਹੈ। ਕਿੳਂ ਤੇ ਕਿੳਂ ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ? ਅਖੇ ਚਮਕੀਲਾ ਲੱਚਰ ਗਾਉਂਦਾ ਸੀ। ਚਮਕੀਲੇ ਦੇ ਅਖਾੜਿਆਂ ਨੂੰ ਪਿੰਡਾ ਦੇ ਸ਼ੌਂਕੀ ਜਵਾਨ ਤੇ ਸਮਰੱਥਾਵਾਨ ਗੱਭਰੂ ਹੀ ਆਪਣੇ ਵਿਆਹਾਂ ਤੇ ਚਾਰ ਚਾਰ ਹਜ਼ਾਰ ਰੁਪਈਆ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇਂ ਘਰ ਹੀ ਚਮਕੀਲੇ ਦੇ ਅਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਵਾਰ ਆਪਣੇ ਬੱਚਿਆਂ, ਔਰਤਾਂ ਸਮੇਤ ਅਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ, ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ, ਸੁਣਦੇ ਸਨ, ਅਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ। ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਅਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ। ਜੇ ਚਮਕੀਲਾ ਪਿੰਡਾਂ ਦੇ ਸਧਾਰਣ ਲੋਕਾਂ ਨੂੰ ਗਾਉਂਦਾ ਲੱਚਰ ਪ੍ਰਤੀਤ ਹੁੰਦਾ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾ ਜਾਂ ਖੁੱਲਣੀਆਂ ਨਾਲ ਕਰਨਾ ਸੀ ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ ਕੇ ਸੰਤਾਲੀ ਵਾਲਿਆਂ ਨੇ। ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ, ਗਾਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾਂ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿੱਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਤੇ ਫਿਰ ਦਸਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ । ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਸ ਸ਼ਾਹ ਦੀ ਵਾਰੀ ਆਉਂਦੀ ਹੈ, ਬੰਬ ਨਾਲ ਉਡਾਉਣ ਦੀ ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ। ਹੋਰ ਵੀ ਬਥੇਰੇ ਗਇਕ ਜੀਜਾ ਸਾਲੀ, ਦਿਉਰ ਭਰਜਾਈ, ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ। ਰੋਜ਼ ਦੇ ਦੋ-ਗਾਣੇ ਸੁਣਨ ਵਾਲਿਆਂ ਵਾਸਤੇ ਇਹ ਜਾਣਕਾਰੀ ਦੇਣੀ ਕੋਈ ਜਰੂਰੀ ਨਹੀਂ ਹੈ। ਅਣ-ਸੁਲਝਿਆ ਕੇਸ ਤਾਂ 23 ਜੂਨ 1985 ਨੂੰ ਟੋਰਾਂਟੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ 182 ਨੰਬਰ ਫਲਾਇਟ ਦਾ ਵੀ ਹੈ ਜੋ 329 ਮੁਸਾਫਰਾਂ ਸਮੇਤ ਵਿੱਚ ਰੱਖੇ ਬੰਬ ਦੇ ਫਟਣ ਦੀ ਵਜ੍ਹਾ ਨਾਲ ਖੱਖੜੀਆਂ ਕਰੇਲੇ ਹੋ ਕੇ ਸਮੁੰਦਰ ਵਿੱਚ ਡਿੱਗ ਪਈ ਸੀ । ਬੰਬ ਘਾੜਾ ਅਜੇ ਵੀ ਲਗਾਤਾਰ ਸੌਂਹਾਂ ਖਾ ਖਾ ਕੇ ਅਦਾਲਤ ਵਿੱਚ ਝੂਠ ਬੋਲ ਰਿਹਾ ਹੈ। ਮਸਲਾ, ਪੰਜਾਬ ਵਿੱਚ ਹਜ਼ਾਰਾਂ ਬਕਸੂਰੇ ਸਿੱਖ, ਹਿੰਦੂ ਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਕਾਮਰੇਡਾਂ, ਜਿੰਨ੍ਹਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਧਰਮ ਸੀ 'ਇਨਸਾਨੀਅਤ' ਦੇ ਕਤਲਾਂ ਦਾ ਵੀ ਹੈ। ਲੋਕ ਮਰਿਆ ਸੁਣ ਕੇ ਹੀ ਕਿਸੇ ਨੂੰ ਮਰਿਆ ਯਕੀਨ ਨਹੀਂ ਕਰ ਲਂੈਦੇ। ਉਨ੍ਹਾਂ ਨੂੰ ਮੌਤ ਦੇ ਕਾਰਨਾਂ, ਲਾਸ਼ ਦੀ ਪਛਾਣ, ਜਾਂ ਕੋਈ ਮਰ ਗਏ ਆਪਣੇ ਘਰ ਦੇ ਜੀ ਦੇ ਪੁੱਖਤਾ ਸਬੂਤ ਹੀ ਭੋਗ ਪਾਉਣ ਲਈ ਤਿਆਰ ਕਰ ਸਕਦੇ ਹਨ। ਨਹੀਂ ਤਾਂ ਗਵਾਚਿਆਂ ਨੂੰ ਲੋਕ ਰਹਿੰਦੀ ਹਯਾਤੀ ਤੱਕ ਉਡੀਕਦੇ ਰਹਿੰਦੇ ਹਨ। ਇਸੇ ਕਰਕੇ ਚਮਕੀਲਾ ਮਰਿਆ ਨਹੀਂ ਹੈ, ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜਿੰਦਾ ਹੈ। ਉਹ ਗਵਾਚਿਆ ਹੈ ਤੇ ਉਸ ਦੇ ਗੀਤ ਅੱਜ ਵੀ ਜਿੰਦਾ ਹਨ। ਦਰਜਨਾਂ ਹੀ ਗਾਇਕ ਜੋੜੀਆਂ ਨੇ ਚਮਕੀਲੇ ਅਤੇ ਅਮਰਜੋਤ ਦੀ ਤਰਜ਼ ਤੇ ਗੀਤ ਗਾ ਕੇ ਤੇ ਉਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਚਮਕੀਲੇ ਦੀ ਗਾਇਕੀ ਦੇ ਸੇਕ ਨੂੰ ਲਗਾਤਾਰ ਅੱਜ ਤੱਕ ਜ਼ਿੰਦਾ ਰੱਖਿਆ ਹੈ, ਭੁੱਬਲ ਵਿੱਚ ਦੱਬੀ ਅੱਗ ਵਾਂਗ। ਉਸ ਦੇ ਗੀਤ ਅੱਜ ਵੀ ਗੁਰੂਦਵਾਰਿਆਂ, ਬੱਸਾਂ, ਟਰੱਕਾਂ, ਮੋਬਾਇਲ ਟੈਲੀਫੋਨਾਂ ਵਿੱਚ ਲਗਾਤਾਰ ਵੱਜ ਰਹੇ ਹਨ। ਬੌਲੀਵੁੱਡ ਅਦਾਕਾਰ ਕੁਨਾਲ ਕਪੂਰ ਨੇ ਤਾਂ ਚਮਕੀਲੇ ਦੀ ਜਿੰਦਗੀ ਉੱਪਰ ਫਿਲਮ ਵੀ ਬਣਾ ਦਿੱਤੀ ਹੈ। ਇੰਟਰਨੈਟ ਉੱਪਰ ਕੱਤੀ ਸੌ ਵੈਬਸਾਇਟਾਂ ਹਨ ਚਮਕੀਲੇ ਦੇ ਨਾਂ ਦੀਆਂ। ਅਮਰ ਸਿੰਘ ਚਮਕੀਲੇ ਦੀ ਧੀ ਕਮਲ ਚਮਕੀਲਾ ਨੇ ਆਪਣੇ ਬਾਬਲ ਦੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਗਾ ਕੇ ਪਿਉ ਨੂੰ ਸੱਚੀ ਹੀ ਸ਼ਰਧਾਂਜਲੀ ਦਿੱਤੀ ਹੈ । ਅਸਲ ਵਿੱਚ ਇਹ ਸ਼ਰਧਾਂਜਲੀ ਨਹੀਂ ਹੈ। ਇਹ ਤਾਂ 'ਵੈਣ' ਹਨ ਉਸ ਧੀ ਦੇ, ਜਿਸ ਦਾ ਕਲਾਕਾਰ ਬਾਪ ਉਸ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਬੇਕਸੂਰਾਂ ਵਿਦੇਸ਼ੀ ਗੋਲੀਆਂ ਦੀਆਂ ਬੁਛਾੜਾਂ ਨਾਲ ਨਿਹੱਕਾ ਹੀ ਮਾਰਿਆ ਗਿਆ ਸੀ।

ਅੰਬਰਾਂ ਨੂੰ ਛੂਹਣਗੀਆਂ, ਸੂਰਾਂ ਸੁਰੀਲੀਆਂ ਜੱਗ ਵਿੱਚ ਲੱਖਾਂ।
ਉਹਦੀ ਰੂਹ ਨੂੰ ਵਿਲਕਦੀਆਂ, ਰਹਿਣਗੀਆਂ ਸਾਰੇ ਜੱਗ ਦੀਆਂ ਅੱਖਾਂ।
ਅੱਜ ਭਲਕੇ ਸੱਦ ਲੈਣਾ, ਸਭ ਨੂੰ ਧਰਮਰਾਜ ਦੇ ਸੰਮਣਾ।
ਲੱਖ ਜੰਮਦੀ ਰਹੂ ਦੁਨੀਆਂ, ਲੋਕੋ ਨਹੀਂ ਚਮਕੀਲਾ ਜੰਮਣਾ। (ਕਮਲ ਚਮਕੀਲਾ)
--------------------------------
ਰੁਖਸਤੀ ..........................ਸੀਮਾ ਗਰੇਵਾਲ 

ਕਿਸੇ ਦੇ 
ਜ਼ਿੰਦਗੀ ...
ਜਾਂ ਸੋਚ ਅਤੇ
ਪਹੁੰਚ ਦੇ ਦਾਇਰੇ 'ਚੋਂ 
ਚਲੇ ਜਾਣ ਮਗਰੋਂ 
ਕੀ ਖੁੱਸਦਾ ਹੈ ?
ਕੀ ਰੁੱਸਦਾ ਹੈ ?
ਇਹ ਓਹੀ ਜਾਣ ਸਕਦਾ ਹੈ ......
ਜਿਸਨੇ ਮੌਸਮ ਦੇ ਰੰਗਾਂ 'ਤੇ ਥਿਰਕਦੀ
ਜ਼ਿੰਦਗੀ ਦੀ ਟਹਿਲ -ਕਦਮੀ ਨੂੰ ਤੱਕਿਆ ਹੋਵੇ
ਜਿਸਨੇ ਮੌਸਮ ਦੀਆਂ ਪਹਿਲੀਆਂ ਕਣੀਆਂ
'ਤੇ ਤਿਰ੍ਹਾਈ ਮਿੱਟੀ ਦੇ ਮਿਲਾਪ ਦੀ ਕਸੌਟੀ 'ਤੇ
ਲਬਾਂ ਦੀ ਮੁਸਕਾਨ ਨੂੰ ਰੱਖਿਆ ਹੋਵੇ .....
ਜਿਸਨੇ ਪਰਖੀ ਮੌਸਮ ਦੀ ਬਦ੍ਮਿਜ਼ਾਜੀ ਹੋਵੇ
ਜਿਸਨੇ ਪਰਖੀ ਮੌਸਮ ਦੇ ਰੰਗਾਂ ਦੀ
... ਬਦ੍ਲਿਹਾਜ਼ੀ ਹੋਵੇ
ਜਿਸਨੇ ਸੂਰਜ ਦੀ ਪਹਿਲੀ ਕਿਰਨ ਦੁਆਰਾ
ਸ਼ਬਨਮ ਦੀ ਬੂੰਦ ਦੇ ਸੀਨੇ 'ਤੇ ਬਣਦੀ
ਸਤਰੰਗੀ ਪੀਂਘ ਝੂਟੀ ਹੋਵੇ
ਜਿਸਨੇ ਪਤਝੜਾਂ ਦੇ ਹੱਥੀਂ ਬਹਾਰਾਂ ਤੋਂ ਖੈਰ ਮੰਗਦੀ
ਤੱਕੀ ਠੂਠੀ ਹੋਵੇ ...
ਜਿਸਨੇ ਪੁੰਨਿਆਂ ਦੀ ਰਾਤੇ
ਚਮਕਦੇ ਨੈਣਾਂ 'ਚੋਂ ਡੁਲ੍ਹਦਾ ਵੇਖਿਆ ਨੂਰ ਹੋਵੇ
ਜਿਸਨੇ ਕਰੂੰਬਲ ਤੋਂ ਖਿੜ ਕੇ ਬਣੇ
ਫੁੱਲ ਦਾ ਵੇਖਿਆ ਸਰੂਰ ਹੋਵੇ
ਜਿਸਨੇ ਫੁੱਲਾਂ ਦੀ ਮਹਿਕ ਨੂੰ ਇਨਸਾਨੀ
ਰਿਸ਼ਤਿਆਂ 'ਚੋਂ ਆਉਂਦਾ ਤੱਕਿਆ ਹੋਵੇ
ਜਿਸਨੇ ਰਿਸ਼ਤਿਆਂ ਦੇ ਪੋਟਿਆਂ 'ਚੋਂ ਸਿਮ੍ਮ੍ਹਦਾ
ਸ਼ਹਿਦ ਚੱਖਿਆ ਹੋਵੇ
ਜਿਸਨੇ ਪੌਣਾਂ ਦੀ ਸ਼ੈ 'ਤੇ ਰੁਮਕਦੀਆਂ ਆਵਾਜ਼ਾਂ 'ਚੋਂ
ਜ਼ਿੰਦਗੀ ਦਾ ਲਿਆ ਮਜ਼ਾ ਹੋਵੇ
ਜਿਸਨੇ ਬੋਲਾਂ ਦੀ ਚਾਸ਼ਣੀ 'ਚੋਂ
ਕ਼ਤਰਾ ਕਤਰਾ ਪੀਤੀ ਕ਼ਜ਼ਾ ਹੋਵੇ
ਜਿਸਨੇ ਮੂੰਹ ਹਨੇਰੇ ਫਿਜ਼ਾ 'ਚੋਂ ਰਾਤ ਰਾਣੀ ਦੀ
ਵਾਸ਼ਨਾ ਦੀ
ਦਾਸਤਾਨ ਪੜ੍ਹੀ ਹੋਵੇ
ਜਿਸਦੀ 'ਜ਼ਾਤ ' ਖੁੱਸੀਆਂ ਵਾਸ਼ਨਾਵਾਂ ਦੇ ਹੇਰਵੇ
'ਚ ਰੜ੍ਹੀ ਹੋਵੇ ...
ਜਿਸਨੇ ਟੁੱਟੀ ਡਾਲੀ ਦਾ ਦਰਦ ਜਾਣਿਆ ਹੋਵੇ
ਜਿਸਨੇ ਪੋਹ ਦੀ ਰਾਤੇ
ਧੂਣੀ ਦਾ ਨਿੱਘ੍ਹ ਮਾਣਿਆ ਹੋਵੇ !!!

ਜਿਸਨੇ.....
ਇਹ ਸੋਚਣਾ 'ਤੇ ਕਹਿਣਾ ....
ਕਿਸੇ ਦੇ ਜਾਣ ਜਾਂ ਰਹਿਣ ਨਾਲ
ਕੀ ਫਰਕ਼ ਪੈਂਦਾ ਹੈ। ....?
ਵਕ਼ਤ ਵੀ ਕਦੇ ਕਿਸੇ ਦੇ ਜਾਣ ਜਾਂ ਰਹਿਣ ਨਾਲ
ਟਿਕ ਕੇ ਬਹਿੰਦਾ ਹੈ ?

ਓਹ ਕੀ ਜਾਣੇ ....
ਕਿ ਭਖਦੀ ਦੁਪਹਿਰ ਲਈ ਰੁੱਖ ਦੀ ਹੋਂਦ ਕੀ ਹੁੰਦੀ ਹੈ
ਓਹ ਕੀ ਜਾਣੇ ......
ਬਾਂਝ ਲਈ ਵਰ੍ਹਿਆਂ ਬਾਅਦ 'ਹਰੀ' ਕੁੱਖ ਦੀ ਹੋਂਦ ਕੀ ਹੁੰਦੀ ਹੈ ...

ਹਾਂ......!
ਧੜਕਣ ਹੈ ਤਾਂ ਜ਼ਿੰਦਗੀ ਹੈ ...
ਚਲਦੇ ਸਾਹਾਂ ਦੀ ਤੜਪਣ ਹੈ ਤਾਂ ਜ਼ਿੰਦਗੀ ਹੈ ......

ਪਰ ...
ਜ਼ਿੰਦਗੀ 'ਜਿਓਣ 'ਤੇ
'ਮਾਨਣ ' ਵਿੱਚ
ਫਰਕ਼ ਹੁੰਦਾ ਹੈ
ਮੇਰੇ 'ਹਬੀਬ ' !!...........ਸੀਮਾ 

--------------
ਚਾਣਕਿਆ ਨੀਤੀ:
ਕਹਿੰਦੇ ਨੇ ਕਿ ਇੱਕ ਵਾਰ ਚਾਣਕਿਆ ਆਪਣੇ ਚੇਲਿਆਂ ਦੇ ਨਾਲ ਮਗਧ ਤੋਂ ਕਿਸੇ ਹੋਰ ਸ਼ਹਿਰ ਵੱਲ ਜਾ ਰਿਹਾ ਸੀ। ਰਾਹ 'ਚ ਬੀਆਬਾਨ ਸੀ। ਤੁਰੇ ਜਾਂਦਿਆਂ ਰਾਹ ਵਿੱਚ ਇੱਕ ਕੰਡਿਆਲੇ ਬੂਰੇ ਨਾਲ ਚਾਣਕਿਆ ਦੀ ਧੋਤੀ ਫਸ ਗਈ। ਜਦ ਹੁਝਕਾ ਮਾਰ ਕੇ ਕੱਢਣ ਲੱਗਾ ਤਾਂ ਲੜ ਪਾਟ ਗਿਆ। ਚੇਲੇ ਨੇ ਦਾਤ ਕੱਢਿਆ ਅਤੇ ਬੂਟੇ ਨੂੰ ਵੱਢਣ ਹੋ ਤੁਰਿਆ।

ਚਾਣਕਿਆ ਨੇ ਰੋਕ ਕੇ ਕਿਹਾ ਕਿ ਇਸਨੂੰ ਵੱਢਣਾ ਨਹੀਂ, ਇਸ ਨੂੰ ਪਾਣੀ ਦਿਓ। ਚੇਲੇ ਹੈਰਾਨ ਹੋਏ ਪਰ ਆਗਿਆ ਮੰਨ ਕੇ ਬੂਟੇ ਦੀਆਂ ਜੜ੍ਹਾਂ 'ਚ ਪਾਣੀ ਦੇ ਦਿੱਤਾ ਅਤੇ ਤੁਰ ਪਏ।

ਵਾਪਸੀ ਵੇਲੇ ਜਦ ਤਰਕਾਲਾਂ ਨੂੰ ਉਸ ਹੀ ਬੂਟੇ ਕੋਲੋਂ ਇਹ ਦੁਬਾਰਾ ਲੰਘਣ ਲੱਗੇ ਤਾਂ ਚਾਣਕਿਆ ਰੁਕ ਗਿਆ। ਚੇਲੇ ਤੱਕਣ ਲੱਗ ਪਏ। ਚਾਣਕਿਆ ਨੇ ਆਪਣੀ ਧੋਤੀ ਦੇ ਲੜ ਨਾਲ ਬੂਟੇ ਦੀਆਂ ਜੜ੍ਹਾਂ ਕੋਲ ਗੱਠ ਮਾਰੀ ਅਤੇ ਬੂਟਾ ਜੜੋਂ ਪੁੱਟ ਕੇ ਓਹ ਮਾਰਿਆ। ਤਦ ਚੇਲਿਆਂ ਨੂੰ ਸਮਝ ਲੱਗੀ ਕਿ ਸਵੇਰੇ ਜਾਣ ਵੇਲੇ ਚਾਣਕਿਆਂ ਨੇ ਬੂਟੇ ਦੀਆਂ ਜੜ੍ਹਾਂ ਪੋਲੀਆਂ ਕਰਨ ਲਈ ਪਾਣੀ ਦੁਆਇਆ ਸੀ।

--------------------

............ਫ਼ਕੀਰ ਦਾ ਕੇਲਾ ਅਤੇ ਮੱਕੇ ਦਾ ਝਮੇਲਾ................ਦੀਵਾਨ ਸਜਿਆ ਹੋਇਆ ਸੀ । ਪ੍ਰਚਾਰਕ ਬਾਬੇ ਨਾਨਕ ਦੇ ਮੱਕੇ ਘੁੰਮਾਉਣ ਵਾਲੀ ਸਾਖੀ ਸੁਣਾ ਰਿਹਾ ਸੀ ਕਿ ਕਿਵੇ ਬਾਬੇ ਨੇ ਮੁਸਲਮਾਨਾ ਨੂੰ ਸਮਝਾਇਆ ਕਿ ਰੱਬ ਚਾਰ ਚੁਫੇਰੇ ਹੈ । ਸਾਖੀ ਅਜੇ ਚੱਲ ਹੀ ਰਹੀ ਸੀ ਕਿ ਕੰਧ ਨਾਲ ਢੋਅ ਲਾਈ ਬੈਠਾ ਜਥੇਦਾਰ ਜਵਾਲਾ ਸਿੰਘ ਉੱਠਿਆ ਅਤੇ ਆਪਣੀ ਮਾਂ ਦੀ ਗੋਦ ਵਿੱਚ ਗ੍ਰੰਥ ਸਾਹਿਬ ਵੱਲ ਨੂੰ ਲੱਤਾਂ ਕਰਕੇ ਪਏ ਛੋਟੇ ਜਿਹੇ ਬੱਚੇ ਦੇਕੰਨਾ ਥੱਲੇ ਕਰਾਰੀ ਚਪੇੜ ਮਾਰੀ ਅਤੇ ਨਾਲ ਹੀ ਉਸਦੀ ਲੱਤਾ ਫੜ ਕੇ ਦੂਸਰੀ ਤਰਫ ਕਰ ਦਿੱਤੀਆ ।ਬੱਚਾ ਰੋਂਦਾ ਰੋਂਦਾ ਬਾਹਰ ਭੱਜ ਗਿਆ । ਗੇਟ ਦੇ ਬਾਹਰ ਇੱਕ ਫਕੀਰ ਸਿਗਰਟ ਪੀ ਰਿਹਾ ਸੀ । ਬੱਚਾ ਉਸ ਕੌਲ ਖੜਾ ਹੋ ਕੇ ਰੋਣ ਲੱਗ ਪਿਆ । ਫਕੀਰ ਨੇ ਬੱਚੇ ਨੂੰ ਆਪਣੀ ਝੌਲੀ ਚੋ ਕੇਲਾਕੱਢ ਕੇ ਦਿੱਤਾ । ਬੱਚਾ ਕੇਲਾ ਖਾ ਕੇ ਦੋਬਾਰਾ ਆਪਣੀ ਮਾਂ ਦੀ ਗੋਡ ਵਿੱਚ ਜਾ ਬੈਟਾ ਅਤੇ ਜਥੇਦਾਰ ਜਵਾਲਾ ਸਿੰਘ ਨੂੰ ਜੀਭ ਕੱਢਕੇ ਦਿਖਾਉਣ ਲੱਗਾ ।ਜਥੇਦਾਰ ਆਪਣੀ ਜਗ੍ਹਾਂ ਤੋ ਉੱਠਿਆ ਤਾਂ ਬੱਚਾ ਬਾਹਰ ਭੱਜ ਗਿਆ । ਜਥੇਦਾਰ ਬੱਚੇ ਦੇ ਮਗਰ ਭੱਜਾ ਤੇ ਇਕ ਇੱਟ ਨਾਲ ਠੋਕਰ ਵੱਜਣ ਕਰਕੇ ਡਿੱਗ ਪਿਆ । ਉੱਠਣ ਲੱਗਾ ਤਾਂ ਦੋਬਰਾ ਡਿੱਗ ਪਿਆ । ਫੇਰ ਡਿੱਗਿਆ । ਫੇਰ ਕਦੇ ਨਾ ਉੱਠਿਆ । ਜਦੋ ਹਮੇਸ਼ਾ ਲਈ ਡਿੱਗ ਗਿਆ ਤਾਂ ਉਸਦੇ ਪੈਰ ਗ੍ਰੰਥ ਸਾਹਿਬ ਵੱਲ ਸਨ ।
..............................


ਰਾਜਾ ਸਾਲਿਵਾਹਨ ਦੀ ਅਨਮੋਲ ਨਿਸ਼ਾਨੀ ਸਿਆਲਕੋਟ ਦਾ ਇਤਿਹਾਸਕ ਕਿਲ੍ਹਾ



ਇਤਿਹਾਸ ਦੀਆਂ ਪੈੜਾਂ-12
ਲਾਹੌਰ ਤੋਂ 125 ਕਿਲੋਮੀਟਰ ਦੀ ਦੂਰੀ 'ਤੇ ਆਬਾਦ ਸ਼ਹਿਰ ਸਿਆਲਕੋਟ ਪਾਕਿਸਤਾਨ ਦੇ ਪੁਰਾਤਨ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ ਹੈ। 'ਮਹਾਨ ਕੋਸ਼' ਦੇ ਸਫ਼ਾ 190 ਦੇ ਅਨੁਸਾਰ ਕਈ ਲੇਖਕਾਂ ਨੇ ਸਿਆਲਕੋਟ ਦਾ ਨਾਂਅ ਸ਼ਾਕਲ ਲਿਖਿਆ ਹੈ ਅਤੇ ਬਹੁਤਿਆਂ ਲੇਖਕਾਂ ਨੇ ਇਸ ਨੂੰ ਰਾਜਾ ਸ਼ਾਲ੍ਹ ਦਾ ਵਸਾਇਆ ਸ਼ਾਲ੍ਹਕੋਟ ਵੀ ਲਿਖਿਆ ਹੈ। 'ਮਹਾਨ ਕੋਸ਼' ਦੇ ਅਨੁਸਾਰ ਸਾਲਿਬਾਹਨ (ਸਾਲਿਵਾਹਨ) ਇਕ ਪ੍ਰਤਾਪੀ ਰਾਜਾ ਹੋਇਆ, ਜੋ ਵਿਕ੍ਰਮਾਦਿਤਯ ਦਾ ਵੈਰੀ ਸੀ। ਇਸ ਨੇ ਆਪਣਾ ਸਾਲ (ਸ਼ਕਾਬਦ) ਸੰਨ 78 ਈ: ਤੋਂ ਚਲਾਇਆ ਹੈ। ਇਸ ਦੀ ਰਾਜਧਾਨੀ ਗੋਦਾਵਰੀ ਦੇ ਕਿਨਾਰੇ ਪ੍ਰਤਿਸਭਾਨ ਨਾਮੇ ਸੀ, ਜੋ ਹੁਣ ਨਜ਼ਾਮ ਦੇ ਰਾਜ ਵਿਚ ਔਰੰਗਾਬਾਦ ਦੇ ਜ਼ਿਲ੍ਹੇ ਪੈਥਾਨ ਨਾਂਅ ਨਾਲ ਪ੍ਰਸਿੱਧ ਹੈ। ਪੁਰਾਣੇ ਗ੍ਰੰਥਾਂ ਵਿਚ ਇਸ ਦਾ ਨਾਂਅ ਬ੍ਰਹਮਪੁਰੀ ਵੀ ਆਇਆ ਹੈ। ਸਾਲਿਵਾਹਨ ਨੇ ਪੰਜਾਬ ਫ਼ਤਹਿ ਕਰਕੇ ਸਾਲਿਵਾਹਨਕੋਟ (ਸਿਆਲਕੋਟ) ਵਸਾਇਆ। ਇਸ ਦੇ ਬਲੰਦ, ਰਸਾਲੂ, ਪੂਰਨ, ਸੁੰਦਰ, ਲੇਖ ਆਦਿ ਕੁਲ 16 ਪੁੱਤਰ ਸਨ। ਇਸ ਦੀ ਮੌਤ ਕਾਰੂਰ ਦੀ ਜੰਗ ਵਿਚ ਹੋਈ। ਰਾਜਾ ਸਾਲਿਵਾਹਨ ਸ਼੍ਰੋਮਣੀ ਭਗਤ ਪੂਰਨ ਦਾ ਪਿਤਾ ਸੀ, ਜਿਸ ਨੇ ਆਪਣੀ ਦੂਸਰੀ ਪਤਨੀ ਰਾਣੀ ਲੂਨਾ ਦੀ ਝੂਠੀ ਸ਼ਿਕਾਇਤ 'ਤੇ ਪੂਰਨ ਦੇ ਹੱਥ-ਪੈਰ ਕਟਵਾ ਕੇ ਉਸ ਨੂੰ ਖੂਹ ਵਿਚ ਸੁਟਵਾ ਦਿੱਤਾ। ਕਿਲ੍ਹੇ ਦੀ ਫ਼ਸੀਲ ਕਰੀਬ 32 ਫੁੱਟ ਚੌੜੀ ਸੀ, ਜਿਸ ਵਿਚ ਮਿੱਟੀ ਭਰੀ ਹੋਈ ਸੀ। ਇਸ ਦੀਵਾਰ ਨੂੰ ਸਹਾਰਾ ਦੇਣ ਲਈ ਦੀਵਾਰ ਦੇ ਵਿਚ 12 ਵੱਡੀਆਂ ਬੁਰਜੀਆਂ ਵੀ ਬਣਵਾਈਆਂ ਗਈਆਂ। ਸੰਨ 1179 ਤੋਂ 1186 ਦੇ ਦਰਮਿਆਨ ਸ਼ਹਾਬਉੱਦੀਨ ਗੌਰੀ ਨੇ ਸਿਆਲਕੋਟ ਫ਼ਤਹਿ ਕੀਤਾ। ਉਸ ਤੋਂ ਬਾਅਦ ਸੁਲਤਾਨ ਫ਼ਿਰੋਜ਼ ਸ਼ਾਹ ਤੁਗ਼ਲਕ ਜਦੋਂ ਸਿਆਲਕੋਟ ਦਾ ਹਾਕਮ ਬਣਿਆ ਤਾਂ ਉਸ ਨੇ ਇਹ ਇਤਿਹਾਸਕ ਕਿਲ੍ਹਾ ਜੰਜੂਆ ਕਬੀਲੇ ਨੂੰ ਦੇ ਦਿੱਤਾ। ਤਵਾਰੀਖ-ਏ-ਸਿਆਲਕੋਟ ਵਿਚ ਰਾਸ਼ਿਦ ਨਿਆਜ਼ ਲਿਖਦੇ ਹਨ ਕਿ ਕਿਲ੍ਹੇ ਦੀਆਂ ਦੋ ਦੀਵਾਰਾਂ ਸਨ, ਜਿਨ੍ਹਾਂ ਵਿਚੋਂ ਇਕ ਦੀਵਾਰ ਧਰਤੀ ਹੇਠਾਂ ਧੱਸ ਗਈ ਸੀ। ਸੰਨ 1923 ਵਿਚ ਜਦੋਂ ਮਿਊਂਸਪਲ ਕਮੇਟੀ ਸਿਆਲਕੋਟ ਨੇ ਪੁਰਾਤੱਤਵ ਵਿਭਾਗ ਦੀਆਂ ਹਦਾਇਤਾਂ 'ਤੇ ਇਸ ਕਿਲ੍ਹੇ ਦੀ ਖੁਦਾਈ ਕਰਾਈ ਤਾਂ ਉਸ ਵਕਤ ਉਸ ਦੀਵਾਰ ਦੀ ਨਿਸ਼ਾਨਦੇਹੀ ਹੋਈ। ਦਿੱਲੀ ਅਤੇ ਟੈਕਸਲਾ ਤੋਂ ਬੁਲਾਏ ਗਏ ਪੁਰਾਤੱਤਵ ਵਿਭਾਗ ਦੇ ਮਾਹਿਰਾਂ ਨੇ ਵੀ ਇਹ ਪੁਸ਼ਟੀ ਕੀਤੀ ਕਿ ਖੁਦਾਈ ਦੌਰਾਨ ਮਿਲੀ ਦੀਵਾਰ ਕਰੀਬ 5000 ਸਾਲ ਪੁਰਾਣੀ ਹੈ। ਰਾਜਾ ਸਾਲਿਵਾਹਨ ਨੇ ਭਗਤ ਪੂਰਨ ਦੀ ਮਾਤਾ ਅਤੇ ਆਪਣੀ ਪਹਿਲੀ ਪਤਨੀ ਰਾਣੀ ਇਸ਼ਰਾਂ ਲਈ ਕਿਲ੍ਹਾ ਸਿਆਲਕੋਟ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਉਗੋਕੀ ਦੇ ਪਾਸ ਇਕ ਆਲੀਸ਼ਾਨ ਮਹਿਲ ਦਾ ਨਿਰਮਾਣ ਕਰਵਾਇਆ। ਇਹ ਮਹਿਲ ਮੌਜੂਦਾ ਸਮੇਂ ਸਿਆਲਕੋਟ ਦੀ ਸ਼ਹਿਬਾਬਪੁਰ ਰੋਡ 'ਤੇ ਹੈ ਅਤੇ ਇਸ ਵਿਚ ਪਾਕਿਸਤਾਨੀ ਆਰਮੀ ਸਹਿਤ ਕੁਝ ਹੋਰ ਸਰਕਾਰੀ ਦਫ਼ਤਰ ਬਣੇ ਹੋਏ ਹਨ। ਮੌਜੂਦਾ ਸਮੇਂ ਸਿਆਲਕੋਟ ਕਿਲ੍ਹੇ ਦਾ ਮੁੱਖ ਦਰਵਾਜ਼ਾ ਕਿਸੇ ਪੀਰ ਦੀ ਦਰਗਾਹ ਵਾਂਗ ਹਰੀਆਂ ਚੀਨੀ ਦੀਆਂ ਟਾਈਲਾਂ ਨਾਲ ਸਜਾਇਆ ਹੋਇਆ ਹੈ। ਇਸ ਦੇ ਪ੍ਰਵੇਸ਼ ਦੁਆਰ 'ਤੇ ਪਾਕਿਸਤਾਨ ਦੇ ਦੋ ਰਾਸ਼ਟਰੀ ਝੰਡੇ ਲਗਾਏ ਗਏ ਹਨ ਅਤੇ ਬੋਰਡ 'ਤੇ ਉਰਦੂ ਵਿਚ ਲਿਖਿਆ ਹੋਇਆ ਹੈ-'ਸਿਆਲਕੋਟ ਤੂੰ ਜ਼ਿੰਦਾ ਰਹੇਂਗਾ।' ਕਿਲ੍ਹੇ ਦੇ ਅੰਦਰ ਸਿਆਲਕੋਟ ਦੇ ਇਕ ਸਥਾਨਕ ਪੀਰ ਮੁਰਾਦੀਆ ਸ਼ਾਹ ਦੀ ਦਰਗਾਹ ਬਣੀ ਹੋਈ ਹੈ। ਭਾਵੇਂ ਕਿ ਸਿਆਲਕੋਟ ਦਾ ਜ਼ਿਲ੍ਹਾ ਪ੍ਰਸ਼ਾਸਨ ਇਸ ਕਿਲ੍ਹੇ ਨੂੰ ਆਪਣੀ ਵਿਰਾਸਤੀ ਧਰੋਹਰ ਦੱਸਣ 'ਚ ਕਾਫੀ ਫ਼ਖਰ ਮਹਿਸੂਸ ਕਰ ਰਿਹਾ ਹੈ ਪਰ ਕਿਲ੍ਹੇ ਦੀ ਇਤਿਹਾਸਕ ਦੀਵਾਰ ਨੂੰ ਜਗ੍ਹਾ-ਜਗ੍ਹਾ ਤੋਂ ਤੋੜ ਕੇ ਉਸ ਵਿਚ ਕੀਤੇ ਗਏ ਨਾਜਾਇਜ਼ ਕਬਜ਼ੇ ਅਤੇ ਕਿਲ੍ਹੇ ਦੀ ਖ਼ਸਤਾ ਹਾਲਤ ਇਹ ਸਾਫ ਕਰ ਦਿੰਦੇ ਹਨ ਕਿ ਪਾਕਿਸਤਾਨ 'ਆਪਣੀ' ਵਿਰਾਸਤ ਨੂੰ ਲੈ ਕੇ ਕਿੰਨਾ ਕੁ ਚਿੰਤਤ ਹੈ।
ਸੁਰਿੰਦਰ ਕੋਛੜ-ਫੋਨ : 9356127771, 7837849764kochhar_asr@yahoo.co.in


---------------------------------------


ਪੰਜਾਬੀਆਂ ਨੇ ਭੁਲਾ ਦਿੱਤਾ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ:-

ਅੰਮ੍ਰਿਤਸਰ-ਪੰਜਾਬ ਸਰਕਾਰ ਤੇ ਪੰਜਾਬ ਵਾਸੀਆਂ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭੁਲਾ ਦਿੱਤਾ ਗਿਆ। ਇਸ ਸੰਬੰਧੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸੁਰਿੰਦਰ ਕੋਛੜ ਨੇ ਦੱਸਿਆ ਕਿ ਤਵਾਰੀਖ਼-ਏ-ਪੰਜਾਬ ਦੇ ਲੇਖਕ ਘਨ੍ਹੱਈਆ ਲਾਲ ਅਤੇ ਮਹਾਨ ਕੋਸ਼ਕਰਤਾ ਭਾਈ ਕਾਨ੍ਹ ਸਿੰਘ ਨਾਭਾ ਸਣੇ 100 ਤੋਂ ਵਧੇਰੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਸਪੱਸ਼ਟ ਤੌਰ 'ਤੇ ਸ਼ੇਰ-ਏ-ਪੰਜਾਬ ਦਾ ਜਨਮ ਗੁਜਰਾਂਵਾਲਾ ਵਿਖੇ ਬੀਬੀ ਰਾਜ ਕੌਰ ਦੀ ਕੁੱਖੋਂ ਸ. ਮਹਾਂ ਸਿੰਘ ਸ਼ੁਕਰਚੱਕੀਆ ਦੇ ਘਰ ਦੂਸਰੀ ਸੰਗਰਾਂਦ ਸੰਮਤ 1837 (2 ਨਵੰਬਰ 1780) ਨੂੰ ਹੋਣਾ ਸਵੀਕਾਰਿਆ ਹੈ, ਜਦੋਂ ਕਿ ਦੋ-ਚਾਰ ਲੇਖਕਾਂ ਨੇ ਮਹਾਰਾਜਾ ਦਾ ਜਨਮ 20 ਨਵੰਬਰ ਨੂੰ ਹੋਇਆ ਲਿਖ ਕੇ ਜਨਮ ਤਰੀਕ ਸੰਬੰਧੀ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ, ਜਿਸ ਕਰਕੇ ਅੱਜ ਤਕ ਮਹਾਰਾਜਾ ਦਾ ਜਨਮ ਦਿਹਾੜਾ ਵਿਸ਼ੇਸ਼ ਢੰਗ ਨਾਲ ਨਹੀਂ ਮਨਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਮਹਾਰਾਜਾ ਦੀ ਜਨਮ ਤਰੀਕ ਵਾਂਗ ਹੀ ਕੋਈ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਭਾਰਤ ਦੇ ਬਠਿੰਡਾ ਸ਼ਹਿਰ ਦੇ ਕਿਲਾ ਬਡਰੁੱਖਾ ਨੂੰ ਮੰਨ ਰਿਹਾ ਹੈ ਤੇ ਕੋਈ ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ ਨੂੰ ਮਾਨਤਾ ਦੇ ਰਿਹਾ ਹੈ। ਕੋਛੜ ਨੇ ਡਿਸਟ੍ਰਿਕਟ ਗ਼ਜ਼ੇਟੀਅਰ ਗੁਜਰਾਂਵਾਲਾ ਭਾਗ ਦੋ ਸਫ਼ਾ 16 ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਜੇ. ਅਬਸਟਨ ਨੇ ਸੰਨ 1891 ਵਿਚ ਮਹਾਰਾਜਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਜਾਣਕਾਰੀ ਲੈ ਕੇ ਗੁਜਰਾਂਵਾਲਾ ਦੀ ਮਹਾਰਾਜੇ ਦੀ ਜੱਦੀ ਹਵੇਲੀ ਦੇ ਜਿਸ ਕਮਰੇ ਵਿਚ ਰਣਜੀਤ ਸਿੰਘ ਦਾ ਜਨਮ ਹੋਇਆ, ਦੇ ਬਾਹਰ ਮੱਥੇ 'ਤੇ ਇਕ ਪੱਥਰ ਦੀ ਸਿਲ੍ਹ ਲਵਾ ਦਿੱਤੀ, ਜਿਸ 'ਤੇ ਅੰਗਰੇਜ਼ੀ ਤੇ ਉਰਦੂ ਵਿਚ ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780 ਲਿਖਿਆ ਹੋਇਆ ਅੱਜ ਵੀ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਕੁਝ ਲੇਖਕਾਂ ਦਾ ਮੰਨਣਾ ਹੈ ਕਿ ਮਹਾਰਾਜੇ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਡਰੁੱਖਾ ਕਿਲੇ ਵਿਚ ਹੋਇਆ। ਉਨ੍ਹਾਂ ਦਾ ਤਰਕ ਹੈ ਕਿ ਉਨ੍ਹੀਂ ਦਿਨੀ ਘਰ ਵਿਚ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਵਿਚ ਹੀ ਹੁੰਦਾ ਸੀ। ਕੋਛੜ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਦੇ ਕੁਝ ਪ੍ਰਮੁੱਖ ਮੌਜੂਦਾ ਇਤਿਹਾਸਕਾਰਾਂ ਨੇ 2 ਤੇ 20 ਨਵੰਬਰ ਦਾ ਭੁਲੇਖ਼ਾ ਖਤਮ ਕਰਦੇ ਹੋਏ 2 ਨਵੰਬਰ ਨੂੰ ਮਹਾਰਾਜਾ ਦੀ ਜਨਮ ਮਿਤੀ ਵਜੋਂ ਮਾਨਤਾ ਦਿੰਦੇ ਹੋਏ ਗੁਜਰਾਂਵਾਲਾ 'ਚ ਉਨ੍ਹਾਂ ਦਾ ਜਨਮ ਹੋਇਆ ਸਵੀਕਾਰ ਲਿਆ ਹੈ ਪਰ ਇਸ ਦੇ ਬਾਵਜੂਦ ਮਹਾਰਾਜਾ ਦੇ ਜਨਮ ਦਿਹਾੜੇ 'ਤੇ ਪੰਜਾਬ ਵਿਚ ਕੋਈ ਸਮਾਰੋਹ ਨਾ ਕੀਤਾ ਜਾਣਾ ਵੱਡੇ ਅਫ਼ਸੋਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਤਿਹਾਸਕ ਨਜ਼ਰੀਏ ਨਾਲ ਮਹਾਰਾਜਾ ਦਾ ਅਸਲ ਜਨਮ ਸਥਾਨ ਗੁਜਰਾਂਵਾਲਾ ਦੀ ਸਬਜ਼ੀ ਮੰਡੀ ਵਿਚਲੀ ਉਨ੍ਹਾਂ ਦੀ ਜੱਦੀ ਹਵੇਲੀ ਹੀ ਹੈ ਪਰ ਇਸ ਦੇ ਬਾਵਜੂਦ ਬਡਰੁੱਖਾ ਕਿਲੇ ਦੇ ਉਸ ਇਤਿਹਾਸਕ ਬੁਰਜ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਕੁਝ ਲੇਖਕ ਮਹਾਰਾਜਾ ਦਾ ਜਨਮ ਸਥਾਨ ਮੰਨਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਹਿ ਹੋ ਚੁੱਕਾ ਹੈ ਕਿ ਉਪਰੋਕਤ ਦੋਵੇਂ ਸਥਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਹਨ ਤੇ ਦੋਨੋਂ ਹੀ ਇਸ ਸਮੇਂ ਬਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਤੇ ਸੁਰੱਖਿਅਤ ਨਹੀਂ ਹਨ। ਇਸ ਲਈ ਦੋਵਾਂ ਪਾਸੇ ਦੀਆਂ ਸਰਕਾਰਾਂ ਨੂੰ ਇਨ੍ਹਾਂ ਸਥਾਨਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
------------------

ਜੱਟ ਮਚਲਾ ...
ਪਿੰਡ 'ਚ ਇਕ ਜੱਟ ਸੀ ... ਬੜਾ ਹੀ ਅਵੈੜਾ। ਨਿੱਕੀ ਨਿੱਕੀ ਗੱਲ ਉਤੇ ਭੁੜਕ ਡੰਡਿਉਂ ਪਾਰ ਹੋ ਜਾਂਦਾ। ਨਿਆਣਾ ਰਤਾ ਕੁ ਗ਼ਲਤੀ ਕਰਦਾ ਤਾਂ ਸਮਝੋ ਆ ਗਈ ਉਸ ਦੀ ਸ਼ਾਮਤ ! ਚਪੇੜਾਂ ਮਾਰ ਮਾਰ ਗੱਲ੍ਹਾਂ ਲਾਲ ਕਰ ਦੇਂਦਾ। ਘਰ ਵਾਲੀ ਕੋਲੋਂ ਕੁਤਾਹੀ ਹੋ ਜਾਂਦੀ ਤਾਂ ਉਸ ਦੇ ਪਾਸੇ ਸੇਕ ਸੁਟਦਾ। ਸਾਰੇ ਪਿੰਡ ਵਿਚ ਚਰਚਾ ਸੀ ਉਸ ਦੇ ਕੱਬੇ ਸੁਭਾਅ ਦੀ !
ਇਕ ਦਿਨ ਉਸ ਦੀ ਘਰ ਵਾਲੀ, ਪਰਛੱਤੀ ਤੋਂ ਭਾਂਡੇ ਲਾਹੁਣ ਲੱਗੀ ਤਾਂ ਕੈਂਹ ਦਾ ਛੰਨਾ ਹੱਥੋਂ ਛੁੱਟ ਕੇ ਚਿੱਪਰਾਂ ਹੋ ਗਿਆ। ਤ੍ਰਿਕਾਲਾਂ ਨੂੰ ਜੱਟ ਘਰ ਆਇਆ – ਟੁੰਨ ... ਲੜਖੜਾਉਂਦੇ ਪੈਰ ... ਦਾੜ੍ਹੀ ਖਿੱਲਰੀ ... ਪੱਗ ਗਲ 'ਚ ਪਈ ਹੋਈ ... ਚੱਜ ਨਾਲ ਗੱਲ ਵੀ ਨਾ ਹੋਵੇ ! ਘਰ ਵਾਲੀ ਨੇ ਰੋਟੀ ਪੁੱਛੀ। 'ਹੈਂ ਰੋਟੀ ? ... ਰੋਟੀ ਨਹੀ ਖਾਣੀ ... ਕੋਈ ਰੋਟੀ ਰਾਟੀ ਨਹੀਂ ਖਾਣੀ ਅੱਜ !' ਉਸ ਨੇ ਇਕ ਦੋ ਵਾਰ ਫਿਰ ਪੁੱਛਿਆ। ਜੱਟ ਨੰਨਾ ਫੜ ਗਿਆ। ਘਰ ਵਾਲੀ ਦਾ ਕਲੇਜਾ ਕੰਬੀ ਜਾਵੇ। ਉਸ ਨੇ ਝੇਂਪਦਿਆਂ ਆਖਿਆ, 'ਹੈਂ ਜੀ, ਅੱਜ ਮੈਥੋਂ ਨਸ਼ਕਾਨ ਹੋ ਗਿਆ !' 'ਕੀ ਹੋਇਆ ? ਕੀ ਚੰਦ ਚਾੜ੍ਹ 'ਤਾ ਈ ਅੱਜ ?'
'ਕੈਂਹ ਦਾ ਛੰਨਾ ਸੀ ਨਾ ... ਉਹੋ ਬੇਬੇ ਦੇ ਦਾਜ ਵਾਲਾ ... ਉਹ ਟੁੱਟ ਗਿਆ !'
ਰਾਤ ਉਤਰਦੀ ਦੇਖ ਕੇ ਘੁੰਨਾ ਜੱਟ ਮੌਕਾ ਤਾੜ ਗਿਆ। ਉਸ ਦੀ ਬਾਂਹ ਫੜ ਕੇ ਸਿਪਲੀ ਸੁਰ ਵਿਚ ਆਖਿਆ, ' ਕਮਲੀਏ ! ਏਧਰ ਆ ... ਸਿਰ ਮਾਰਨੇ ਈ ਪੁਰਾਣੇ ਭਾਂਡੇ ? ਕੀ ਕਰਨੀਆਂ ਇਹ ਠੀਕਰੀਆਂ ... ਕੋਈ ਨਸ਼ਕਾਨ ਨਸ਼ਕੂਨ ਨਹੀ ਹੋਇਆ ... ਗੋਲੀ ਮਾਰ ਛੰਨੇ ਨੂੰ ! ਕੀ ਆਖ਼ਰ ਆ ਗਈ ... ਛੰਨਾ ਹੀ ਟੁੱਟ ਗਿਆ ਨਾ ! ਕਿਹੜਾ ਘਿਉ ਦਾ ਘੜਾ ਰੁੜ੍ਹ ਗਿਆ ! ਦੇਖ, ਆਹ ਪੈਲੀ ਤੇਰੀ ... ਕਿੱਲੇ ਬੱਝੀਆਂ ਲਵੇਰੀਆਂ ਤੇਰੀਆਂ ... ਇਹ ਪੱਕਾ ਕੋਠਾ ... ਮੈਂ ਆਹਨਾਂ ਵਾਂ ਸਭ ਤੇਰਾ ... ਤੇਰਾ ਵਾ ਸਭ ਕੁਝ ... ਏਧਰ ਆ ਤੰੂ ... ਤੇਰੀਆਂ ਅੱਖਾਂ 'ਚ ਡੋਰੇ ... ਪਹਿਲੇ ਤੋੜ ਦੀ ਦਾਰੂ ਵਰਗੇ ... ਗੱਲ੍ਹਾਂ ਜਵਾਰ ਦੀ ਰੋਟੀ ਵਰਗੀਆਂ ... ਆ ਏਧਰ !' ਜੱਟ ਪੂਰੇ ਲੋਰ ਵਿਚ ਸੀ !
ਸਵੇਰੇ ਉੱਠਿਆ। ਬੌਣੇ ਨਲਕੇ ਤੋਂ ਕੁਰਲਾ ਕੀਤਾ ... ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੇ ਤੇ ਡੱਬੀਦਾਰ ਪਰਨੇ ਨਾਲ ਮੂੰਹ ਪੂੰਝਿਆ। ਿਫਰ ਸੂਤੜੀ ਮੰਜੀ ਉੱਤੇ ਨਿੱਠ ਕੇ ਬੈਠ ਗਿਆ। ਘਰ ਵਾਲੀ ਨੇ ਛਾਹ-ਵੇਲਾ ਫੜਾਇਆ : ਪਿੱਤਲ ਦੀ ਥਾਲੀ ਵਿੱਚ ਚਾਰ ਦੱੁਪੜਾਂ ... ਉੱਤੇ ਮੱਖਣ ਦਾ ਪੇੜਾ ... ਵੇਲਣਾ ਮਾਰ ਕੇ ਭੰਨਿਆਂ ਗੰਢਾ ... ਅੰਬ ਤੇ ਹਰੀਆਂ ਮਿਰਚਾਂ ਦਾ ਅਚਾਰ। ਜੱਟ ਨੇ ਦੁੱਪੜਾਂ ਠਿੱਪਰੀਆਂ ਤੇ ਅਰਕ ਜਿੱਡਾ ਲੱਸੀ ਦਾ ਗਲਾਸ ਪੀਤਾ। ਦੋ ਗਜ਼ ਲੰਮਾ ਡਕਾਰ ਮਾਰਿਆ ... 'ਵਾ- - -ਖਰੂ ਸਭਨਾਂ ਨੂੰ ਦੇਵੀ!' ਆਖ ਕੇ ਮੰਜੀ ਤੋਂ ਉੱਠਿਆ ਤੇ ਲੱਕੀ ਜੁੱਤੀ ਪੈਰੀਂ ਅੜਾਈ।
ਖੂਹ ਦੀ ਵਾਰੀ ਸੀ। ਕੰਧ ਨਾਲ ਲੱਗੀ ਪੰਜਾਲੀ ਖੱਬੇ ਮੋਢੇ ਉੱਤੇ ਰੱਖੀ ਤੇ ਬਲਦਾਂ ਨੂੰ ਹਿੱਕਣ ਲਈ ਪਰਾਣੀ ਸੱਜੇ ਹੱਥ 'ਚ ਫੜੀ। ਜਾਣ ਲੱਗਿਆਂ ਚੇਤਾ ਆਇਆ, 'ਹਾਂ ਸੱਚ, ਭਾਗਵਾਨੇ ਰਾਤੀਂ ਕੁਝ ਆਖਣ ਡਹੀ ਸੈਂ ਤੂੰ ! ਕੋਈ ਛੰਨਾ ਛੁੰਨਾ ਟੁੱਟਣ ਵਾਲੀ ਗੱਲ ... ਕੀ ਗੱਲ ਸੀ ਉਹ ?'
'ਛੰਨਾ' ਸੁਣ ਕੇ ਘਰ ਵਾਲੀ ਦੇ ਪਸੀਨੇ ਛੁੱਟ ਗਏ !
------------------


1. ਸ਼ਿੰਗਾਰ ਰਸ
2. ਹਾਸ ਰਸ
3. ਕਰੁਣਾ ਰਸ
4. ਰੌਦਰ ਰਸ
5. ਬੀਰ ਰਸ
6. ਭਿਆਨਕ ਰਸ
7. ਬੀਭਤਸ ਰਸ
8. ਅਦਭੁਤ ਰਸ
9. ਸ਼ਾਂਤ ਰਸ

ਕੋਈ ਉਦਾਹਰਣ ਸਹਿਤ ਸਮਝਾ ਦਿਓ ਆਹ ਰਸ , ਪਲੀਜ਼ !
  • Prem Sehgal अखण्ड खण्ड खंडनी 
    प्रचंड चंड चण्डीनी 
    कानों में सुंदर झुमके 
    चाल में बारह ठुमके 
    पियो रस अनार का 
    चटकारा लो आचार का 
    खून बहुत पी लिया 
    दहशत में बहुत जी लिया 
    रो रो के बुरा हाल है 
    खिलखिलाहट, कमाल है 
    मत करो अब देर यूँ 
    बदलो समय का फेर यूँ 
    आन बान शान से 
    कूदो जरा मकान से
    ..............................सारे रस आ गये जी
    ----------------
"ਸੌਖਾ 
ਨਹੀ ਹੁੰਦਾ
ਕਦਮ-ਕਦਮ ਤੇ
ਜ਼ਿੰਦਗੀ ਤੇ ਮੌਤ
ਵਿਚਾਲੇ
ਢਾਲ ਬਣ ਕੇ
ਖੜ੍ਹ ਜਾਣਾ,

ਸੌਖਾ
ਨਹੀ
ਹੁੰਦਾ,

ਪਰ !
ਸਾਹਾਂ 'ਚ
ਲਰਜ਼ਦੀ ਉਡੀਕ ਵੀ
ਸੌਖੀ
ਨਹੀ
ਹੁੰਦੀ ,
ਦੇਖ ਕੇ ਅੱਖੋਂ-ਪਰੋਖੇ
ਕਰਨੀ,

ਅਖੀਰ,
ਸਾਹਾਂ ਨੂੰ
ਸਹਿਕਦੇ ਰੱਖਣ ਲਈ,
ਢਾਲ ਬਨਣਾ ਈ ਪੈਂਦੈ,
ਜ਼ਿੰਦਗੀ
ਤੇ
ਮੌਤ ਦੇ ਵਿਚਾਲੇ,

ਸੌਖਾ
ਨਹੀ
ਹੁੰਦਾ,

ਪਰ, ਫੇਰ ਵੀ,
ਬਨਣੈ ਈ ਪੈਂਦੈ 'ਢਾਲ',
ਇੱਕ ਤੇਰੀ
ਦੀਦ
ਦੀ
ਖਾਤਿਰ |"
_____ ਕੰਮੋ ਕਮਲੀ 
---------------


ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥


5 October 2012 at 13:59

1) ੧ ਵਾਰ ਅੱਖ ਝਮਕਣ ਨਾਲ ੧ ਛਿਨ ਬਣਦਾ ਹੈ .1 VAAR AAKH JHAMKAN NAAL 1 CHHIN BANDA HAI .

2) ੧੫ ਵਾਰ ਅੱਖ ਝਮਕਣ ਨਾਲ ੧ ਵਿੱਸਾ ਬਣਦਾ ਹੈ .15 VAAR AAKH CHAMKAN NAAL 1 VISSA BANDA HAI.

3) ੧੫ ਵਿਸਿਆਂ ਦਾ ੧ ਚਾਸ੍ਸਾ ਹੋਂਦਾ ਹੈ .15 VISSIAN DA 1 CHASS BANDA HAI.

4) ੩੦ ਚਾਸਿਆਂ ਦਾ ੧ ਪਲ ਹੁੰਦਾ ਹੈ .30 CHASIAN DA 1 PALL BANDA HAI.

5) ੬੦ ਪਲਾਂ ਦੀ ੧ ਘੜੀ ਹੁੰਦੀ ਹੈ .60 PALLAN DI 1 GHADI BANDI HAI .

6) ੮ ਘੜੀਆਂ ਦਾ ੧ ਪਹਰ ਹੁੰਦਾ ਹੈ .8 GHADIAN DA 1 PEHAR BANDA HAI.

7) ੮ ਪੇਹੇਰਾਂ ਦਾ ੧ ਦਿਨ ( ੨੪ ਘੰਟੇ ) ਬਣਦੇ ਹਨ .8 PEHRAAN DA 1 DIN BANDA HAI.

8) ੭ ਦਿਨਾ ਦਾ ੧ ਹਫਤਾ ਹੁੰਦਾ ਹੈ .7 DINA DA 1 HAFTA BANDA HAI.

9) ੨ ਹਫਤਿਆਂ ਦੀ ੧ ਥਿਤ ਬਣਦੀ ਹੈ .2 HAFTIAN DI 1 THITI BANDI HAI.

10) ੨ ਥਿਤਾਂ ਦਾ ੧ ਮਹੀਨਾ ਬੰਦਾ ਹੈ .2 THITIAN DA 1 MAHINIA BANDA HAI.

11) ੨ ਮਹੀਨਿਆ ਦੀ ੧ ਰੁਤ ਬਣਦੀ ਹੈ .2 MAHINIA DI 1 RUT BANDI HAI.

12) ੬ ਰੁਤਾਂ ਦਾ ੧ ਸਾਲ ਬਣਦਾ ਹੈ .6 RUTAN DA 1 SAAL BANDA HAI.

........... ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ ..ang 12..sggs...bani kirtan sohela.


____ ਕੰਮੋ ਕਮਲੀ

------------------ਸੁਣਿਐ 
ਬੰਦੇ ਦੇ
ਨਹ੍ਹਾਉਣ ਤਾਂ
ਅਸਲ 'ਚ
ਤਿੰਨ ਈ
ਹੁੰਦੇ ਐ .....

ਹੈਂ ....!!

ਤਿੰਨ.....???...
...ਨਾ.....
.......ਨਾ....
ਓਹ ਪੁਰਾਣੇ
ਜਮਾਨੇ 'ਚ
ਹੁੰਦੇ
ਹੋਣਗੇ ....

ਅੱਜ ਕੱਲ ਤਾਂ
ਦੋ ਈ ਹੁੰਦੇ ਐ
ਜਨਮ
ਤੇ
ਮਰਣ ਵੇਲੇ ਦੇ

ਤੀਜਾ ....
...ਆਹ.....ਵਿਚਾਲੜਾ....
ਵਿਆਹ ਆਲਾ ਤਾਂ
ਔਪਸ਼ਨਲ ਈ ਹੁੰਦੈ
ਕੋਈ ਵਿਰਲਾ ਈ
ਹੋਊ
ਜੋ
ਕਰਦਾ ਹੋਊ
ਨਾਈ੍ਹ ਧੋਈ੍ਹ
ਅੱਜ ਕਲ ......

ਨਹ੍ਹਾਉਣ ਤਾਂ
ਅਸਲ 'ਚ
ਹੁਣ
ਦੋ ਈ
ਰਹਿਗੇ
ਬੰਦੇ ਦੇ.....

ਹੈਂ ....
ਦੋ ਨਹ੍ਹਾਉਣ...???...
...ਨਾ.....
.......ਨਾ....
ਦੋ ਵੀ ਕਿੱਥੇ ਰਹੇ ਨੇ.....???
.....ਧਮਾਕਿਆਂ ਨਾਲ
ਉੱਡਦੇ ਨੇ ਜਦੋਂ
ਪਰਖਚੇ ......
ਫੇਰ ...
ਕਿਹੜਾ ਦੂਜਾ ਨਹ੍ਹਾਉਣ ....????
..........

ਨਹ੍ਹਾਉਣ ਤਾਂ
ਅਸਲ 'ਚ
ਹੁਣ
ਇੱਕ ਈ
ਰਹਿ ਗਿਆ
ਬੰਦੇ ਦਾ
ਬੱਸ...
ਜਨਮ ਆਲਾ .....
...........

ਹੈਂ ....
ਇੱਕ ਨਹ੍ਹਾਉਣ.....???...
...ਨਾ.....
.......ਨਾ....
ਇੱਕ ਵੀ
ਕਿੱਥੇ....?......

ਜਨਮ ਹੁੰਦੈ ???
....ਅੱਜ ਕੱਲ.....???
ਜੇ .....
ਜਨਮ ਹੋਊ ....
ਤਾਂ....
ਇੱਕ
ਨਹ੍ਹਾਉਣ ਹੋਊ......
......
ਅੱਜ ਕੱਲ
ਤਾਂ..... ਜਨਮੋਂ
ਪਹਿਲਾਂ ਈ
ਕੰਮ ਮੁਕਾ
ਦਿੰਦੇ ਐ....
ਲੋੜ ਈ
ਨ੍ਹੀ ਪੈਂਦੀ
ਕਿਸੇ
ਨਹ੍ਹਾਉਣ ਦੀ ...!

ਕਿਹੜੇ ਤਿੰਨ ਨਹ੍ਹਾਉਣ
ਕਿਹੜੇ ਜਮਾਨੇ ਦੀਆਂ ਗੱਲਾਂ ...
ਹੁਣ
ਨਵਾਂ ਜਮਾਨਾ ਐ
ਪੜ੍ਹੇ-ਲਿਖਿਆਂ ਦਾ ....
..........
ਤੇਜ-ਤਰਾਰ
ਜਮਾਨਾ.....
ਹੁਣ
ਨਹੀ
ਲੋੜ
ਕਿਸੇ
ਵੀ
ਨਹ੍ਹਾਉਣ
ਦੀ ......
ਹੁਣ ਤਾਂ
ਬੱਸ .....
ਪੁੱਛੋ ਈ ਨਾ
ਜਮਾਨੇ ਦੀ
ਗੱਲ......

ਇੱਕੀਵੀਂ
ਸਦੀ ਐ ਇਹ ,
ਸਾਇੰਸ ਦਾ
ਯੁੱਗ ਐ....
ਸਾਇੰਸ
ਦਾ
ਯੁੱਗ..... || " _____ਕੰਮੋ ਕਮਲੀ


-----

-Author Unknown
ਇਕ ਵਾਰ ਬਠਿੰਡੇ ਦੇ ਇਕ ਛੋਟੇ ਜਿਹੇ ਪਿੰਡ ਚ' ਦਿੱਲੀ ਦਾ ਇਕ
ਬਾਣੀਆ,ਟਟੀਰੀ ਰਾਮ ਆਪਣੇ ਨੌਕਰ ਨਾਲ ਆਉਂਦਾ |
ਟਟੀਰੀ ਰਾਮ ਪਿੰਡ ਵਾਲਿਆਂ ਨੂੰ ਕਹਿੰਦਾ,'' ਭਰਾਵੋ, ਅਸੀਂ ਤੁਹਾਡੇ ਪਿੰਡ ਕੁੱਤੇ
ਖਰੀਦਣ ਆਏ ਆਂ ..ਅਸੀਂ ਪਿੰਡ -ਪਿੰਡ ਜਾ ਕੇ ਕੁੱਤੇ ਖਰੀਦ ਦੇ ਆਂ ਅਤੇ
ਉਹਨਾਂ ਚੋਂ ਚੰਗੀ ਨਸਲ ਦੇ ਕੁੱਤੇ ਛਾਂਟ ਕੇ ਬਾਹਰਲੇ ਮੁਲਕਾਂ ਵਿਚ ਮਹਿੰਗੇ
ਭਾਅ ਵੇਚਦੇ ਆਂ..ਮੈਂ ਤੁਹਾਡੇ ਪਿੰਡ ਦਾ ਹਰ ਕੁੱਤਾ 10-10 ਰੁਪਈਏ ਚ'
ਖਰੀਦਾਂਗਾ ..''
ਇਨ੍ਹੀ ਗੱਲ ਸੁਣਦੇ ਈ ਪਿੰਡ ਵਾਲੇ ਪਿੰਡ ਦੇ ਸਾਰੇ ਕੁੱਤੇ ਫੜ ਕੇ
ਟਟੀਰੀ ਰਾਮ ਨੂੰ ਵੇਚ ਦਿੰਦੇ ਨੇ ਅਤੇ ਟਟੀਰੀ ਰਾਮ ਕੁੱਤੇ ਖਰੀਦ ਕੇ ਪਿੰਜਰੇ
ਚ' ਪਾ ਲੈਂਦਾ |
ਦੋ ਕੁ ਦਿਨ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੈਨੂੰ ਕੁਤਿਆਂ ਦੀ ਹੋਰ
ਲੋੜ ਏ ...ਇਸ ਵਾਰੀ ਮੈਂ ਇਕ ਕੁੱਤੇ ਦੇ 20 ਰੁਪਈਏ ਦੇਵਾਂਗਾ ...''
ਪਿੰਡ ਵਾਲੇ ਫੇਰ ਕੁੱਤੇ ਫੜਨ ਨਿਕਲ ਪੈਂਦੇ ਨੇ ....ਇਸ ਵਾਰ ਉਹਨਾਂ ਨੂੰ ਕੁੱਤੇ
ਲੱਭਣ ਲਈ ਦੂਰ-ਦੂਰ ਜਾਣਾ ਪੈਂਦਾ..ਪਰ ਫੇਰ ਵੀ ਉਹ ਥੋੜੇ ਜਿਹੇ ਕੁੱਤੇ ਫੜ
ਲਿਆਉਂਦੇ ਨੇ ਤੇ 20-20 ਰੁਪਈਏ ਚ' ਟਟੀਰੀ ਰਾਮ ਨੂੰ ਵੇਚ ਦਿੰਦੇ ਨੇ....
ਚਾਰ ਕੁ ਦਿਨਾਂ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੇਰਾ ਕੰਮ ਬਹੁਤ
ਵਧਿਆ ਚੱਲ ਪਿਆ..ਮੈਨੂੰ ਹੋਰ ਕੁਤਿਆਂ ਦੀ ਲੋੜ ਏ....ਇਸ ਵਾਰ ਮੈਂ ਇਕ
ਕੁੱਤੇ ਦੇ 50 ਰੁਪਈਏ ਦੇਵਾਂਗਾ...ਪਰ ਮੇਰੀ ਮਾਂ ਬੀਮਾਰ ਹੋ ਗਈ ਏ ,ਇਸ
ਲਈ ਮੈਨੂੰ ਇਕ ਹਫਤੇ ਲਈ ਆਪਣੇ ਘਰ ਜਾਣਾ ਪੈਣਾ..ਮੇਰੇ ਬਾਦ ਕੁਤਿਆਂ
ਦੀ ਸਾਰੀ ਜਿਮੇਂਵਾਰੀ ਮੇਰੇ ਨੌਕਰ ਦੀ ਹੈ...ਤੁਸੀਂ ਇਸਨੂੰ ਕੁੱਤੇ ਵੇਚ
ਦਿਓ...''..
ਕਿਉਂਕਿ ਸਾਰੇ ਕੁੱਤੇ ਟਟੀਰੀ ਰਾਮ ਨੇ ਪਹਿਲਾਂ ਈ ਖਰੀਦ ਲਏ ਹੁੰਦੇ ਨੇ
ਤਾਂ ਇਸ ਵਾਰ ਜਦੋਂ ਪਿੰਡ ਵਾਲੇ ਕੁੱਤੇ ਫੜਨ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ
ਕੁੱਤਾ ਈ ਨੀ ਲੱਭਦਾ....
...ਦੂਜੇ ਦਿਨ ਟਟੀਰੀ ਰਾਮ ਦਾ ਨੌਕਰ ਪਿੰਡ ਵਾਲਿਆਂ ਨੂੰ ਕਹਿੰਦਾ,'' ਦੇਖੋ
ਬਾਈ...ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਕ-ਇਕ ਕੁੱਤਾ 35-35 ਚ' ਵੇਚ
ਸਕਦਾਂ..!!!..ਮੈਂ ਇਥੋਂ ਨਿਕਲ ਜਾਵਾਂਗਾ...ਜਦੋਂ ਟਟੀਰੀ ਰਾਮ ਹਫਤੇ ਬਾਦ
ਆਇਆ ਤਾਂ ਤੁਸੀਂ ਉਸਨੂੰ 50-50 ਚ' ਕੁੱਤਾ ਵੇਚ ਦਿਓ...ਉਸਨੂੰ
ਤਾਂ ਖਰੀਦਨੇ ਈ ਪੈਣਗੇ,ਨਹੀ ਉਸਦਾ ਕੰਮ ਖੜ ਜਾਣਾ...ਬਾਕੀ ਜੇ ਕੋਈ
ਉਨ੍ਹੀ-ਇੱਕੀ ਹੋਈ ਤਾਂ ਡਰਿਓ ਨਾ..ਮੈਂ ਮਹੀਨੇ-ਦੋ ਮਹੀਨੇ ਬਾਦ
ਆਊਂਗਾ,ਹਾਲ-ਚਾਲ ਪੁਛਣ ...''
ਲਾਲਚ ਵਿਚ ਆ ਕੇ ਪਿੰਡ ਵਾਲੇ 35-35 ਰੁਪਈਏ ਚ' ਪਿੰਡ ਦੀ ਕਤੀੜ
ਖਰੀਦ ਕੇ ਘਰੇ ਬੰਨ ਲੈਂਦੇ ਨੇ ....
................ਨਾ ਮੁੜਕੇ ਟਟੀਰੀ ਰਾਮ ਬਹੁੜਦਾ ,ਨਾ ਟਟੀਰੀ ਰਾਮ
ਦਾ ਨੌਕਰ ...….

----




ਸੱਜਣ ਆਖਿਆ ਤਾਂ ਮਿਹਣਾ ਕੀ ??
ਕੁਝ ਵੀ ਬਖਸ਼ੇ ਕਹਿਣਾ ਕੀ ??
ਇਸ਼ਕ਼ ਹੈ ਕੀਤਾ,ਸੌਦਾ ਨਾਹੀਂ...
ਕੀ ਹਿਸਾਬ,ਲੈਣਾ ਕੀ ਤੇ ਦੇਣਾ ਕੀ ??
ਰੰਗ ਰੰਗੀਲੇ ਸੱਜਣ ਰੰਗਿਆ,
ਦਮ ਚੱਲਦੇ ਹੁਣ ਲਹਿਣਾ ਕੀ ??
ਦਿਲ ਮੜਾ ਦਿੱਤਾ ਰੂਹ ਵਾਲੇ ਛੱਲੇ,
ਹੋਰ ਮੰਗੀਏ ਦੇਈਏ ਗਹਿਣਾ ਕੀ ??
ਦੀਦ ਕਿਤੇ ਜੇ ਯਾਰ ਦੀ ਹੋ ਜਾਏ,
ਕਿਸੇ ਰੱਬ ਨੂੰ ਪਾਕੇ ਲੈਣਾ ਕੀ ??
ਦਰ ਕੀਤੇ ਜੇ ਸੱਜਣ ਦਾ ਮਿਲ ਜਾਏ..
ਕਿਸੇ ਤਾਜੀਂਂ ਤਖਤੀ ਬਹਿਣਾ ਕੀ ??
ਸੱਜਣ ਰੁੱਸਿਆ,ਜੱਗ ਫੇਰ ਖੁੱਸਿਆ,
ਪਿੱਛੇ ਅਮਨ ਸਿਆਂ ਰਹਿਣਾ ਕੀ ??
'ਅਮਨ
------
ਬਿੰਦੂ ਨਜ਼ਮਾ
-ਕੁਮਾਰ ਜਗਦੇਵ ਸਿੰਘ
ਉਹ ਬਹੁਤ ਉਦਾਸ ਹੋ ਕੇ ਆਖਦੀ ਹੈ
ਡਾਕਟਰ ਅੰਕਲ!
‘ਕੈਂਸਰ ਜਿਸਮ ਦਾ ਹੀ ਨਹੀਂ
ਜ਼ਿਹਨ ਦਾ ਵੀ ਹੁੰਦੈ’
ਹੀਰ ਨੇ ਵਾਰਿਸ ਸ਼ਾਹ ਦੇ ਕੰਨ ਵਿੱਚ ਕਿਹਾ
‘ਅੱਬੂ ਚਾਚਾ!
ਪਿਆਰ ਰੂਹਾਂ ਦਾ ਹੀ ਨਹੀਂ
ਜਿਸਮਾਂ ਦਾ ਵੀ ਹੁੰਦੈ’
ਤੇ ਬਹੁਤ ਦੇਰ ਤੋਂ ਭਖੀ ਬਹਿਸ
ਉਹਨੇ ਇਹਨਾਂ ਸ਼ਬਦਾ ਨਾਲ ਮੁਕਾਈ
‘ਜੇ ਤੇਰੀ ਹਿੱਕ ਤੇ ਸਿਰ ਰੱਖ ਕੇ ਸਿਸਕਣਾ
ਤੇ ਤੇਰੇ ਪ੍ਰਛਾਵਿਆਂ ਦੇ ਸੰਗ-ਸੰਗ ਤੁਰਨਾ ਹੀ
ਪਿਆਰ ਕਰਨਾ ਹੈ ਤਾਂ
ਸੱਚਮੁੱਚ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ
ਤੇ ਬਹੁਤ ਦੇਰ ਤੋਂ
ਕੁੜੀਆਂ ਬਾਰੇ ਹੋ ਰਹੀ ਚੁੰਝ ਚਰਚਾ ਦਾ ਅੰਤ
ਉਹਨੇ ਇੰਜ ਕੀਤਾ
‘ਬੱਸ ‘ਸਨ ਗਲਾਸਸ’ ਹੁੰਦੀਆਂ ਨੇ ਕੁੜੀਆਂ’
ਤੇ ਬਹੁਤ ਦੇਰ ਹੋ ਚੁਕੀ ਸੀ
ਜਦ ਉਸਨੂੰ ਪਤਾ ਲੱਗਿਆ…
ਹਵੇਲੀ ਦੇ ਚਬੂਤਰੇ ਉੱਪਰ ਲੱਗਿਆ ਹੋਇਆ
ਲੋਹੇ ਦਾ ਮੋਰ,
ਹਵਾ ਆਈ ਤੋਂ ਘੁੰਮ ਤਾਂ ਸਕਦਾ ਹੈ
ਪਰ ਮੇਰੇ ਲਈ ਪੈਲ਼ ਨਹੀਂ ਪਾ ਸਕਦਾ
-----
ਲੱਕ ਟਵੰਟੀ ਏਟ ਕੁੜੀ ਦਾ
ਫੋਰਟੀ ਸੈਵਨ ਵੇਟ ਕੁੜੀ ਦਾ
ਨਖ਼ਰਾ ਹਾਈ ਰੇਟ ਕੁੜੀ ਦਾ
ਕਦੀ ਸੋਚਿਐ? ਕਿਉਂ ਕਤਲ ਹੁੰਦਾ ਵਿੱਚ ਪੇਟ ਕੁੜੀ ਦਾ?

ਕੱਦ ਹੈ ਸਾਢੇ ਪੰਜ ਬਾਪੂ ਦਾ
ਨਾ ਢੱਕਿਆ ਜਾਵੇ ਨੰਗ ਬਾਪੂ ਦਾ
ਹੱਥ ਵੀ ਵਾਹਵਾ ਤੰਗ ਬਾਪੂ ਦਾ
ਕਦੇ ਸੋਚਿਐ? ਕਿਉਂ ਉੱਡਦਾ ਜਾਵੇ ਰੰਗ ਬਾਪੂ ਦਾ?

ਰੱਖੜੀ ਬੰਨ੍ਹ ਕੇ ਸ਼ਗਨ ਮਨਾਉਂਦੀ
ਬਰਫ਼ੀ ਟੁਕੜਾ ਮੂੰਹ ਵਿੱਚ ਪਾਉਂਦੀ
ਪਤਾ ਨਹੀਂ ਕਿੰਨੇ ਡਰ ਲੁਕਾਉਂਦੀ
ਕਦੇ ਸੋਚਿਐ? ਇੱਕ ਭੈਣ, ਵੀਰ ਤੋਂ ਕੀ ਕੁੱਝ ਚਾਹੁੰਦੀ?

ਸੋਹਣਿਓ ਵੀਰੋ ਹੋਸ਼ 'ਚ ਆਓ
ਦਿਨ ਐ ਤੁਹਾਡੇ, ਮੌਜ ਮਨਾਓ
ਐਪਰ ਇਹ ਗੱਲ ਭੁੱਲ ਨਾ ਜਾਓ
ਜ਼ਰੂਰ ਸੋਚੋ, ਤੁਸੀਂ ਵੀ ਕਿਸੇ ਦੇ ਪੁੱਤ ਭਰਾ ਓ।

ਪੜ੍ਹਨ ਆਏ ਤਾਂ ਪੜ੍ਹਦੇ ਕਿਉਂ ਨਹੀਂ
ਵਿੱਚ ਕਲਾਸਾਂ ਵੜਦੇ ਕਿਉਂ ਨਹੀਂ
ਕੁੜੀਆਂ ਪਿੱਛੇ ਸਿੰਗ ਫਸਾਉਂਦੇ
ਹੱਕਾਂ ਖਾਤਿਰ ਲੜਦੇ ਕਿਉਂ ਨਹੀਂ?

ਕੁੜੀਓ-ਮੁੰਡਿਓ ਖ਼ੂਬ ਸਿਆਣੇ
ਦੁਨੀਆਂ ਮੁੱਠੀ ਤੁਹਾਡੇ ਭਾਣੇ
ਲੈਣੇ ਪੈ ਗਏ ਜਦ ਮੁੱਲ ਦਾਣੇ
ਆਪੇ ਆ ਜਾਊ ਅਕਲ ਟਿਕਾਣੇ।

ਦੁਨੀਆਂ ਤੇ ਬੱਸ ਆਹ ਹੀ ਕੰਮ ਲਏ
ਵਿਆਹ ਕਰਵਾ ਲਿਆ ਬੱਚੇ ਜੰਮ ਲਏ
ਅਪਣੀ ਜਿੱਥੇ ਜੂਨ ਗੁਆ ਲਈ
ਉਹ ਵੀ ਓਸੇ ਈ ਖੂੰਡੇ ਬੰਨ੍ਹ ਲਏ?

ਇਹ ਜੀਣਾ ਕੋਈ ਜੀਣਾ ਨਹੀਂ ਏ
ਏਦੂੰ ਚੰਗਾ ਮਰ-ਮੁੱਕ ਜਾਈਏ
ਆਓ ਅਪਣੀਆਂ ਧੀਆਂ-ਭੈਣਾਂ
ਦੇ ਜਿਸਮਾਂ ਦੀ ਹੱਟੀ ਪਾਈਏ
ਲੱਕ ਟਵੰਟੀ ਗੁਣ-ਗੁਣਾਈਏ।
(ਗੱਗ-ਬਾਣੀ)
--------