ਕਾਮਰੇਡ ਕੁੜੀਆਂ
ਸਵੇਰ ਸਾਰ
ਸੂਰਜ ਨੂੰ ਵੰਗਾਰ
ਖੱਦਰ ਦੇ ਕੁਰਤੇ ਪਾਈ
ਮੋਢੇ 'ਤੇ ਮਾਰਕਸ ਦੇ
ਸੁਫ਼ਨੇ ਲਟਕਾਈ
ਤੁਰ ਪੈਂਦੀਆਂ
ਕਾਮਰੇਡ ਕੁੜੀਆ.।
ਧੁੱਪਾਂ ਛਾਵਾਂ ਜਰਦੀਆਂ
ਹੱਕ ਸੱਚ ਅਜਾਦੀ ਲਈ
ਗੰਭੀਰ ਮੁਦਰਾ 'ਚ
ਗੱਲਾਂ ਕਰਦੀਆਂ
ਕਾਮਰੇਡ ਕੁੜੀਆਂ।
ਸੰਝ ਦੀ ਬੇਲਾ
ਪਰਤ ਆਉਂਦੀਆਂ
ਘਰਾਂ ਨੂੰ
ਬਾਪੂ ਦੀ ਘੂਰੀ ਵੇਖ
ਵਿਹੜੇ 'ਚ ਚਰਖਾ
ਡਾਹ ਬਹਿੰਦੀਆਂ
ਕਾਮਰੇਡ ਕੁੜੀਆਂ।
ਥੱਕ ਹਾਰ
ਮੂੰਹ ਸੰਵਾਰ
ਸੰਦੂਕ 'ਚੋਂ
ਲੈਨਿਨ ਦੀ ਕਿਤਾਬ ਕੱਢ
ਸਿਰ੍ਹਾਣੇ ਰੱਖ
ਸੌਂ ਜਾਂਦੀਆਂ
ਕਾਮਰੇਡ ਕੁੜੀਆਂ !
ਸਵੇਰ ਸਾਰ
ਸੂਰਜ ਨੂੰ ਵੰਗਾਰ
ਖੱਦਰ ਦੇ ਕੁਰਤੇ ਪਾਈ
ਮੋਢੇ 'ਤੇ ਮਾਰਕਸ ਦੇ
ਸੁਫ਼ਨੇ ਲਟਕਾਈ
ਤੁਰ ਪੈਂਦੀਆਂ
ਕਾਮਰੇਡ ਕੁੜੀਆ.।
ਧੁੱਪਾਂ ਛਾਵਾਂ ਜਰਦੀਆਂ
ਹੱਕ ਸੱਚ ਅਜਾਦੀ ਲਈ
ਗੰਭੀਰ ਮੁਦਰਾ 'ਚ
ਗੱਲਾਂ ਕਰਦੀਆਂ
ਕਾਮਰੇਡ ਕੁੜੀਆਂ।
ਸੰਝ ਦੀ ਬੇਲਾ
ਪਰਤ ਆਉਂਦੀਆਂ
ਘਰਾਂ ਨੂੰ
ਬਾਪੂ ਦੀ ਘੂਰੀ ਵੇਖ
ਵਿਹੜੇ 'ਚ ਚਰਖਾ
ਡਾਹ ਬਹਿੰਦੀਆਂ
ਕਾਮਰੇਡ ਕੁੜੀਆਂ।
ਥੱਕ ਹਾਰ
ਮੂੰਹ ਸੰਵਾਰ
ਸੰਦੂਕ 'ਚੋਂ
ਲੈਨਿਨ ਦੀ ਕਿਤਾਬ ਕੱਢ
ਸਿਰ੍ਹਾਣੇ ਰੱਖ
ਸੌਂ ਜਾਂਦੀਆਂ
ਕਾਮਰੇਡ ਕੁੜੀਆਂ !
................
ਜੈ ਸੰਤਾਂ ਦੀ (ਭਲੇ ਵੇਲਿਆਂ 'ਚ ਲਿਖੇ ਗੀਤ)
ਤੂੰ ਜੋ ਕਹੇਂਗਾ ਕਰਦੂੰਗੀ
ਮੈਂ ਸਭ ਕੁੱਝ ਅਰਪਣ ਕਰਦੂੰਗੀ
ਇੱਕ ਬੰਨਾਂ ਹੋ ਜਾਵੇ
ਸੱਸ ਗੂੰਗੀ ਹੋਜੇ, ਸਹੁਰਾ ਅੱਖਾਂ ਤੋਂ ਅੰਨ੍ਹਾਂ ਹੋ ਜਾਵੇ...।
ਇੱਕ ਬੋਤਲ ਤੇ ਇੱਕ ਮੁਰਗਾ
ਨੀਂ ਜਿਹੜਾ ਹੋਵੇ ਫਿਰਦਾ ਤੁਰਦਾ
ਲਿਆ ਕੇ ਧਰ ਬੀਬੀ
ਫਿਰ ਜੈ ਸੰਤਾਂ ਦੀ ਜੈ ਸੰਤਾਂ ਦੀ ਕਰ ਬੀਬੀ...।
ਲਾ ਦਿਓ ਕੈਂਚੀ ਨਾਲੋਂ ਤੇਜ਼ ਸੱਸ ਦੀ ਜੀਭ ਨੂੰ ਜਿੰਦਾ ਜੀ
ਨਾਲ ਈ ਲੱਗਦਾ ਸਹੁਰੇ ਦਾ ਵੀ ਕੱਢ ਦਿਓ ਕੰਡਾ ਜੀ
ਮੇਰੀ ਜਾਣ ਲਵੋ ਮਜ਼ਬੂਰੀ
ਪੀਪਾ ਦੇਸੀ ਘਿਓ ਦੀ ਚੂਰੀ
ਇੱਕ ਚੜ੍ਹਾਊਂਗੀ
ਕਰੋ ਬਚਨ ਇਲਾਹੀ ਖਾਲੀ ਹੱਥ ਨਾ ਜਾਊਂਗੀ...।
ਕੰਨ ਖੋਲ੍ਹ ਅੱਖਾਂ ਬੰਦ ਕਰਕੇ ਨੀਂ ਕਰ ਸੰਤਾਂ ਵੱਲ੍ਹ ਧਿਆਨ ਕੁੜੇ
ਤੇਰੇ ਸਹੁਰੇ ਤੋਂ ਕਢਵਾ ਦੇਈਏ ਜੇ ਸੱਸ ਤੇਰੀ ਦੇ ਪ੍ਰਾਣ ਕੁੜੇ
ਸੱਸ ਜਦੋਂ ਹੋਵੇ ਰਾਤ ਨੂੰ ਸੁੱਤੀ
ਚੁੱਕ ਕੇ ਪਤਿਆਹੁਰੇ ਦੀ ਜੁੱਤੀ
ਕਰੀਂ ਵਟਾਈ ਨੀਂ
ਫਿਰ ਸੱਸ ਤੇਰੀ ਦੀ ਵੇਖੀਂ ਸ਼ਾਮਤ ਆਈ ਨੀਂ...।
ਗੱਲ ਠੀਕ ਏ ਥੋਡ੍ਹੀ ਬਾਬਾ ਜੀ ਜਾਂ ਸੱਸ ਹੈਨ੍ਹੀਂ ਜਾਂ ਸਹੁਰਾ ਜੀ
ਪਰ ਏਸ ਉਮਰ ਵਿੱਚ ਕਿੱਥੋਂ ਕਿਹੜਾ ਭਾਲ਼ੂੰ ਮੈਂ ਪਤਿਆਹੁਰਾ ਜੀ
ਕੋਈ ਜੰਤਰ ਮੰਤਰ ਮਾਰੋ
ਮੇਰੇ ਸਿਰ ਤੋਂ ਭੂਤ ਉਤਾਰੋ
ਥੋਡ੍ਹੀ ਚੇਲੀ ਹੋ ਜਾਵਾਂ
ਮੈਂ ਹੁੱਕੇ ਵਿੱਚ ਤਮਾਖੂ ਪਾਉਣ ਤੋਂ ਵਿਹਲੀ ਹੋ ਜਾਵਾਂ...।
ਫਿਰ ਇਉਂ ਕਰਦੇ ਆਂ ਦੋਹਾਂ ਨੂੰ ਪਾਗਲ ਕਰ ਦੇਈਏ
ਨੀਂ ਕੋਈ ਗੂੰਗੀ ਮਸਾਣੀ ਦੋਹਾਂ ਦੇ ਸਿਰ ਧਰ ਦੇਈਏ
ਪਾਕੇ ਮਿਰਚਾਂ ਵਿੱਚ ਤਮਾਖੂ
ਵੇਖੀਂ ਖਊਂ-ਖਊਂ ਕਰਦਾ ਬਾਪੂ
ਚੱਕਰ ਚਲਾਈਂ ਨੀਂ
ਫਿਰ ਰਾਮ ਸੱਤ ਹੋ ਜਾਊ ਬੁੜ੍ਹੇ ਦੀ ਤੜਕੇ ਤਾਈਂ ਨੀਂ...।
ਵਿੱਚ ਤਮਾਖੂ ਵੀਹ ਵਾਰੀ ਮੈਂ ਮਿਰਚਾਂ ਪਾਕੇ ਵੇਖ ਲਈਆਂ
ਮੈਂ ਸੱਸ ਦੀ ਮੰਜੀ ਨੰਗੀਆਂ ਤਾਰਾ ਲਾ ਕੇ ਵੇਖ ਲਈਆਂ
ਕਾਲ਼ੇ ਕਾਂ ਖਾ ਕੇ ਜੰਮੀ
ਨਾ ਡੈਡ ਮਰੇ ਨਾ ਮੰਮੀ
ਦੁਖੀ ਬਥ੍ਹੇਰੀ ਜੀ
ਜੋ ਕਰਨਾ ਕਰੋ ਜੀ ਛੇਤੀ ਜਾਨ ਛੁਡਾਓ ਮੇਰੀ ਜੀ...।
ਮੈਂ ਸਮਝ ਗਿਆ ਗੱਲ ਸਾਰੀ ਤੇਰਾ ਕਰੂੰ ਨਿਤਾਰਾ ਨੀਂ
ਆਉਂਦੇ ਐਤਵਾਰ ਨੂੰ ਸੱਦ ਲਊਂ ਤੇਰਾ ਟੱਬਰ ਸਾਰਾ ਨੀਂ
ਫਿਰ ਵੇਖ ਖੜਕਦੀ ਜੁੱਤੀ
ਹੈ ਕੋਣ ਕੀਹਦੇ ਤੋਂ ਦੁਖੀ
ਉਲਝਾਏ ਤਾਣੇ ਨੀਂ
ਜਿੰਨੀ ਸੇਵਾ ਕਰੀਏ ਥੋੜ੍ਹੀ ਸਦਾ ਨਾ ਰਹਿਣ ਸਿਆਣੇ ਨੀਂ...।
(ਸੁਰਜੀਤ ਗੱਗ)
---------------------ਤੂੰ ਜੋ ਕਹੇਂਗਾ ਕਰਦੂੰਗੀ

ਹਨੇਰੀ..................ਸੀਮਾ ਗਰੇਵਾਲ
ਅੰਦਰ ਵੀ 'ਤੇ ਬਾਹਰ ਵੀ
ਅੱਜ ਐਸੀ ਚੱਲੀ ਹਨੇਰੀ
ਜਿੰਦ ਜਾਨ ਸਭ ਖੇਰੂੰ-ਖੇਰੂੰ
ਕੁੱਲੀ ਸੱਧਰਾਂ ਦੀ ਢਹਿ ਗਈ ਮੇਰੀ
ਕੀਕਣ ਬੋਟ ਅੱਖੀਆਂ ਨੂੰ ਖੋਲ੍ਹਣ
ਵਿੱਚ ਰੜਕੂ ਰੇਤ ਬਥੇਰੀ
ਮਿੱਟਿਓ ਮਿੱਟੀ ਹੋ ਗਿਆ ਤਨ ਮਨ
ਝਾੜੂ 'ਵਾ ਹੁਣ ਕਿਹੜੀ
ਜਾ ਵੇ ਕੋਸੇ ਨਿੱਘਾ ਲੁਕ ਜਾ
ਨਾ ਚੱਲਣੀ ਤੇਰੀ ਮੇਰੀ
ਅੱਜ ਐਸੀ ਚੱਲੀ ਹਨੇਰੀ..............
ਉਮਰ ਆਲ੍ਹਣਾ ਤਿੜਕਣ ਲੱਗਾ
ਖਿੰਡ ਚੱਲੇ ਚਾਵਾਂ ਦੇ ਤਿਨਕੇ
ਵਸਲਾਂ ਦੇ ਪੰਛੀ ਖੰਭ ਲਗਾ ਕੇ
ਉੱਡ ਗਏ ਪਲ ਛਿਣ ਗਿਣ ਕੇ
ਨੈਣੀਂ ਨੀਰ ਹਾਏ ਖਾਰੇ ਖਾਰੇ
ਜਾਏ ਕੌਣ ਸਮੁੰਦਰ ਮਿਣ ਕੇ
ਡੂੰਘੀ ਸਿੱਪੀ ਕੌਲਾਂ ਦੀ ਡੁੱਬ ਗਈ
ਸੀ ਤੇਰੀ ਨਾਲੇ ਸੀ ਜੋ ਮੇਰੀ
ਅੱਜ ਐਸੀ ਚੱਲੀ ਹਨੇਰੀ..............
ਹਿਜਰਾਂ ਦਾ ਬਾਟਾ ਭਰ ਭਰ ਡੁੱਲ੍ਹੇ
ਚਿੱਕੜੋ ਚਿੱਕੜੀ ਦਿਲ ਧਰਤ ਨੂੰ ਕੀਤਾ
ਦੋਵੇਂ ਕੰਨੀਆਂ ਅੱਗ ਥੀਂ ਮੱਚੀਆਂ
ਕਿੰਝ ਫੜੀਏ ਹੁਣ ਦਮ ਦਾ ਫੀਤਾ
ਰਿਸ ਰਿਸ ਪੁੱਛੇ ਥਾਓਂ ਥਾਈਂ
ਮੁੰਦ ਅੱਖਾਂ ਨੇ ਜੋ ਜ਼ਖਮ ਸੀ ਸੀਤਾ
ਪੀਕ ਲਹੂ ਬੋਟਾਂ 'ਤੇ ਖਹਿ ਗਏ
ਮਰਹਮ ਲਾਈ ਬਥੇਰੀ
ਅੱਜ ਐਸੀ ਚੱਲੀ ਹਨੇਰੀ............
ਰਸਮਾਂ ਕਸਮਾਂ ਲਾਂਭੇ ਰੱਖ ਕੇ
ਦਾਣੇ ਚਿੜੀਆਂ ਬੋਟਾਂ ਤੋਂ ਖੋਹੇ
ਬੁਲ੍ਹੀਂ ਨਿੰਮੀ ਹਾਸੀ ਰੱਖ ਕੇ
ਬੋਟਾਂ ਦੇ ਰੋਣ ਨੈਣਾਂ ਦੇ ਕੋਏ
ਕਦੇ ਨਾ ਧਰਤੀ ਅੰਬਰ ਮਿਲਦੇ
ਲੱਭਦੇ ਵਕਤ ਨਾ ਹੱਥੋਂ ਖੋਏ
ਇਕਨਾਂ ਮਖਮਲ ਇਕਨਾਂ ਕੰਡੇ
ਮੌਲਾ ਰੀਤ ਅਵੱਲੜੀ ਤੇਰੀ
ਅੱਜ ਐਸੀ ਚੱਲੀ ਹਨੇਰੀ.........
ਫੜ੍ਹ ਰੱਖਦੇ ਜੇ ਡੋਰ ਸੰਦਲੀ
ਚੜ੍ਹ ਵਿੰਹਦੇ ਨਾ ਲੋਕ ਬਨੇਰੀਂ
ਰੱਤੜਾ ਜੋੜਾ ਤੰਦ ਤੰਦ ਹੋਇਆ
ਉੱਡੇ ਚੀਥੜ ਚਾਰ ਚੁਫੇਰੀਂ
ਮਹਿਕਾਂ ਰੋਵਣ ਅੰਬਰੀਂ ਜਾ ਕੇ
ਫੁੱਲਾਂ ਵਾਹ ਲਾਈ ਬਹੁਤੇਰੀ
ਰੁੱਖ ਬਾਗੇ ਦਾ ਜੜੋਂ ਉੱਖੜਿਆ
ਆਲ੍ਹਣਾ ਹੋਇਆ ਢਹਿ ਹੀ ਢੇਰੀ
ਅੱਜ ਐਸੀ ਚੱਲੀ ਹਨੇਰੀ........
ਅੱਜ ਐਸੀ ਚੱਲੀ ਹਨੇਰੀ...........by Seemaa S Grewal
-------------------------ਅੰਦਰ ਵੀ 'ਤੇ ਬਾਹਰ ਵੀ

Davinder Singh Dhaliwal
ਕਦੇ ਫਰੀ ਰਾੲੀਡਿੰਗ ਦਾ ਚੰਨੀੲੇ ਸਵਾਲ ਪਾ ਕੇ ਦੇਖ ਲਵੀਂ
............ਫ਼ਕੀਰ ਦਾ ਕੇਲਾ ਅਤੇ ਮੱਕੇ ਦਾ ਝਮੇਲਾ................ਦੀਵਾਨ ਸਜਿਆ ਹੋਇਆ ਸੀ । ਪ੍ਰਚਾਰਕ ਬਾਬੇ ਨਾਨਕ ਦੇ ਮੱਕੇ ਘੁੰਮਾਉਣ ਵਾਲੀ ਸਾਖੀ ਸੁਣਾ ਰਿਹਾ ਸੀ ਕਿ ਕਿਵੇ ਬਾਬੇ ਨੇ ਮੁਸਲਮਾਨਾ ਨੂੰ ਸਮਝਾਇਆ ਕਿ ਰੱਬ ਚਾਰ ਚੁਫੇਰੇ ਹੈ । ਸਾਖੀ ਅਜੇ ਚੱਲ ਹੀ ਰਹੀ ਸੀ ਕਿ ਕੰਧ ਨਾਲ ਢੋਅ ਲਾਈ ਬੈਠਾ ਜਥੇਦਾਰ ਜਵਾਲਾ ਸਿੰਘ ਉੱਠਿਆ ਅਤੇ ਆਪਣੀ ਮਾਂ ਦੀ ਗੋਦ ਵਿੱਚ ਗ੍ਰੰਥ ਸਾਹਿਬ ਵੱਲ ਨੂੰ ਲੱਤਾਂ ਕਰਕੇ ਪਏ ਛੋਟੇ ਜਿਹੇ ਬੱਚੇ ਦੇਕੰਨਾ ਥੱਲੇ ਕਰਾਰੀ ਚਪੇੜ ਮਾਰੀ ਅਤੇ ਨਾਲ ਹੀ ਉਸਦੀ ਲੱਤਾ ਫੜ ਕੇ ਦੂਸਰੀ ਤਰਫ ਕਰ ਦਿੱਤੀਆ ।ਬੱਚਾ ਰੋਂਦਾ ਰੋਂਦਾ ਬਾਹਰ ਭੱਜ ਗਿਆ । ਗੇਟ ਦੇ ਬਾਹਰ ਇੱਕ ਫਕੀਰ ਸਿਗਰਟ ਪੀ ਰਿਹਾ ਸੀ । ਬੱਚਾ ਉਸ ਕੌਲ ਖੜਾ ਹੋ ਕੇ ਰੋਣ ਲੱਗ ਪਿਆ । ਫਕੀਰ ਨੇ ਬੱਚੇ ਨੂੰ ਆਪਣੀ ਝੌਲੀ ਚੋ ਕੇਲਾਕੱਢ ਕੇ ਦਿੱਤਾ । ਬੱਚਾ ਕੇਲਾ ਖਾ ਕੇ ਦੋਬਾਰਾ ਆਪਣੀ ਮਾਂ ਦੀ ਗੋਡ ਵਿੱਚ ਜਾ ਬੈਟਾ ਅਤੇ ਜਥੇਦਾਰ ਜਵਾਲਾ ਸਿੰਘ ਨੂੰ ਜੀਭ ਕੱਢਕੇ ਦਿਖਾਉਣ ਲੱਗਾ ।ਜਥੇਦਾਰ ਆਪਣੀ ਜਗ੍ਹਾਂ ਤੋ ਉੱਠਿਆ ਤਾਂ ਬੱਚਾ ਬਾਹਰ ਭੱਜ ਗਿਆ । ਜਥੇਦਾਰ ਬੱਚੇ ਦੇ ਮਗਰ ਭੱਜਾ ਤੇ ਇਕ ਇੱਟ ਨਾਲ ਠੋਕਰ ਵੱਜਣ ਕਰਕੇ ਡਿੱਗ ਪਿਆ । ਉੱਠਣ ਲੱਗਾ ਤਾਂ ਦੋਬਰਾ ਡਿੱਗ ਪਿਆ । ਫੇਰ ਡਿੱਗਿਆ । ਫੇਰ ਕਦੇ ਨਾ ਉੱਠਿਆ । ਜਦੋ ਹਮੇਸ਼ਾ ਲਈ ਡਿੱਗ ਗਿਆ ਤਾਂ ਉਸਦੇ ਪੈਰ ਗ੍ਰੰਥ ਸਾਹਿਬ ਵੱਲ ਸਨ ।
..............................
ਰਾਜਾ ਸਾਲਿਵਾਹਨ ਦੀ ਅਨਮੋਲ ਨਿਸ਼ਾਨੀ ਸਿਆਲਕੋਟ ਦਾ ਇਤਿਹਾਸਕ ਕਿਲ੍ਹਾ
ਇਤਿਹਾਸ ਦੀਆਂ ਪੈੜਾਂ-12
ਲਾਹੌਰ ਤੋਂ 125 ਕਿਲੋਮੀਟਰ ਦੀ ਦੂਰੀ 'ਤੇ ਆਬਾਦ ਸ਼ਹਿਰ ਸਿਆਲਕੋਟ ਪਾਕਿਸਤਾਨ ਦੇ ਪੁਰਾਤਨ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ ਹੈ। 'ਮਹਾਨ ਕੋਸ਼' ਦੇ ਸਫ਼ਾ 190 ਦੇ ਅਨੁਸਾਰ ਕਈ ਲੇਖਕਾਂ ਨੇ ਸਿਆਲਕੋਟ ਦਾ ਨਾਂਅ ਸ਼ਾਕਲ ਲਿਖਿਆ ਹੈ ਅਤੇ ਬਹੁਤਿਆਂ ਲੇਖਕਾਂ ਨੇ ਇਸ ਨੂੰ ਰਾਜਾ ਸ਼ਾਲ੍ਹ ਦਾ ਵਸਾਇਆ ਸ਼ਾਲ੍ਹਕੋਟ ਵੀ ਲਿਖਿਆ ਹੈ। 'ਮਹਾਨ ਕੋਸ਼' ਦੇ ਅਨੁਸਾਰ ਸਾਲਿਬਾਹਨ (ਸਾਲਿਵਾਹਨ) ਇਕ ਪ੍ਰਤਾਪੀ ਰਾਜਾ ਹੋਇਆ, ਜੋ ਵਿਕ੍ਰਮਾਦਿਤਯ ਦਾ ਵੈਰੀ ਸੀ। ਇਸ ਨੇ ਆਪਣਾ ਸਾਲ (ਸ਼ਕਾਬਦ) ਸੰਨ 78 ਈ: ਤੋਂ ਚਲਾਇਆ ਹੈ। ਇਸ ਦੀ ਰਾਜਧਾਨੀ ਗੋਦਾਵਰੀ ਦੇ ਕਿਨਾਰੇ ਪ੍ਰਤਿਸਭਾਨ ਨਾਮੇ ਸੀ, ਜੋ ਹੁਣ ਨਜ਼ਾਮ ਦੇ ਰਾਜ ਵਿਚ ਔਰੰਗਾਬਾਦ ਦੇ ਜ਼ਿਲ੍ਹੇ ਪੈਥਾਨ ਨਾਂਅ ਨਾਲ ਪ੍ਰਸਿੱਧ ਹੈ। ਪੁਰਾਣੇ ਗ੍ਰੰਥਾਂ ਵਿਚ ਇਸ ਦਾ ਨਾਂਅ ਬ੍ਰਹਮਪੁਰੀ ਵੀ ਆਇਆ ਹੈ। ਸਾਲਿਵਾਹਨ ਨੇ ਪੰਜਾਬ ਫ਼ਤਹਿ ਕਰਕੇ ਸਾਲਿਵਾਹਨਕੋਟ (ਸਿਆਲਕੋਟ) ਵਸਾਇਆ। ਇਸ ਦੇ ਬਲੰਦ, ਰਸਾਲੂ, ਪੂਰਨ, ਸੁੰਦਰ, ਲੇਖ ਆਦਿ ਕੁਲ 16 ਪੁੱਤਰ ਸਨ। ਇਸ ਦੀ ਮੌਤ ਕਾਰੂਰ ਦੀ ਜੰਗ ਵਿਚ ਹੋਈ। ਰਾਜਾ ਸਾਲਿਵਾਹਨ ਸ਼੍ਰੋਮਣੀ ਭਗਤ ਪੂਰਨ ਦਾ ਪਿਤਾ ਸੀ, ਜਿਸ ਨੇ ਆਪਣੀ ਦੂਸਰੀ ਪਤਨੀ ਰਾਣੀ ਲੂਨਾ ਦੀ ਝੂਠੀ ਸ਼ਿਕਾਇਤ 'ਤੇ ਪੂਰਨ ਦੇ ਹੱਥ-ਪੈਰ ਕਟਵਾ ਕੇ ਉਸ ਨੂੰ ਖੂਹ ਵਿਚ ਸੁਟਵਾ ਦਿੱਤਾ। ਕਿਲ੍ਹੇ ਦੀ ਫ਼ਸੀਲ ਕਰੀਬ 32 ਫੁੱਟ ਚੌੜੀ ਸੀ, ਜਿਸ ਵਿਚ ਮਿੱਟੀ ਭਰੀ ਹੋਈ ਸੀ। ਇਸ ਦੀਵਾਰ ਨੂੰ ਸਹਾਰਾ ਦੇਣ ਲਈ ਦੀਵਾਰ ਦੇ ਵਿਚ 12 ਵੱਡੀਆਂ ਬੁਰਜੀਆਂ ਵੀ ਬਣਵਾਈਆਂ ਗਈਆਂ। ਸੰਨ 1179 ਤੋਂ 1186 ਦੇ ਦਰਮਿਆਨ ਸ਼ਹਾਬਉੱਦੀਨ ਗੌਰੀ ਨੇ ਸਿਆਲਕੋਟ ਫ਼ਤਹਿ ਕੀਤਾ। ਉਸ ਤੋਂ ਬਾਅਦ ਸੁਲਤਾਨ ਫ਼ਿਰੋਜ਼ ਸ਼ਾਹ ਤੁਗ਼ਲਕ ਜਦੋਂ ਸਿਆਲਕੋਟ ਦਾ ਹਾਕਮ ਬਣਿਆ ਤਾਂ ਉਸ ਨੇ ਇਹ ਇਤਿਹਾਸਕ ਕਿਲ੍ਹਾ ਜੰਜੂਆ ਕਬੀਲੇ ਨੂੰ ਦੇ ਦਿੱਤਾ। ਤਵਾਰੀਖ-ਏ-ਸਿਆਲਕੋਟ ਵਿਚ ਰਾਸ਼ਿਦ ਨਿਆਜ਼ ਲਿਖਦੇ ਹਨ ਕਿ ਕਿਲ੍ਹੇ ਦੀਆਂ ਦੋ ਦੀਵਾਰਾਂ ਸਨ, ਜਿਨ੍ਹਾਂ ਵਿਚੋਂ ਇਕ ਦੀਵਾਰ ਧਰਤੀ ਹੇਠਾਂ ਧੱਸ ਗਈ ਸੀ। ਸੰਨ 1923 ਵਿਚ ਜਦੋਂ ਮਿਊਂਸਪਲ ਕਮੇਟੀ ਸਿਆਲਕੋਟ ਨੇ ਪੁਰਾਤੱਤਵ ਵਿਭਾਗ ਦੀਆਂ ਹਦਾਇਤਾਂ 'ਤੇ ਇਸ ਕਿਲ੍ਹੇ ਦੀ ਖੁਦਾਈ ਕਰਾਈ ਤਾਂ ਉਸ ਵਕਤ ਉਸ ਦੀਵਾਰ ਦੀ ਨਿਸ਼ਾਨਦੇਹੀ ਹੋਈ। ਦਿੱਲੀ ਅਤੇ ਟੈਕਸਲਾ ਤੋਂ ਬੁਲਾਏ ਗਏ ਪੁਰਾਤੱਤਵ ਵਿਭਾਗ ਦੇ ਮਾਹਿਰਾਂ ਨੇ ਵੀ ਇਹ ਪੁਸ਼ਟੀ ਕੀਤੀ ਕਿ ਖੁਦਾਈ ਦੌਰਾਨ ਮਿਲੀ ਦੀਵਾਰ ਕਰੀਬ 5000 ਸਾਲ ਪੁਰਾਣੀ ਹੈ। ਰਾਜਾ ਸਾਲਿਵਾਹਨ ਨੇ ਭਗਤ ਪੂਰਨ ਦੀ ਮਾਤਾ ਅਤੇ ਆਪਣੀ ਪਹਿਲੀ ਪਤਨੀ ਰਾਣੀ ਇਸ਼ਰਾਂ ਲਈ ਕਿਲ੍ਹਾ ਸਿਆਲਕੋਟ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਉਗੋਕੀ ਦੇ ਪਾਸ ਇਕ ਆਲੀਸ਼ਾਨ ਮਹਿਲ ਦਾ ਨਿਰਮਾਣ ਕਰਵਾਇਆ। ਇਹ ਮਹਿਲ ਮੌਜੂਦਾ ਸਮੇਂ ਸਿਆਲਕੋਟ ਦੀ ਸ਼ਹਿਬਾਬਪੁਰ ਰੋਡ 'ਤੇ ਹੈ ਅਤੇ ਇਸ ਵਿਚ ਪਾਕਿਸਤਾਨੀ ਆਰਮੀ ਸਹਿਤ ਕੁਝ ਹੋਰ ਸਰਕਾਰੀ ਦਫ਼ਤਰ ਬਣੇ ਹੋਏ ਹਨ। ਮੌਜੂਦਾ ਸਮੇਂ ਸਿਆਲਕੋਟ ਕਿਲ੍ਹੇ ਦਾ ਮੁੱਖ ਦਰਵਾਜ਼ਾ ਕਿਸੇ ਪੀਰ ਦੀ ਦਰਗਾਹ ਵਾਂਗ ਹਰੀਆਂ ਚੀਨੀ ਦੀਆਂ ਟਾਈਲਾਂ ਨਾਲ ਸਜਾਇਆ ਹੋਇਆ ਹੈ। ਇਸ ਦੇ ਪ੍ਰਵੇਸ਼ ਦੁਆਰ 'ਤੇ ਪਾਕਿਸਤਾਨ ਦੇ ਦੋ ਰਾਸ਼ਟਰੀ ਝੰਡੇ ਲਗਾਏ ਗਏ ਹਨ ਅਤੇ ਬੋਰਡ 'ਤੇ ਉਰਦੂ ਵਿਚ ਲਿਖਿਆ ਹੋਇਆ ਹੈ-'ਸਿਆਲਕੋਟ ਤੂੰ ਜ਼ਿੰਦਾ ਰਹੇਂਗਾ।' ਕਿਲ੍ਹੇ ਦੇ ਅੰਦਰ ਸਿਆਲਕੋਟ ਦੇ ਇਕ ਸਥਾਨਕ ਪੀਰ ਮੁਰਾਦੀਆ ਸ਼ਾਹ ਦੀ ਦਰਗਾਹ ਬਣੀ ਹੋਈ ਹੈ। ਭਾਵੇਂ ਕਿ ਸਿਆਲਕੋਟ ਦਾ ਜ਼ਿਲ੍ਹਾ ਪ੍ਰਸ਼ਾਸਨ ਇਸ ਕਿਲ੍ਹੇ ਨੂੰ ਆਪਣੀ ਵਿਰਾਸਤੀ ਧਰੋਹਰ ਦੱਸਣ 'ਚ ਕਾਫੀ ਫ਼ਖਰ ਮਹਿਸੂਸ ਕਰ ਰਿਹਾ ਹੈ ਪਰ ਕਿਲ੍ਹੇ ਦੀ ਇਤਿਹਾਸਕ ਦੀਵਾਰ ਨੂੰ ਜਗ੍ਹਾ-ਜਗ੍ਹਾ ਤੋਂ ਤੋੜ ਕੇ ਉਸ ਵਿਚ ਕੀਤੇ ਗਏ ਨਾਜਾਇਜ਼ ਕਬਜ਼ੇ ਅਤੇ ਕਿਲ੍ਹੇ ਦੀ ਖ਼ਸਤਾ ਹਾਲਤ ਇਹ ਸਾਫ ਕਰ ਦਿੰਦੇ ਹਨ ਕਿ ਪਾਕਿਸਤਾਨ 'ਆਪਣੀ' ਵਿਰਾਸਤ ਨੂੰ ਲੈ ਕੇ ਕਿੰਨਾ ਕੁ ਚਿੰਤਤ ਹੈ।
ਸੁਰਿੰਦਰ ਕੋਛੜ-ਫੋਨ : 9356127771, 7837849764kochhar_asr@yahoo.co.in

---------------------------------------
ਬੰਦੇ ਦੇ
ਨਹ੍ਹਾਉਣ ਤਾਂ
ਅਸਲ 'ਚ
ਤਿੰਨ ਈ
ਹੁੰਦੇ ਐ .....
ਹੈਂ ....!!
ਤਿੰਨ.....???...
...ਨਾ.....
.......ਨਾ....
ਓਹ ਪੁਰਾਣੇ
ਜਮਾਨੇ 'ਚ
ਹੁੰਦੇ
ਹੋਣਗੇ ....
ਅੱਜ ਕੱਲ ਤਾਂ
ਦੋ ਈ ਹੁੰਦੇ ਐ
ਜਨਮ
ਤੇ
ਮਰਣ ਵੇਲੇ ਦੇ
ਤੀਜਾ ....
...ਆਹ.....ਵਿਚਾਲੜਾ....
ਵਿਆਹ ਆਲਾ ਤਾਂ
ਔਪਸ਼ਨਲ ਈ ਹੁੰਦੈ
ਕੋਈ ਵਿਰਲਾ ਈ
ਹੋਊ
ਜੋ
ਕਰਦਾ ਹੋਊ
ਨਾਈ੍ਹ ਧੋਈ੍ਹ
ਅੱਜ ਕਲ ......
ਨਹ੍ਹਾਉਣ ਤਾਂ
ਅਸਲ 'ਚ
ਹੁਣ
ਦੋ ਈ
ਰਹਿਗੇ
ਬੰਦੇ ਦੇ.....
ਹੈਂ ....
ਦੋ ਨਹ੍ਹਾਉਣ...???...
...ਨਾ.....
.......ਨਾ....
ਦੋ ਵੀ ਕਿੱਥੇ ਰਹੇ ਨੇ.....???
.....ਧਮਾਕਿਆਂ ਨਾਲ
ਉੱਡਦੇ ਨੇ ਜਦੋਂ
ਪਰਖਚੇ ......
ਫੇਰ ...
ਕਿਹੜਾ ਦੂਜਾ ਨਹ੍ਹਾਉਣ ....????
..........
ਨਹ੍ਹਾਉਣ ਤਾਂ
ਅਸਲ 'ਚ
ਹੁਣ
ਇੱਕ ਈ
ਰਹਿ ਗਿਆ
ਬੰਦੇ ਦਾ
ਬੱਸ...
ਜਨਮ ਆਲਾ .....
...........
ਹੈਂ ....
ਇੱਕ ਨਹ੍ਹਾਉਣ.....???...
...ਨਾ.....
.......ਨਾ....
ਇੱਕ ਵੀ
ਕਿੱਥੇ....?......
ਜਨਮ ਹੁੰਦੈ ???
....ਅੱਜ ਕੱਲ.....???
ਜੇ .....
ਜਨਮ ਹੋਊ ....
ਤਾਂ....
ਇੱਕ
ਨਹ੍ਹਾਉਣ ਹੋਊ......
......
ਅੱਜ ਕੱਲ
ਤਾਂ..... ਜਨਮੋਂ
ਪਹਿਲਾਂ ਈ
ਕੰਮ ਮੁਕਾ
ਦਿੰਦੇ ਐ....
ਲੋੜ ਈ
ਨ੍ਹੀ ਪੈਂਦੀ
ਕਿਸੇ
ਨਹ੍ਹਾਉਣ ਦੀ ...!
ਕਿਹੜੇ ਤਿੰਨ ਨਹ੍ਹਾਉਣ
ਕਿਹੜੇ ਜਮਾਨੇ ਦੀਆਂ ਗੱਲਾਂ ...
ਹੁਣ
ਨਵਾਂ ਜਮਾਨਾ ਐ
ਪੜ੍ਹੇ-ਲਿਖਿਆਂ ਦਾ ....
..........
ਤੇਜ-ਤਰਾਰ
ਜਮਾਨਾ.....
ਹੁਣ
ਨਹੀ
ਲੋੜ
ਕਿਸੇ
ਵੀ
ਨਹ੍ਹਾਉਣ
ਦੀ ......
ਹੁਣ ਤਾਂ
ਬੱਸ .....
ਪੁੱਛੋ ਈ ਨਾ
ਜਮਾਨੇ ਦੀ
ਗੱਲ......
ਇੱਕੀਵੀਂ
ਸਦੀ ਐ ਇਹ ,
ਸਾਇੰਸ ਦਾ
ਯੁੱਗ ਐ....
ਸਾਇੰਸ
ਦਾ
ਯੁੱਗ..... || " _____ਕੰਮੋ ਕਮਲੀ
-----
-Author Unknown
ਇਕ ਵਾਰ ਬਠਿੰਡੇ ਦੇ ਇਕ ਛੋਟੇ ਜਿਹੇ ਪਿੰਡ ਚ' ਦਿੱਲੀ ਦਾ ਇਕ
ਬਾਣੀਆ,ਟਟੀਰੀ ਰਾਮ ਆਪਣੇ ਨੌਕਰ ਨਾਲ ਆਉਂਦਾ |
ਟਟੀਰੀ ਰਾਮ ਪਿੰਡ ਵਾਲਿਆਂ ਨੂੰ ਕਹਿੰਦਾ,'' ਭਰਾਵੋ, ਅਸੀਂ ਤੁਹਾਡੇ ਪਿੰਡ ਕੁੱਤੇ
ਖਰੀਦਣ ਆਏ ਆਂ ..ਅਸੀਂ ਪਿੰਡ -ਪਿੰਡ ਜਾ ਕੇ ਕੁੱਤੇ ਖਰੀਦ ਦੇ ਆਂ ਅਤੇ
ਉਹਨਾਂ ਚੋਂ ਚੰਗੀ ਨਸਲ ਦੇ ਕੁੱਤੇ ਛਾਂਟ ਕੇ ਬਾਹਰਲੇ ਮੁਲਕਾਂ ਵਿਚ ਮਹਿੰਗੇ
ਭਾਅ ਵੇਚਦੇ ਆਂ..ਮੈਂ ਤੁਹਾਡੇ ਪਿੰਡ ਦਾ ਹਰ ਕੁੱਤਾ 10-10 ਰੁਪਈਏ ਚ'
ਖਰੀਦਾਂਗਾ ..''
ਇਨ੍ਹੀ ਗੱਲ ਸੁਣਦੇ ਈ ਪਿੰਡ ਵਾਲੇ ਪਿੰਡ ਦੇ ਸਾਰੇ ਕੁੱਤੇ ਫੜ ਕੇ
ਟਟੀਰੀ ਰਾਮ ਨੂੰ ਵੇਚ ਦਿੰਦੇ ਨੇ ਅਤੇ ਟਟੀਰੀ ਰਾਮ ਕੁੱਤੇ ਖਰੀਦ ਕੇ ਪਿੰਜਰੇ
ਚ' ਪਾ ਲੈਂਦਾ |
ਦੋ ਕੁ ਦਿਨ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੈਨੂੰ ਕੁਤਿਆਂ ਦੀ ਹੋਰ
ਲੋੜ ਏ ...ਇਸ ਵਾਰੀ ਮੈਂ ਇਕ ਕੁੱਤੇ ਦੇ 20 ਰੁਪਈਏ ਦੇਵਾਂਗਾ ...''
ਪਿੰਡ ਵਾਲੇ ਫੇਰ ਕੁੱਤੇ ਫੜਨ ਨਿਕਲ ਪੈਂਦੇ ਨੇ ....ਇਸ ਵਾਰ ਉਹਨਾਂ ਨੂੰ ਕੁੱਤੇ
ਲੱਭਣ ਲਈ ਦੂਰ-ਦੂਰ ਜਾਣਾ ਪੈਂਦਾ..ਪਰ ਫੇਰ ਵੀ ਉਹ ਥੋੜੇ ਜਿਹੇ ਕੁੱਤੇ ਫੜ
ਲਿਆਉਂਦੇ ਨੇ ਤੇ 20-20 ਰੁਪਈਏ ਚ' ਟਟੀਰੀ ਰਾਮ ਨੂੰ ਵੇਚ ਦਿੰਦੇ ਨੇ....
ਚਾਰ ਕੁ ਦਿਨਾਂ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੇਰਾ ਕੰਮ ਬਹੁਤ
ਵਧਿਆ ਚੱਲ ਪਿਆ..ਮੈਨੂੰ ਹੋਰ ਕੁਤਿਆਂ ਦੀ ਲੋੜ ਏ....ਇਸ ਵਾਰ ਮੈਂ ਇਕ
ਕੁੱਤੇ ਦੇ 50 ਰੁਪਈਏ ਦੇਵਾਂਗਾ...ਪਰ ਮੇਰੀ ਮਾਂ ਬੀਮਾਰ ਹੋ ਗਈ ਏ ,ਇਸ
ਲਈ ਮੈਨੂੰ ਇਕ ਹਫਤੇ ਲਈ ਆਪਣੇ ਘਰ ਜਾਣਾ ਪੈਣਾ..ਮੇਰੇ ਬਾਦ ਕੁਤਿਆਂ
ਦੀ ਸਾਰੀ ਜਿਮੇਂਵਾਰੀ ਮੇਰੇ ਨੌਕਰ ਦੀ ਹੈ...ਤੁਸੀਂ ਇਸਨੂੰ ਕੁੱਤੇ ਵੇਚ
ਦਿਓ...''..
ਕਿਉਂਕਿ ਸਾਰੇ ਕੁੱਤੇ ਟਟੀਰੀ ਰਾਮ ਨੇ ਪਹਿਲਾਂ ਈ ਖਰੀਦ ਲਏ ਹੁੰਦੇ ਨੇ
ਤਾਂ ਇਸ ਵਾਰ ਜਦੋਂ ਪਿੰਡ ਵਾਲੇ ਕੁੱਤੇ ਫੜਨ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ
ਕੁੱਤਾ ਈ ਨੀ ਲੱਭਦਾ....
...ਦੂਜੇ ਦਿਨ ਟਟੀਰੀ ਰਾਮ ਦਾ ਨੌਕਰ ਪਿੰਡ ਵਾਲਿਆਂ ਨੂੰ ਕਹਿੰਦਾ,'' ਦੇਖੋ
ਬਾਈ...ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਕ-ਇਕ ਕੁੱਤਾ 35-35 ਚ' ਵੇਚ
ਸਕਦਾਂ..!!!..ਮੈਂ ਇਥੋਂ ਨਿਕਲ ਜਾਵਾਂਗਾ...ਜਦੋਂ ਟਟੀਰੀ ਰਾਮ ਹਫਤੇ ਬਾਦ
ਆਇਆ ਤਾਂ ਤੁਸੀਂ ਉਸਨੂੰ 50-50 ਚ' ਕੁੱਤਾ ਵੇਚ ਦਿਓ...ਉਸਨੂੰ
ਤਾਂ ਖਰੀਦਨੇ ਈ ਪੈਣਗੇ,ਨਹੀ ਉਸਦਾ ਕੰਮ ਖੜ ਜਾਣਾ...ਬਾਕੀ ਜੇ ਕੋਈ
ਉਨ੍ਹੀ-ਇੱਕੀ ਹੋਈ ਤਾਂ ਡਰਿਓ ਨਾ..ਮੈਂ ਮਹੀਨੇ-ਦੋ ਮਹੀਨੇ ਬਾਦ
ਆਊਂਗਾ,ਹਾਲ-ਚਾਲ ਪੁਛਣ ...''
ਲਾਲਚ ਵਿਚ ਆ ਕੇ ਪਿੰਡ ਵਾਲੇ 35-35 ਰੁਪਈਏ ਚ' ਪਿੰਡ ਦੀ ਕਤੀੜ
ਖਰੀਦ ਕੇ ਘਰੇ ਬੰਨ ਲੈਂਦੇ ਨੇ ....
................ਨਾ ਮੁੜਕੇ ਟਟੀਰੀ ਰਾਮ ਬਹੁੜਦਾ ,ਨਾ ਟਟੀਰੀ ਰਾਮ
ਦਾ ਨੌਕਰ ...….
----

ਪੰਜਾਬੀਆਂ ਨੇ ਭੁਲਾ ਦਿੱਤਾ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ:-
ਅੰਮ੍ਰਿਤਸਰ-ਪੰਜਾਬ ਸਰਕਾਰ ਤੇ ਪੰਜਾਬ ਵਾਸੀਆਂ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭੁਲਾ ਦਿੱਤਾ ਗਿਆ। ਇਸ ਸੰਬੰਧੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸੁਰਿੰਦਰ ਕੋਛੜ ਨੇ ਦੱਸਿਆ ਕਿ ਤਵਾਰੀਖ਼-ਏ-ਪੰਜਾਬ ਦੇ ਲੇਖਕ ਘਨ੍ਹੱਈਆ ਲਾਲ ਅਤੇ ਮਹਾਨ ਕੋਸ਼ਕਰਤਾ ਭਾਈ ਕਾਨ੍ਹ ਸਿੰਘ ਨਾਭਾ ਸਣੇ 100 ਤੋਂ ਵਧੇਰੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਸਪੱਸ਼ਟ ਤੌਰ 'ਤੇ ਸ਼ੇਰ-ਏ-ਪੰਜਾਬ ਦਾ ਜਨਮ ਗੁਜਰਾਂਵਾਲਾ ਵਿਖੇ ਬੀਬੀ ਰਾਜ ਕੌਰ ਦੀ ਕੁੱਖੋਂ ਸ. ਮਹਾਂ ਸਿੰਘ ਸ਼ੁਕਰਚੱਕੀਆ ਦੇ ਘਰ ਦੂਸਰੀ ਸੰਗਰਾਂਦ ਸੰਮਤ 1837 (2 ਨਵੰਬਰ 1780) ਨੂੰ ਹੋਣਾ ਸਵੀਕਾਰਿਆ ਹੈ, ਜਦੋਂ ਕਿ ਦੋ-ਚਾਰ ਲੇਖਕਾਂ ਨੇ ਮਹਾਰਾਜਾ ਦਾ ਜਨਮ 20 ਨਵੰਬਰ ਨੂੰ ਹੋਇਆ ਲਿਖ ਕੇ ਜਨਮ ਤਰੀਕ ਸੰਬੰਧੀ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ, ਜਿਸ ਕਰਕੇ ਅੱਜ ਤਕ ਮਹਾਰਾਜਾ ਦਾ ਜਨਮ ਦਿਹਾੜਾ ਵਿਸ਼ੇਸ਼ ਢੰਗ ਨਾਲ ਨਹੀਂ ਮਨਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਮਹਾਰਾਜਾ ਦੀ ਜਨਮ ਤਰੀਕ ਵਾਂਗ ਹੀ ਕੋਈ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਭਾਰਤ ਦੇ ਬਠਿੰਡਾ ਸ਼ਹਿਰ ਦੇ ਕਿਲਾ ਬਡਰੁੱਖਾ ਨੂੰ ਮੰਨ ਰਿਹਾ ਹੈ ਤੇ ਕੋਈ ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ ਨੂੰ ਮਾਨਤਾ ਦੇ ਰਿਹਾ ਹੈ। ਕੋਛੜ ਨੇ ਡਿਸਟ੍ਰਿਕਟ ਗ਼ਜ਼ੇਟੀਅਰ ਗੁਜਰਾਂਵਾਲਾ ਭਾਗ ਦੋ ਸਫ਼ਾ 16 ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਜੇ. ਅਬਸਟਨ ਨੇ ਸੰਨ 1891 ਵਿਚ ਮਹਾਰਾਜਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਜਾਣਕਾਰੀ ਲੈ ਕੇ ਗੁਜਰਾਂਵਾਲਾ ਦੀ ਮਹਾਰਾਜੇ ਦੀ ਜੱਦੀ ਹਵੇਲੀ ਦੇ ਜਿਸ ਕਮਰੇ ਵਿਚ ਰਣਜੀਤ ਸਿੰਘ ਦਾ ਜਨਮ ਹੋਇਆ, ਦੇ ਬਾਹਰ ਮੱਥੇ 'ਤੇ ਇਕ ਪੱਥਰ ਦੀ ਸਿਲ੍ਹ ਲਵਾ ਦਿੱਤੀ, ਜਿਸ 'ਤੇ ਅੰਗਰੇਜ਼ੀ ਤੇ ਉਰਦੂ ਵਿਚ ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780 ਲਿਖਿਆ ਹੋਇਆ ਅੱਜ ਵੀ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਕੁਝ ਲੇਖਕਾਂ ਦਾ ਮੰਨਣਾ ਹੈ ਕਿ ਮਹਾਰਾਜੇ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਡਰੁੱਖਾ ਕਿਲੇ ਵਿਚ ਹੋਇਆ। ਉਨ੍ਹਾਂ ਦਾ ਤਰਕ ਹੈ ਕਿ ਉਨ੍ਹੀਂ ਦਿਨੀ ਘਰ ਵਿਚ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਵਿਚ ਹੀ ਹੁੰਦਾ ਸੀ। ਕੋਛੜ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਦੇ ਕੁਝ ਪ੍ਰਮੁੱਖ ਮੌਜੂਦਾ ਇਤਿਹਾਸਕਾਰਾਂ ਨੇ 2 ਤੇ 20 ਨਵੰਬਰ ਦਾ ਭੁਲੇਖ਼ਾ ਖਤਮ ਕਰਦੇ ਹੋਏ 2 ਨਵੰਬਰ ਨੂੰ ਮਹਾਰਾਜਾ ਦੀ ਜਨਮ ਮਿਤੀ ਵਜੋਂ ਮਾਨਤਾ ਦਿੰਦੇ ਹੋਏ ਗੁਜਰਾਂਵਾਲਾ 'ਚ ਉਨ੍ਹਾਂ ਦਾ ਜਨਮ ਹੋਇਆ ਸਵੀਕਾਰ ਲਿਆ ਹੈ ਪਰ ਇਸ ਦੇ ਬਾਵਜੂਦ ਮਹਾਰਾਜਾ ਦੇ ਜਨਮ ਦਿਹਾੜੇ 'ਤੇ ਪੰਜਾਬ ਵਿਚ ਕੋਈ ਸਮਾਰੋਹ ਨਾ ਕੀਤਾ ਜਾਣਾ ਵੱਡੇ ਅਫ਼ਸੋਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਤਿਹਾਸਕ ਨਜ਼ਰੀਏ ਨਾਲ ਮਹਾਰਾਜਾ ਦਾ ਅਸਲ ਜਨਮ ਸਥਾਨ ਗੁਜਰਾਂਵਾਲਾ ਦੀ ਸਬਜ਼ੀ ਮੰਡੀ ਵਿਚਲੀ ਉਨ੍ਹਾਂ ਦੀ ਜੱਦੀ ਹਵੇਲੀ ਹੀ ਹੈ ਪਰ ਇਸ ਦੇ ਬਾਵਜੂਦ ਬਡਰੁੱਖਾ ਕਿਲੇ ਦੇ ਉਸ ਇਤਿਹਾਸਕ ਬੁਰਜ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਕੁਝ ਲੇਖਕ ਮਹਾਰਾਜਾ ਦਾ ਜਨਮ ਸਥਾਨ ਮੰਨਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਹਿ ਹੋ ਚੁੱਕਾ ਹੈ ਕਿ ਉਪਰੋਕਤ ਦੋਵੇਂ ਸਥਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਹਨ ਤੇ ਦੋਨੋਂ ਹੀ ਇਸ ਸਮੇਂ ਬਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਤੇ ਸੁਰੱਖਿਅਤ ਨਹੀਂ ਹਨ। ਇਸ ਲਈ ਦੋਵਾਂ ਪਾਸੇ ਦੀਆਂ ਸਰਕਾਰਾਂ ਨੂੰ ਇਨ੍ਹਾਂ ਸਥਾਨਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

------------------
ਜੱਟ ਮਚਲਾ ...
ਪਿੰਡ 'ਚ ਇਕ ਜੱਟ ਸੀ ... ਬੜਾ ਹੀ ਅਵੈੜਾ। ਨਿੱਕੀ ਨਿੱਕੀ ਗੱਲ ਉਤੇ ਭੁੜਕ ਡੰਡਿਉਂ ਪਾਰ ਹੋ ਜਾਂਦਾ। ਨਿਆਣਾ ਰਤਾ ਕੁ ਗ਼ਲਤੀ ਕਰਦਾ ਤਾਂ ਸਮਝੋ ਆ ਗਈ ਉਸ ਦੀ ਸ਼ਾਮਤ ! ਚਪੇੜਾਂ ਮਾਰ ਮਾਰ ਗੱਲ੍ਹਾਂ ਲਾਲ ਕਰ ਦੇਂਦਾ। ਘਰ ਵਾਲੀ ਕੋਲੋਂ ਕੁਤਾਹੀ ਹੋ ਜਾਂਦੀ ਤਾਂ ਉਸ ਦੇ ਪਾਸੇ ਸੇਕ ਸੁਟਦਾ। ਸਾਰੇ ਪਿੰਡ ਵਿਚ ਚਰਚਾ ਸੀ ਉਸ ਦੇ ਕੱਬੇ ਸੁਭਾਅ ਦੀ !
ਇਕ ਦਿਨ ਉਸ ਦੀ ਘਰ ਵਾਲੀ, ਪਰਛੱਤੀ ਤੋਂ ਭਾਂਡੇ ਲਾਹੁਣ ਲੱਗੀ ਤਾਂ ਕੈਂਹ ਦਾ ਛੰਨਾ ਹੱਥੋਂ ਛੁੱਟ ਕੇ ਚਿੱਪਰਾਂ ਹੋ ਗਿਆ। ਤ੍ਰਿਕਾਲਾਂ ਨੂੰ ਜੱਟ ਘਰ ਆਇਆ – ਟੁੰਨ ... ਲੜਖੜਾਉਂਦੇ ਪੈਰ ... ਦਾੜ੍ਹੀ ਖਿੱਲਰੀ ... ਪੱਗ ਗਲ 'ਚ ਪਈ ਹੋਈ ... ਚੱਜ ਨਾਲ ਗੱਲ ਵੀ ਨਾ ਹੋਵੇ ! ਘਰ ਵਾਲੀ ਨੇ ਰੋਟੀ ਪੁੱਛੀ। 'ਹੈਂ ਰੋਟੀ ? ... ਰੋਟੀ ਨਹੀ ਖਾਣੀ ... ਕੋਈ ਰੋਟੀ ਰਾਟੀ ਨਹੀਂ ਖਾਣੀ ਅੱਜ !' ਉਸ ਨੇ ਇਕ ਦੋ ਵਾਰ ਫਿਰ ਪੁੱਛਿਆ। ਜੱਟ ਨੰਨਾ ਫੜ ਗਿਆ। ਘਰ ਵਾਲੀ ਦਾ ਕਲੇਜਾ ਕੰਬੀ ਜਾਵੇ। ਉਸ ਨੇ ਝੇਂਪਦਿਆਂ ਆਖਿਆ, 'ਹੈਂ ਜੀ, ਅੱਜ ਮੈਥੋਂ ਨਸ਼ਕਾਨ ਹੋ ਗਿਆ !' 'ਕੀ ਹੋਇਆ ? ਕੀ ਚੰਦ ਚਾੜ੍ਹ 'ਤਾ ਈ ਅੱਜ ?'
'ਕੈਂਹ ਦਾ ਛੰਨਾ ਸੀ ਨਾ ... ਉਹੋ ਬੇਬੇ ਦੇ ਦਾਜ ਵਾਲਾ ... ਉਹ ਟੁੱਟ ਗਿਆ !'
ਰਾਤ ਉਤਰਦੀ ਦੇਖ ਕੇ ਘੁੰਨਾ ਜੱਟ ਮੌਕਾ ਤਾੜ ਗਿਆ। ਉਸ ਦੀ ਬਾਂਹ ਫੜ ਕੇ ਸਿਪਲੀ ਸੁਰ ਵਿਚ ਆਖਿਆ, ' ਕਮਲੀਏ ! ਏਧਰ ਆ ... ਸਿਰ ਮਾਰਨੇ ਈ ਪੁਰਾਣੇ ਭਾਂਡੇ ? ਕੀ ਕਰਨੀਆਂ ਇਹ ਠੀਕਰੀਆਂ ... ਕੋਈ ਨਸ਼ਕਾਨ ਨਸ਼ਕੂਨ ਨਹੀ ਹੋਇਆ ... ਗੋਲੀ ਮਾਰ ਛੰਨੇ ਨੂੰ ! ਕੀ ਆਖ਼ਰ ਆ ਗਈ ... ਛੰਨਾ ਹੀ ਟੁੱਟ ਗਿਆ ਨਾ ! ਕਿਹੜਾ ਘਿਉ ਦਾ ਘੜਾ ਰੁੜ੍ਹ ਗਿਆ ! ਦੇਖ, ਆਹ ਪੈਲੀ ਤੇਰੀ ... ਕਿੱਲੇ ਬੱਝੀਆਂ ਲਵੇਰੀਆਂ ਤੇਰੀਆਂ ... ਇਹ ਪੱਕਾ ਕੋਠਾ ... ਮੈਂ ਆਹਨਾਂ ਵਾਂ ਸਭ ਤੇਰਾ ... ਤੇਰਾ ਵਾ ਸਭ ਕੁਝ ... ਏਧਰ ਆ ਤੰੂ ... ਤੇਰੀਆਂ ਅੱਖਾਂ 'ਚ ਡੋਰੇ ... ਪਹਿਲੇ ਤੋੜ ਦੀ ਦਾਰੂ ਵਰਗੇ ... ਗੱਲ੍ਹਾਂ ਜਵਾਰ ਦੀ ਰੋਟੀ ਵਰਗੀਆਂ ... ਆ ਏਧਰ !' ਜੱਟ ਪੂਰੇ ਲੋਰ ਵਿਚ ਸੀ !
ਸਵੇਰੇ ਉੱਠਿਆ। ਬੌਣੇ ਨਲਕੇ ਤੋਂ ਕੁਰਲਾ ਕੀਤਾ ... ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੇ ਤੇ ਡੱਬੀਦਾਰ ਪਰਨੇ ਨਾਲ ਮੂੰਹ ਪੂੰਝਿਆ। ਿਫਰ ਸੂਤੜੀ ਮੰਜੀ ਉੱਤੇ ਨਿੱਠ ਕੇ ਬੈਠ ਗਿਆ। ਘਰ ਵਾਲੀ ਨੇ ਛਾਹ-ਵੇਲਾ ਫੜਾਇਆ : ਪਿੱਤਲ ਦੀ ਥਾਲੀ ਵਿੱਚ ਚਾਰ ਦੱੁਪੜਾਂ ... ਉੱਤੇ ਮੱਖਣ ਦਾ ਪੇੜਾ ... ਵੇਲਣਾ ਮਾਰ ਕੇ ਭੰਨਿਆਂ ਗੰਢਾ ... ਅੰਬ ਤੇ ਹਰੀਆਂ ਮਿਰਚਾਂ ਦਾ ਅਚਾਰ। ਜੱਟ ਨੇ ਦੁੱਪੜਾਂ ਠਿੱਪਰੀਆਂ ਤੇ ਅਰਕ ਜਿੱਡਾ ਲੱਸੀ ਦਾ ਗਲਾਸ ਪੀਤਾ। ਦੋ ਗਜ਼ ਲੰਮਾ ਡਕਾਰ ਮਾਰਿਆ ... 'ਵਾ- - -ਖਰੂ ਸਭਨਾਂ ਨੂੰ ਦੇਵੀ!' ਆਖ ਕੇ ਮੰਜੀ ਤੋਂ ਉੱਠਿਆ ਤੇ ਲੱਕੀ ਜੁੱਤੀ ਪੈਰੀਂ ਅੜਾਈ।
ਖੂਹ ਦੀ ਵਾਰੀ ਸੀ। ਕੰਧ ਨਾਲ ਲੱਗੀ ਪੰਜਾਲੀ ਖੱਬੇ ਮੋਢੇ ਉੱਤੇ ਰੱਖੀ ਤੇ ਬਲਦਾਂ ਨੂੰ ਹਿੱਕਣ ਲਈ ਪਰਾਣੀ ਸੱਜੇ ਹੱਥ 'ਚ ਫੜੀ। ਜਾਣ ਲੱਗਿਆਂ ਚੇਤਾ ਆਇਆ, 'ਹਾਂ ਸੱਚ, ਭਾਗਵਾਨੇ ਰਾਤੀਂ ਕੁਝ ਆਖਣ ਡਹੀ ਸੈਂ ਤੂੰ ! ਕੋਈ ਛੰਨਾ ਛੁੰਨਾ ਟੁੱਟਣ ਵਾਲੀ ਗੱਲ ... ਕੀ ਗੱਲ ਸੀ ਉਹ ?'
'ਛੰਨਾ' ਸੁਣ ਕੇ ਘਰ ਵਾਲੀ ਦੇ ਪਸੀਨੇ ਛੁੱਟ ਗਏ !

1. ਸ਼ਿੰਗਾਰ ਰਸ
2. ਹਾਸ ਰਸ
3. ਕਰੁਣਾ ਰਸ
4. ਰੌਦਰ ਰਸ
5. ਬੀਰ ਰਸ
6. ਭਿਆਨਕ ਰਸ
7. ਬੀਭਤਸ ਰਸ
8. ਅਦਭੁਤ ਰਸ
9. ਸ਼ਾਂਤ ਰਸ
ਕੋਈ ਉਦਾਹਰਣ ਸਹਿਤ ਸਮਝਾ ਦਿਓ ਆਹ ਰਸ , ਪਲੀਜ਼ !

"ਸੌਖਾ
ਨਹੀ ਹੁੰਦਾ
ਕਦਮ-ਕਦਮ ਤੇ
ਜ਼ਿੰਦਗੀ ਤੇ ਮੌਤ
ਵਿਚਾਲੇ
ਢਾਲ ਬਣ ਕੇ
ਖੜ੍ਹ ਜਾਣਾ,
ਸੌਖਾ
ਨਹੀ
ਹੁੰਦਾ,
ਪਰ !
ਸਾਹਾਂ 'ਚ
ਲਰਜ਼ਦੀ ਉਡੀਕ ਵੀ
ਸੌਖੀ
ਨਹੀ
ਹੁੰਦੀ ,
ਦੇਖ ਕੇ ਅੱਖੋਂ-ਪਰੋਖੇ
ਕਰਨੀ,
ਅਖੀਰ,
ਸਾਹਾਂ ਨੂੰ
ਸਹਿਕਦੇ ਰੱਖਣ ਲਈ,
ਢਾਲ ਬਨਣਾ ਈ ਪੈਂਦੈ,
ਜ਼ਿੰਦਗੀ
ਤੇ
ਮੌਤ ਦੇ ਵਿਚਾਲੇ,
ਸੌਖਾ
ਨਹੀ
ਹੁੰਦਾ,
ਪਰ, ਫੇਰ ਵੀ,
ਬਨਣੈ ਈ ਪੈਂਦੈ 'ਢਾਲ',
ਇੱਕ ਤੇਰੀ
ਦੀਦ
ਦੀ
ਖਾਤਿਰ |"
_____ ਕੰਮੋ ਕਮਲੀ
ਕਦਮ-ਕਦਮ ਤੇ
ਜ਼ਿੰਦਗੀ ਤੇ ਮੌਤ
ਵਿਚਾਲੇ
ਢਾਲ ਬਣ ਕੇ
ਖੜ੍ਹ ਜਾਣਾ,
ਸੌਖਾ
ਨਹੀ
ਹੁੰਦਾ,
ਪਰ !
ਸਾਹਾਂ 'ਚ
ਲਰਜ਼ਦੀ ਉਡੀਕ ਵੀ
ਸੌਖੀ
ਨਹੀ
ਹੁੰਦੀ ,
ਦੇਖ ਕੇ ਅੱਖੋਂ-ਪਰੋਖੇ
ਕਰਨੀ,
ਅਖੀਰ,
ਸਾਹਾਂ ਨੂੰ
ਸਹਿਕਦੇ ਰੱਖਣ ਲਈ,
ਢਾਲ ਬਨਣਾ ਈ ਪੈਂਦੈ,
ਜ਼ਿੰਦਗੀ
ਤੇ
ਮੌਤ ਦੇ ਵਿਚਾਲੇ,
ਸੌਖਾ
ਨਹੀ
ਹੁੰਦਾ,
ਪਰ, ਫੇਰ ਵੀ,
ਬਨਣੈ ਈ ਪੈਂਦੈ 'ਢਾਲ',
ਇੱਕ ਤੇਰੀ
ਦੀਦ
ਦੀ
ਖਾਤਿਰ |"
_____ ਕੰਮੋ ਕਮਲੀ
---------------
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
1) ੧ ਵਾਰ ਅੱਖ ਝਮਕਣ ਨਾਲ ੧ ਛਿਨ ਬਣਦਾ ਹੈ .1 VAAR AAKH JHAMKAN NAAL 1 CHHIN BANDA HAI .
2) ੧੫ ਵਾਰ ਅੱਖ ਝਮਕਣ ਨਾਲ ੧ ਵਿੱਸਾ ਬਣਦਾ ਹੈ .15 VAAR AAKH CHAMKAN NAAL 1 VISSA BANDA HAI.
3) ੧੫ ਵਿਸਿਆਂ ਦਾ ੧ ਚਾਸ੍ਸਾ ਹੋਂਦਾ ਹੈ .15 VISSIAN DA 1 CHASS BANDA HAI.
4) ੩੦ ਚਾਸਿਆਂ ਦਾ ੧ ਪਲ ਹੁੰਦਾ ਹੈ .30 CHASIAN DA 1 PALL BANDA HAI.
5) ੬੦ ਪਲਾਂ ਦੀ ੧ ਘੜੀ ਹੁੰਦੀ ਹੈ .60 PALLAN DI 1 GHADI BANDI HAI .
6) ੮ ਘੜੀਆਂ ਦਾ ੧ ਪਹਰ ਹੁੰਦਾ ਹੈ .8 GHADIAN DA 1 PEHAR BANDA HAI.
7) ੮ ਪੇਹੇਰਾਂ ਦਾ ੧ ਦਿਨ ( ੨੪ ਘੰਟੇ ) ਬਣਦੇ ਹਨ .8 PEHRAAN DA 1 DIN BANDA HAI.
8) ੭ ਦਿਨਾ ਦਾ ੧ ਹਫਤਾ ਹੁੰਦਾ ਹੈ .7 DINA DA 1 HAFTA BANDA HAI.
9) ੨ ਹਫਤਿਆਂ ਦੀ ੧ ਥਿਤ ਬਣਦੀ ਹੈ .2 HAFTIAN DI 1 THITI BANDI HAI.
10) ੨ ਥਿਤਾਂ ਦਾ ੧ ਮਹੀਨਾ ਬੰਦਾ ਹੈ .2 THITIAN DA 1 MAHINIA BANDA HAI.
11) ੨ ਮਹੀਨਿਆ ਦੀ ੧ ਰੁਤ ਬਣਦੀ ਹੈ .2 MAHINIA DI 1 RUT BANDI HAI.
12) ੬ ਰੁਤਾਂ ਦਾ ੧ ਸਾਲ ਬਣਦਾ ਹੈ .6 RUTAN DA 1 SAAL BANDA HAI.
........... ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ ..ang 12..sggs...bani kirtan sohela.
____ ਕੰਮੋ ਕਮਲੀ

------------------ਸੁਣਿਐ
ਨਹ੍ਹਾਉਣ ਤਾਂ
ਅਸਲ 'ਚ
ਤਿੰਨ ਈ
ਹੁੰਦੇ ਐ .....
ਹੈਂ ....!!
ਤਿੰਨ.....???...
...ਨਾ.....
.......ਨਾ....
ਓਹ ਪੁਰਾਣੇ
ਜਮਾਨੇ 'ਚ
ਹੁੰਦੇ
ਹੋਣਗੇ ....
ਅੱਜ ਕੱਲ ਤਾਂ
ਦੋ ਈ ਹੁੰਦੇ ਐ
ਜਨਮ
ਤੇ
ਮਰਣ ਵੇਲੇ ਦੇ
ਤੀਜਾ ....
...ਆਹ.....ਵਿਚਾਲੜਾ....
ਵਿਆਹ ਆਲਾ ਤਾਂ
ਔਪਸ਼ਨਲ ਈ ਹੁੰਦੈ
ਕੋਈ ਵਿਰਲਾ ਈ
ਹੋਊ
ਜੋ
ਕਰਦਾ ਹੋਊ
ਨਾਈ੍ਹ ਧੋਈ੍ਹ
ਅੱਜ ਕਲ ......
ਨਹ੍ਹਾਉਣ ਤਾਂ
ਅਸਲ 'ਚ
ਹੁਣ
ਦੋ ਈ
ਰਹਿਗੇ
ਬੰਦੇ ਦੇ.....
ਹੈਂ ....
ਦੋ ਨਹ੍ਹਾਉਣ...???...
...ਨਾ.....
.......ਨਾ....
ਦੋ ਵੀ ਕਿੱਥੇ ਰਹੇ ਨੇ.....???
.....ਧਮਾਕਿਆਂ ਨਾਲ
ਉੱਡਦੇ ਨੇ ਜਦੋਂ
ਪਰਖਚੇ ......
ਫੇਰ ...
ਕਿਹੜਾ ਦੂਜਾ ਨਹ੍ਹਾਉਣ ....????
..........
ਨਹ੍ਹਾਉਣ ਤਾਂ
ਅਸਲ 'ਚ
ਹੁਣ
ਇੱਕ ਈ
ਰਹਿ ਗਿਆ
ਬੰਦੇ ਦਾ
ਬੱਸ...
ਜਨਮ ਆਲਾ .....
...........
ਹੈਂ ....
ਇੱਕ ਨਹ੍ਹਾਉਣ.....???...
...ਨਾ.....
.......ਨਾ....
ਇੱਕ ਵੀ
ਕਿੱਥੇ....?......
ਜਨਮ ਹੁੰਦੈ ???
....ਅੱਜ ਕੱਲ.....???
ਜੇ .....
ਜਨਮ ਹੋਊ ....
ਤਾਂ....
ਇੱਕ
ਨਹ੍ਹਾਉਣ ਹੋਊ......
......
ਅੱਜ ਕੱਲ
ਤਾਂ..... ਜਨਮੋਂ
ਪਹਿਲਾਂ ਈ
ਕੰਮ ਮੁਕਾ
ਦਿੰਦੇ ਐ....
ਲੋੜ ਈ
ਨ੍ਹੀ ਪੈਂਦੀ
ਕਿਸੇ
ਨਹ੍ਹਾਉਣ ਦੀ ...!
ਕਿਹੜੇ ਤਿੰਨ ਨਹ੍ਹਾਉਣ
ਕਿਹੜੇ ਜਮਾਨੇ ਦੀਆਂ ਗੱਲਾਂ ...
ਹੁਣ
ਨਵਾਂ ਜਮਾਨਾ ਐ
ਪੜ੍ਹੇ-ਲਿਖਿਆਂ ਦਾ ....
..........
ਤੇਜ-ਤਰਾਰ
ਜਮਾਨਾ.....
ਹੁਣ
ਨਹੀ
ਲੋੜ
ਕਿਸੇ
ਵੀ
ਨਹ੍ਹਾਉਣ
ਦੀ ......
ਹੁਣ ਤਾਂ
ਬੱਸ .....
ਪੁੱਛੋ ਈ ਨਾ
ਜਮਾਨੇ ਦੀ
ਗੱਲ......
ਇੱਕੀਵੀਂ
ਸਦੀ ਐ ਇਹ ,
ਸਾਇੰਸ ਦਾ
ਯੁੱਗ ਐ....
ਸਾਇੰਸ
ਦਾ
ਯੁੱਗ..... || " _____ਕੰਮੋ ਕਮਲੀ
-----
-Author Unknown
ਇਕ ਵਾਰ ਬਠਿੰਡੇ ਦੇ ਇਕ ਛੋਟੇ ਜਿਹੇ ਪਿੰਡ ਚ' ਦਿੱਲੀ ਦਾ ਇਕ
ਬਾਣੀਆ,ਟਟੀਰੀ ਰਾਮ ਆਪਣੇ ਨੌਕਰ ਨਾਲ ਆਉਂਦਾ |
ਟਟੀਰੀ ਰਾਮ ਪਿੰਡ ਵਾਲਿਆਂ ਨੂੰ ਕਹਿੰਦਾ,'' ਭਰਾਵੋ, ਅਸੀਂ ਤੁਹਾਡੇ ਪਿੰਡ ਕੁੱਤੇ
ਖਰੀਦਣ ਆਏ ਆਂ ..ਅਸੀਂ ਪਿੰਡ -ਪਿੰਡ ਜਾ ਕੇ ਕੁੱਤੇ ਖਰੀਦ ਦੇ ਆਂ ਅਤੇ
ਉਹਨਾਂ ਚੋਂ ਚੰਗੀ ਨਸਲ ਦੇ ਕੁੱਤੇ ਛਾਂਟ ਕੇ ਬਾਹਰਲੇ ਮੁਲਕਾਂ ਵਿਚ ਮਹਿੰਗੇ
ਭਾਅ ਵੇਚਦੇ ਆਂ..ਮੈਂ ਤੁਹਾਡੇ ਪਿੰਡ ਦਾ ਹਰ ਕੁੱਤਾ 10-10 ਰੁਪਈਏ ਚ'
ਖਰੀਦਾਂਗਾ ..''
ਇਨ੍ਹੀ ਗੱਲ ਸੁਣਦੇ ਈ ਪਿੰਡ ਵਾਲੇ ਪਿੰਡ ਦੇ ਸਾਰੇ ਕੁੱਤੇ ਫੜ ਕੇ
ਟਟੀਰੀ ਰਾਮ ਨੂੰ ਵੇਚ ਦਿੰਦੇ ਨੇ ਅਤੇ ਟਟੀਰੀ ਰਾਮ ਕੁੱਤੇ ਖਰੀਦ ਕੇ ਪਿੰਜਰੇ
ਚ' ਪਾ ਲੈਂਦਾ |
ਦੋ ਕੁ ਦਿਨ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੈਨੂੰ ਕੁਤਿਆਂ ਦੀ ਹੋਰ
ਲੋੜ ਏ ...ਇਸ ਵਾਰੀ ਮੈਂ ਇਕ ਕੁੱਤੇ ਦੇ 20 ਰੁਪਈਏ ਦੇਵਾਂਗਾ ...''
ਪਿੰਡ ਵਾਲੇ ਫੇਰ ਕੁੱਤੇ ਫੜਨ ਨਿਕਲ ਪੈਂਦੇ ਨੇ ....ਇਸ ਵਾਰ ਉਹਨਾਂ ਨੂੰ ਕੁੱਤੇ
ਲੱਭਣ ਲਈ ਦੂਰ-ਦੂਰ ਜਾਣਾ ਪੈਂਦਾ..ਪਰ ਫੇਰ ਵੀ ਉਹ ਥੋੜੇ ਜਿਹੇ ਕੁੱਤੇ ਫੜ
ਲਿਆਉਂਦੇ ਨੇ ਤੇ 20-20 ਰੁਪਈਏ ਚ' ਟਟੀਰੀ ਰਾਮ ਨੂੰ ਵੇਚ ਦਿੰਦੇ ਨੇ....
ਚਾਰ ਕੁ ਦਿਨਾਂ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੇਰਾ ਕੰਮ ਬਹੁਤ
ਵਧਿਆ ਚੱਲ ਪਿਆ..ਮੈਨੂੰ ਹੋਰ ਕੁਤਿਆਂ ਦੀ ਲੋੜ ਏ....ਇਸ ਵਾਰ ਮੈਂ ਇਕ
ਕੁੱਤੇ ਦੇ 50 ਰੁਪਈਏ ਦੇਵਾਂਗਾ...ਪਰ ਮੇਰੀ ਮਾਂ ਬੀਮਾਰ ਹੋ ਗਈ ਏ ,ਇਸ
ਲਈ ਮੈਨੂੰ ਇਕ ਹਫਤੇ ਲਈ ਆਪਣੇ ਘਰ ਜਾਣਾ ਪੈਣਾ..ਮੇਰੇ ਬਾਦ ਕੁਤਿਆਂ
ਦੀ ਸਾਰੀ ਜਿਮੇਂਵਾਰੀ ਮੇਰੇ ਨੌਕਰ ਦੀ ਹੈ...ਤੁਸੀਂ ਇਸਨੂੰ ਕੁੱਤੇ ਵੇਚ
ਦਿਓ...''..
ਕਿਉਂਕਿ ਸਾਰੇ ਕੁੱਤੇ ਟਟੀਰੀ ਰਾਮ ਨੇ ਪਹਿਲਾਂ ਈ ਖਰੀਦ ਲਏ ਹੁੰਦੇ ਨੇ
ਤਾਂ ਇਸ ਵਾਰ ਜਦੋਂ ਪਿੰਡ ਵਾਲੇ ਕੁੱਤੇ ਫੜਨ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ
ਕੁੱਤਾ ਈ ਨੀ ਲੱਭਦਾ....
...ਦੂਜੇ ਦਿਨ ਟਟੀਰੀ ਰਾਮ ਦਾ ਨੌਕਰ ਪਿੰਡ ਵਾਲਿਆਂ ਨੂੰ ਕਹਿੰਦਾ,'' ਦੇਖੋ
ਬਾਈ...ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਕ-ਇਕ ਕੁੱਤਾ 35-35 ਚ' ਵੇਚ
ਸਕਦਾਂ..!!!..ਮੈਂ ਇਥੋਂ ਨਿਕਲ ਜਾਵਾਂਗਾ...ਜਦੋਂ ਟਟੀਰੀ ਰਾਮ ਹਫਤੇ ਬਾਦ
ਆਇਆ ਤਾਂ ਤੁਸੀਂ ਉਸਨੂੰ 50-50 ਚ' ਕੁੱਤਾ ਵੇਚ ਦਿਓ...ਉਸਨੂੰ
ਤਾਂ ਖਰੀਦਨੇ ਈ ਪੈਣਗੇ,ਨਹੀ ਉਸਦਾ ਕੰਮ ਖੜ ਜਾਣਾ...ਬਾਕੀ ਜੇ ਕੋਈ
ਉਨ੍ਹੀ-ਇੱਕੀ ਹੋਈ ਤਾਂ ਡਰਿਓ ਨਾ..ਮੈਂ ਮਹੀਨੇ-ਦੋ ਮਹੀਨੇ ਬਾਦ
ਆਊਂਗਾ,ਹਾਲ-ਚਾਲ ਪੁਛਣ ...''
ਲਾਲਚ ਵਿਚ ਆ ਕੇ ਪਿੰਡ ਵਾਲੇ 35-35 ਰੁਪਈਏ ਚ' ਪਿੰਡ ਦੀ ਕਤੀੜ
ਖਰੀਦ ਕੇ ਘਰੇ ਬੰਨ ਲੈਂਦੇ ਨੇ ....
................ਨਾ ਮੁੜਕੇ ਟਟੀਰੀ ਰਾਮ ਬਹੁੜਦਾ ,ਨਾ ਟਟੀਰੀ ਰਾਮ
ਦਾ ਨੌਕਰ ...….
----
ਸੱਜਣ ਆਖਿਆ ਤਾਂ ਮਿਹਣਾ ਕੀ ??
ਕੁਝ ਵੀ ਬਖਸ਼ੇ ਕਹਿਣਾ ਕੀ ??
ਇਸ਼ਕ਼ ਹੈ ਕੀਤਾ,ਸੌਦਾ ਨਾਹੀਂ...
ਕੀ ਹਿਸਾਬ,ਲੈਣਾ ਕੀ ਤੇ ਦੇਣਾ ਕੀ ??
ਰੰਗ ਰੰਗੀਲੇ ਸੱਜਣ ਰੰਗਿਆ,
ਦਮ ਚੱਲਦੇ ਹੁਣ ਲਹਿਣਾ ਕੀ ??
ਦਿਲ ਮੜਾ ਦਿੱਤਾ ਰੂਹ ਵਾਲੇ ਛੱਲੇ,
ਹੋਰ ਮੰਗੀਏ ਦੇਈਏ ਗਹਿਣਾ ਕੀ ??
ਦੀਦ ਕਿਤੇ ਜੇ ਯਾਰ ਦੀ ਹੋ ਜਾਏ,
ਕਿਸੇ ਰੱਬ ਨੂੰ ਪਾਕੇ ਲੈਣਾ ਕੀ ??
ਦਰ ਕੀਤੇ ਜੇ ਸੱਜਣ ਦਾ ਮਿਲ ਜਾਏ..
ਕਿਸੇ ਤਾਜੀਂਂ ਤਖਤੀ ਬਹਿਣਾ ਕੀ ??
ਸੱਜਣ ਰੁੱਸਿਆ,ਜੱਗ ਫੇਰ ਖੁੱਸਿਆ,
ਪਿੱਛੇ ਅਮਨ ਸਿਆਂ ਰਹਿਣਾ ਕੀ ??
'ਅਮਨ
ਕੁਝ ਵੀ ਬਖਸ਼ੇ ਕਹਿਣਾ ਕੀ ??
ਇਸ਼ਕ਼ ਹੈ ਕੀਤਾ,ਸੌਦਾ ਨਾਹੀਂ...
ਕੀ ਹਿਸਾਬ,ਲੈਣਾ ਕੀ ਤੇ ਦੇਣਾ ਕੀ ??
ਰੰਗ ਰੰਗੀਲੇ ਸੱਜਣ ਰੰਗਿਆ,
ਦਮ ਚੱਲਦੇ ਹੁਣ ਲਹਿਣਾ ਕੀ ??
ਦਿਲ ਮੜਾ ਦਿੱਤਾ ਰੂਹ ਵਾਲੇ ਛੱਲੇ,
ਹੋਰ ਮੰਗੀਏ ਦੇਈਏ ਗਹਿਣਾ ਕੀ ??
ਦੀਦ ਕਿਤੇ ਜੇ ਯਾਰ ਦੀ ਹੋ ਜਾਏ,
ਕਿਸੇ ਰੱਬ ਨੂੰ ਪਾਕੇ ਲੈਣਾ ਕੀ ??
ਦਰ ਕੀਤੇ ਜੇ ਸੱਜਣ ਦਾ ਮਿਲ ਜਾਏ..
ਕਿਸੇ ਤਾਜੀਂਂ ਤਖਤੀ ਬਹਿਣਾ ਕੀ ??
ਸੱਜਣ ਰੁੱਸਿਆ,ਜੱਗ ਫੇਰ ਖੁੱਸਿਆ,
ਪਿੱਛੇ ਅਮਨ ਸਿਆਂ ਰਹਿਣਾ ਕੀ ??
'ਅਮਨ
------
ਬਿੰਦੂ ਨਜ਼ਮਾ
-ਕੁਮਾਰ ਜਗਦੇਵ ਸਿੰਘ
ਉਹ ਬਹੁਤ ਉਦਾਸ ਹੋ ਕੇ ਆਖਦੀ ਹੈ
ਡਾਕਟਰ ਅੰਕਲ!
‘ਕੈਂਸਰ ਜਿਸਮ ਦਾ ਹੀ ਨਹੀਂ
ਜ਼ਿਹਨ ਦਾ ਵੀ ਹੁੰਦੈ’
ਹੀਰ ਨੇ ਵਾਰਿਸ ਸ਼ਾਹ ਦੇ ਕੰਨ ਵਿੱਚ ਕਿਹਾ
‘ਅੱਬੂ ਚਾਚਾ!
ਪਿਆਰ ਰੂਹਾਂ ਦਾ ਹੀ ਨਹੀਂ
ਜਿਸਮਾਂ ਦਾ ਵੀ ਹੁੰਦੈ’
ਤੇ ਬਹੁਤ ਦੇਰ ਤੋਂ ਭਖੀ ਬਹਿਸ
ਉਹਨੇ ਇਹਨਾਂ ਸ਼ਬਦਾ ਨਾਲ ਮੁਕਾਈ
‘ਜੇ ਤੇਰੀ ਹਿੱਕ ਤੇ ਸਿਰ ਰੱਖ ਕੇ ਸਿਸਕਣਾ
ਤੇ ਤੇਰੇ ਪ੍ਰਛਾਵਿਆਂ ਦੇ ਸੰਗ-ਸੰਗ ਤੁਰਨਾ ਹੀ
ਪਿਆਰ ਕਰਨਾ ਹੈ ਤਾਂ
ਸੱਚਮੁੱਚ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ
ਤੇ ਬਹੁਤ ਦੇਰ ਤੋਂ
ਕੁੜੀਆਂ ਬਾਰੇ ਹੋ ਰਹੀ ਚੁੰਝ ਚਰਚਾ ਦਾ ਅੰਤ
ਉਹਨੇ ਇੰਜ ਕੀਤਾ
‘ਬੱਸ ‘ਸਨ ਗਲਾਸਸ’ ਹੁੰਦੀਆਂ ਨੇ ਕੁੜੀਆਂ’
ਤੇ ਬਹੁਤ ਦੇਰ ਹੋ ਚੁਕੀ ਸੀ
ਜਦ ਉਸਨੂੰ ਪਤਾ ਲੱਗਿਆ…
ਹਵੇਲੀ ਦੇ ਚਬੂਤਰੇ ਉੱਪਰ ਲੱਗਿਆ ਹੋਇਆ
ਲੋਹੇ ਦਾ ਮੋਰ,
ਹਵਾ ਆਈ ਤੋਂ ਘੁੰਮ ਤਾਂ ਸਕਦਾ ਹੈ
ਪਰ ਮੇਰੇ ਲਈ ਪੈਲ਼ ਨਹੀਂ ਪਾ ਸਕਦਾ
-----
-ਕੁਮਾਰ ਜਗਦੇਵ ਸਿੰਘ
ਉਹ ਬਹੁਤ ਉਦਾਸ ਹੋ ਕੇ ਆਖਦੀ ਹੈ
ਡਾਕਟਰ ਅੰਕਲ!
‘ਕੈਂਸਰ ਜਿਸਮ ਦਾ ਹੀ ਨਹੀਂ
ਜ਼ਿਹਨ ਦਾ ਵੀ ਹੁੰਦੈ’
ਹੀਰ ਨੇ ਵਾਰਿਸ ਸ਼ਾਹ ਦੇ ਕੰਨ ਵਿੱਚ ਕਿਹਾ
‘ਅੱਬੂ ਚਾਚਾ!
ਪਿਆਰ ਰੂਹਾਂ ਦਾ ਹੀ ਨਹੀਂ
ਜਿਸਮਾਂ ਦਾ ਵੀ ਹੁੰਦੈ’
ਤੇ ਬਹੁਤ ਦੇਰ ਤੋਂ ਭਖੀ ਬਹਿਸ
ਉਹਨੇ ਇਹਨਾਂ ਸ਼ਬਦਾ ਨਾਲ ਮੁਕਾਈ
‘ਜੇ ਤੇਰੀ ਹਿੱਕ ਤੇ ਸਿਰ ਰੱਖ ਕੇ ਸਿਸਕਣਾ
ਤੇ ਤੇਰੇ ਪ੍ਰਛਾਵਿਆਂ ਦੇ ਸੰਗ-ਸੰਗ ਤੁਰਨਾ ਹੀ
ਪਿਆਰ ਕਰਨਾ ਹੈ ਤਾਂ
ਸੱਚਮੁੱਚ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ
ਤੇ ਬਹੁਤ ਦੇਰ ਤੋਂ
ਕੁੜੀਆਂ ਬਾਰੇ ਹੋ ਰਹੀ ਚੁੰਝ ਚਰਚਾ ਦਾ ਅੰਤ
ਉਹਨੇ ਇੰਜ ਕੀਤਾ
‘ਬੱਸ ‘ਸਨ ਗਲਾਸਸ’ ਹੁੰਦੀਆਂ ਨੇ ਕੁੜੀਆਂ’
ਤੇ ਬਹੁਤ ਦੇਰ ਹੋ ਚੁਕੀ ਸੀ
ਜਦ ਉਸਨੂੰ ਪਤਾ ਲੱਗਿਆ…
ਹਵੇਲੀ ਦੇ ਚਬੂਤਰੇ ਉੱਪਰ ਲੱਗਿਆ ਹੋਇਆ
ਲੋਹੇ ਦਾ ਮੋਰ,
ਹਵਾ ਆਈ ਤੋਂ ਘੁੰਮ ਤਾਂ ਸਕਦਾ ਹੈ
ਪਰ ਮੇਰੇ ਲਈ ਪੈਲ਼ ਨਹੀਂ ਪਾ ਸਕਦਾ
-----
ਲੱਕ ਟਵੰਟੀ ਏਟ ਕੁੜੀ ਦਾ
ਫੋਰਟੀ ਸੈਵਨ ਵੇਟ ਕੁੜੀ ਦਾ
ਨਖ਼ਰਾ ਹਾਈ ਰੇਟ ਕੁੜੀ ਦਾ
ਕਦੀ ਸੋਚਿਐ? ਕਿਉਂ ਕਤਲ ਹੁੰਦਾ ਵਿੱਚ ਪੇਟ ਕੁੜੀ ਦਾ?
ਕੱਦ ਹੈ ਸਾਢੇ ਪੰਜ ਬਾਪੂ ਦਾ
ਨਾ ਢੱਕਿਆ ਜਾਵੇ ਨੰਗ ਬਾਪੂ ਦਾ
ਹੱਥ ਵੀ ਵਾਹਵਾ ਤੰਗ ਬਾਪੂ ਦਾ
ਕਦੇ ਸੋਚਿਐ? ਕਿਉਂ ਉੱਡਦਾ ਜਾਵੇ ਰੰਗ ਬਾਪੂ ਦਾ?
ਰੱਖੜੀ ਬੰਨ੍ਹ ਕੇ ਸ਼ਗਨ ਮਨਾਉਂਦੀ
ਬਰਫ਼ੀ ਟੁਕੜਾ ਮੂੰਹ ਵਿੱਚ ਪਾਉਂਦੀ
ਪਤਾ ਨਹੀਂ ਕਿੰਨੇ ਡਰ ਲੁਕਾਉਂਦੀ
ਕਦੇ ਸੋਚਿਐ? ਇੱਕ ਭੈਣ, ਵੀਰ ਤੋਂ ਕੀ ਕੁੱਝ ਚਾਹੁੰਦੀ?
ਸੋਹਣਿਓ ਵੀਰੋ ਹੋਸ਼ 'ਚ ਆਓ
ਦਿਨ ਐ ਤੁਹਾਡੇ, ਮੌਜ ਮਨਾਓ
ਐਪਰ ਇਹ ਗੱਲ ਭੁੱਲ ਨਾ ਜਾਓ
ਜ਼ਰੂਰ ਸੋਚੋ, ਤੁਸੀਂ ਵੀ ਕਿਸੇ ਦੇ ਪੁੱਤ ਭਰਾ ਓ।
ਪੜ੍ਹਨ ਆਏ ਤਾਂ ਪੜ੍ਹਦੇ ਕਿਉਂ ਨਹੀਂ
ਵਿੱਚ ਕਲਾਸਾਂ ਵੜਦੇ ਕਿਉਂ ਨਹੀਂ
ਕੁੜੀਆਂ ਪਿੱਛੇ ਸਿੰਗ ਫਸਾਉਂਦੇ
ਹੱਕਾਂ ਖਾਤਿਰ ਲੜਦੇ ਕਿਉਂ ਨਹੀਂ?
ਕੁੜੀਓ-ਮੁੰਡਿਓ ਖ਼ੂਬ ਸਿਆਣੇ
ਦੁਨੀਆਂ ਮੁੱਠੀ ਤੁਹਾਡੇ ਭਾਣੇ
ਲੈਣੇ ਪੈ ਗਏ ਜਦ ਮੁੱਲ ਦਾਣੇ
ਆਪੇ ਆ ਜਾਊ ਅਕਲ ਟਿਕਾਣੇ।
ਦੁਨੀਆਂ ਤੇ ਬੱਸ ਆਹ ਹੀ ਕੰਮ ਲਏ
ਵਿਆਹ ਕਰਵਾ ਲਿਆ ਬੱਚੇ ਜੰਮ ਲਏ
ਅਪਣੀ ਜਿੱਥੇ ਜੂਨ ਗੁਆ ਲਈ
ਉਹ ਵੀ ਓਸੇ ਈ ਖੂੰਡੇ ਬੰਨ੍ਹ ਲਏ?
ਇਹ ਜੀਣਾ ਕੋਈ ਜੀਣਾ ਨਹੀਂ ਏ
ਏਦੂੰ ਚੰਗਾ ਮਰ-ਮੁੱਕ ਜਾਈਏ
ਆਓ ਅਪਣੀਆਂ ਧੀਆਂ-ਭੈਣਾਂ
ਦੇ ਜਿਸਮਾਂ ਦੀ ਹੱਟੀ ਪਾਈਏ
ਲੱਕ ਟਵੰਟੀ ਗੁਣ-ਗੁਣਾਈਏ।
(ਗੱਗ-ਬਾਣੀ)

--------