Sunday, September 29, 2013

ਮੇਰੀਆਂ ਮਹਿਬੂਬ ਰਚਨਾਵਾਂ



ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਤੋਂ ਨੌਂ ਦਿਨ ਪੂਰਬ ਜ਼ੇਲ੍ਹ ਵਿਚ ਕਿਤਾਬ ਪੜ੍ਹਦਿਆਂ ਦੇਖ ਕੇ ਜ਼ੇਲ੍ਹਰ ਨੇ ਪੁੱਛਿਆ, "ਤੈਨੂੰ ਤਾਂ ਫਾਂਸੀ ਲੱਗ ਜਾਣੀ ਹੈ। ਹੁਣ ਕਿਤਾਬਾਂ ਪੜ੍ਹਣ ਦਾ ਕੀ ਫਾਇਦਾ? ਇਹ ਗਿਆਨ ਤੇਰੇ ਕਿਸ ਕੰਮ ਆਵੇਗਾ?"
ਇਹ ਸੁਣ ਕੇ ਭਗਤ ਸਿੰਘ ਨੇ ਜੁਆਬ ਦਿੱਤਾ, "ਸਾਰੀ ਜ਼ਿੰਦਗੀ ਮੈਂ ਪੁਸਤਕਾਂ ਪੜ੍ਹਦਾ ਰਿਹਾ ਹਾਂ ਤੇ ਇਸ ਸਮੇਂ ਉਸ ਸਾਰੀ ਕਮਾਈ ਨੂੰ ਖੂਹ ਵਿਚ ਕਿਵੇਂ ਸਿੱਟ ਸਕਦਾ ਹਾਂ? ਇਨਕਲਾਬ ਲਿਆਉਣ ਲਈ ਤਾਂ ਇਕ ਪਲ ਹੀ ਕਾਫੀ ਹੈ, ਮੇਰੇ ਕੋਲ ਤਾਂ ਫੇਰ ਵੀ ਨੌਂ ਦਿਨ ਨੇ।... ਰਹੀ ਗੱਲ ਇਹਨਾਂ ਨੌਂ ਦਿਨਾਂ ਦੇ ਗਿਆਨ ਦੀ ਤਾਂ ਜੇ ਉਹ ਹੁਣ ਕੰਮ ਨਾ ਆਇਆ ਤਾਂ ਦੂਜੇ ਜਹਾਨ ਵਿਚ ਅਰਥ ਆ ਜਾਵੇਗਾ, ਨਹੀਂ ਯਕੀਨਨ ਅਗਲੇ ਜਨਮ ਵਿਚ ਕੰਮ ਆ ਜਾਉਗਾ।"
ਜ਼ਿੰਦਗੀ ਵਿਚ ਬੜ੍ਹੇ ਉਤਰਾਅ ਚੜ੍ਹਾਅ ਆਏ, ਮੈਂ ਲਿਖਣਾ ਤਾਂ ਛੱਡਿਆ ਹੋਵੇਗਾ, ਪਰ ਪੜ੍ਹਣ ਨੂੰ ਕਦੇ ਤਿਲਾਜ਼ਲੀ ਨਹੀਂ ਦਿੱਤੀ। ਹਰ ਅਵਸਥਾ ਵਿਚ ਨਿਰੰਤਰ ਕੁਝ ਨਾ ਕੁਝ ਪੜ੍ਹਦਾ ਰਿਹਾ ਹਾਂ। ਇਸ ਬਲੌਗ ਵਿਚ ਮੈਂ ਉਹ ਰਚਨਾਵਾਂ ਸ਼ਾਮਿਲ ਕਰ ਰਿਹਾ ਹਾਂ, ਜੋ ਦੂਜੇ ਕਲਮਕਾਰਾਂ ਦੀਆਂ ਮੇਰੇ ਮਨ ਨੂੰ ਟੁੰਬਦੀਆਂ ਹਨ। ਬਹੁਤ ਸਾਰੀਆਂ ਐਸੀਆਂ ਵੀ ਰਚਨਾਵਾਂ ਹੋਣਗੀਆਂ ਜੋ ਮੈਨੂੰ ਪਸੰਦ ਹੋਣ ਦੇ ਬਾਵਜੂਦ ਵੀ ਮੇਰੀ ਕਿਸੇ ਮਜ਼ਬੂਰ ਕਾਰਨ ਇਥੇ ਗੈਰਹਾਜ਼ਰ ਹੋਣ। ਉਹਨਾਂ ਦੇ ਮੈਂ ਕੇਵਲ ਨਾਮ ਅਤੇ ਲੇਖਕ ਦਾ ਨਾਮ ਦਰਜ ਕਰਦਿਆ ਕਰਾਂਗਾ।ਇਹ ਰਚਨਾਵਾਂ ਮੈਂ ਲੇਖਕ ਦੀ ਮਨਜ਼ੂਰੀ ਜਾਂ ਬਿਨਾ ਮਨਜ਼ੂਰੀ ਸ਼ਾਮਿਲ ਕਰਾਂਗਾ। ਅਗਰ ਕੋਈ ਲੇਖਕ ਇਤਰਾਜ਼ ਜਤਾਏਗਾ ਤਾਂ ਬੜੇ ਅਦਬ ਸਹਿਤ ਉਹ ਰਚਨਾ ਹਟਾ ਦਿੱਤੀ ਜਾਵੇਗੀ। ਉਮੀਦ ਹੈ ਤੁਸੀਂ ਵੀ ਇਹਨਾਂ ਰਚਨਾਵਾਂ ਦਾ ਲੁਤਫ ਤੇ ਲਾਭ ਲਵੋਗੇ।-ਬਲਰਾਜ ਸਿੰਘ ਸਿੱਧੂ


No comments:

Post a Comment