Sunday, September 29, 2013

ਜੋਰਾ ਸਾਊਪੁਰੀਆ (Jorawar Singh)

Name: Jorawar Singh Saupuria
Work and education: Pbi uni patiala, Ropar. Senior Secondary School, jhajj,Anandpur Sahib.G.H.S. Kahan Pur Khuhi, Anandpur, Punjab, India
Current location: Anandpur, Punjab, India
Jora Saupuria

Hometown: Nurpur, Punjab, India
Birthday: 11 February
Contact Information
Mobile Phones +91 96 46 448189
Email: jora.war.5@facebook.comਨਾਹੀ ਕਦੇ ਲੁਕਦਾ ਤੇ ਨਾਹੀ ਕਦੇ ਝੁਕਦਾ ਏ ,
ਤਣ ਤਣ ਖੜਦਾ,
ਦੈੜ ਦੈੜ ਮਾਰਦਾ ਏ,ਇੱਕੋ ਨਾਲ ਸਾਰਦਾ ਏ,
ਜਦ ਕਦੇ ਲੜਦਾ,
ਪਿੰਡੋ ਬਾਹਰ ਡੇਰਾ ਲਾਇਆ,ਸੋਹਣਾ ਜਿਆ ਚੁਬਾਰਾ ਪਾਇਆ,
ਭੱਜ ਭੱਜ ਚੜਦਾ
ਸਾਊਪੁਰਾ ਪਿੰਡ ਕਹਿੰਦੇ,ਜੋਰਾ ਜੋਰਾ ਨੌ ਲੈਂਦੇ,
ਚੌਦਵੀਂ 'ਚ ਪੜ੍ਹਦਾ.................ਜੋਰਾਬਲੀ



ਕਹਿੰਦੇ ਐ ਜਦੋਂ ਰੱਬ ਦੁਨੀਆ ਸਾਜ ਕੇ ਹਟਿਆ ਤਾਂ ਬਚੀ ਖੁਚੀ ਮਿੱਟੀ ਤੋਂ ਸ਼ਿਵ ਜੀ ਨੇ ਜੱਟ ਬਣਾ ਦਿੱਤਾ ,,,,,ਪਰ ਉਹਦਾ ਮੂੰਹ ਨੀ ਬਣਾਇਆ ,,,ਪਾਰਬਤੀ ਨੇ ਜਦ ਦੇਖਿਆ ਬੀ ਐਨਾ ਸੋਹਣਾ ਸਨੱਖਾ ਬੰਦਾ,, ਪਰ ਬੋਲਦਾ ਹੈਨੀ ,,,ਉਹਨੇ ਆਪਣੇ ਖਸਮ ਨੂੰ ਕਿਹਾ,,, ਇਹਦਾ ਮੂੰਹ ਕੀਂ ਨੀ ਬਣਾਇਆ ,,,ਸ਼ਿਵ ਜੀ ਕਹਿੰਦਾ ਇਹਦਾ ਮੂੰਹ ਨੀ ਬਨਾਣਾ ਇਹ ਐਦੇਂ ਠੀਕ ਐ ,,,ਭਰਾਵਾ ਪਾਰਬਤੀ ਰੁੱਸ ਗੀ ,,,ਕਹਿੰਦੀ ਜੇ ਮੂੰਹ ਨੀ ਬਨਾਣਾ ਤਾਂ ਫੇਰ ਮੈਨੂੰ ਨੀ ਬੁਲਾਉਣਾ ,,,,ਸ਼ਿਵਜੀ ਨੇ ਬੜੀ ਸਮਝਾਈ ਪਰ ਜਨਾਨੀ ਕਿਥੇ ਮੰਨਦੀ ,,,,,,,,ਹਾਰ ਕੇ ਸ਼ਿਵ ਨੇ ਕੋਲ ਪਿਆ ਖੁਆੜਾ ਚੱਕਿਆ ਜੱਟ ਦੀ ਮੂਰਤ ਦੀਆਂ ਨਾਸਾਂ ਹੇਠ ਮਾਰ ਕੇ ਬੜਾ ਜਿਹਾ ਬੂਥਾ ਬਣਾ ਤਾ,,,,,ਜਦ ਮੂੰਹ ਬਣਿਆ ,,ਜੱਟ ਕਹਿੰਦਾ,,,, ਭੈਣ ਦਿਆ ਯਾਰਾ ਹੋਲੀ ਨੀ ਮਰ ਸਕਦਾ ,,,ਪਹਿਲਾਂ ਈ ਚੱਜ ਨਾਲ ਅਹੀ ਤਹੀ ਮਰਾ ਲਿਆ ਕਰੋ ,,,,ਥੋਨੂੰ ਰੱਬ ਪਤਾ ਨੀ ਕਿਹਨੇ ਬਣਾਤਾ ...?? ,,,,,,,ਪਾਰਬਤੀ ਦੇ ਪੈਰਾਂ ਹੇਠੋ ਅਸਮਾਨ ਨਿਕਲ ਗਿਆ ,,,,,,,,,,ਸ਼ਿਵ ਜੀ ਕਹਿੰਦਾ ਸੁਣ ਲੈ ਸਲੋਕ (re)..........................................ਜੋਰਾ
----------

ਸੰਨ ਸਤਾਰਾਂ ਸੋ ਤੀਹ,,,ਮੇਵਾੜ ਦੀ ਖੁਸ਼ਕ ਧਰਤੀ ਦੇ ਬਚਾਲੇ ਜਹੇ ਬਿਸ਼ਨੋਈਆਂ ਦਾ ਹਰਿਆ ਭਰਿਆ ਤੇ ਰੋਣਕੀਲਾ ਜਿਆ ਪਿੰਡ 'ਖੇਜਰਲੀ',,,,ਕੁਦਰਤੀ ਤੋਰੇ ਤੁਰਦੀ ਜਿੰਦਗੀ,,,ਜੋਧਪੁਰ ਦੇ ਰਾਜੇ ਅਭੈ ਸਿੰਘ ਦੇ ਨਮੇ ਬਣਦੇ ਮਹੱਲ ਲਈ ਲੱਕੜਾ ਨੂੰ ਤੁਰੀਆਂ ਰਾਜੇ ਦੀਆਂ ਫੋਜਾਂ ਖੇਜਰਲੀ ਦੀ ਹੱਦ ਤੱਕ ਆ ਪੁੱਜੀਆਂ,,,ਊੱਠਾਂ ਦੀਆਂ ਖੜਕਦੀਆਂ ਟੱਲੀਆਂ ਤੇ ਘੋੜਿਆਂ ਦੀਆਂ ਦੀਆਂ ਟਾਪਾਂ ਨੇ ਖੇਜਰਲੀ ਦੇ ਸਾਊ ਜਹੇ ਲੋਕਾਂ ਨੂੰ ਚੁਕੰਨੇ ਕਰ ਦਿੱਤਾ,,,,ਨੇੜੇ ਈ ਆਪਣੇ ਕੋਠੜੂ 'ਚ ਨਿੱਕੇ ਮੋਟੇ ਧੰਦੇ ਨਬੇੜਦੀ ਅਮ੍ਰਿਤਾ ਦੇਵੀ ਨੇ ਇੱਕ ਸਹਿਮੀ ਜਹੀ ਵਾਜ ਸੁਣੀ,,,,,ਲੋਕੋ ਰਾਜੇ ਨੇ ਰੁੱਖਾਂ ਨੂੰ ਕੱਟਣ ਖਾਤਰ ਆਪਣੇ ਫੋਜੀ ਘੱਲਤੇ,,,,ਹੋਵੋ ਕੱਠੇ,,,ਜੇ ਰੁੱਖ ਨਾ ਬਚੇ ,,,ਅਸੀਂ ਤਾਂ ਬਰਬਾਦ ਹੋਜਾਂਗੇ,,,ਅਮ੍ਰਿਤਾ ਵੀ ਕਾਹਲੀ ਨਾਲ ਆਪਣਾ ਦਰ ਮੋੜਕੇ ਸੱਥ 'ਚ ਜਾ ਪੁੱਜੀ,,,ਡਰੂ ਜਹੇ ਲੋਕੀਂ ਬਚਾਰੇ ਖੜੇ ਦੇਖਣ,,,,ਹਾਲੇ ਪਹਿਲਾ ਟੱਕ ਹੀ ਬੱਜਿਆ ਸੀ ਕਿ ਬਿਸ਼ਨੋਈਆਂ ਦੀ ਧੀ ਨੇ ਬਾਂਹ ਖੜੀ ਕਰਕੇ ਲਲਕਾਰਾ ਮਾਰ ਦਿੱਤਾ,,,,'''ਠਹਿਰ ਜੋ'' ਤੁਸੀਂ ਰੁੱਖ ਨਹੀ ਕੱਟ ਸਕਦੇ,,,,ਕੌਣ ਰੋਕੇਗਾ ..?? ,,,ਹਾਕਮ ਦੇ ਲੀਡਰ ਗਿਰਧਰ ਦਾਸ ਨੇ ਪੂਰੇ ਰੋਹ ਨਾਲ ਪੁੱਛਿਆ,,,,ਮੈ ਰੋਕ ਰਹੀ ਹਾਂ,,,,ਸ਼ੇਰਨੀ ਨੇ ਠੋਕਵਾਂ ਜੁਆਬ ਦੇਅਤਾ,,ਅਸੀਂ ਰੁੱਖ ਤੋ ਪਹਿਲਾਂ ਤੇਰਾ ਸਿਰ ਕਲਮ ਕਰ ਦੇਵਾਂਗੇ,,,ਲੀਡਰ ਬਿਚਲਾ ਹਾਕਮ ਗਰਜਿਆ,,,,,"" ਸਰ ਸਾਂਟੇ ਰਹੇ ਤੋ ਭੀ ਸਸਤੋ ਜਾਨ"" ਜੇ ਇੱਕ ਸਿਰ ਬਦਲੇ ਇੱਕ ਰੁੱਖ ਬਚੇ ਤਾਂ ਵੀ ਮਨਜੂਰ ਹੈ,,,ਇਹ ਕਹਿਕੇ ਓਸ ਯੋਧੀ ਜਨਾਨੀ ਨੇ ਆਪਣਾ ਸਿਰ ਪੇਸ਼ ਕਰ ਦਿੱਤਾ,,,,ਸਿਰ ਧੜ ਨਾਲੋਂ ਵੱਖ ਹੋ ਗਿਆ,,,ਪਰ ਇੱਕ ਰੂਹ ਦੀ ਕਿਲਕਾਰੀ ਲੋਕਾਂ ਨੂੰ ਅੰਦਰ ਤੱਕ ਹਲੂਣ ਗਈ,,,ਸੂਰਜ ਦੇ ਠੰਡਾ ਹੋਣ ਤੱਕ ਅਮ੍ਰਿਤਾ ਦੀਆਂ ਤਿੰਨਾ ਧੀਆਂ ਨੇ ਵੀ ਆਪਣੀ ਬੇਬੇ ਆਲਾ ਸੌਦਾ ਕਰ ਲਿਆ,,,,ਬਿਸ਼ਨੋਈਆਂ ਦੇ ਕਾਲਜੇ ਬਲ਼ ਉੱਠੇ,,,,ਸਾਊਆਂ ਦੀਆਂ ਹਿੱਕੜੀਆਂ'ਚ ਅਣਖ ਤੇ ਸਭਾਈਮਾਨ ਦਾ ਲਾਵਾ ਭੜਕ ਪਿਆ,,,,ਸ਼ਹੀਦੀਆਂ ਪੌਣ ਨੂੰ ਲੈਨਾ ਲੱਗਣ ਲੱਗੀਆਂ,,,,,ਸਿਰ ਦੈੜ ਦੈੜ ਕਰਦੇ ਧਰਤ ਤੇ ਡਿੱਗਦੇ ਰਹੇ,,,ਪਰ ਰੁੱਖ ਅਡੋਲ ਖੜੇ ਰਹੇ,,,,ਲਗਭਗ ਪੌਣੇ ਚਾਰ ਸੌ ਮਨੁੱਖ ਸ਼ਹੀਦੀ ਪਾ ਗਿਆ,,,,ਹੁਣ ਰਾਜੇ ਦਾ ਤਖਤ ਹਿੱਲਣ ਲੱਗਾ,,,,ਅਮ੍ਰਿਤਾ ਦਾ ਕੀਤਾ ਸੌਦਾ ਮਹਿੰਗਾ ਤਾਂ ਖਾਸਾ ਪਿਆ,,ਪਰ ਲੋਕ ਜਿੱਤ ਗਏ,,,ਰਾਜੇ ਨੂੰ ਕੋਲ ਆ ਕੇ ਮੁਆਫੀ ਮੰਗਣੀ ਪਈ,,,,ਕੁਦਰਤ ਲਈ ਲੜੀ ਇਹ ਅਨੋਖੀ ਲੜਾਈ ਇੱਕ ਸਬਕ ਬਣ ਗਈ,,,,,,,
''ਇੱਕ ਸਬਕ" ,,ਮੇਰੀ ਆਪਣੀ ਕੌਮ ਲਈ ਵੀ,,ਜਿਹਨਾਂ ਦੇ ਪੁਰਖਿਆਂ ਨੇ ਬੇਸ਼ੱਕ,,ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,,,,ਧਰਮ ਨਈਂ ਹਾਰਿਆ,,ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਉਹਨਾਂ ਸਿਰਲੱਥ ਯੋਧਿਆਂ ਦੀ ਪਵਿੱਤਰ ਕਮਾਈ ਨੂੰ ਲੱਖ ਲੱਖ ਪ੍ਰਣਾਮ,,,ਸੱਤਸਿਰੀਅਕਾਲ,,,ਪਰ ਬਾਬਿਓ ਥੋਡੇ ਲਾਡਲੇ ਪੋਤਰੇ ਪੋਤਰੀਆਂ ਅੱਜ ਕੈਂਸਰਿਆ ਪਾਣੀ ਪੀਣ ਲਈ ਮਜਬੂਰ ਹੋਗੇ,,,ਇੱਕ ਰੁੱਖ ਤਾਂ ਛੱਡੋ ਸ਼ਹਿਰੀਕਰਨ ਦੇ ਬਹਾਨੇ ਹਾਕਮਾਂ ਨੇ ਜੰਗਲਾਂ ਦੇ ਜੰਗਲ ਗਰਕ ਕਰਤੇ,,,ਕੁਰਬਾਨੀਆਂ ਕੌਣ ਕਰੇ?? ਜਿਹਨਾਂ ਦਾ ਹੱਕ ਬਣਦਾ ਉਹ ਤਾਂ ਹੈਰੋਇੰਨਾ ਤੇ ਸਮੈਕਾਂ ਦੇ ਸਮੁੰਦਰ 'ਚ ਗੋਤੇ ਲਾਈ ਜਾਂਦੇ,,,,,,,,,,,,ਭੇਜੀਂ ਮੇਰੇ ਮਾਲਕਾ,,,,ਭੇਜੀਂ ਕਿਸੇ ਨੂੰ ਅਮ੍ਰਿਤ ਕੌਰ ਬਣਾ ਕੇ,,,ਕਰ ਕਿਸੇ ਨੂੰ ਤਿਆਰ ਬਰ ਤਿਆਰ ਹੋਸ਼ ਆਲਾ ਅਮ੍ਰਿਤ ਛਕਾ ਕੇ,,,,ਨਹੀਂ ਤਾਂ ਕਿਤੇ ਐਦਾਂ ਨਾ ਹੋ ਜਵੇ ,,,ਬਈ ਅਸੀਂ ਪੱਗਾਂ ਸੰਭਾਲਦੇ ਰਹਿ ਜਾਈਏ ਤੇ ਸਾਡੇ ਸਿਰ ਤੇ ਵਾਲ ਕੋਈ ਨਾ ਰਹੇ....

----------------------

ਡਾ ਰਾਧਾ ਕ੍ਰਿਸ਼ਨਨ ਆਪਣੀ ਇੱਕ ਕਿਤਾਬ ਦੇ ਮੁੱਖਬੰਦ 'ਚ ਲਿਖਦੈ ਬੀ ਜਿਹੜੀ ਜਿੰਦਗੀ ਹੁੰਦੀ ਐ ਇਹ ਤਾਸ਼ ਦੀ ਬਾਜੀ ਅਰਗੀ ਹੁੰਦੀ ਐ,,,,ਕਿਸੇ ਕਿਸੇ ਨੂੰ ਭਾਰੇ ਪੱਤੇ ਆ ਜਾਂਦੇ ਤੇ ਕਿਸੇ ਮੇਰੇ ਅਰਗੇ ਮਾਤੜ੍ਹ ਨੂੰ ਦੁੱਕੀਆਂ ਤਿੱਕੀਆਂ,,,,,,,,,,ਪਰ ਫੇਰ ਵੀ ਜਿਹੜੀ ਜਿੱਤ ਹਾਰ ਹੁੰਦੀ ਐ ਇਹ ਬੰਦੇ ਦੀ ਖੇਡ ਨਪੁੰਨਤਾ ਤੇ ਡਪੈਂਡ ਕਰਦੀ ਐ ,,,,ਕਈ ਅਰੀ ਕੀ ਹੁੰਦਾ ਬੀ ਬਾਦਸ਼ਾਹਾਂ ਬੇਗਮਾਂ ਨੂੰ ਵੀ ਪੰਜੀਆਂ ਸੱਤੀਆਂ ਦੀ ਈਨ ਮੰਨਣੀ ਪੈ ਜਾਂਦੀ ਐ..............ਜੋਰਾ ਬਿੱਦਬਾਨ
..................

ਭਾਦੋਂ ਦੀਆਂ ਕਣੀਆਂ 'ਚ ਵਰੇ ਪਹਿਲਾਂ ਉਂਗਲ ਛੜਾ ਕੇ ਗਿਆ ਮੇਰੇ ਬਚਪਨ ਦਾ ਬੇਲੀ ਅੱਜ ਚਾਣਚੱਕ ਪਿੱਛੋਂ ਮੇਰੇ ਮੌਢੇ ਤੇ ਹੱਥ ਰੱਖ ਕੇ ਕਹਿੰਦਾ,,,,,ਓਏ ਜੋਰਿਆ ਕਿਆ ਹਾਲ ਐ ਮਿੱਤਰਾ........ਚੇਤੇਆਂ ਦੀ ਰੀਲ ਚਾਣਚੱਕ ਰਵਰਸ ਮਾਰ ਗਈ...ਤੇ ਮੈਂ ਸੱਚੋ ਸੱਚ ਆਖ ਦਿੱਤਾ.....ਠੀਕ ਨੀ ਹੈਗਾ,,,ਥੋੜਾ ਸਿਆਣਾ ਹੋ ਗਿਆ ਹਾਂ...ਹੁਣ ਮੈ ਗਲੀਆਂ 'ਚ ਦੜੰਗੇ ਨੀ ਲਾਉਂਦਾ....ਹੁਣ ਮੈਂ ਪਰਨਾਲਿਆਂ ਹੇਠ ਨੀ ਨਾਉਂਦਾ.......ਮੀਂਹ 'ਚ ਭਿੱਜੀਆਂ ਘੁਟਾਰਾਂ ਨੂੰ ਚੁੰਝਾ ਨਾਲ ਖੰਭ ਨਚੋੜਦੇ ਦੇਖਣਾ,,,,,, ਗੰਡੋਇਆਂ ਤੇ ਨੂਣ ਸੁੱਟ ਕੇ ਪ੍ਰਯੋਗ ਕਰਨੇ,,,,ਰੂੜੀਆਂ ਤੋਂ ਪੱਟੀਆਂ ਅੰਬੀਆਂ ਨੂੰ ਕੰਧਾਂ ਨਾਲ ਘਸਾਣਾ...ਪੀਪਨੀਆਂ ਵਜਾਣਾ ਮੈਨੂੰ ਚੰਗਾ ਜਿਆ ਨੀ ਲੱਗਦਾ......ਜਮੋਏ ਦੇ ਸ਼ਿਖਰਲੇ ਟਾਹਣਿਆਂ ਤੇ ਚੜਨਾ ...ਕੁੱਕੜਆਂ ਫੜਨਾ......ਕੁੱਪਾਂ 'ਚ ਵੜਨਾ ਹੁਣ ਰਿਸਕੀ ਜਿਆ ਲੱਗਦਾ ਏ,,,,,ਸਾਰਾ ਸਾਰਾ ਦਿਨ ਵਿਹੜੇ 'ਚ ਖੁਤੀਆਂ ਕੱਢਕੇ ਪਿਲਟਕਾ ਠੋਕੀ ਜਾਣਾ....ਕਾਹਲੀ ਦੀ ਆਈ ਨੂੰ ਵੀ ਮੰਜੀ ਦੇ ਪਾਵੇ ਤੇ ਬਹਿ ਕੇ ਮੱਲੋ ਮੱਲੀ ਰੋਕੀ ਜਾਣਾ.....ਬੜਾ ਚੇਤੇ ਆਉਂਦਾ.................,ਹੁਣ ਤਾਂ ਮੈ ਪਰਾਣੀਆਂ ਟੂਪਾਂ ਪਾੜਕੇ ਗਲੇਲਾਂ ਵੀ ਨੀ ਬਣੌਂਦਾ.....ਬੇਲਿਆਂ 'ਚ ਚਰਦੀਆਂ ਮੈਸਾਂ ਦੀ ਪਿੱਠ ਤੇ ਛੋਲ ਬਾਜੀਆਂ ਖੜਕੇ,,,ਉੱਡਦੀਆਂ ਕਬੂਤਰੀਆਂ ਵੀ ਨੀ ਲਾਉਂਦਾ,,,,,,,ਹੁਣ ਮੈਂ ਖੂਹਾਂ ਦੀਆਂ ਟਿੰਡਾਂ ਉਤਰ ਕੇ ਪਾਣੀ ਪੀਣ ਵੀ ਨੀ ਜਾਂਦਾ,,,ਤਾਏ ਫੱਜੇ ਦੇ ਹੁੱਕੇ ਵਿੱਚ ਫੂਕ ਮਾਰ ਕੇ ਮਘਦੇ ਕੋਲਿਆਂ ਦੀ ਛੜੀਂ ਵੀ ਨੀ ਬਲੌਂਦਾਂ,,,,,ਮੈ ਬੱਜਿਆ ਬੱਜਿਆ ਜਿਆ ਮਸੂਸ ਕਰਦਾ ਹਾਂ,,,,,ਹੁਣ ਐਂ ਨੀ ਹੁੰਦਾ ਪਈ ਗਿੱਲੀ ਨਿੱਕਰ ਖੋਲਕੇ ਨਚੋੜਨੀ ਮੁੜਕੇ ਫੇਰਤੀ ਪਾ ਲੈਣੀ,,,,ਪਜਾਮੇ ਦੀ ਮੋਅਰੀ ਪੱਟਾਂ ਤੱਕ ਟੰਗ ਕੇ ਰੋਟੀ ਪਕਾਂਦੀ ਬੀਬੀ ਤੋਂ ਫੁਲਕਾ ਮੰਗ ਕੇ ਪੂਣੀ ਬਣਾ ਲੈਣੀ,,,,,,,ਨਾਲੇ ਖਾਈ ਜਾਣਾ ਨਾਲੇ ਸੈਕਲ ਦੜਾਈ ਜਾਣਾ,,,,,,,,ਤੇ ਤਖਾਣਾ ਦੇ ਘਰਾਂ ਕੋਲ ਜਾ ਕੇ...ਗਲੀਆਂ ਨਾਲੀਆਂ ਦੇ ਨੀਂਹ ਪੱਥਰ ਤੇ ਪੈਰ ਲਾ ਕੇ ਰਿੰਗਣਾ.......ਓ ਕਾਲਿਆ... ਸਾਲਿਆ ਚੱਲ ਸੁਆਂ ਦੇਖਣ ਚੱਲੀਏ ,,ਕਹਿੰਦੇ ਆ ਪੂਰਾ ਹੜ੍ਹ ਆਇਆ........ਮੈਂ ਤਾਂ ਠੀਕ ਠਾਕ ਈ ਹਾਂ ਤੂੰ ਸੁਣਾ ਬਾਹਰੋਂ ਕਦੋਂ ਆਇਆ ???.......... .......ਜੋਰਾ
......................

ਕਿੱਦਾਂ ਸਮਝਾਵਾਂ
ਫੇਸਬੁੱਕ ਤੇ ਬੈਠੇ ਮਿੱਤਰਾਂ ਨੂੰ
ਕਿ ਕੁੜੀਆਂ ਨਾਲ ਚੈਟ ਕਰਨ ਲਈ
ਵੀਹਾਂ ਆਲਾ ਪੈਕ ਪੁਆਉਣਾ
ਅਜਾਦੀ ਨੀ ਹੁੰਦੀ
ਹਰਾਮੀਪੁਣਾ ਹੁੰਦਾ ਏ
ਕਿ ਬੁਲਟਾਂ ਦੀਆਂ ਬਾਂਸੁਰੀਆਂ ਕੱਢਕੇ
ਪਟਾਕੇ ਵਜਾਉਣਾ
ਅਜਾਦੀ ਨੀ ਹੁੰਦੀ
ਲਫੰਡਰਪੁਣਾ ਹੁੰਦਾ ਏ
ਕਿ ਪੁਰਾਣੇ ਟਰੈਕਟਰ ਤੇ
ਨਮੇ ਗਾਣੇ ਲਾ ਕੇ
ਗਲੀਆਂ 'ਚ ਭਜਾਉਣਾ
ਅਜਾਦੀ ਨੀ ਹੁੰਦੀ
ਕੰਜਰਪੁਣਾ ਹੁੰਦਾ ਏ
...............................ਜੋਰਾ ਸਲੈਵਰ

------------------------------------------------------

ਇੱਕਅਰੀ ਜੱਗੇ ਦੀ ਜਨਾਨੀ ਨੇ ਕੱਦੂਆਂ ਦੀ ਵੇਲ ਗੱਡਤੀ ਬਾੜੇ 'ਚ,,,ਬਈ ਬੜੇ ਕੱਦੂ ਲੱਗਣ,,,ਪਹਿਲਾਂ ਹਰ ਦੂਜੇ ਚੌਥੇ ਬਣਾਣ ਲੱਗੀ,,,,ਫੇਰ ਡੇਲੀ ਧਰਨ ਲੱਗਪੀ,,,,ਇੱਕ ਦਿਨ ਜੱਗੇ ਨੂੰ ਠੇਕੇਦਾਰ ਤੋਂ ਹਜਾਰ ਦਾ ਨੌਟ ਮਿਲਿਆ,,,,ਅੱਡੇ'ਚ ਜਾ ਕੇ ਪਹਿਲਾਂ ਅਧੀਆ ਖਾਲੀ ਕੀਤਾ ਫੇਰ ਸਕੂਟਰ ਨੂੰ ਕਿੱਕ ਮਾਰੀ ਸਿੱਧਾ ਘਰੇ,,,,ਘਰਆਲੀ ਵਿਹੜੇ 'ਚ ਬੈਠੀ ਕੱਦੂ ਚੀਰੇ,,,ਉਹਨੇ ਨੇ ਦੂਰੋ ਸਾਬ ਲਾਲਿਆ ਬੀ ਅੱਜ ਕੁਸ ਕੀਤਾ ਲੱਗਦਾ,,,,ਨੇੜੇ ਆਕੇ ਕਹਿੰਦਾ ਕਮਲਜੀਤ ਕੁਰੇ ਕੀ ਬਣਦਾ,,,ਕਹਿੰਦੀ ਬਣਨਾ ਸਿਰ ਜਣਦਿਆਂ ਦਾ ,,,ਕੱਦੂ ਚੀਰਦੀ ,,ਕਹਿੰਦਾ ਐਥੇ ਰੋਕਦੇ,,,ਇਕਅਰੀ ਮੂੰਹੋ ਬੋਲਦੇ ਕੀ ਖਾਣਾ??,,,,ਕਹਿੰਦੀ ਮਟਰ ਲਿਆ ਹਰੇ ਮੈ ਪਨੀਰ ਬਣਾ ਲੈਨੀ,,ਜੱਗੇ ਨੇ ਸਕੂਟਰ ਘੁਮਾਇਆ,,,ਅੱਡੇ ਜਾ ਕੇ ਸਬਜੀ ਆਲੇ ਨੂੰ ਕਹਿੰਦਾ ਮਟਰ ਪਾਦੇ ਕਿਲੋ,,,,ਕਹਿੰਦਾ ਜੀ ਮਟਰ ਤਾਂ ਹੈਨੀ,,,,ਜੱਗੇ ਨੇ ਕਿੱਕ ਮਾਰੀ ਡੂਮੇਆਲ ਪੁੱਜ ਗਿਆ,,,ਮਟਰ ਉੱਥੇ ਵੀ ਨੀ ਮਿਲੇ,,,,,, ਨੂਰਪੁਰ ਜਾ ਖੜਿਆ,,, ਮਟਰ ਹੈਨੀ ਮਿਲੇ,,,ਜੱਗੇ ਨੇ ਇੱਕ ਤੇਲ ਦੀ ਬੋਤਲ ਸਕੂਟਰ'ਚ ਪੁਆਈ,,,ਪਊਆ ਆਪ ਪੀਤਾ,, ਰੋਪੜ ਜਾ ਪੁੱਜਾ,,,,ਭਰਾਵਾ ਹਰੇ ਮਟਰ ਰੋਪੜ ਵੀ ਨੀ ਮਿਲੇ,,,,,ਹੁਣ ਕੀ ਕਰੇ ,,,ਇੱਕ ਪਟਰੋਲ ਦੀ ਬੋਤਲ ਤੇ ਇੱਕ ਪਊਆ ਹੋਰ ਲੈ ਲਿਆ,,,ਇੱਕ ਬੰਦੇ ਨੂੰ ਕਹਿੰਦਾ ਭਾਈ ਸਾਬ ਇੱਕ ਜਾਣਕਾਰੀ ਲੈਣੀ ਸੀ ਥੋਅਤੇ,,,ਕਹਿੰਦਾ ਹਾਂ ਦੱਸ ,,ਕਹਿੰਦਾ ਮੈ ਹਰੇ ਮਟਰ ਲੈਣੇ ਚਾਹੁੰਦਾ ਮਿਲਦੇ ਨੀ ,,,ਤੁਸੀ ਦੱਸੋ ਬੀ ਮੈ ਨਮੇ ਸ਼ੈਹਰ ਅੱਲ ਨੂੰ ਜਾਮਾ ਕਿ ਚੰਡੀਗੜ ਸੈਡ ਨੂੰ,,,,ਬੰਦਾ ਸੋਚੇ ਕੋਈ ਮੈਂਟਲ ਆ,,,ਲਓ ਜੀ ਜੱਗੇ ਨੇ ਸਕੂਟਰ ਅੱਧੇ ਘੰਟੇ'ਚ ਨਮੇ ਸ਼ੈਹਰ ਲਾਅਤਾ,,,,,,ਮਟਰ ਹੈਨੀ ਮਿਲੇ,,,,,,ਹੁਣ ਰਾਤ ਪੈਣ ਆਲੀ ਹੋਗੀ,,,ਪਰ ਪਿਓ ਦੇ ਪੁੱਤ ਨੇ ਜਲੰਧਰ ਰਾਮਾ ਮੰਡੀ ਜਾ ਕੇ ਹਰੇ ਮਟਰ ਲੱਭ ਲਏ,,,,,ਛੇਤੀ ਛੇਤੀ ਲਫਾਫਾ ਟੋਕਰੀ 'ਚ ਰੱਖ ਕੇ ਕਿੱਕ ਮਾਰੀ,,,, ਕੜੱਕ ਕੜੱਕ ਕਰਦੇ ਚੌਥਾ ਗੇਅਰ ਪਾਤਾ,,,,,ਸਾਢੇ ਗਿਆਰਾਂ ਵਜੇ ਘਰ ਪੁੱਜਿਆ,,ਸਾਰਾ ਪਿੰਡ ਸੁੱਤਾ ਪਿਆ,,,,ਅੱਧੀ ਰਾਤ ਨੂੰ ਦਰਵਾਜਾ ਖੜਕਾਵੇ ,,ਕਹਿੰਦਾ ਕਮਲਜੀਤ ਕੋਰੇ ਸੋਗੀ,,,ਕੰਧ ਟੱਪ ਕੇ ਅੰਦਰ ਵੜਿਆ ਕਮਲਜੀਤ ਘੁਰਾੜੇ ਮਾਰੇ,,,,ਬਿੜਕ ਸੁਣ ਕੇ ਉੱਠੀ ,,ਕਹਿੰਦੀ ਤੂੰ ਹੁਣ ਆਇਆ ਕਿੱਥੇ ਚਲਾ ਗਿਆ ਤਾ,,ਕਹਿੰਦਾ ਮਟਰ ਮਿਲਦੇ ਨੀ ਸੀ ਮੈ ਜਰਾ ਕੁ ਗਾਂਹਾਂ ਨਿਕਲ ਗਿਆ ਕਹਿੰਦੀ ਡੂਮੇਆਲੋ ਲਿਆਇਆ,,,ਕਹਿੰਦਾ ਡੂਮੇਆਲ ਕਾਹਨੂੰ ,,,ਬਸ ਐਥੋਂ ਜਲੰਧਰੋ ਈ ਮਿਲਗੇ..........................!! 
------------------------------------

ਮੈ ਭਰਾਵਾ ਇੱਕ ਅਰੀ ਸਿਲਵਰ ਜੀ ਬਾਡੀ ਆਲਾ ਮੋਬੈਲ ਲੈ ਲਿਆ ਸੈਮਸੰਗ ਦਾ,,,,,,,,ਸਾਡਾ ਜੱਗਾ ਕਹਿੰਦਾ,," ਜੋਰੇ ਭਾਜੀ ਆਹ ਲਮੂਨੀਅਮ ਦਾ ਬਣਿਆ ਵਾ ਲੱਗਦਾ ਮੈਨੂੰ ਤਾਂ ??,,,,,,ਜਾਨੂੰ ਸੈਦ ਪੁਰੇ ਆਲਾ ਝੰਡਾ ਕਹਿੰਦਾ ਸਾਲਿਆ ਲਮੂਨੀਅਮ ਨੀ ਹੁੰਦੀ,,,, ਮਲੂਨੀਅਮ ਹੁੰਦੀ ਮਲੂਨੀਅਮ ਤੇਰੀ ਬੇਬੇ..!!
----------------------

ਕੱਲ ਪਤਾ ਨੀ ਕੋਈ ਸਰਕਾਰੀ ਚਿੱਠੀ ਆਈ ਸੀ ਸ਼ੈਤ,,,,ਅੱਜ ਸਵੇਰ ਦੀ ਓ ਜੱਗੇ ਦੀ ਜੀਵਨ ਰੋਂਅ ਕੁੱਝ ਢਿੱਲੀ ਜੀ ਪਈ ਸੀ,,,ਬੇਬੇ ਨੇ ਰੋਟੀ ਪਾ ਕੇ ਦਿੱਤੀ, ਬੁਰਕੀਆਂ ਦੋ ਤੋੜੀਆਂ ਬਾਕੀ ਡੰਗਰਾਂ ਦੀ ਖੁਰਲੀ ਚ ਸਿੱਟਤੀ,,,ਫੇ ਪਰਨਾ ਲਪੇਟਿਆ, ਸੈਕਲ ਚੱਕਿਆ ਪਿੱਛੇ ਖੁਆੜਾ ਰੱਖਿਆ,,ਡੀਜਲ ਦੀ ਕੈਨੀ ਲਮਕਾਈ,,ਇੱਕ ਲਫਾਫਾ ਜਿਆ ਹੈਂਡਲ ਨਾਲ ਟੰਗ ਕੇ ਤੁਰਨ ਲੱਗੇ ਨੇ ਚੜਦੇ ਨੂੰ ਨਾਸਾਂ ਚੱਕ ਕੇ ਇੱਕ ਜੋਰਦੀ ਛਿੱਕ ਮਾਰੀ,,,ਹੁਣ ਥੋੜਾ ਸੁਰ 'ਚ ਹੋ ਗਿਆ,,ਇੱਕ ਸੁੜਕਾ ਮਾਰਕੇ ਕਾਠੀ ਨੂੰ ਸੱਜੇ ਹੱਥ ਨਾਲ ਛੰਡਿਆ ਤੇ ਗਲੀ ਪੈ ਗਿਆ,,,,,ਹਾਲੇ ਪਹਿਲਾ ਮੋੜ ਈ ਮੁੜਿਆ ਹੋਣਾ,,,ਇੱਕ ਕਾਰ ਆਲਾ ਉਹਨੂੰ ਝਿੜਕਮੀ ਜੀ ਸੁਰ ਕਈ ਕੁਸ ਬੋਲ ਗਿਆ,,,,'ਓ ਪਾਸੇ ਕਰਲਾ ਆਪਦੇ ਬੁਲਟ ਨੂੰ'' ਉਹਨੇ ਸੈਡ ਨੂੰ ਕਰ ਲਿਆ ਪਰ ਬੇਬੇ ਦੇ ਟਰੰਕ ਦੇ ਖੂੰਜੇ ਪਈਆਂ ਬੈਂਕ ਦੀਆਂ ਕਾਪੀਆਂ ਵਿਚਲੇ ਅੰਕੜਿਆਂ ਨੂੰ ਮਨ ਦੀਆਂ ਉਂਗਲਾਂ ਨਾਲ ਭੰਨਦਾ ਤੋੜਦਾ,,ਘਟੌਂਦਾ ਜੋੜਦਾ,, ਉਹ ਫੇਰ ਕਿਧਰੇ ਖੋਹ ਗਿਆ ,,,ਸੈਕਲ ਫੇਰ ਸੜਕ ਦੇ ਬਚਾਲੇ ਹੋ ਗਿਆ,,,ਇੱਕ ਹੋਰ ਗੱਡੀ ਆਲਾ ਪਿੱਛੋਂ ਪੌਂਅ ਪੋਂਅ ਕਰੀ ਜਾਵੇ,ਪਰ ਉਹ ਕਿੱਥੇ ਸੁਣਦਾ,,,ਫੇਰ ਗੱਡੀ ਦੀਆਂ ਖਿੜਕੀਆਂ ਚੋਂ ਦੋ ਸਿਰ ਨਿਕਲੇ ਹਾਕਾਂ ਮਾਰਨ ਬੀ ਸੈਡ ਨੂੰ ਮਰਜਾ,,,ਜੱਗਾ ਸੈਡ ਨੂੰ ਕਰਨ ਈ ਲੱਗਾ ਸੀ ਜਾਨੂੰ ਇੱਕ ਨੇ ਭੈਣ ਦੀ ਗਾਲ ਕੱਢਤੀ,,,,,ਲੈ ਬੀ ਤਣ ਗਿਆ ਸਾਡੇ ਆਲਾ,,,, ਜਾਗ ਪਿਆ ਅੰਦਰਲਾ ਜੱਟਪੁਣਾ,,,ਸੜਕ ਦੇ ਬਚਾਲੇ ਸੈਕਲ ਦਾ ਸਟੈਂਡ ਲਾ ਕੇ ਖੁਆੜੇ ਦਾ ਦਸਤਾ ਸੂਤ ਲਿਆ,,,,,,ਡਰੈਵਲ ਆਲੀ ਤਾਕੀ ਕੋਲ ਜਾ ਕੇ ਮੱਧਮ ਜੀ ਵਾਜ 'ਚ ਕਹਿੰਦਾ,,,ਉਹ ਖੜੈ ਥੋਡੀ ਮੰਮੀ ਦਾ ਖਸਮ ਸੜਕ ਦੇ ਐਨ ਗੱਭੇ ਅੜੀਅਲ ਬੋਕ ਬਣਕੇ,,,ਕਿਸੇ 'ਚ ਹੈਗੀ ਹਿੰਮਤ ਤਾਂ ਹੱਥ ਲਾ ਕੇ ਦਖਾਓ,,,ਆਖਰੀ ਫਿਕਰਾ ਪੂਰੇ ਤਾਅ 'ਚ ਬੋਲਿਆ,,,,ਚਾਰ ਚਿੱਟ ਕਪੜੀਏ ਜੇ ਨਿਕਲੇ ਗੱਡੀ ਚੋਂ ਦੰਦੀਆਂ ਜੀਆਂ ਕੱਢਦੇ ਗੁਆਂਢੀ ਪਿੰਡ ਦੇ ਲਾਲਿਆਂ ਦੀ ਤੀਜੀ ਪੀੜੀ ਦੇ ਕੀੜੇ,,ਇੱਕ ਮੋਹਰੀ ਜਿਹਾ ਜੱਗੇ ਨੂੰ ਕਲਾਵਾ ਭਰ ਕੇ ਕਹਿੰਦਾ ਤੂੰ ਤਾਂ ਯਾਰ ਬੀਰੇ ਐਮੇ ਗੁੱਸਾ ਕਰ ਗਿਆ,,,,ਆਪਣਾ ਬਾਈ ਐ ਆਹ ਤਾਂ,,ਸੌਰੀ ਬੀਰੇ ਸੌਰੀ ਹੈਂਅ,,,,ਜੱਗਾ ਠੰਡਾ ਜਿਆ ਪੈ ਗਿਆ ,,ਚੁੱਪੇ ਨੇ ਸੈਕਲ ਤੇ ਲੱਤ ਦਿੱਤੀ ਥੋੜੀ ਦੇਰ ਸੜਕ ਚ ਅੜ ਕੇ ਚਲਾਇਆ ਫੇਰ ਕਾਰ ਨੂੰ ਸੈਡ ਦੇਅਤੀ,,,ਮੁੜ ਕੇ ਫੇਰ ਗੁਆਚ ਗਿਆ ਪੁਰਾਣੀਆ ਗਿਣਤੀਆ ਮਿਣਤੀਆਂ 'ਚ...........ਜੋਰਾ ਸਾਊਪੁਰੀਆ
------------------------

ਪਹਿਲਾਂ ਪਹਿਲਾਂ ਪ੍ਰਿਆ ਸਕੂਟਰ ਲਿਆਂਦਾ ਸੀ ਸਾਡੇ ਫੌਜੀ ਬਾਪੂ ਨੇ ਮਿਲਟਰੀ ਕਲਟੀਨ ਚੌਂ ਕਢਾ ਕੇ ਨਵਾਂ,,,,ਜਿੱਦਣ ਪਹਿਲੀ ਵਾਰ ਪਿੰਡ ਵੜਿਆਂ ਸੀ ਨਾ ਤੋਤੀਆ ਜੇ ਰੰਗ ਦਾ ਉੱਦਣ ਅਸੀਂ ਬੇਤਾਜ ਬਾਦਸ਼ਾਹ ਬਣਗੇ ਸੀ ਸਾਊਪੁਰੇ ਦੇ,,,ਰਾਤ ਨੂੰ ਪਿਛਲੇ ਅੰਦਰ ਵਾੜਕੇ ਖੜਾਇਆ ਸੀ,,ਸਾਰੀ ਰਾਤ ਸੀਟਾਂ ਦੀ ਮੁਸ਼ਕ ਨਾਸਾਂ ਨੂੰ ਸਿੰਟ ਮਾਂਗੂੰ ਚੜਦੀ ਰਹੀ,,ਪਹਿਲਾਂ ਤਾਂ ਨੀਂਦ ਨਾ ਆਵੇ ਫੇਰ ਭਰਾਵਾ ਮਸਾਂ ਕਿਤੇ ਜਾ ਕੇ ਸਵੇਰ ਹੋਈ,,,ਮੇਰੀ ਅੱਖ ਤਾਂ ਪਟੱਕ ਦਣੀ ਖੁੱਲਗੀ,,,,,,ਪਹਿਲਾਂ ਜਾ ਕੇ ਸਕੂਟਰ ਦੇਖਿਆ,,,ਹੱਥ ਹੁੱਥ ਲਾਇਆ,,,,ਮੂਰਲਾ ਚੱਕਾ ਘੁਮਾਇਆ,,,ਸੀਸੇ 'ਚ ਚਿੱਬੜ ਅਰਗਾ ਮੂੰਹ ਦੇਖਿਆ,,,,,,,ਫੇਰ ਜਾ ਕੇ ਬਾਬੇ ਨਾਨਕ ਦੀ ਫੋਟੂ ਨੂੰ ਮੱਥਾ ਟੇਕਿਆ,,,ਹੁਣ ਬਾਬਿਆਂ ਦੇ ਮੱਥਾ ਟੇਕਣ ਜਾਣਾ ਸੀ ਮੈ ਨਾਲੇ ਬਾਪੂ ਨੇ,,,ਬੇਬੇ ਨੇ ਖੀਰ ਰਿੰਨ ਤੀ ਠੂਠੀਆਂ ਆਲੀ ਸਵੇਰੇ ਸਾਜਰੇ,,,,ਜਦੋਂ ਮੈ ਪਹਿਲੀ ਆਰੀ ਪਿਛਲੀ ਸੀਟ ਤੇ ਬੈਠਿਆ,,,,ਜਦੋਂ ਕੜੱਕ ਦਣੀ ਪਹਿਲਾ ਗੇਅਰ ਪਿਆ,,,,ਜਦੋਂ ਗੁਰਦਬਾਰੇ ਦੇ ਗੇਟ ਕੋਲ ਦੋ ਸਿਰ ਬਦੋਬਦੀ ਝੁੱਕੇ,,,,ਜਦੋਂ ਤਖਾਣਾ ਦੇ ਘਰਾਂ ਕੋਲ ਜਾ ਕੇ ਮੈ ਬਾਪੂ ਨੂੰ ਟੀਂ ਬਜੌਣ ਨੂੰ ਕਿਹਾ,,,,ਜਦੋਂ ਪਰੈਮਰੀ ਸਕੂਲ ਦੀ ਕੰਧ ਤੇ ਬੈਠੇ ਮੇਰੇ ਜੋੜੀਦਾਰਾਂ ਦੇ ਢਿੱਡ 'ਚ ਮੈਨੂੰ ਵੇਖਕੇ ਭੜਾਕੇ ਪਏ ਸੀ ,,,, ਸਾਡੀ ਤਾਂ ਸਾਲੀ ਮੁੱਖ ਮੰਤਰੀ ਜਿੱਡੀ ਟੌਹਰ ਸੀ ਉੱਦਣ,,,,ਅਸੀਂ ਤਾਂ ਫਰਨ ਫਰਨ ਕਰਦੇ ਟੱਪਗੇ ਸੀ ਕੌਲ ਦੀ,,ਪਰ ਗਾਂਹਾਂ ਜਾ ਕੇ ਮੈਂ ਪਿੱਛੇ ਬੈਠਾ ਸੋਚਾਂ ਬੀ ਜਿਹੜਾ ਮੈਨੂੰ ਨਜਾਰਾ ਔਂਦਾ ਆਹ ਸਕੂਟਰ ਚੋਂ ਨਿਕਲਦਾ ਕਿੱਥੋਂ ਹੋਊ ਭਲਾਂ,,,ਮੈ ਦੋਹਾਂ ਸੀਟਾਂ ਦੇ ਬਚਾਲੜੀ ਥਾਂ ਜਿੱਥੇ ਟੈਕੀਂ ਆਲਾ ਢੱਕਣ ਹੁੰਦੈ,,ਉੱਥੌਂ ਨਿਕਲਦਾ ਮਸੂਸ ਕੀਤਾ ਸੀ,,,,,,,,,,,,,,,,ਬਾਕੀ ਰੱਬ ਜਾਣੇ............................ਜੋਰਾ
--------------------------

ਨਾ ਰਾਜ ਮੁਗਲਾਂ ਦਾ ,,ਨਾ ਗੋਰਿਆਂ ਦਾ ,,,ਰਾਜ ਤਾਂ ਆਪਣਾ ਪੰਜਾਬੀਆਂ ਦਾ ਈ ਸੀ,,,,,ਕਿਸੇ ਦੇ ਸਾਊ ਪੁੱਤ ਕਿਸੇ ਪਿੰਡੋਂ ਚੱਕ ਲੈਣੇ ਤੇ ਕਿਸੇ ਹੋਰ ਪਿੰਡ ਜਾ ਕੇ ਅੱਤਵਾਦੀ ਬਣਾ ਕੇ ਮਾਰ ਦੇਣੇ,,,ਵੱਟੇ ਚ ਮਿਲਣੀਆਂ ਠਾਣੇਦਾਰੀਆਂ,,,,ਜਿੰਨਾ ਦੇ ਜਾਣੇ ਉਹਨਾਂ ਮੋਇਆ ਦਾ ਮੂੰਹ ਵੀ ਨੀ ਦੇਖਿਆ,,ਤੇ ਅਗਲੇ ਅਫਸਰੀਆਂ ਦੇ ਨਸ਼ੇ 'ਚ ਟੱਲੀ ਨਿੱਤ ਨਵੇਂ ਸ਼ਿਕਾਰ ਖੇਡਦੇ ਰਹੇ,,,,,ਨਹਿਰਾਂ ਦਾ ਪਾਣੀ ਲਹੂ ਨਾਲ ਲਾਲੋ ਲਾਲ ਹੁੰਦਾ ਰਿਹਾ,,,,ਗੈਕ ਭੈਣ ਦਣੀ ਦੇ ਗੌਂਦੇ ਰਹੇ 'ਰੰਗਲੇ ਪੰਜਾਬ ਦੀਆਂ ਸਿਫਤਾ,,''ਜਿਸਦਾ ਸ਼ਰਬਤ ਵਰਗਾ ਪਾਣੀ'',,,,ਚੌਵੀ ਚੌਵੀ ਮੁੰਡੇ ਮਾਰਨ ਦਾ ਐਹਨੂੰ ਕੋਈ ਮਸੋਸ ਨੀ ,ਆਪਣੀ ਇੰਨਸਪੈਟਰੀ ਖੁਸਦੀ ਐ ਤਾਂ ਮਰਨ ਨੂੰ ਫਿਰਦਾ,,,,,,,ਓਧਰ ਕਨੂੰਨ ਕਹੀ ਜਾਂਦੈ ਬੀ ਪਹਿਲਾਂ ਕੀਂ ਨੀ ਦੱਸਿਆ ,,,ਜਿੱਦਾਂ ਲੇਟ ਦੱਸਣ ਨਾਲ ਜੁਰਮ ਘੱਟ ਜਾਂਦੈ ਹੋਵੇ,,,,,,,ਐਧਰ ਸਾਨੂੰ ਵੀ ਕਿਹੜਾਂ ਕੋਈ ਫਰਕ ਪੈਂਦਾ,,,,,,,,,,,,,ਕਹਿੰਦਾ ,ਓ ਜੋਰਿਆ, "ਜੱਟ ਐਂਡ ਜੁਲੀਅਟ -2" ਦੇਖੀਂ ਬੜੀ ਘੈਂਟ ਪਿਚਰ ਆ,,,,''ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਸ ਸਰਦਾਰਾਂ ਦੇ''.....ਫਿੱਟ ਭੈਣਚੋ,,,,,,,,,,,,,ਹਮਾਚਲ ਦੀ ਹੱਦ ਸਾਡੇ ਸਾਊਪੁਰੋਂ ਦੋ ਕੁ ਮੀਲ ਤੇ ਪੈਂਦੀ,,,ਆਪਾਂ ਤਾਂ ਕਿਤੇ ਓਧਰ ਈ ਜੰਮ ਜਾਂਦੇ ਤਾਂ ਖਰਾ ਸੀ ਯਾਰ...ਪੰਜਾਬੀ ਹੋਣ 'ਚ ਵੀ ਹੁਣ ਬਹੁਤਾ ਸਵਾਦ ਜਿਆ ਨੀ ਰਿਹਾ........ਸਾਊਪੁਰੀਆ
---------------

ਚਿਕਨ ਛਕੋ ਜੀ

ਪੁਰਾਣੀ ਗਲ ਹੈ ਇਕ ਦਿਨ ਤੁਹਾਡੀ ਭਾਬੀ ਨੇ ਚਿਕਨ ਬਣਾਇਆ ਕਹਿੰਦੀ ਟੇਸਟ ਕਰਕੇ ਦਸ ਕੁਝ ਘਟ ਵਧ ਤਾ ਨਹੀ ...? ਮੈ ਕਿਹਾ ਲੂਣ ਜਿਆਦਾ ਹੈ ......ਕਹਿੰਦੀ ਲੂਣ ਜਿਆਦਾ ਨਹੀ ਤੇਰੀ ਲੁਤਰੀ ਜਿਆਦਾ ਚਲਦੀ ਆ........
----------------------

ਖਾੜਕੂਆਂ ਦਾ ਮੁੰਡਾ
ਸਕੂਲੇ ਨਵਾਂ ਨਵਾਂ ਮਾਹਟਰ ਆਇਆ ਸੀ ,,,,ਨੁਰਪੁਰੀਏ ਖਤਰੀਆਂ ਦਾ ਜੁਆਈ ,,ਸਵੇਰੇ ਸਵੇਰੇ ਜੋਰਾ ਬਾਥਰੂਮ ਚੋਂ ਨਿਕਲਿਆ ,ਸਾਲੇ ਨੇ ਵੱਟ ਕੇ ਚਪੇੜ ਮਾਰੀ ਗੱਲ ਤੇ ,,,, ਆਖੇ ਸਾਜਰੇ ਹੱਗਣ ਤੁਰ ਪੈਂਦੇ, ਘਰੇ ਕਰ ਕੇ ਆਇਆ ਕਰੋ, ਜੋਰੇ ਨੇ ਕੰਧ ਤੋਂ ਛਾਲ ਮਾਰੀ,, ਚਲ ਘਰੇ ,,ਜਦ ਲਗਿਆ ਹਾਜਰੀ ਲਾਨ ,,,ਕਹਿੰਦਾ ਜੋਰਾਵਰ ਸਿੰਘ ,,,ਕਹਿੰਦੇ ਜੀ ਭੱਜ ਗਿਆ ,,,ਕਹਿੰਦਾ ਇਹ ਹੈ ਕੀਹਦਾ ਮੁੰਡਾ ?? ,,, ਨਿਆਣੇ ਕਹਿੰਦੇ ਜੀ ਖਾੜਕੂਆਂ ਦਾ ,,,ਮਾਹਟਰ ਦੀਆਂ ਜੁਰਾਬਾਂ ਗਿੱਲੀਆਂ ਹੋਗੀਆਂ ,,,, ਢਿਡ' ਚ ਵੱਟ ਉਠਿਆ ,,ਲੈਟਰੀਨ' ਚ ਜਾ ਵੜਿਆ ,,,ਬਾਹਰ ਆਕੇ ਪੁਛੇ ਕੋਈ ਆਇਆ ਤਾਨੀ,,,,,,ਜੀ ਨਹੀਂ ,,,ਅੱਧੀ ਛੁੱਟੀ ਤੱਕ ਪੰਦਰਾਂ ਵਾਰ ਗਿਆ ,,,
-------------------------
ਇਹ ਨੇ ਜਨਾਬ ਜਸਵੰਤ ਰਾਮਪੁਰੇ ਆਲੇ , ਮਸਤਾਂ ਨੇ ਸੰਨ ਬਿਆਸੀ 'ਚ ਪਿੰਡ ਰਾਮਪੁਰੇ ਪਹਿਲੀ ਕਿਲਕਾਰੀ ਮਾਰੀ ਸੀ। ਮਾਪਿਆਂ ਦਾ ਇੱਕਲੋਤਾ ਪੁੱਤ ਉੱਡਾਰੂ ਹੋਇਆ ਤਾਂ ਕਲਮਾ ਦੇ ਸਰਕਾਰੀ ਸਕੂਲੇ ਪੜਨ ਪਾ ਤਾ । ਅਲੀਟ ਨੇ ਪਤਾ ਨੀ ਕਿਹੜੇ ਸਿਵਿਆਂ 'ਚ ਪੈਰ ਧਰਤਾ ਕਿ ਚੜਦੀ ਉੱਮਰੇ ਗੀਤਕਾਰੀ ਦੀਆਂ ਚੜੇਲਾਂ ਚੰਬੜ ਗੀਆ । ਹਾਲੇ ਕੱਕਾ, ਲੱਲਾ, ਮੱਮਾ - ਕਲਮ ਲਿਖਣੀ ਵੀ ਨੀ ਆਈ ਸੀ ਜਦ ਗੀਤ ਲਿਖਣ ਲੱਗ ਪਿਆ। ਉੱਮਰ ਦੇ ਨਾਲ ਨਾਲ ਮਰਜ ਵੀ ਵੱਧਦੀ ਗਈ । ਹੁਣ ਜਸਵੰਤ ਟੇਪਾਂ 'ਚ ਵੱਜਣਾ ਚਾਉਂਦਾ ਸੀ । ਕਰਦੇ ਕਰਾਂਦੇ ਕਲਾਕਾਰਾਂ ਦੀਆਂ ਗੇੜੀਆਂ ਕੱਢਣੀਆਂ ਸ਼ੁਰੂ ਕਰਤੀਆਂ । ਸਿੱਧਰਾ ਬੰਦਾ ਕੰਜਰਾਂ ਦੇ ਵਸ ਪੈ ਗਿਆ। ਘਰੋਂ ਨਿਕਲ ਪਿਆ ਕਲੰਦਰ, ਕਦੇ ਮੋਹਾਲੀ ਕਦੇ ਜਲੰਧਰ । ਝੋਲੇ'ਚ ਗੀਤਾਂ ਆਲੀਆਂ ਕਾਪੀਆਂ ਪਾ ਕੇ ਜੈਜੀ ਬੀ,ਮੰਗੀ ਮਾਹਲ,ਸੁਰਜੀਤ ਖਾਨ,ਲਾਭ ਚਤਾਮਲੀ,ਹਰਮਿੰਦਰ ਨੂਰਪੁਰੀ ਦੇ ਦਰੀਂ ਜਾ ਖੜਨਾ । ਅਗਲੇ ਭਲਾਂ ਕਿੱਥੇ ਸਿਆਣਦੇ,ਪੱਟੂ ਨੇ ਸ਼ਾਮਾਂ ਨੂੰ ਮੂੰਹ ਲਮਕਾ ਕੇ ਘਰੀਂ ਆ ਵੜਨਾ । ਸਾਰਿਆਂ ਨੇ ਕਿਹਾ ਯਾਰ ਵੰਤ ਤੂੰ ਲਿਖਦਾ ਤਾਂ ਸੋਹਣਾ ਪਰ ਪਲੀਜ ਸਾਤੋਂ ਗਾ ਨੀ ਹੋਣਾ । ਫੇਰ ਕਿਸੇ ਨੇ ਕਹਿ ਤਾ ਬੀ ਸਿੱਧਾ ਸਾਊਪੁਰੇ ਜੋਰੇ ਕੋਲ ਜਾ ,ਇੱਕ ਅਰੀ ਉੱਥੇ ਆਪਣੀ ਨਬਜ ਚੈੱਕ ਕਰਾ । ਵੰਤ ਬਾਈ ਨੇ ਅੱਜ ਮੇਰੀ ਘੰਟੀ ਖੜਕਾਤੀ ਸਵੇਰੇ । ਕਹਿੰਦਾ ਬੀਰਾ ਮੈ ਲੱਗਿਆਂ ਘਰੋਂ ਤੁਰਨ ਤੂੰ ਗੀਤ ਸੁਣੀ ਮੇਰੇ । ਬਾਈ ਬਣਕੇ ਕਿਸੇ ਕਲਾਕਾਰ ਨੂੰ ਕਹਿ ਕੇ ਇੱਕ ਅੱਧਾ ਗਵਾਦੇ ,ਬੱਚੇ ਜੀਣਗੇ ਤੇਰੇ । ਓ ਮਖਿਆਂ ਭਰਾਵਾ ਐਸ ਫੀਲਡ 'ਚ ਤਾਂ ਮੈਨੂੰ ਕੋਈ ਪੀਪਨੀ ਵਜੌਣ ਆਲਾ ਵੀ ਨੀ ਜਾਣਦਾ । ਪਰ ਉਹ ਕਿੱਥੇ ਮੰਨਦਾ, ਲਫਾਫੇ 'ਚ ਦੋ ਕਾਪੀਆਂ ਪਾ ਕੇ, ਹੈਂਡਲ ਨਾਲ ਲਮਕਾ ਕੇ, ਆਗਿਆ ਸਿੱਖਰ ਦੁਪੈਹਰੇ । ਯਾਰ ਹੋਣੀ ਵੀ ਬੈਠਗੇ ਉਸਤਾਦ ਬਣਕੇ ਡੇਕ ਦੀ ਛਾਂਵੇਂ । ਪੜਿਆ ਵੀ ਤੇ ਸੁਣਿਆ ਵੀ। ਜੇ ਲਿਖਣ ਆਲੇ ਨੂੰ ਇਹ ਆਖ ਦਓ ਬੀ ਤੂੰ ਬਹੁਤਾ ਵਧੀਆ ਨੀ ਲਿਖਦਾ ਤਾਂ ਸੋ ਗਊ ਹੱਤਿਆ ਜਿੱਡਾ ਪਾਪ ਲੱਗਦਾ,ਅਗਲੇ ਦੇ ਕਾਲਜੇ 'ਚ ਲੀਕ ਫਿਰ ਜਾਂਦੀ ਇੱਕ ਅਰੀ ਤਾਂ । ਪਰ ਆਪਾਂ ਦਿਲ ਕੈੜਾ ਜਿਆ ਕਰਕੇ ਕਹਿ ਦਿੱਤਾ......ਜਸਵੰਤ ਬੀਰੂ ਲਿਖਣ ਲੁਖਣ ਆਲਾ ਕੰਮ ਐਡਾ ਸੌਖਾ ਨੀ ਜਿੱਡਾ ਆਪਾਂ ਸਮਝ ਲੈਨੇ ਆਂ। ਪਹਿਲਾਂ ਸਿਰੜ ਦੀ ਛਾਣਨੀ 'ਚ ਛਣਨਾ ਪੈਦਾਂ, ਫੇਰ ਮਿਹਨਤ ਦੀ ਕਾੜਨੀ 'ਚ ਕੜਨਾ ਪੈਦਾਂ, ਜੇ ਸੋਖਾ ਹੁੰਦਾ ਤਾਂ ਅਸੀਂ ਨਾ ਕਰਦੇ, ਭੁੱਖੇ ਕਾਹਨੂੰ ਮਰਦੇ । ਗੱਲ ਜਸਵੰਤ ਦੇ ਖਾਨੇ 'ਚ ਪੈ ਗੀ । ਖੈਰ ਨਬੇੜੋ ਤੇ ਬਾਈ ਦੀ ਗੀਤਕਾਰੀ ਦਾ ਨਮੂਨਾ ਦੇਖੋ.
ਸੁਭਹ ਸ਼ਾਮ ਪ੍ਰਛਾਵਿਆਂ ਵਾਗੂੰ ਦੁਨੀਆਂ ਰੰਗ ਬਦਲਦੀ ਏ
ਪੈਰ ਪੈਰ ਤੇ ਗੱਲ ਕਰਨ ਦਾ ਢੰਗ ਬਦਲਦੀ ਏ
ਜੋ ਮੋਕੇ ਤੇ ਕੰਮ ਆਵੇ ਨਾ ਉਹ ਹਥਿਆਰ ਨਈ ਹੁੰਦਾ
ਜੇ ਪੈਸੇ ਪੱਲੇ ਨਈਂ ਤਾਂ ਕੋਈ ਯਾਰ ਨਈਂ ਹੁੰਦਾ...
------------------


No comments:

Post a Comment