Wednesday, September 4, 2013

ਮੋਲਾਨਾ ਰੂਮੀ ਇਕ ਦੁਕਾਨ ਤੇ ਖੜੇ ਸਨ !!
ਇਕ ਔਰਤ ਸੋਦਾ ਲੈਣ ਆਈ,
ਦੁਕਾਨਦਾਰ ਨੇ ਸੋਦਾ ਦੇ ਕੇ ਓਹਦੇ ਤੋ ਪੈਸੇ ਨਾ ਲਏ...
ਜਦੋ ਓਹ ਔਰਤ ਚਲੇ ਗਈ...
ਤੇ ਰੂਮੀ ਨੇ ਦੁਕਾਨਦਾਰ ਤੋ ਪੈਸੇ ਨਾ ਲੈਣ ਦੀ ਵਜਾਹ ਪੁਛੀ.
ਜਵਾਬ ਮਿਲਿਆ ਮੈਨੂ ਉਸ ਨਾਲ ਮੋਹੋਬਤ ਹੈ, ਮੋਹੋਬਤ ਦੇ ਵਿਚ ਹਿਸਾਬ ਕਿਤਾਬ ਕੈਸਾ???

ਮੋਲਾਨਾ ਰੂਮੀ ਇਹ ਸੁਣ ਕੇ ਬੇਹੋਸ਼ ਹੋ ਗਏ, ਜਦੋ ਹੋਸ਼ ਆਈ ਤੇ ਕਹਿੰਦੇ...
ਇਕ ਤੇਰੀ ਮੋਹੋਬਤ ਹੈ , ਕੋਈ ਹਿਸਾਬ ਕਿਤਾਬ ਹੀ ਨਹੀ ਔਰ,
ਇਕ ਮੇਰਾ ਇਸ਼ਕ਼ " ਅੱਲਾਹ" ਨਾਲ ਹੈ, ਮੈਂ ਤਸਬੀਹ ( ਮਾਲਾ ) ਵੀ ਗਿਣ ਕੇ ਪੜਦਾ ਹਾ...



.........ਮਹਾਂਪਾਪ.........
 Jimmy Ladhar 

ਹੇ ਮੇਰੀ ਮਾਂ,
ਮਰ ਤਾਂ ਗਈ ਸੀ ਮੈਂ
ਉਸੇ ਹੀ ਦਿਨ,ਜਦ ਤੇਰੇ ਕੇਹਨ ਤੇ
ਛੱਡ ਆਪਣੇ ਦਿਲਜਾਨੀ ਦਾ ਹੱਥ,
ਜਾ ਬੇਠੀ ਸੀ ਬੇਦੀ ਤੇ
ਉਸ ਨਾਲ ਜਿਸਨੇ
ਨੋਚ-ਨੋਚ ਕੇ ਖਾਣਾ ਸੀ,
ਮੇਰਾ ਬੇਦਿਲਾ ਜਿਸਮ ਤਮਾਮ ਉਮਰ

ਦਿਲ ਤਾਂ ਕਰਦਾ ਸੀ ਹੋ ਜਾਵਾ ਸਤੀ,
ਪਾਧੇ ਦੇ ਸਾਮਨੇ ਹੀ
ਕਰ ਦੇਆ ਬਿਆਨ ਕੇ,
ਨਹੀਂ ਹੈ ਮੰਜੂਰ ਮੇਨੂੰ ਮੇਰੀ ਹੀ ਖੁਦਕੁਸੀ,
ਪਰ ਭਰ ਗਈ ਜੇਹਰ ਦਾ ਘੁੱਟ,
ਦੇਖ ਤੇਰੀਆਂ ਅੱਖਾਂ ਚ ਤਰਲੇ ਦਾ ਭਾਵ

ਤੇ ਉਸ ਵਸਲ ਦੀ ਰਾਤ,
ਓਹ ਚਿੱਥਦਾ ਰਿਹਾ
ਮੇਰੇ ਮਾਸ ਦਾ ਹਰ ਟੁਕੜਾ,
ਜਿਵੇ ਚਿੱਥਦਾ ਹੈ ਕੋਈ
ਤੰਦੂਰ ਚ ਭੁੰਨੇ ਮੁਰਗੇ ਦੀ ਲੱਤ,
ਹੋ ਅਨਜਾਣ ਉਸਦੀ ਮੋਤ ਦੇ ਦਰਦ ਤੋਂ,
ਪਰ ਰੋ ਪਿਆ ਸੀ ਓਹ ਵੀ,
ਇਹ ਜਾਨ ਕੇ ਕਿ ਉਸਦੀ ਮਹਿਬੂਬਾ ਦੇ ਵਾਂਗ,
ਹੱਸੀ ਨਹੀਂ ਹਾਂ ਮੈਂ ਵੀ ਪਿਛਲੇ ਬੜੇ ਸਮੇਂ ਤੋਂ

ਹੇ ਮੇਰੀ ਮਾਂ
ਮਰ ਗਿਆ ਹੈ ਹਾਸਾ ਚੁਲਬੁਲੇਪਨ ਦੇ ਨਾਲ,
ਤੇ ਚਿਮਟ ਗਿਆ ਹੈ
ਚਿਚੜ ਦੇ ਵਾਂਗ ਹਰ ਰੋਗ,
ਮੇਰੀ ਲਾਸ਼ ਦੇ ਚਮੜ ਨੂੰ ,
ਹੋ ਜਾਂਦੀ ਮੈਂ ਸੁਹਾਗਨ ਮਰਦੀ ਜੇ ਪ੍ਰੇਮ ਰੋਗ ਨਾਲ,
ਤੇ ਤੂੰ ਵੀ ਨਾ ਬਣਦੀ ਦੋਸ਼ੀ
ਮੇਰੀ ਖੁਦਕੁਸੀ ਦੇ
ਮਹਾਂਪਾਪ ਦੀ

***

Chuhe ne kiya sherni ko propose,
Gift diya usne Red Rose,
Sherni ne kaha: ja pehle apni soorat aaine mein dekh,
Chuha bola: soorat pe mat ja pagli confidence to dekh... 

***

ਬਹੱਤਰ ਕਲਾ ਛੰਦ
(ਇਕ਼ਬਾਲ ਗਿੱਲ)


ਹੈ ਲੁਟ-ਪੁਟ ਦੇਸ਼ ਹੋਇਆ ਓ
ਕਿਵੇਂ ਬਚਾਈਏ,
ਤੇ ਕਿਹਨੂੰ ਸੁਣਾਈਏ,
ਓ ਦਰਦ ਕਹਾਣੀ
ਇਹ ਲੋਟੂ ਢਾਣੀ
ਲਗਦਾ ਨਹੀਂ ਛਡਦੀ ਜੜਾਂ ਚੋਂ ਵੱਢੂ
ਵਸੇ ਮੀਂਹ ਪਿਆ ਨਸ਼ਿਆਂ ਦਾ
ਰੁਲੀ ਜਵਾਨੀ
ਨਾ ਪੱਲੇ ਚਵਾਨੀ,
ਕਾਮੇਂ ਭੁਖੇ ਨੰਗੇ
ਚੋਹੀਂ ਪਾਸੀਂ ਦੰਗੇ
ਖੁਭੇ ਵਿੱਚ ਚਿਕੜ ਕਿਹੜਾ ਦਸੋ ਕੱਢੂ
ਭਲੇ ਮਾਣਸ ਦੁਬਕ ਗਏ
ਗੱਲ ਵੀ ਨਹੀਂ ਕਰਦੇ
ਬੋਲਣ ਤੋਂ ਡਰਦੇ
ਗੀਤ ਬਸ ਲਿਖਦੇ,
ਇਸ਼ਕ਼ ਨੇ ਸਿਖਦੇ
ਚੁੱਕਣ ਨਾ ਮੁੱਦਾ ਨੇ ਡਰਦੇ ਰਹਿੰਦੇ
ਤੈਂ ਕੀ ਲੈਣਾ "ਗਿੱਲਾ" ਓਏ
ਪੰਗੇ ਕਿਉਂ ਲੈਂਦਾ
ਟਿਕ ਕੇ ਨ ਬਹਿੰਦਾ,
ਸਚ ਨ ਕਹਿ ਤੂੰ
ਚੁਪ ਹੀ ਰਹਿ ਤੂੰ
ਕਿਸੇ ਨਹੀਂ ਸੁਣਨਾ ਸਿਆਣੇ ਕਹਿੰਦੇ
***

BILL GATES in a restaurant.
After eating, he gave 5$ to the waiter as a tip.
The waiter had a strange feeling on his face after
the tip.
Gates realized & asked.What happened?
Waiter: I'm just amazed B'coz on the same table ur
daughter gave Tip Of... 500$...
& u his Father, richest man in the world Only
Gave 5$...?
Gates Smiled & Replied With Meaningful words:
"She is daughter of the world's richest man, but
i am the son of a wood cutter..."
( Never Forget Your Past. It's Your Best
Teacher. )

***
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ___
English Child :- May I Come In___??
Hindi Child:- मैं अंदर आ सकता हूँ___??
…ਤੇ ਅਖੀਰ ਤੇ ਪੰਜਾਬੀ ਦੀ ਵਾਰੀ___
Punjabi :- ਵੜਾਂ..._

***
ਦਸਮੀ ਪਾਸ ਕਰਨ ਤੋਂ ਬਾਦ ਅਸੀਂ ਕਾਲਜ ਵਿੱਚ ਦਾਖਲਾ ਲੈਣ ਵਾਸਤੇ ਪੋਜੋਆਲ ਆਲੇ ਗਰੀਬਦਾਸੀ ਕਾਲਜ 'ਚ ਜਾ ਬੜੇ ,,,ਮੈ ਨਾਲੇ ਮੇਰਾ ਪਿੰਡ ਆਲਾ ਸਕਾ ਮਿੱਤਰ ਕਾਲਾ,,,,,ਕਾਲਜ ਸਾਡੇ ਲਈ ਸੁਰਗ ਅਰਗੀ ਕੋਈ ਥਾਂ ਲੱਗਦਾ ਹੁੰਦਾ ਸੀ,,,,,ਜਿੱਥੇ ਬਸ ਨਜਾਰੇ ਈ ਨਜਾਰੇ ਹੁੰਦੇ,,,,,,ਪਰ ਭਰਾਵਾ ਜਿੱਦੇਂ ਅਸੀ ਕਾਲਜ ਦਾ ਗੇਟ ਬੜੇ ਮੇਰੇ ਢਿੱਡ 'ਚ ਬੱਟ ਜਿਆ ਪੈਣ ਲੱਗ ਪਿਆ,,,,,ਇਕ ਮੁੰਡੇ ਨੂੰ ਪੁੱਛਿਆ ਬੀਰਾ ਨੋ ਦਾਖਲ ਕਰੌਣਾ ਕਿਥੇ ਹੁੰਦੇ ਦਰਜ,,,,,ਕਹਿੰਦਾ ਓ ਸਾਹਮਣੀ ਦਫਤਰ ਚਲੇ ਜਾਓ,,,, ਚਲੇ ਗਏ,,,,ਇੱਕ ਬਾਬੂ ਜਿਆ ਬੈਠਾ ਵਰਕੇ ਫਰੌਲੀ ਜਾਵੇ ਕੋਈ ਲਿਖਤ ਪੜਤ ਕਰਦਾ ਸੀ,,,,,,,,,,,,,,ਬੰਦੇ ਦੇ ਹੱਥ 'ਚ ਭਮਾਂ ਗੰਡਾਸਾ ਹੋਵੇ ਗੱਲ ਬੇਸ਼ੱਕਤੀ ਲੜਾਈ ਦੀ ਹੋਵੇ ਸਾਨੂੰ ਪੇਂਡੂਆਂ ਨੂੰ ਛਾਅ ਚੜ ਜਾਂਦਾ,,,,,,,ਪਰ ਬੰਦੇ ਦੇ ਹੱਥ 'ਚ ਪਿੰਨ ਪਿੰਸਲ ਹੋਵੇ ਗੱਲ ਪੜ੍ਹਾਈ ਦੀ ਹੋਵੇ ਸਾਨੂੰ ਕੁੜੀ ਜਾਹਵੀਆਂ ਦੰਦਲਾ ਪੈਣ ਲੱਗ ਜਾਂਦੀਆਂ,,,,,,ਅਸੀਂ ਕਿਹਾ ਜੀ ਨੌ ਲਵਾਣਾ ਗਿਆਰਮੀ ਜਮੈਤ ਵਿੱਚ,,,,,ਅਸ਼ਾਰੇ ਜੇ ਨਾਲ ਕਹਿੰਦਾ ਬੈਠੋ ,,,,ਅਸੀ ਕੱਠੇ ਜੇ ਹੋ ਕੇ ਬੈਂਚ ਦੇ ਉੱਤੇ ਬੈਠਗੇ ਪਰ ਸਾਡੇ ਸੂਖਮ ਸ਼ਰੀਰ ਬੈਂਚ ਦੇ ਥੱਲੇ ਜਾ ਵੜੇ,,,,ਬਾਬੂ ਜਿਆ ਕਹਿੰਦਾ ਪਰਾਸਪੈਕਟ ਲੈਲੇ ???...ਅਸੀ ਸਿਰ ਮਾਰ ਦਿੱਤਾ,,,ਕਹਿੰਦਾ ਲੈ ਕੇ ਆਓ ਤਾਂ ਨੋ ਦਾਖਲ ਹੋਊ,,,,,,ਅਸੀਂ ਪਰਾਸਪੈਕਟ ਪਰਾਸਪੈਕਟ ਦਾ ਜਾਪ ਕਰਦਿਆਂ ਨੇ ਪਿੰਡ ਆਲੀ ਬਸ ਫੜ ਲਈ,,,,,,,ਪਿੰਡ ਆਲੇ ਅੱਡੇ ਤੇ ਉੱਤਰਦੇ ਸਾਰ ਮੈਨੂੰ ਸਾਲਾ ਨੋ ਭੁੱਲ ਗਿਆ ਬੀ ਕੀ ਮੰਗਾਇਆ ਕਾਲਜ ਆਲਿਆਂ ਨੇ,,,,,,,,ਮਖਾਂ ਕਾਲੇ ਕੀ ਨੋ ਸੀ ਉਹਦਾ ਯਾਰ ?? ,,,ਕਹਿੰਦਾ ਤੂੰ ਸੁਆ ਪੜ੍ਹਨਾ ਕਾਲਜ,,,ਤੈਨੂੰ ਕਾਗਤਾਂ ਪੱਤਰਾਂ ਦੇ ਨੋ ਵੀ ਭੁੱਲ ਜਾਂਦੇ ,,,,,,ਕਹਿੰਦਾ ਕਲਰਕ ਕਹਿੰਦਾ ਸੀ ਪਾਸਪੋਟ ਲੈ ਕੇ ਆਇਓ,,,,,,,,ਘਰੇ ਆ ਕੇ ਬੁੜਿਆਂ ਨੂੰ ਪੁੱਛਿਆ ਪਈ ਥੋਡੇ ਕੋਲੇ ਪਾਸਪੋਟ ਹੈਗਾ ? ,,,ਕਹਿੰਦਾ ਜੇ ਪਾਸਪੋਟ ਹੁੰਦਾ ਤਾਂ ਧੱਕੇ ਕਾਹਨੂੰ ਖਾਂਦਾ,,,,ਸ਼ਾਮਾ ਨੂੰ ਜੈਲਾ ਟੱਕਰ ਗਿਆ ਕਹਿੰਦਾ ਮੈ ਤਾਂ ਝੱਜ ਸਕੂਲੇ ਨੋ ਲਵਾ ਲਿਆ ,,,ਅਸੀ ਕਿਹਾ ਤੇਰੇ ਬੁੜੇ ਪਾ ਹੈਗਾ ਪਾਸਪੋਟ ,,,ਕਹਿੰਦਾ ਲੋੜ ਈ ਨੀ,,, ਸਕੂਲ ਆਲੇ ਮੰਗਦੇ ਨੀ,,,,,,,,,,ਅਸੀਂ ਭਰਾਵਾ ਦੂਜੇ ਦਿਨ ਝੱਜ ਸਕੂਲੇ ਨੋ ਲਵਾ ਆਏ,,, ਬਗੈਰ ਪਾਸਪੋਰਟਾਂ ਤੋਂ ਹੋਈ....(
ਜੋਰਾ ਸਾਊਪੁਰੀਆ Jorawar Singh)
***
ਸਾਡੇ ਨਾਲਦਾ ਇੱਕ ਬਕੀਲ ਬਣ ਗਿਆ ਰੋਪੜ,,,,,,ਕਾਲਜ ਟੈਮ ਅਮਰਧਾਰੀ ਹੁੰਦਾ ਸੀ ਪੂਰਾ,,,,ਗੇਮ ਗੂਮ ਲਾ ਕੇ ਜਦ ਅਸੀਂ ਸ਼ਾਮ ਜੀ ਨੂੰ ਰੋਟੀ ਖਾਣ ਜਾਣ ਨੂੰ ਤਿਆਰ ਹੋਣਾ ਨੰਦ ਆਲੀ ਕਲਟੀਨ ਤੇ ਤਾਂ ਉਹਨੇ ਕਹਿਣਾ,,,,ਸਾਲਿਓ ਮੜਾ ਕ ਖੜਜੋ ਮੈਨੂੰ ਪਾਠ ਨਬੇੜ ਲੈਣ ਦੋ ,,,,,,,,ਬਸ ਮੈਂ ਮਿੰਟਾ ਦਸ ਲੌਣੀਆਂ,,,,,,,,ਜਦ ਉਹਨੇ ਪਾਠ ਕਰਨਾ ਤਾਂ ਅਸੀਂ ਜਾਣ ਕੇ ਕਹੀ ਜਾਣਾ ,,,,,,,ਚਲੋ ਬੀ ਚੱਲੀਏ,,,ਉੱਦੋਂ ਅਲੜ੍ਹ ਜੀ ਬਰੇਸ ਸਾਨੂੰ ਅਕਲ ਉਕਲ ਹੈਨੀ ਹੁੰਦੀ ਸੀ ਜਮਾਂ,,,,ਅਸੀ ਕਹਿਣਾ ,,ਚਲੋ ਬੀ ਚਲੀਏ ਹੋਗੇ ਤਿਆਰ ਸਾਰੇ ,,,ਜਾਰ ਬੜੀ ਭੁੱਖ ਲੱਗੀ ਆ ਅੱਜ ਤਾਂ ਧਰਮ ਨਾ,,,,ਉਹਨੇ ਨਾਲੇ ਪਾਠ ਪੜੀ ਜਾਣਾ ਨਾਲ ਦੀ ਨਾਲ ਸਾਨੂੰ ਘੂਰੀਆਂ ਵੱਟੀ ਜਾਣੀਆਂ,,,,,ਕਦੇ ਕਦੇ ਤਾਂ ਗਾਲ ਵੀ ਕੱਢ ਦਿੰਦਾ ਸੀ ,,,,,ਖੜਜੋ ਭੈਂਅਅ.........................ਟੈਮ ਦੇਖਲੌ ਕਿੱਦਾਂ ਬਦਲਿਆ ,,ਰੱਬ ਦੇ ਰੰਗ ਆ ਮਿੱਤਰੋ,,,,ਉਹ ਬਕੀਲ ਬਣ ਗਿਆ,,,,,ਅਸੀ ਐਸ ਪਾਸੇ ਆਗੇ,,,,,,ਬਕੀਲ ਨੇ ਕੱਲੀ ਦਾੜੀ ਓ ਨੀ ਕਟਾਈ ਦਾਰੂ ਵੀ ਪੂਰੀ ਛਕਦਾ ਹੁਣ ਤਾਂ ,,ਜੇ ਕਿਧਰੇ ਰੋਪੜ ਉਹਦੇ ਦਫਤਰ ਜਾਈਏ ਤਾਂ ਕੁੜੀ ਜਾਣ ਦੀਆਂ ਟੇਬਲਾਂ ਦੇ ਉੱਪਰ ਐਨੀਆਂ ਕੇਸਾਂ ਆਲੀਆਂ ਫੈਲਾਂ ਨੀ ਹੁੰਦੀਆਂ ਜਿੰਨੀਆਂ ਟੇਬਲ ਦੇ ਥੱਲੇ ਦੇਸੀ ਦੇ ਖਾਲੀ ਅਧੀਏ ਪਊਏ ਪਏ ਹੁੰਦੇ....................ਜੋਰਾ ਸਾਊਪੁਰੀਆ
***
ਇਕ ਅਰੀ ਭਲਾਈਕੇ ਆਲੇ Rajwinder ਦੀ ਖੱਬੀ ਗੱਲ ਤੇ ਭਰਿੰਡ ਲੜਗੀ,,,,ਬਿੰਦੀ ਬਚਾਰਾ ਚਿੱਬੀ ਜੀ ਬੂਥੀ ਲਈ ਸਕੂਲ 'ਚ ਲੁਕਦਾ ਫਿਰੇ ,,,ਕਹਿੰਦਾ ਯਾਰ ਜੋਰੇ ਕੋਈ ਸਕੀਮ ਸਕੂਮ ਲੜਾ ,,ਮੇਰੇ ਮੂੰਹ ਦਾ ਡੈਂਟ ਕਢਾ,,,,ਮਖਾਂ ਆਂਏ ਕਰ ਉਹ ਸਲੇਟੀ ਜੇ ਸੂਟ ਆਲੀ ਨੂੰ ਫੂਨ ਦਾ ਨੰਬਰ ਪੁੱਛ ਕੇ ਆ....ਪਰ ਹਾਂ ਪਿੱਛੋਂ ਸੱਜੇ ਪਾਸਿਓਂ ਜਾਈਂ ??,,,,,ਲੈਬੀ ਸਾਲਾ ਜਨੌਰ ਮੰਨ ਗਿਆ,,,,,ਘੜੀ ਆਲੀ ਨੇ ਚੰਡ ਮਾਰ ਕੇ ਬਿੰਦੂ ਦਾ ਡੈਂਟ ਕੱਢਤਾ,,,,,,,ਸਿੱਧਾ ਮੇਰੇ ਅੱਲ ਨੂੰ ਤੇਜ ਤੇਜ ਤੁਰਿਆ ਆਵੇ ,,,ਮੈਂ ਕਹਿਣ ਈ ਲੱਗਾ ਸੀ ਬੀ ਜਾਰ ਬਿੰਦੂ ਸੌਰੀ ਮੈਥੋਂ ਗਲਤੀ ਹੋਗੀ ਬੀਰੇ,,,,,,ਔਂਦਾ ਈ ਕਹਿੰਦਾ ਥੈਂਕਯੂ ਭਾਜੀ ਥੈਂਕਯੂ ਹੁਣ ਸੈੱਟ ਆ ,,,ਆਹ ਦੇਖੋ ਨਾ,, ਦੋਵੇਂ ਪਾਸੇ ਬਰੋਬਰ ਹੋਗੇ....................ਸਾਊਪੁਰੀਆ
***

ਮੌਤ ... ਕੀ ਸਰੀਰ ਦਾ ਮਰਨਾ ਹੀ ਮੌਤ ਹੈ? ਜਾਂ ਸਾਹਾਂ ਦਾ ਰੁਕਣਾ ਹੀ ਮੌਤ ਹੈ ...
ਅਫਸਰਸ਼ਾਹੀ ਆ ... ਵਿਰਾਸਤ ਤੋਂ ਚਲਦੈ, ਲੋਕ ਕੀ ਕਹਿਣਗੇ ...? ਸੌੜੇ ਸਵਾਲਾਂ 'ਚ ਗੱਭਰੂ ਦਿਮਾਗ ਦਾ ਸੜਨਾ ... ਮੌਤ ਨਹੀਂ
ਉਮਰ ਦਾ ਚੌਥਾ ਹਿੱਸਾ ਦੇ ... ਬਣੇ ਹੱਕ ਨੂੰ ਕੁਰਸੀ ਦਾ ਡੱਕਣਾ, ... ਤੇ ਸਾਡਾ ਸਿਰਫ ਦੂਰੋਂ ਖੜ੍ਹੇ ਤੱਕਣਾ ... ਮੌਤ ਨਹੀਂ
ਕੈਦਿਆਂ ਤੋਂ ਲੈ ਕੇ ... ਵੱਡੀਆਂ-ਵੱਡੀਆਂ ਕਿਤਾਬਾਂ ਤੱਕ, ਹੌਸਲਿਆਂ ਦੀਆਂ ਵਹੀਰਾਂ ਘੱਤ ਤੁਰਨਾ ... ਫੇਰ ਵੀ ਮੰਜ਼ਿਲਾਂ ਦਾ ਖੁੱਸਣਾ ... ਮੌਤ ਨਹੀਂ?
ਇਸੇ ਤਰਾਂ ਈ ਹੁੰਦੈ ... ਫਲਾਨੇ ਨਾਲ ਕੀ ਹੋਇਆ ਸੀ ਤੂੰ ਕੀ ਕਰ ਲਏਂਗਾ ...? ਇਹ ਸੁਣ ਦਰਿੱਦਰਤਾ ਨੂੰ ਫੜਨਾ ... ਮੌਤ ਨਹੀਂ
ਸਰੀਰ ਦੇ ਮਰਨ ਤੋਂ ਪਹਿਲਾਂ ਮੈ ਤਾਂ ਕੁਝ ਕਰਨੈ। ਸਾਹਾਂ ਦੇ ਰੁਕਣ ਤੋਂ ਪਹਿਲਾਂ ਮੈਂ ਤਾਂ ਕੁਝ ਕਰਨੈ। ਆਖਰੀ ਦਮ ਤੱਕ ਲੜਨੈ ... ਆਖਰੀ ਦਮ ਤਕ ...
**ਆਰ. ਐੱਸ. ਲਿਬਰੇਟ
*****************************
ਬੇਵਸ ਧੀ
ਅੱਖਾਂ ਦੇ ਅੱਥਰੂ, ਦੇਣ ਦੌਹਾਈ, ਗੁੱਡੀ ਏ, ਲੜਕੀ ਹੈ, ਇਹ ਖਬਰ ਸੁਣਾਈ, ਫੈਸਲਾ ਸਣਾਉਣ ਸਮੇਂ, ਰਤਾ ਦੇਰ ਨਾ ਲਾਈ, ਕੋਖ ’ਚ ਹੀ ਮਾਰ ਦੇਵੋ, ਕਹਿਣ ਲੱਗੇ ਕਸਾਈ, ਧੀਆਂ ਦੀ ਉਹ ਰੱਬਾ, ਤੂੰ ਕੀ ਕਿਸਮਤ ਬਣਾਈ, ਦੋਹਾਈ ਹੈ ਦੋਹਾਈ, ............। ਅੱਖਾਂ ਦੇ ਅੱਥਰੂ ...............। ਇੰਨਾ ਵਾਜੋ ਆਗਨ ਵੀ, ਸੁੰਨਾ ਜਿਹਾ ਹੋ ਗਿਆ, ਹਾਸਿਆ ਦਾ ਪਟਾਰਾ, ਕਿਹੜੇ ਜੰਗਲਾਂ ’ਚ ਖੋਹ ਗਿਆ, ਗੁੱਡਾ ਅਤੇ ਗੁੱਡੀ ਦਾ, ਵਿਆਹ ਹੋਣੋ ਰਹਿ ਗਿਆ, ਰੱਖੜੀ ਤੇ ਟਿੱਕੇ ਦਾ, ਤਿਉਹਾਰ ਸੁੰਨਾ ਪੈ ਗਿਆ, ਤ੍ਰਿਜਣਾ ਦੇ ਗੀਤ ਹੁਣ, ਦੇਣ ਨਾ ਸੁਣਾਈ, ਦੋਹਾਈ ਹੈ ਦੋਹਾਈ, ...............। ਅੱਖਾਂ ਦੇ ਅੱਥਰੂ, .................। ਕਿਹੜੇ ਮੁੱਖ ਨਾਲ ਹੁਣ, ਲੋਰੀਆਂ ਸੁਣਾਵੇਗਾ, ਕਿੰਨਾ ਹੱਥਾ ਨਾਲ ਮੈਨੂੰ, ਥੱਪ ਥਪਾਵੇਂਗਾ, ਧੀਆਂ ਵਾਜੋ ਚਲਣਾ ਨਾ, ਘਰ ਸੰਸਾਰ, ਪਾਪੀਆਂ ਉਹ ਮੁਰਖਾ, ਤੂੰ ਇੰਨਾ ਨੂੰ ਨਾ ਮਾਰ, ਇੰਨਾ ਨਾਲ ਖੁਸ਼ੀਆਂ, ਤੇ ਰੋਣਕਾ ਹੈ ਭਾਈ, ਦੋਹਾਈ ਹੈ ਦੋਹਾਈ, ..................। ਅੱਖਾਂ ਦੇ ਅੱਥਰੂ, ...................।
-ਰੇਨੂੰਕਾ
******************
ਬਦਕਿਸਮਤ ਘੁੱਟ (ਗੁਰਦੇਵ ਸਿੰਘ ਘਣਗਸ)
ਆਪ ਲਾਈ ਘੁੱਟ ਬਾਪ ਲਾਈ ਘੁੱਟ
ਆਪ ਹੂਆ ਗੁੱਟ ਬਾਪ ਹੂਆ ਗੁੱਟ
ਮਸਤ ਗਿਆ ਬਾਪ ਚਪੇੜ ਗਿਆ ਸੁੱਟ
ਪੁੱਤਰ ਨੇ ਬਾਪ ਨੂੰ ਲਿਆ ਥੱਲੇ ਸੁੱਟ
ਕੱਢ ਦਿੱਤਾ ਗੰਜ ਸਿਰ ਦੇ ਵਾਲ ਪੁੱਟ
ਭੱਜ ਗਈ ਬਾਂਹ ਚਾੜ੍ਹੀ ਐਸੀ ਕੁੱਟ
ਮੁੰਡੇ ਦੀ ਮਾਂ ਦੇਖ ਬੈਠੀ ਸਿਰ ਸੁੱਟ
ਦੋਨੋਂ ਮਰਦ ਡਿਗੇ ਖੁਦ ਖਾਲ਼ਾ ਪੁੱਟ
ਏਨਾ ਵੱਡਾ ਰਿਸ਼ਤਾ ਛੇਤੀ ਗਿਆ ਟੁੱਟ
ਉਜੜ ਗਿਆ ਘਰ ਹੋਰ ਪੈ ਗਈ ਫੁੱਟ
ਫੁੱਟ ਨਾਲ ਵਧੀ ਲੁੱਟ ਤੇ ਖਸੁੱਟ
ਮਨਾ! ਐਸੀ ਘੁੱਟ ਖੂਹ ਖਾਤੇ ਸੁੱਟ
ਨੱਚ ਕੁੱਦ ‘ਘਣਗਸ’ ਹੋਰ ਮੌਜਾਂ ਲੁੱਟ
**************
ਅਁਖੀਆਂ .......ਸੀਮਾ ਗਰੇਵਾਲ 

ਰੋਜ਼ ਹੀ ਤੂੰ ਪੁਁਛ ਵੇਹਂਦੀ ਇਹਨਾਂ ਅਕ੍ਖਾਂ ਦੇ ਸਰਵਰ ਵਿਚ ਦੱਸ 
ਉਦਾਸੀਆਂ ਨੀ ਲਾਉਂਦੀਆ ,ਪਈਆਂ ਕਾਹਤੋਂ ਤਾਰੀਆਂ ਨੇ ?

ਕੀ ਦੱਸੀਏ ਨੀ ਮਹਿਰਮੇ ,ਅਸਾਂ ਘੁੱਟ ਘੁੱਟ ਕੇ ਅਕ੍ਖੀਆਂ 
ਕਿੰਨੀਆਂ ਹੀ ਨੀਂਦਾਂ ,ਬੇਮੌਤ ਵੀ ਤਾਂ ਮਾਰੀਆਂ ਨੇ

ਇਹਨਾਂ ਅਕ੍ਖੀਆਂ ਦਾ ਦੋਸ਼ ਕੀ ,ਨਿਰਦੋਸ਼ ਨੇ ਮਾਸੂਮ ਨੇ
ਜੱਗੋਂ ਤੇਹਰ੍ਵੀੰ ਦੇ ਸਾਹਮਣੇ ਭਿੱਜ ਭਿੱਜ ਵੀ ਇਹ ਹਾਰੀਆਂ ਨੇ

ਹੋ ਰਤਾ ਕੁ ਕੋਲ ਤੂੰ ,ਇਹਨਾਂ ਕੋਇਆਂ ਵਿਚ ਜ਼ਰਾ ਝਾਕ ਵੇਖ
ਸਫੇਦੀਆਂ ਦੀ ਥਾਵੇਂ ਆ ਕੇ ,'ਲਾਲੀ' ਨੇ ਮੱਲ੍ਹਾਂ ਮਾਰੀਆਂ ਨੇ

ਵੇਖ ਇਹਨਾਂ ਦਾ ਹੌਸਲਾ ,ਇਹਨਾਂ ਦੀ ਈਨ ਨੂ ਸਲਾਮ ਹੈ
ਕਿੰਝ ਝਿਮ੍ਮਨਾਂ ਦੇ ਥੱਲੇ ਸਾਂਭੇ, ਖਵਾਬ ਹਾਏ ਵਿਚਾਰੀਆਂ
******
ਇਸ਼ਕ ਦਾ ਇਜ਼ਹਾਰ -Baljit Basi
=========

ਆਪਸੀ ਲਗਾਉ ਲਈ ਸਾਡੇ ਪਾਸ ਕਈ ਸ਼ਬਦ ਹਨ ਜਿਵੇਂ ਪਿਆਰ, ਪ੍ਰੇਮ, ਸਨੇਹ, ਤੇਹ, ਮੁਹੱਬਤ, ਇਸ਼ਕ, ਯਾਰੀ ਆਦਿ ਪਰ ਸਿਵਾਏ ਪਿਆਰ ਦੇ ਹੋਰ ਸ਼ਬਦ ਹਰ ਸਥਿਤੀ ਵਿਚ ਨਹੀਂ ਭੁਗਤਾਏ ਜਾ ਸਕਦੇ। ਮਿਸਾਲ ਵਜੋਂ ਓਪਰੇ ਕੁੜੀ ਮੁੰਡੇ ਦਾ ਪਿਆਰ ਹੋ ਸਕਦਾ ਹੈ, ਇਸ਼ਕ ਵੀ, ਪਰ ਭੈਣ ਭਰਾ ਜਾਂ ਮਾਂ ਪੁੱਤ ਦਾ ਆਪਸ ਵਿਚ ਪਿਆਰ ਹੀ ਹੋਵੇਗਾ, ਇਸ਼ਕ ਨਹੀਂ। ਰੱਬ, ਮੁਰਸ਼ਦ ਜਾਂ ਗੁਰੂ ਨਾਲ ਵੀ ਇਸ਼ਕ ਹੋ ਸਕਦਾ ਹੈ, ਪਰ ਪਤੀ ਪਤਨੀ ਦਾ ਨਹੀਂ। ਹਾਂ, ਵਿਆਹੁਤਾ ਜੋੜੇ ਦੂਸਰਿਆਂ ਦੇ ਪਤੀ ਪਤਨੀ ਨਾਲ ਇਸ਼ਕ ਲੜਾ ਸਕਦੇ ਹਨ। ਸਾਡਾ ਸਮਾਜ ਅਸਲ ਵਿਚ ਮੁੰਡੇ ਕੁੜੀ ਦੇ ਸੁਤੰਤਰ ਪਿਆਰ ਨੂੰ ਪ੍ਰਵਾਨਗੀ ਨਹੀਂ ਸੀ ਦਿੰਦਾ। ਇਸ ਲਈ ਤਾਂ ਅਸੀਂ ਯਾਰੀ ਜਿਹੇ ਸ਼ਬਦ ਦੇ ਅਰਥਾਂ ਨੂੰ ਵਿਗਾੜ ਦਿੱਤਾ। ਇਸ ਨੂੰ ਚੋਰੀ ਯਾਰੀ ਕਹਿ ਕੇ ਤਾਂ ਪੂਰੀ ਤਰਾਂ ਨੈਤਿਕ ਤੌਰ ਤੇ ਰੱਦ ਹੀ ਕਰ ਦਿੱਤਾ। ਅਜੇਹੇ ਪਿਆਰ ਲਈ ਕਦੇ ਕਦਾਈਂ ਹਲਕੀ ਪ੍ਰਵਾਨਗੀ ਵਜੋਂ "ਰੈਅ ਹੋ ਗਈ" ਜਿਹੀ ਉਕਤੀ ਵਰਤ ਲਈ ਜਾਂਦੀ ਹੈ।
ਦਰਅਸਲ ਤਾਂ ਜਿਣਸੀ ਸਬੰਧਾਂ ਦਾ ਕੁਝ ਖੁਲ੍ਹ ਕੇ ਜ਼ਿਕਰ ਸਾਡੇ ਸਮਾਜ ਵਿਚ ਇਸਲਾਮੀ ਦਖਲ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਵਿਚ ਲਗਭਗ ਸਾਰੀਆਂ ਪ੍ਰੇਮ ਕਹਾਣੀਆਂ ਦੇ ਪਾਤਰ ਇਸਲਾਮੀ ਹਨ, ਉਨ੍ਹਾਂ ਦੀ ਪੇਸ਼ਕਾਰੀ ਇਸਲਾਮਿਕ ਪਰਿਵੇਸ਼ ਦੇ ਅੰਤਰਗਤ ਅਤੇ ਇਸਲਾਮ ਦੇ ਉਦਾਰਵਾਦੀ ਫਿਰਕੇ ਸੂਫੀ ਦੇ ਨਜ਼ਰੀਏ ਤੋਂ ਹੋਈ ਹੈ । ਇਹ ਗੱਲ ਆਮ ਹੀ ਜਾਣੀ ਜਾਂਦੀ ਹੈ ਕਿ ਸਾਡੇ ਦੇਸ਼ ਵਿਚ ਆਤਮਾ-ਪਰਮਾਤਮਾ ਦੇ ਭਗਤੀ ਭਾਵ ਵਾਲੇ ਸਬੰਧਾਂ ਨੂੰ ਵੀ ਪਤੀ-ਪਤਨੀ ਦੇ ਸਮਾਜਕ ਤੌਰ ਤੇ ਪ੍ਰਵਾਨ ਤੇ ਮਰਯਾਦਾਬੱਧ ਸਬੰਧਾਂ ਦੇ ਰੂਪ ਵਿਚ ਹੀ ਦੇਖਿਆ ਸਮਝਿਆ ਗਿਆ ਹੈ। ਪਰ ਸੂਫੀ ਨਜ਼ਰੀਏ ਨੇ ਇਸ ਵਿਚ ਸਿਫ਼ਤੀ ਤਬਦੀਲੀ ਲਿਆਂਦੀ। ਇਸ਼ਕ ਨੂੰ ਇਸ਼ਕ ਮਿਜਾਜ਼ੀ ਅਤੇ ਇਸ਼ਕ ਹਕੀਕੀ ਦੇ ਪੜਾਵਾਂ ਵਿਚ ਵੰਡ ਕੇ ਇਸ ਨੂੰ ਅਧਿਆਤਮਕ ਦਰਜਾ ਪ੍ਰਦਾਨ ਕਰ ਦਿੱਤਾ। ਏਥੋਂ ਤੱਕ ਕਿ ਕਿੱਸਾ ਕਵੀਆਂ ਨੇ ਪ੍ਰੇਮ ਕਥਾਵਾਂ ਨੂੰ ਵੀ ਇਸ ਸੂਫੀਆਨਾ ਨਜ਼ਰੀਏ ਤੋਂ ਪੇਸ਼ ਕੀਤਾ ਜਾਂ ਅਜੇਹਾ ਪੇਸ਼ ਕਰਨ ਦਾ ਦਾਅਵਾ ਕੀਤਾ। ਵਾਰਿਸ ਸ਼ਾਹ ਨੇ ਤਾਂ "ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ" ਕਹਿ ਕੇ ਇਸ਼ਕ ਨੂੰ ਸਰਵਉਚ ਮੁਰਾਤਬਾ ਦਿਲਾਉਣ ਦੀ ਕੋਸ਼ਿਸ਼ ਕੀਤੀ।
ਇਸ਼ਕ ਮੁਢਲੇ ਤੌਰ ਤੇ ਅਰਬੀ ਦਾ ਸ਼ਬਦ ਸਮਝਿਆ ਜਾਂਦਾ ਹੈ। ਪੰਜਾਬੀ ਵਿਚ ਸਭ ਤੋਂ ਪਹਿਲਾਂ ਲਿਖਤੀ ਤੌਰ ਤੇ ਇਸ ਦੀ ਵਰਤੋਂ ਤੇਰ੍ਹਵੀਂ ਸਦੀ ਦੇ ਸੂਫ਼ੀ ਕਵੀ ਬਾਬਾ ਫਰੀਦ ਦੇ ਕਲਾਮ ਤੋਂ ਮਿਲਦੀ ਹੈ,"ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ"। ਖੁਦਾ ਦੇ ਇਸ਼ਕ ਦਾ ਜ਼ਿਕਰ ਹੈ ਤਾਂ ਦੁਨਿਆਵੀ ਇਸ਼ਕ ਵੀ ਜ਼ਰੂਰ ਹੋਵੇਗਾ। ਗੁਰੂ ਨਾਨਕ ਨੇ ਵੀ ਅਜੇਹੇ ਅਧਿਆਤਮਕ ਅਰਥਾਂ ਵਿਚ ਇਸ ਦੀ ਵਰਤੋਂ ਕੀਤੀ ਹੈ,"ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ"। ਸੂਫੀ ਕਿੱਸਾਕਾਰਾਂ ਤੇ ਹੋਰ ਕਵੀਆਂ ਜਿਵੇਂ ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਨੇ ਇਸ਼ਕ ਸ਼ਬਦ ਨੂੰ ਅਲਮਸਤੀ ਦੇ ਆਲਮ ਵਿਚ ਜਿੰਨਾ ਰਿੜਕਿਆ ਹੈ ਉਸਦਾ ਜੇ ਕਿੱਸਾ ਛੇੜ ਬੈਠਾਂ ਤਾਂ ਮੈਂ ਹੋਰ ਕਾਸੇ ਜੋਗਾ ਨਾ ਰਹਾਂਗਾ, ਇਸ ਲਈ ਇਹ ਗੱਲ ਏਥੇ ਹੀ ਠੱਪ ਦਿੰਦਾ ਹਾਂ। ਪਰ ਆਉ ਪਹਿਲਾਂ ਜਾਣੀਏ ਇਸ਼ਕ ਸ਼ਬਦ ਬਾਰੇ ਮਹਾਨ ਕੋਸ਼ ਕੀ ਕਹਿੰਦਾ ਹੈ,"ਇਸ਼ਕ-ਅææ (ਸੰਗਯਾ) ਆਸਕਤਤਾ, ਪ੍ਰੇਮ, ਪ੍ਰੀਤੀ, "ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ " ਭਾਈ ਸਾਹਿਬ ਨੇ ਸਪਸ਼ਟ ਤੌਰ ਤੇ ਇਸ ਸ਼ਬਦ ਨੂੰ ਅਰਬੀ ਅਸਲੇ ਦਾ ਬਿਆਨਿਆ ਹੈ ਪਰ ਨਾਲ ਹੀ ਇਸਦਾ ਅਰਥਾਪਣ ਸੰਸਕ੍ਰਿਤ ਅਸਲੇ ਦੇ ਸ਼ਬਦ ਆਸਕਤਤਾ ਨਾਲ ਕਰਕੇ ਇੱਕ ਸ਼ੱਕ ਜਿਹੀ ਪਾ ਦਿੱਤੀ ਹੈ। *ਆਸਕਤਤਾ ਕੋਈ ਪੰਜਾਬੀ ਵਿਚ ਆਮ ਜਾਣਿਆ ਪਛਾਣਿਆ ਸ਼ਬਦ ਨਹੀਂ ਹੈ। ਫਿਰ ਮਾਅਨੇ ਦੇ ਤੌਰ ਤੇ ਭਾਈ ਸਾਹਿਬ ਨੇ ਇਸ ਦੀ ਵਰਤੋਂ ਕਿਉਂ ਕੀਤੀ ਹੈ? ਅਸਲ ਵਿਚ ਭਾਈ ਸਾਹਿਬ ਦੇ ਮਨ ਵਿਚ ਸ਼ੰਕਾ ਹੈ ਕਿ ਇਸ਼ਕ ਸੰਸਕ੍ਰਿਤ ਅਸਲੇ ਦਾ ਸ਼ਬਦ ਹੈ ਜਿਸ ਦਾ ਪ੍ਰਮਾਣ ਇਸ਼ਕ ਨਾਲ ਸਬੰਧਤ ਆਸ਼ਕ ਸ਼ਬਦ ਦੇ ਇੰਦਰਾਜ ਤੋਂ ਸਾਹਮਣੇ ਆ ਜਾਂਦਾ ਹੈ, "ਆਸ਼ਕ- ਅæਸ਼ਿਕ। ਸੰ ਆਸਕਤ ਵਿ- ਇਸ਼ਕ ਰੱਖਣ ਵਾਲਾ ।" *ਆਸਕੁ ਸ਼ਬਦ ਦੇ ਇੰਦਰਾਜ ਵਿਚ ਵੀ ਆਸਕਤ ਝਲਕ ਰਿਹਾ ਹੈ। ਭਾਈ ਸਾਹਿਬ ਦੇ ਕੋਸ਼ ਵਿਚ ਅਜੇਹੀ ਗੜਬੜ ਆਮ ਹੀ ਦੇਖਣ ਨੂੰ ਮਿਲਦੀ ਹੈ। ਚਲੋ ਪਹਿਲਾਂ ਆਸਕਤ ਜਿਹੇ ਸ਼ਬਦ ਦਾ ਨਿਬੇੜਾ ਕਰ ਲਈਏ। ਮਹਾਨ ਕੋਸ਼ ਵਿਚ ਹੀ ਇਹ ਇੰਦਰਾਜ ਵੀ ਹੈ : ਆਸਕਤ ਵਿæ ਆਸ਼ਿਕ, ਪ੍ਰੇਮੀ, ਲਿਵਲੀਨ "ਬਿਖੈ ਰਸ ਸਿਉ ਆਸਕਤ ਮੂੜੈ"। ਭਾਈ ਸਾਹਿਬ ਦੇ ਮਨ ਵਿਚ ਆਸ਼ਕ/ਆਸਕਤ ਦੀ ਸੂਈ ਘੁੰਮਣੋਂ ਨਹੀਂ ਹਟਦੀ। ਸੰਸਕ੍ਰਿਤ ਅਸਲੇ ਵਾਲੇ ਆਸਕਤ ਸ਼ਬਦ ਦੇ ਮੁਢਲੇ ਅਰਥ ਹਨ ਲਿਪਟਿਆ ਹੋਇਆ, ਚੁੰਬੜਿਆ ਹੋਇਆ, ਰੁਚਿਤ, ਖੁਭਾ ਹੋਇਆ ਆਦਿ। ਇਹ ਸ਼ਬਦ *ਸਕਤ ਦੇ ਅੱਗੇ *ਆ ਅਗੇਤਰ ਲੱਗ ਕੇ ਬਣਿਆ ਹੈ ਜਦ ਕਿ ਸਕਤ ਦੇ ਵੀ ਆਸਕਤ ਵਾਲੇ ਹੀ ਅਰਥ ਹਨ। ਅਗੇਤਰ ਸ਼ਬਦ ਦੇ ਅਰਥਾਂ ਨੂੰ ਤੀਖਣ ਕਰਦਾ ਹੈ। ਅਸਲ ਵਿਚ ਇਸ ਸ਼ਬਦ ਦੀ ਯਥਾਰਥਕ ਵਰਤੋਂ ਕਿਸੇ ਸੰਸਾਰਕ ਵਸਤਾਂ, ਵਿਸ਼ੇ ਵਿਕਾਰਾਂ ਦੇ ਮੋਹ ਵੱਲ ਖਚਿਤ ਹੋਣਾ ਹੈ। ਮਿਸਾਲ ਵਜੋਂ "ਸੰਤ ਸਨਿਆਸੀਆਂ ਦੀ ਸੰਸਾਰਕ ਪਦਾਰਥਾਂ ਵਿਚ ਆਸਕਤੀ ਨਹੀਂ ਹੁੰਦੀ"। ਸਪਸ਼ਟ ਹੈ ਕਿ ਆਸਕਤੀ ਦੇ ਵਾਸ਼ਨਾਮਈ ਅਰਥਾਂ ਦਾ ਇਸ਼ਕ ਦੇ ਉਦਾਤ ਪ੍ਰੇਮ ਨਾਲ ਜੋੜ ਨਹੀਂ ਬੈਠਦਾ।
ਇਸ਼ਕ ਸ਼ਬਦ ਦੀ ਜੋ ਹੁਣ ਤੱਕ ਨਿਰੁਕਤੀ ਕੀਤੀ ਜਾਂਦੀ ਹੈ ਉਸ ਅਨੁਸਾਰ ਇਹ ਸਾਮੀ ਅਸਲੇ ਦਾ ਸ਼ਬਦ ਹੈ ਜਿਸ ਦਾ ਧਾਤੂ *ਸ਼ਕ ਹੈ। ਸ਼ਕ ਵਿਚ ਲਿਪਟਣਾ, ਲੱਗਣਾ, ਚੁੰਬੜਨਾ ਪਿਆਰਨਾ ਜਿਹੇ ਭਾਵ ਨਿਹਿਤ ਹਨ। ਅਰਬੀ ਵਿਚ ਇਕ ਦਰਖਤ ਤੇ ਚੜ੍ਹਂਨ ਵਾਲੀ ਵੇਲ ਨੂੰ *ਆਸ਼ਿਕਾ ਕਿਹਾ ਜਾਂਦਾ ਹੈ ਜੋ ਕਿ ਇਸੇ ਧਾਤੂ ਤੋਂ ਬਣਿਆ ਹੈ। ਇਕ ਦੂਜੇ ਦੇ ਲਿਪਟਣ ਦੇ ਭਾਵ ਤੋਂ ਹੀ ਇਸ਼ਕ ਸ਼ਬਦ ਬਣਿਆ ਕਿਉਂਕਿ ਇਸ਼ਕ ਵਿਚ ਵੀ ਦੋ ਪ੍ਰੇਮੀ ਇਕ ਦੂਜੇ ਨਾਲ ਰੂਹਾਨੀ ਤੌਰ ਤੇ ਜੁੜ ਜਾਂਦੇ ਹਨ ਭਾਵੇਂ ਇਸ ਸਥਿਤੀ ਦੀ ਕਲਪਨਾ ਇਸਦੇ ਸਰੀਰਕ ਬਿੰਬ ਰਾਹੀਂ ਹੀ ਕੀਤੀ ਜਾ ਸਕਦੀ ਹੈ। ਇਸੇ ਤੋਂ ਅੱਗੇ ਆਸਕ ਸ਼ਬਦ ਬਣਿਆ ਅਰਥਾਤ ਪ੍ਰੇਮ ਕਰਨ ਵਾਲਾ। ਸ਼ੱਕ ਧਾਤੂ ਦੇ ਅੱਗੇ *ਮਾ ਅਗੇਤਰ ਲੱਗ ਕੇ ਮਾਸੁਕਾ ਸ਼ਬਦ ਬਣ ਗਿਆ। ਮਾਸ਼ੂਕਾ ਹੁੰਦੀ ਹੈ ਜਿਸ ਨਾਲ ਇਸ਼ਕ ਕੀਤਾ ਜਾਵੇ। ਇਸ਼ਕ ਲਈ ਹੀ ਇਕ ਸ਼ਬਦ ਬਣਿਆ ਮੁਆਸ਼ਕਾ ਅਰਥਾਤ ਇਸਤਰੀ ਨਾਲ ਪ੍ਰੇਮ। ਆਸ਼ਕ ਤੋਂ ਫਾਰਸੀ ਵਿਚ *ਆਸ਼ਕਾਨ ਬਹੁਵਚਨ ਬਣ ਗਿਆ ਤੇ ਉਰਦੂ ਵਿਚ ਆਸ਼ਕਾਨਾ ਵਿਸ਼ੇਸ਼ਣ ਬਣ ਗਿਆ। ਉਂਜ ਪੰਜਾਬੀ ਵਿਚ ਆਸਕ ਸ਼ਬਦ ਦੇ ਅਰਥਾਂ ਵਿਚ ਕੁਝ ਦੁਰਗਤੀ ਵੀ ਹੋਈ ਹੈ। ਜੋ ਆਦਤਨ ਕੁੜੀਆਂ ਦੇ ਮਗਰ ਫਿਰਦਾ ਰਹੇ ਉਸ ਨੂੰ ਵੀ ਆਸ਼ਕ ਜਾਂ ਵੱਡਾ ਆਸ਼ਕ ਕਹਿ ਦਿੱਤਾ ਜਾਂਦਾ ਹੈ। ਵਾਹਰ ਅਜੇਹੇ ਆਸ਼ਕ ਫਾਸ਼ਕ ਤੇ ਇਸ਼ਕੀ ਪੱਠੇ ਦੀ ਆਸ਼ਕੀ ਦਾ ਭੂਤ ਬੜੀ ਨਿਰਦੈਤਾ ਨਾਲ ਉਤਾਰਦੀ ਹੈ। ਇਸ਼ਕ, ਮੁਸ਼ਕ ਤੇ ਖੰਘ ਕਹਿੰਦੇ ਛੁਪਦੇ ਨਹੀਂ ਇਸ ਲਈ ਇਨ੍ਹਾਂ ਦਾ ਭੋਗੀ ਨਤੀਜੇ ਭੁਗਤਦਾ ਹੈ । ਇਸ਼ਕ ਤੋਂ ਹੀ ਫਾਰਸੀ ਸ਼ਬਦ ਇਸ਼ਕਪੇਚਾ ਬਣਿਆ ਜੋ ਇਕ ਪ੍ਰਕਾਰ ਦੀ ਵੇਲ ਹੁੰਦੀ ਹੈ ਤੇ ਦੂਜੇ ਬੂਟੇ ਤੇ ਚੜ੍ਹਦੀ ਹੈ। ਕਣਕ ਦੀ ਫਸਲ ਵਿਚ ਵੀ ਇਕ ਵੇਲ ਨੁੰ ਇਸ਼ਕਪੇਚਾ ਆਖਦੇ ਹਨ। ਭਾਈ ਵੀਰ ਸਿੰਘ ਦੀ ਕੇਲੋਂ ਦੇ ਗਲ ਵੀ ਅਜੇਹੀ ਹੀ ਵੇਲ ਲਿਪਟੀ ਹੈ ਤੇ ਭਾਈ ਸਾਹਿਬ ਵਿਚਾਰ ਵੀ Aਹੋ ਹੀ ਪੇਸ਼ ਕਰ ਰਹੇ ਹਨ। ਇਕ ਵਹਿਮ ਹੈ ਕਿ ਇਸ਼ਕਪੇਚੇ ਦੀ ਵੇਲ ਬੁਰਾਈ ਤੋਂ ਰੱਖਿਆ ਕਰਦੀ ਹੈ। ਇਸ਼ਕਪੇਚਾ ਪੈਣਾ ਦੋ ਵਿਪਰੀਤ-ਲਿੰਗੀ ਜਣਿਆਂ ਦੇ ਤੀਬਰ ਪਿਆਰ ਹੋਣ ਦੀ ਸਥਿਤੀ ਨੂੰ ਵੀ ਕਿਹਾ ਜਾਂਦਾ ਹੈ। ਇਸ ਤਰਾਂ ਸਾਡੀ ਜ਼ੁਬਾਨ ਵਿਚ ਇਸ਼ਕ ਦਾ ਮਾਰਗ ਅਰਬੀ ਤੋਂ ਫਾਰਸੀ ਤੇ ਪੰਜਾਬੀ ਬਣਦਾ ਹੈ।
ਦਿਲਚਸਪ ਗੱਲ ਹੈ ਕਿ ਇਸ਼ਕ ਸ਼ਬਦ ਦੀ ਵਿਆਖਿਆ ਇਸਦੇ ਭਾਰੋਪੀ ਮੂਲ ਵਜੋਂ ਵੀ ਬੜੀ ਤਾਰਕਿਕ ਢੰਗ ਨਾਲ ਕੀਤੀ ਗਈ ਹੈ। ਹੈਦਰੀ ਮਲਯੇਰੀ ਨਾਂ ਦਾ ਇਕ ਉਚਕੋਟੀ ਦਾ ਤਾਰਾ-ਵਿਗਿਆਨੀ ਹੈ ਜੋ ਮੂਲੋਂ ਇਰਾਨੀ ਹੈ ਪਰ ਫਰਾਸ ਵਿਚ ਵਸਿਆ ਹੋਇਆ ਹੈ। ਉਹ ਪੈਰਿਸ ਦੀ ਇਕ ਤਾਰਾ-ਨਿਰੀਖਣਸ਼ਾਲਾ ਵਿਚ ਲੱਗਾ ਵੱਡਾ ਸਾਇੰਸਦਾਨ ਹੈ। ਹੈਦਰੀ ਸਾਹਿਬ ਵਿਗਿਆਨੀ ਤਾਂ ਹਨ ਹੀ ਨਾਲ ਦੀ ਨਾਲ ਫਾਰਸੀ, ਅਰਬੀ ਤੇ ਹੋਰ ਸਾਮੀ ਭਾਸ਼ਾਵਾਂ ਦੇ ਵੀ ਗੂੜ੍ਹ ਗਿਆਤਾ ਹਨ। ਉਹ ਸ਼ਬਦਾਂ ਨੂੰ ਵੀ ਆਪਣੀ ਦੂਰਬੀਨ ਦੀ ਮਾਰ ਹੇਠ ਲਿਆਉਂਦੇ ਹਨ ਅਰਥਾਤ ਨਿਰੁਕਤਕਾਰੀ, ਕੋਸ਼ਕਾਰੀ ਉਨ੍ਹਾਂ ਦਾ ਇਕ ਹੋਰ ਅਧਿਐਨ ਵਿਸ਼ਾ ਹੈ। ਉਨ੍ਹਾਂ ਇਕ ਪਰਚੇ ਵਿਚ ਇਸ਼ਕ ਸ਼ਬਦ ਨੂੰ ਭਾਰੋਪੀ ਮੂਲ ਦਾ ਸਾਬਿਤ ਕੀਤਾ ਹੈ। ਉਨ੍ਹਾਂ ਨੇ ਇਸ ਸ਼ਬਦ ਨੂੰ ਅਵੇਸਤਨ "ਇਸ਼ ਨਾਲ ਜੋੜਿਆ ਹੈ ਜਿਸ ਦਾ ਅਰਥ ਚਾਹੁਣਾ ਇੱਛਾ ਕਰਨਾ, ਤਲਾਸ਼ਣਾ, ਢੂਡਣਾ ਹੈ। ਇਸ ਤੋਂ ਬਣੇ *ਇਸ਼ਤ ਦਾ ਮਤਲਬ ਜਿਸ ਦੀ ਚਾਹਨਾ ਕੀਤੀ ਜਾਵੇ, ਚਹੇਤਾ/ਚਹੇਤੀ। ਇਹ ਸ਼ਬਦ ਸੰਸਕ੍ਰਿਤ *ਇੱਛਾ ਦਾ ਸੁਜਾਤੀ ਹੈ । ਇਹ ਸ਼ਬਦ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ। ਅਵੇਸਤਨ *ਇਸ਼ ਦੇ ਪਿਛੇ *ਕਾ ਪਿਛੇਤਰ ਲੱਗ ਕੇ ਇਸ਼ਕ ਸ਼ਬਦ ਬਣ ਗਿਆ। ਅਵੇਸਤਨ/ਫਾਰਸੀ ਵਿਚ *ਕ ਪਿਛੇਤਰ ਆਮ ਹੀ ਲਗਦਾ ਹੈ ਜਿਵੇਂ ਮਹਰਕ (ਮੌਤ), ਖੁਸ਼ਕ (ਸੁੱਕਾ), ਪਸੁਕ (ਪਸ਼ੂ) ਆਦਿ । ਅਵੇਸਤਨ ਅਤੇ ਸੰਸਕ੍ਰਿਤ ਦੇ ਦੋਨੋਂ ਸ਼ਬਦ ਭਾਰੋਪੀ ਮੂਲ *ਆਇਸ ਤੋਂ ਨਿਕਲੇ ਹਨ ਜਿਸ ਦਾ ਅਰਥ ਵੀ ਚਾਹੁਣਾ, ਇੱਛਾ ਕਰਨਾ ਹੁੰਦਾ ਹੈ। ਇਸ ਤੋਂ ਪਰਾਚੀਨ ਚਰਚ ਸਲਾਵਿਕ, ਰੂਸੀ, ਲਿਥੂਏਨੀਅਨ, ਲਾਤਵੀਅਨ, ਆਰਮੀਨੀਅਨ, ਲਾਤੀਨੀ ਆਦਿ ਭਾਸ਼ਾਵਾਂ ਦੇ ਇਸ ਨਾਲ ਮਿਲਦੇ ਜੁਲਦੇ ਸ਼ਬਦ ਤੇ ਉਨ੍ਹਾਂ ਦੇ ਅਰਥ ਉਪਲਭਦ ਹਨ। ਅੰਗਰੇਜ਼ੀ ਸ਼ਬਦ ਆਸਕ (Ask) ਵੀ ਇਸੇ ਨਾਲ ਜੁੜਦਾ ਹੈ । ਮਲਯੇਰੀ ਨੇ ਆਪਣੇ ਦਾਅਵੇ ਦੇ ਪੱਖ ਵਿਚ ਕਈ ਨੁਕਤੇ ਪੇਸ਼ ਕੀਤੇ ਹਨ। ਉਨ੍ਹਾਂ ਅਨੁਸਾਰ ਜੇ ਇਸ਼ਕ ਸ਼ਬਦ ਸਾਮੀ ਭਾਸਾ ਪਰਿਵਾਰ ਨਾਲ ਸਬੰਧ ਰਖਦਾ ਹੁੰਦਾ ਤਾਂ ਇਸ ਦੇ ਹੋਰ ਸਾਮੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲਣੇ ਚਾਹੀਦੇ ਸਨ ਪਰ ਅਜੇਹਾ ਨਹੀਂ ਹੈ। ਮਿਸਾਲ ਵਜੋਂ ਪਿਆਰ ਲਈ ਲਈ ਹਿਬਰੂ ਵਿਚ ਸ਼ਬਦ *ਅਹਵ ਹੈ ਜੋ ਅਰਬੀ *ਹਬ ਦਾ ਸੁਜਾਤੀ ਹੈ (ਜਿਸ ਤੋਂ ਮੁਹੱਬਤ, ਹਿਬਾ ਆਦਿ ਸ਼ਬਦ ਬਣੇ)। ਕੁਰਾਨ ਵਿਚ ਵੀ ਇਸ਼ਕ ਦੀ ਥਾਂ ਤੇ ਹਿਬ ਸ਼ਬਦ ਆਇਆ ਹੈ।
ਉਪਰੋਕਤ ਤੋਂ ਇਲਾਵਾ ਇਕ ਹੋਰ ਨੁਕਤਾ ਹੈ। ਦਸਵੀਂ ਸਦੀ ਦੀ ਮਹਾਨ ਫਾਰਸੀ ਕਾਵਿ-ਕ੍ਰਿਤ"ਸ਼ਾਹਨਾਮਾ" ਦਾ ਲੇਖਕ ਫਿਰਦੌਸੀ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਸ਼ੁਧ ਫਾਰਸੀ ਵਰਤਦਾ ਸੀ ਤੇ ਵਾਹ ਲਗਦੀ ਨੂੰ ਅਰਬੀ ਵਰਤਣ ਤੋਂ ਸੰਕੋਚ ਕਰਦਾ ਸੀ। ਉਸਨੇ ਇਸ਼ਕ ਸ਼ਬਦ ਨੂੰ ਫਾਰਸੀ ਦਾ ਸਮਝਦੇ ਹੋਏ ਆਪਣੇ ਕਲਾਮ ਵਿਚ ਇਸ ਦੀ ਕਈ ਵਾਰ ਵਰਤੋਂ ਕੀਤੀ ਹੈ। ਉਸਨੇ ਹਬ ਸ਼ਬਦ ਦੀ ਕਿਉਂ ਨਾ ਵਰਤੋਂ ਕੀਤੀ? ਹੈਦਰੀ ਮਲਯੇਰੀ ਨੇ ਲੱਖਣ ਲਾਇਆ ਹੈ ਕਿ ਫਾਰਸੀ ਕੋਸ਼ਕਾਰਾਂ ਤੇ ਵਿਦਵਾਨਾਂ ਰਾਹੀਂ ਇਹ ਸ਼ਬਦ ਅਰਬੀ ਵਿਚ ਗਿਆ ਹੋਵੇਗਾ ਤੇ ਉਥੇ ਇਸ ਸ਼ਬਦ ਨੂੰ ਲਿਪਟਣ, ਚਿੰਬੜਨ ਦੇ ਅਰਥਾਂ ਵਾਲੇ ਅਰਬੀ *ਇਸ਼ਕ ਨਾਲ ਖਲਤ-ਮਲਤ ਕਰ ਲਿਆ ਗਿਆ ਹੋਵੇਗਾ ਤੇ ਇਸ ਤਰਾਂ ਇਸ ਵਿਚ ਪਿਆਰ ਦੇ ਭਾਵ ਸਮਾ ਗਏ। ਇਸ ਅਰਥ ਵਿਚ ਇਹ ਸ਼ਬਦ ਮੁੜ ਫਾਰਸੀ ਵਿਚ ਦਾਖਲ ਹੋ ਗਿਆ ਤੇ ਅੱਗੋਂ ਭਾਰਤੀ ਭਾਸਾæਵਾਂ ਵਿਚ ਸੁਫ਼ੀਆਂ ਰਾਹੀਂ ਆ ਵੜਿਆ। ਇਹ ਬਹੁਤ ਵਿਦਵਤਾ ਭਰਪੂਰ ਵਿਵੇਚਨ ਹੈ ਪਰ ਹਾਲ ਦੀ ਘੜੀ ਇਸ ਬਾਰੇ ਦੋ-ਟੁੱਕ ਫੈਸਲਾ ਨਹੀਂ ਕੀਤਾ ਜਾ ਸਕਦਾ।
**************

No comments:

Post a Comment